Thursday, February 23, 2017

ਨਵੰਬਰ-84:ਅਗਲੀ ਸੁਣਵਾਈ 16 ਮਾਰਚ ਨੂੰ

Thu, Feb 23, 2017 at 6:15 PM
ਦਿੱਲੀ ਦੰਗਿਆਂ ਦੇ ਇਕ ਮਾਮਲੇ ਵਿਚ SIT ਵਲੋਂ ਸਜੱਣ ਕੁਮਾਰ ਦੇ ਵੇਰਵੇ ਜਮਾ  
ਦੂਜੇ ਮਾਮਲੇ ਵਿਚ ਅਭਿਸ਼ੇਕ ਅਤੇ ਟਾਈਟਲਰ ਨੇ ਅਪਣੇ ਬਿਆਨ ਜਮਾ ਕਰਵਾਏ  
ਨਵੀਂ ਦਿੱਲੀ: 23 ਫਰਵਰੀ 2017: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ):: 
ਅਜ ਦਿੱਲੀ ਦੀਆਂ ਵੱਖ ਵੱਖ ਅਦਾਲਤਾਂ ਵਿਚ ਦਿੱਲੀ ਦੰਗਿਆਂ ਦੇ ਵੱਖ ਵੱਖ ਮਾਮਲਿਆਂ ਦੀਆਂ ਸੁਣਵਾਈਆਂ ਹੋਈਆਂ ਸਨ । ਕੜਕੜਡੂਮਾ ਅਦਾਲਤ ਅੰਦਰ ਚਲੇ ਮਾਮਲੇ ਅੰਦਰ ਅਭਿਸ਼ੇਕ ਵਰਮਾ ਅਤੇ ਜਗਦੀਸ਼ ਟਾਈਟਲਰ ਨੇ ਅਪਣੇ ਲਿੱਖਤੀ ਬਿਆਨ ਜਮਾ ਕਰਵਾਏ ਸਨ । ਇਸ ਮਾਮਲੇ ਵਿਚ ਅਗਲੀ ਸੁਣਵਾਈ 16 ਮਾਰਚ ਨੂੰ ਹੋਵੇਗੀ। 
ਦੂਜਾ ਮਾਮਲਾ ਦਵਾਰਕਾ ਅਦਾਲਤ ਵਲੋਂ ਦਿੱਤੀ ਸਜਣ ਕੁਮਾਰ ਨੂੰ ਜਮਾਨਤ ਖਿਲਾਫ ਹਾਈ ਕੋਰਟ ਵਿਚ ਚਲੀ ਸੁਣਵਾਈ ਵਿਚ ਐਸ ਆਈ ਟੀ ਵਲੋਂ ਅਦਾਲਤ ਨੂੰ ਦੰਗਿਆਂ ਵਾਲੇ ਦਿਨਾਂ ਦੇ ਸਜੱਣ ਕੁਮਾਰ ਦੇ ਵੇਰਵੇ ਦਾਖਿਲ ਕਰਵਾਏ ਗਏ ਜਿਨ੍ਹਾਂ ਅੰਦਰ ਸੱਜਣ ਕੁਮਾਰ ਕਿੱਥੇ ਕਿੱਥੇ ਗਏ ਸਨ ਤੇ ਦੰਗਿਆਂ ਵਿਚ ਸੱਜਣ ਕੁਮਾਰ ਵਲੋਂ ਕਿਹੜਾ ਰੋਲ ਨਿਭਾਇਆ ਗਿਆ ਸੀ । ਇਸ ਮਾਮਲੇ ਵਿਚ ਅਗਲੀ ਸੁਣਵਾਈ 14 ਮਾਰਚ ਨੂੰ ਹੋਵੇਗੀ।
ਤੀਸਰੇ ਮਾਮਲੇ ਅੰਦਰ ਦਿੱਲੀ ਕੈਂਟ ਇਲਾਕੇ ਵਿਚ ਹੋਏ ਦੰਗਿਆਂ ਵਾਲੇ ਕੇਸ ਅੰਦਰ ਗਵਾਹਾਂ ਨੇ ਹਾਜਿਰ ਹੋ ਕੇ ਅਪਣੇ ਬਿਆਨ ਦਰਜ ਕਰਵਾਏ ਸਨ ਤੇ ਇਸ ਮਾਮਲੇ ਦੀ ਅਗਲੀ ਸੁਣਵਾਈ ਸੋਮਵਾਰ ਨੂੰ ਹੋਵੇਗੀ । ਅਦਾਲਤਾਂ ਅੰਦਰ ਪੀੜਿਤ ਪਰਿਵਾਰਾਂ ਵਲੋਂ ਬੀਬੀ ਨਿਰਪ੍ਰੀਤ ਕੌਰ ਅਤੇ ਜਗਸ਼ੇਰ ਸਿੰਘ ਨੇ ਹਾਜਿਰੀ ਭਰੀ ਸੀ।
ਸ਼ ਸਿਰਸਾ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਗੁਰਦੁਆਰਿਆਂ ਦੇ ਸੁਚਾਰੂ ਅਤੇ ਪਾਰਦਰਸ਼ੀ ਪ੍ਰਬੰਧ ਲਈ ਅਤੇ ਸਿੱਖ ਭਾਈਚਾਰੇ ਦੇ ਸਰਬਪੱਖੀ ਵਿਕਾਸ ਦੇ ਲਈ ਦਿੱਲੀ ਕਮੇਟੀ ਦੀ ਵਾਂਗਡੋਰ ਸ੍ਰਮਣੀ ਅਕਾਲੀ ਦੇ ਮਜ਼ਬੂਤ ਅਤੇ ਭਰੋਸੇਯੋਗ ਹੱਥਾਂ ਵਿਚ ਦੇਣ ਦੀ ਅਪੀਲ ਕੀਤੀ।

No comments: