Sunday, January 08, 2017

ਚਿੱਟਫ਼ੰਡ ਕੰਪਨੀਆਂ ਦੀ ਸਫੈਦਪੋਸ਼ੀ ਲੁੱਟ ਵਿਰੁੱਧ ਸੰਘਰਸ਼ ਦਾ ਬਿਗਲ

ਨੌਜਵਾਨ ਭਾਰਤ ਸਭਾ ਨੇ ਬਣਾਈ  ਸਾਂਝੀ ਐਕਸ਼ਨ ਕਮੇਟੀ 
ਸੰਗਰੂਰ: 7 ਜਨਵਰੀ 2017:   (ਪੰਜਾਬ ਸਕਰੀਨ ਬਿਊਰੋ):
ਬਹੁਤ ਸਾਰੇ ਸਫੈਦਪੋਸ਼ ਲੋਕ ਵੱਖ ਸੰਸਥਾਵਾਂ ਬਣਾ ਕੇ ਲੋਕਾਂ ਦੀ ਲੁੱਟ ਕਦੇ ਹਨ ਅਤੇ  ਜਾਂਦੇ ਹਨ। ਅਜਿਹੇ ਅਨਸਰਾਂ ਦੇ ਖਿਲਾਫ ਖੁੱਲ੍ਹ ਕੇ ਸਾਹਮਣੇ ਆਈ ਹੈ ਨੌਜਵਾਨ ਭਾਰਤ ਸਭ। ਸਥਾਨਕ ਗਦਰ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਸੂਬਾਈ ਆਗੂ ਰੁਪਿੰਦਰ ਸਿੰਘ ਚੌਾਦਾ ਅਤੇ ਐਕਸ਼ਨ ਕਮੇਟੀ ਦੇ ਆਗੂ ਨਵਦੀਪ ਸਿੰਘ ਮੰਨਵੀ ਨੇ ਕਿਹਾ ਕਿ ਪੰਜਾਬ ਭਰ ਵਿਚ ਵੱਖ-ਵੱਖ ਨਾਵਾਂ ਉੱਤੇ ਬਣੀਆਂ ਚਿੱਟ ਫ਼ੰਡ ਕੰਪਨੀਆਂ ਹਜ਼ਾਰਾਂ ਭੋਲੇ ਭਾਲੇ ਲੋਕਾਂ ਨੂੰ ਲਾਲਚ ਦੇ ਕੇ ਉਨ੍ਹਾਂ ਦੀ ਖ਼ੂਨ ਪਸੀਨੇ ਦੀ ਕਮਾਈ ਨੂੰ ਲਗਾਤਾਰ ਧੋਖੇ ਨਾਲ ਹੜੱਪਿਆ ਜਾ ਰਿਹਾ ਹੈ। ਇਨ੍ਹਾਂ ਧੋਖੇਬਾਜ ਕੰਪਨੀਆਂ ਵਿਰੁੱਧ ਕਈ ਥਾਵਾਂ 'ਤੇ ਲੋਕ ਵੱਖ-ਵੱਖ ਫ਼ਰੰਟ ਬਣਾ ਕੇ ਸੰਘਰਸ਼ ਵੀ ਕਰ ਰਹੇ ਹਨ ਫਿਰ ਵੀ  ਹੈ। ਪਿਛਲੇ ਦਿਨੀਂ ਕੈਨ ਐਗਰੋ ਵੱਲੋਂ ਪੂਰੇ ਪੰਜਾਬ ਭਰ ਵਿਚ ਕਰੋੜਾਂ ਦੀ ਠੱਗੀ ਮਾਰਨ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਸਭਾ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪਿਛਲੇ ਦਿਨੀਂ ਵੱਖ-ਵੱਖ ਕੰਪਨੀਆਂ ਹੱਥੋਂ ਪੀੜਤ ਲੋਕਾਂ ਦੀ ਇਕ ਸਾਂਝੀ ਐਕਸ਼ਨ ਕਮੇਟੀ ਗਠਨ ਕੀਤੀ ਗਈ ਸੀ। ਅੱਜ ਐਕਸ਼ਨ ਕਮੇਟੀ ਦੀ ਹੋਈ ਪਹਿਲੀ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫ਼ਰੰਸ ਕਰ ਕੇ ਲੋਕਾਂ ਨੂੰ ਇਕ ਜੁੱਟ ਹੋਣ ਅਤੇ ਵਿਸਾਲ ਫ਼ਰੰਟ ਬਣਾ ਕੇ ਇਨ੍ਹਾਂ ਕੰਪਨੀਆਂ ਦੀ ਲੁੱਟ ਦੇ ਵਿਰੁੱਧ ਇੱਕਜੁੱਟ ਹੋ ਕੇ ਲੜਨ ਦਾ ਸੱਦਾ ਦਿੱਤਾ। ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਗਈ ਕਿ ਅਜਿਹੀ ਲੁੱਟ ਵਿੱਚ ਸਰਗਰਮ ਹੋਰਨਾਂ ਚਿੱਟ ਫ਼ੰਡ ਕੰਪਨੀਆਂ ਦੇ ਮਾਲਕਾਂ ਨੂੰ ਵੀ ਗਿ੍ਫ਼ਤਾਰ ਕਰ ਕੇ ਉਨ੍ਹਾਂ ਦੀ ਪ੍ਰੋਪਰਟੀ ਜ਼ਬਤ ਕੀਤੀ ਜਾਵੇ ਅਤੇ ਲੋਕਾਂ ਦਾ ਪੈਸਾ ਵਾਪਸ ਮੋੜਿਆ ਜਾਵੇ। ਜੇਕਰ ਪ੍ਰਸ਼ਾਸਨ ਇਨ੍ਹਾਂ ਕੰਪਨੀਆਂ ਵਿਰੁੱਧ  ਸਖ਼ਤ ਕਦਮ ਨਹੀਂ ਚੁੱਕਦਾ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਜ਼ਿਲ੍ਹਾ ਆਗੂ ਬਿੱਕਰ ਸਿੰਘ, ਪਰਦੀਪ ਸਿੰਘ, ਜਸਪ੍ਰੀਤ ਸਿੰਘ ਤੋਂ ਇਲਾਵਾ ਦੋਲਤ ਮਸੀਹ, ਸਤਗੁਰ ਸਿੰਘ ਬੱਗਾ, ਹੰਸ ਰਾਜ ਸਮਾਣਾ, ਬਹਾਦਰ ਖਾਨ, ਨਾਜਰ ਸਿੰਘ, ਦਾਰਾ ਸਿੰਘ ਆਦਿ ਹਾਜ਼ਰ ਸਨ। ਇਹ ਅੰਦੋਲਨ  ਹੋਰਨਾਂ ਜ਼ਿਲਿਆਂ ਤਕ ਵੀ ਲਿਜਾਇਆ ਜਾਵੇਗਾ।
ਸੰਗਰੂਰ:  ਇੰਸਪੈਕਟਰ ਵੀਰਇੰਦਰ ਸਿੰਘ ਨੇ ਅੱਜ ਇੱਥੇ ਜ਼ਿਲ੍ਹਾ ਟਰੈਫ਼ਿਕ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ।  ਸ੍ਰੀ ਵੀਰਇੰਦਰ ਸਿੰਘ ਇਸ ਤੋਂ ਪਹਿਲਾ ਐਸ.ਐਚ.ਓ. ਦਿੜ੍ਹਬਾ ਵਿਖੇ ਤਾਇਨਾਤ ਸਨ। ਘਨੌਰ, ਖੇੜੀ ਗੰਡਿਆ, ਸੰਭੂ ਅਤੇ ਪਟਿਆਲਾ ਜ਼ਿਲ੍ਹੇ ਦੇ ਸੀ.ਆਈ.ਏ. ਪਾਤੜਾਂ ਵਿਖੇ ਵੀ ਮੁੱਖ ਅਫ਼ਸਰ ਵਜੋਂ ਤਾਇਨਾਤ ਰਹਿ ਚੁੱਕੇ ਹਨ। ਜ਼ਿਲ੍ਹੇ ਵਿਚ ਟਰੈਫ਼ਿਕ ਪ੍ਰਬੰਧਾਂ ਨੂੰ ਦਰੁਸਤ ਬਣਾਉਣ ਅਤੇ ਬਾਜ਼ਾਰਾਂ ਵਿਚ ਦੁਕਾਨਾਂ ਅੱਗੇ ਨਜਾਇਜ਼ ਕਬਜ਼ੇ ਹਟਾਉਣ ਜਿਸ ਕਾਰਨ ਟਰੈਫ਼ਿਕ ਵਿਚ ਵੱਡਾ ਵਿਘਨ ਪੈ ਰਿਹਾ ਹੈ ਨੂੰ ਹਟਾਉਣ ਦੀ ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਵੀ ਕੀਤੀ ਹੈ। ਇਸ ਮੌਕੇ ਸਹਾਇਕ ਥਾਣੇਦਾਰ ਪਵਨ ਕੁਮਾਰ ਸ਼ਰਮਾ ਵੀ ਮੌਜੂਦ ਸਨ।
ਅਹਿਮਦਗੜ੍ਹ:  ਲੁਧਿਆਣਾ ਅਤੇ ਸੰਗਰੂਰ ਦੇ ਦਰਮਿਆਨ ਸਥਿਤ ਅਹਿਮਦਗੜ੍ਹ ਦੇ ਨਵੇਂ ਥਾਣਾ ਮੁਖੀ ਗੁਰਦੀਪ ਸਿੰਘ ਨੇ ਚਾਰਜ ਸੰਭਾਲਦਿਆਂ ਹੀ ਪ੍ਰੈਸ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਉਨ੍ਹਾਂ ਨੇ ਅਸਲਾ ਧਾਰਕਾਂ ਨੂੰ ਆਉਂਦੇ ਦੋ ਦਿਨਾਂ ਵਿੱਚ ਆਪਣਾ ਅਸਲਾ ਜਮ੍ਹਾਂ ਕਰਵਾਉਣ ਦੀ ਹਦਾਇਤ ਦਿੰਦਿਆਂ ਕਿਹਾ ਕਿ ਅਸਲਾ ਜਮ੍ਹਾਂ ਨਾ ਕਰਵਾਉਣ ਵਾਲਿਆਂ ਦੇ ਲਾਇਸੈਂਸ ਰੱਦ ਕੀਤੇ ਜਾਣਗੇ। ਥਾਣਾ ਮੁਖੀ ਗੁਰਦੀਪ ਸਿੰਘ ਨੇ ਕਿਹਾ ਕਿ ਅਗਰ ਕਿਸੇ ਵੀ ਸ਼ਹਿਰ ਵਾਸੀ ਨੂੰ ਕਿਸੇ ਵੀ ਗ਼ਲਤ ਅਨਸਰ ਬਾਰੇ ਜਾਣਕਾਰੀ ਮਿਲੇ ਤਾਂ ਉਹ ਬਿਨ੍ਹਾਂ ਝਿਜਕ ਪੁਲਿਸ ਨੂੰ ਇਤਲਾਹ ਕਰੇ ਉਸ ਦੀ ਪਛਾਣ ਗੁਪਤ ਰੱਖੀ ਜਾਵੇਗੀ। ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪੁਲਿਸ ਨੂੰ ਸਹਿਯੋਗ ਦੇਣ ਤਾਂ ਕਿ ਆ ਰਹੀਆਂ ਚੋਣਾਂ ਦੌਰਾਨ ਕਿਸੇ ਵੀ ਅਣਸੁਖਾਂਵੀ ਘਟਨਾ ਨੂੰ ਰੋਕਿਆ ਜਾ ਸਕੇ।
ਭਵਾਨੀਗੜ੍ਹ: ਧਰਤੀ ਦੇ ਸਵਰਗ ਵੱਜੋਂ ਉਭਾਰੇ ਜਾਂਦੇ ਅਮਰੀਕਾ ਵਿੱਚ ਵੀ ਜੁਰਮ ਸਿਖਰਾਂ ਤੇ ਹਨ। ਰੋਜ਼ੀ ਰੋਟੀ ਕਮਾਉਣ ਲਈ ਉੱਥੇ ਜਾਂਦੇ ਨੌਜਵਾਨ ਵੀ ਬੁਰੀ  ਅਸੁਰੱਖਿਅਤ ਹਨ। ਹਾਲ ਹੀ ਵਿੱਚ ਅਮਰੀਕਾ ਵਿਚ ਲੁਟੇਰੇ ਹੱਥੋਂ ਮਾਰੇ ਗਏ ਪਿੰਡ ਫਤਿਹਗੜ੍ਹ ਭਾਦਸੋਂ ਦੇ ਨੌਜਵਾਨ ਹਰਜਿੰਦਰ ਸਿੰਘ ਦਾ ਪਰਿਵਾਰ ਡੂੰਘੇ ਸਦਮੇ ਵਿਚ ਹੈ ਪਰ ਅਜੇ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਪਰਿਵਾਰ ਦੀ ਮਦਦ ਲਈ ਨਹੀਂ ਪਹੁੰਚਿਆ। ਦੋ ਦਿਨ ਪਹਿਲਾਂ ਅਮਰੀਕਾ ਵਿੱਚ ਮਾਰੇ ਗਏ ਹਰਜਿੰਦਰ ਸਿੰਘ ਦੇ ਪਰਿਵਾਰ ਨੇ ਕੱਲ੍ਹ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਨੂੰ ਮਿਲ ਕੇ ਸਾਰੀ ਘਟਨਾ ਬਾਰੇ ਜਾਣਕਾਰੀ ਦੇ ਦਿੱਤੀ ਸੀ। ਮਾਤਾ ਸ਼ਿੰਦਰ ਕੌਰ, ਭਰਾ ਬਿੱਕਰ ਸਿੰਘ ਅਤੇ ਕਸ਼ਮੀਰਾ ਸਿੰਘ ਜੋ ਡੂੰਘੇ ਸਦਮੇ ਵਿੱਚ ਹਨ ਮ੍ਰਿਤਕ ਨੌਜਵਾਨ ਦੇ ਪਿਤਾ ਨਾਹਰ ਸਿੰਘ ਅਤੇ ਚਾਚਾ ਅਕਾਲੀ ਆਗੂ ਜਗਤਾਰ ਸਿੰਘ ਖੱਟੜਾ ਨੇ ਦੱਸਿਆ ਕਿ ਅਜੇ ਤੱਕ ਕੋਈ ਅਧਿਕਾਰੀ ਉਨ੍ਹਾਂ ਕੋਲ ਨਹੀਂ ਪਹੁੰਚਿਆ।  ਅੱਜ ਸਵੇਰੇ ਹਲਕਾ ਵਿਧਾਇਕ ਪ੍ਰਕਾਸ਼ ਚੰਦ ਗਰਗ ਨੇ ਪਿੰਡ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ। 

No comments: