Saturday, January 07, 2017

ਸ਼ਾਹੀ ਇਮਾਮ ਪੰਜਾਬ ਦੀ ਮਾਤਾ ਦੇ ਦੇਹਾਂਤ 'ਤੇ ਵੱਖ-ਵੱਖ ਸੰਗਠਨਾਂ ਵੱਲੋਂ ਸੋਗ

ਮਾਂ ਤੋਂ ਹੀ ਮਿਲਿਆ ਹਿੰਮਤ ਅਤੇ ਹੌਂਸਲਾ: ਮੌਲਾਨਾ ਹਬੀਬ ਉਰ ਰਹਿਮਾਨ 
 ਜਾਮਾ ਮਸਜਿਦ 'ਚ ਸੰਬੋਧਿਤ ਕਰਦੇ ਹੋਏ ਸ਼ਾਹੀ ਇਮਾਮ ਅਤੇ ਮੌਜੂਦ ਨਮਾਜੀ
ਲੁਧਿਆਣਾ: 6 ਜਨਵਰੀ 2017: (ਪੰਜਾਬ ਸਕਰੀਨ ਬਿਊਰੋ):
ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਦੀ ਮਾਤਾ ਜੀ (ਜਾਹਿਦਾ ਰਹਿਮਾਨੀ) ਦੇ ਦੇਹਾਂਤ 'ਤੇ ਵੱਖ-ਵੱਖ ਸਮਾਜਿਕ ਅਤੇ ਰਾਜਨੀਤਿਕ ਆਗੂਆਂ ਵੱਲੋਂ ਜਾਮਾ ਮਸਜਿਦ ਪਹੁੰਚ ਕੇ ਸੋਗ ਵਿਅਕਤ ਕੀਤਾ ਜਾ ਰਿਹਾ ਹੈ ।  ਅੱਜ ਇੱਥੇ ਨਮਾਜ ਏ ਜੁੰਮਾ ਤੋਂ ਪਹਿਲਾਂ ਆਪਣੇ ਸੰਬੋਧਨ 'ਚ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਨੇ ਨਾਮਾਜੀਆਂ ਨੂੰ ਅੰਮੀ ਜਾਨ ਲਈ ਦੁਆ ਏ ਮਗਫਿਰਤ ਦੀ ਬੇਨਤੀ ਕਰਦੇ ਹੋਏ ਦੱਸਿਆ ਕਿ ਅੱਜ ਦੇਸ਼ ਭਰ 'ਚ ਉਹਨਾਂ ਦੀ ਇਸਲਾਮਿਕ ਸੰਸਥਾ ਮਜਲਿਸ ਅਹਿਰਾਰ ਇਸਲਾਮ ਹਿੰਦ ਦਾ ਵਿਸਥਾਰ ਮਾਂ ਦੀ ਹੀ ਦੁਆਵਾਂ ਦਾ ਅਸਰ ਹੈ । ਸ਼ਾਹੀ ਇਮਾਮ ਨੇ ਕਿਹਾ ਕਿ ਮਾਂ ਨੇ ਹੀ ਦਿੱਤਾ ਹਿੰਮਤ ਦੇ ਨਾਲ ਮੁਕਾਮ ਪਾਉਣ ਦਾ ਸਬਕ। ਉਹਨਾਂ ਨੇ ਦੱਸਿਆ ਕਿ ਅੰਮੀ ਜਾਨ ਨੇ ਹਮੇਸ਼ਾ ਹੀ ਪੰਜਾਬ ਭਰ 'ਚ ਬੰਦ ਪਈ ਮਸਜਿਦਾਂ ਨੂੰ ਖੁੱਲਵਾਣ ਲਈ ਸਾਨੂੰ ਪ੍ਰੇਰਿਤ ਕੀਤਾ ਅਤੇ ਹਮੇਸ਼ਾ ਜਰੂਰਤਮੰਦਾਂ ਦੀ ਮਦਦ ਕਰਣ ਲਈ ਤਿਆਰ ਰਹਿੰਦੀ ਸੀ । ਸ਼ਾਹੀ ਇਮਾਮ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਮਾਂ ਦੀਆਂ ਦੁਆਵਾਂ ਨਾਲ ਅੱਲ੍ਹਾਹ ਦੀ ਮਦਦ ਆਉਂਦੀ ਹੈ ਅਤੇ ਸਾਰੇ ਵਿਗੜੇ ਕੰਮ ਬਣ ਜਾਂਦੇ ਹਨ।  ਵਰਣਨਯੋਗ ਹੈ ਕਿ ਅੱਜ ਇੱਥੇ ਲੁਧਿਆਣਾ ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ,  ਰਾਜ ਮੰਤਰੀ ਮਦਨ  ਲਾਲ ਬੱਗਾ, ਮੇਅਰ ਹਰਚਰਣ ਸਿੰਘ ਗੋਹਲਵੜਿਆ, ਸਾਬਕਾ ਮੰਤਰੀ  ਹੀਰਾ ਸਿੰਘ ਗਾਬੜੀਆ, ਵਿਧਾਇਕ ਬਲਵਿੰਦਰ ਸਿੰਘ ਬੈਂਸ, ਵਿਧਾਇਕ ਭਾਰਤ ਭੂਸ਼ਣ ਆਸ਼ੂ, ਸਾਬਕਾ ਡਿਪਟੀ ਕਮਿਸ਼ਨਰ ਕੁਲਦੀਪ ਸਿੰਘ  ਵੈਦ,  ਸਾਬਕਾ ਡੀਜੀਪੀ ਇਜਹਾਰ ਆਲਮ,  ਮੁਫਤੀ ਮਾਲੇਰਕੋਟਲਾ,  ਹਰਦਿਆਲ ਸਿੰਘ ਕੋਂਸਲਰ  ਖਰਬੰਦਾ, ਖਲੀਫਾ ਸਈਯਦ ਸਾਦਿਕ ਸਰਹਿੰਦ ਸ਼ਰੀਫ , ਬੀ ਸੀ ਕਮਿਸ਼ਨ ਦੇ ਚੇਅਰਮੈਨ ਨਿਰਮਲ ਸਿੰਘ,  ਚੇਅਰਮੈਨ ਵਿਜੈ ਦਾਨਵ, ਸੁਸ਼ੀਲ ਪਰਾਸ਼ਰ, ਡਾ. ਅਵਤਾਰ ਸਿੰਘ, ਗੁਲਾਮ ਹਸਨ ਕੈਸਰ ਆਦਿ ਨੇ ਸੋਗ ਦਾ ਪ੍ਰਗਟਾਵਾ ਕੀਤਾ।

No comments: