Friday, January 13, 2017

"ਲੋਹੜੀ ਦੀ ਧੂਣੀ ਨੇ ਬੂਝਣਾ ਨਹੀਂ ਹੈ ਦੋਸਤੋ"


ਗ਼ਜ਼ਲ ਮੰਚ ਪੰਜਾਬ ਦੀ ਇਕੱਤਰਤਾ ਰਹੀ ਲੋਹੜੀ ਨੂੰ ਸਮਰਪਿਤ
ਲੁਧਿਆਣਾ: 13 ਜਨਵਰੀ 2017: (ਪੰਜਾਬ ਸਕਰੀਨ ਬਿਊਰੋ):
ਪੰਜਾਬੀ ਗ਼ਜ਼ਲ ਮੰਚ ਪੰਜਾਬ (ਰਜਿ.) ਫਿਲੌਰ ਦੀ ਮਾਸਿਕ ਇਕੱਤਰਤਾ ਰੈਫਰੈਂਸ ਲਾਇਬਰੇਰੀ ਦੇ ਡਾਇਰੈਕਟਰ ਪ੍ਰਿੰ: ਪ੍ਰੇਮ ਸਿੰਘ ਬਜਾਜ ਦੀ ਪ੍ਰਧਾਨਗੀ ਹੇਠ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਈ। ਬਜਾਜ ਸਾਹਿਬ ਨੇ ਲੋਹੜੀ ਪ੍ਰਤੀ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਸਾਰੇ ਹੀ ਤਿਉਹਾਰ ਸੱਭਿਆਚਾਰ ਨਾਲ ਜੋੜਦੇ ਹਨ ਅਤੇ ਲੋਹੜੀ ਦਾ ਤਿਉਹਾਰ ਵੀ ਭਾਈਚਾਰਕ ਸਾਂਝ ਵਿਚ ਵਾਧਾ ਕਰਦਾ ਹੈ। 
ਦਲਵੀਰ ਸਿੰਘ ਲੁਧਿਆਣਵੀ ਨੇ ਕਿਹਾ ਕਿ ਇਹ ਚੰਗੀ ਰੀਤ ਚੱਲ ਪਈ ਹੈ ਕਿ ਲੋਕ ਪੁੱਤਾਂ ਦੇ ਨਾਲ-ਨਾਲ ਧੀਆਂ ਲੋਹੜੀ ਮਨਾਉਣ ਲੱਗ ਪਏ ਹਨ। 
ਰਚਨਾਵਾਂ ਦੇ ਦੌਰ ਵਿਚ ਜਨਰਲ ਸਕੱਤਰ ਤਰਲ਼ੋਚਨ ਝਾਂਡੇ ਨੇ 'ਲੋਹੜੀ ਦੀ ਧੂਣੀ ਨੇ ਬੂਝਣਾ ਨਹੀਂ ਹੈ ਦੋਸਤੋ', ਪੰਜਾਬੀ ਸਾਹਿਤ ਅਕਾਡਮੀ ਦੇ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕਵਿਤਾ 'ਦੁੱਲੇ ਦੀ ਲੋਹੜੀ', ਕੁਲਵਿੰਦਰ ਕੌਰ ਕਿਰਨ ਨੇ 'ਮਨਾਉ ਲੋਹੜੀਆਂ ਇਹਨਾਂ ਦੀਆਂ ਤੇ ਵੰਡੋਂ ਗੁੜ ਮਿਸ਼ਰੀ, ਕਰੋ ਕੁਝ ਇਸ ਤਰ੍ਹਾਂ ਦਾ ਮਾਣ ਤੇ ਸਨਮਾਨ ਧੀਆਂ ਦਾ', ਪਰਮਜੀਤ ਕੌਰ ਮਹਿਕ ਨੇ 'ਕਿਹਨੂੰ ਆਪਾਂ ਤੋਰਾਂਗੇ ਤੇ ਕਿਸ ਨੂੰ ਲਿਆਵਾਂਗੇ, ਸਮੇਂ ਰਹਿੰਦੇ ਸਮਝ ਜਾਉ ਚੰਗੇ ਅਖਵਾਵਾਂਗੇ, ਮੁੰਗਫਲੀ ਗਚਕ ਮਹਿਕ ਵੰਡੀਏ ਰਿਊੜ੍ਹੀਆਂ' ਨੇ ਖ਼ੂਬ ਰੰਗ ਬਨ੍ਹਿਆ। ਇਸ ਸਮੇਂ ਧੂਣੀ ਵੀ ਬਾਲ਼ੀ ਗਈ। ਮਲਕੀਤ ਸਿੰਘ ਔਲਖ, ਉਨ੍ਹਾਂ ਦੀਆਂ ਦੋ ਦੋਹਤੀਆਂ-ਇਸ਼ਮੀਨ ਤੇ ਇਸ਼ਨੂਰ, ਭੁਪਿੰਦਰ ਸਿੰਘ ਧਾਲੀਵਾਲ, ਬਾਲਵੰਸ਼, ਸਿਫਰ, ਪ੍ਰਿੰਸ ਆਦਿ ਹਾਜ਼ਿਰ ਸਨ।  

No comments: