Monday, January 09, 2017

ਕਲਕੱਤੇ ਦੀ ਸੰਗਤ ਨੂੰ ਸੁਣਾਈਆਂ ਦਸ਼ਮੇਸ਼ ਪਿਤਾ ਦੀਆਂ ਰਚਨਾਵਾਂ

Mon, Jan 9, 2017 at 5:48 PM
ਪੰਜਾਬੀ ਕਵੀਆਂ ਨੇ ਸਰੋਤਿਆਂ ਨੂੰ ਕੀਤਾ ਮੰਤਰ ਮੁਗਧ
ਲੁਧਿਆਣਾ: 9 ਜਨਵਰੀ 207: (ਰਵਿੰਦਰ ਸਿੰਘ ਦੀਵਾਨਾ//ਪੰਜਾਬ ਸਕਰੀਨ);
ਸਾਹਿਬੇ ਕਮਾਲ, ਸਰਬੰਸ ਦਾਨੀ, ਸੰਤ ਸਿਪਾਹੀ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਅਵਤਾਰ ਦਿਹਾੜੇ ਮੋਕੇ ਕਲਕੱਤੇ ਦੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪ੍ਰਕਾਸ਼ ਉਤਸਵ ਕਮੇਟੀ (ਪੱਛਮੀ ਬੰਗਾਲ), ਗੁਰਦੂਆਰਾ ਸ਼੍ਰੀ ਗੁਰੂ ਸਿੰਘ ਸਭਾ ਕੋਲਕਾਤਾ ਦੀ ਅਗਵਾਈ ਹੇਠ ਦੋ ਰੋਜਾ ਕਵੀ ਦਰਬਾਰ, ਢਾਡੀ ਦਰਬਾਰ ਅਤੇ ਕੀਰਤਨ ਦਰਬਾਰ ਕਰਵਾਇਆ ਗਿਆ। ਸ਼ਹੀਦ ਮੀਨਾਰ ਧਰਮਤੱਲਾ ਵਿਖੇ ਵਿਸ਼ਾਲ ਮੈਦਾਨ ਵਿੱਚ ਸੰਗਤ ਦੇ ਠਾਠਾ ਮਾਰਦੇ ਇਕੱਠ ਵਿੱਚ ਪੰਥਕ ਕਵੀ ਹਰਦੇਵ ਸਿੰਘ ਗਰੇਵਾਲ ਨੇ ਗੁਰਦੀਪ ਸਿੰਘ ਅੋਲਖ ਦਾ ਨਾਮ ਸਟੇਜ ਤੋ ਬੋਲਿਆ ਤਾਂ ਉਸਨੇ ਦਸਮ ਪਾਤਸ਼ਾਹ ਦੇ ਕੁਰਬਾਨੀਆਂ ਭਰੇ ਇਤਿਹਾਸ ਵਿੱਚੋਂ ਕੁਝ ਸ਼ੇਅਰਾਂ ਨਾਲ ਅਤੇ ਇੱਕ ਜੋਸ਼ੀਲੀ ਕਵਿਤਾ ਨਾਲ ਹਾਜਰੀ ਲਗਾਈ। ਬਲਬੀਰ ਸਿੰਘ ਕਮਲ ਨੇ ਆਪਣੀ ਬੁਲੰਦ ਅਤੇ ਸੋਜ਼ਮਈ ਅਵਾਜ ਰਾਹੀਂ ਸੰਗਤ ਤੋਂ ਜੈਕਾਰਿਆਂ ਦੀ ਦਾਦ ਲਈ। ਪ੍ਰਸਿੱਧ ਸਾਹਿਤਕਾਰ ਅਤੇ ਦਰਜਨਾਂ ਕਿਤਾਬਾਂ ਦੀ ਲੇੇਖਿਕਾ ਪ੍ਰੋ: ਗੁਰਚਰਨ ਕੌਰ ਕੋਚਰ ਨੇ ਦਸ਼ਮੇਸ਼ ਪਿਤਾ ਨੂੰ ਮੁਖਾਤੀਫ ਇੱਕ ਲੰਬੀ ਕਵਿਤਾ ਸੁਣਾ ਕੇ ਸੰਗਤ ਨੂੰ ਨਿਹਾਲ ਕੀਤਾ। ਪ੍ਰਸਿੱਧ ਕਵੀ ਤੇ ਗਾਇਕ ਭਾਈ ਰਵਿੰਦਰ ਸਿੰਘ ਦੀਵਾਨਾ ਨੇ ਕਵਿਤਾ ਤੋਂ ਪਹਿਲਾ ਸ਼ੇਅਰ ਬੋਲ ਕੇ ਸੰਗਤ ਤੋਂ ਭਰਪੂਰ ਦਾਦ ਲਈ ਤੇ ਫਿਰ ਰਚਨਾ ਪੇਸ਼ ਕੀਤੀ।  ਉਹਨਾਂ ਦੱਸਿਆ ਕਿ ਅੰਮ੍ਰਿਤ ਦੀ ਕਿਉਂ ਲੋੜ ਪਈ ਅੰਮ੍ਰਿਤ ਕਿਉਂ ਛਕਾਉਣਾ ਪਿਆ, ਇਕ ਨਿਆਰਾ ਈ ਗੋਬਿੰਦ ਨੂੰ ਸਿੱਖ ਪੰਥ ਸਜਾਉਂਣਾ ਪਿਆ” ਬੁਲੰਦ ਅਵਾਜ ਵਿੱਚ ਵਿੱਚ ਗਾ ਕੇ ਸੰਗਤ ਦੇ ਦਿੱਲ ਜਿੱਤ ਲਏ। ਕਲਕੱਤੇ ਦੇ ਮੰਨੇ ਪਰ ਮੰਨੇ ਕਵੀ ਹਰਦੇਵ ਸਿੰਘ ਗਰੇਵਾਲ ਨੇ ਆਪਣੇ ਸ਼ੇਅਰਾਂ ਅਤੇ ਖੂਬਸੁਰਤ ਰਚਨਾ ਸੁਣਾ ਕੇ ਆਪਣੀ ਕਲਮ ਦਾ ਲੋਹਾ ਮੰਨਵਾਇਆ। ਦੂਸਰੇ ਦੌਰ ਵਿੱਚ ਫਿਰ ਸਾਰੇ ਕਵੀਆ ਨੇ ਇੱਕ ਇੱਕ ਕਵਿਤਾ ਸੁਣਾਈ ਤੇ ਸੰਗਤ ਤੇ ਡੂੰਘੀ ਛਾਪ ਛੱਡੀ। ਪ੍ਰਬੰਧਕਾਂ ਵੱਲੋਂ ਸਾਰੇ ਕਵੀ ਸਾਹਿਬਾਨਾਂ ਨੂੰ ਸਿਰੋਪੇ ਦੇ ਕੇ ਅਤੇ ਨਕਦੀ ਦੇ ਕੇ ਨਿਵਾਜਿਆ ਗਿਆ। ਮਿਤੀ 05 ਜਨਵਰੀ ਨੂੰ ਫਿਰ 2:00 ਵਜੇ ਦੁਪਹਿਰ ਤੋਂ ਸ਼ਾਮ 4:00 ਵਜੇ ਤੱਕ ਕਵੀਆਂ ਦੀਆਂ ਰਚਨਾਵਾਂ ਦਾ ਦੌਰ ਚਲਦਾ ਰਿਹਾ ਤੇ ਫਿਰ ਢਾਡੀ ਜੱਥੇ ਨੇ ਜੋਸ਼ੀਲੀਆਂ ਵਾਰਾਂ ਗਾ ਕੇ ਸੰਗਤ ਵਾਹ ਵਾਹ ਖੱਟੀ ਇਸ ਮੋਕੇ ਗੁਰੂ ਕੇੇ ਲੰਗਰ ਅਤੇ ਚਾਹ ਤੇ ਪਕੋੜਿਆ ਦੇ ਲੰਗਰ ਦਾ ਸੰਗਤ ਨੇ ਆਨੰਦ ਮਾਣਿਆ। ਕਲਕੱਤੇ ਦੇ ਇਤਿਹਾਸ ਵਿੱਚ ਇਹ ਇੱਕ ਵਿਲੱਖਣ ਪ੍ਰੋਗਰਾਮ ਸੀ ਜਿਸ ਦਾ ਸੰਗਤ ਨੇ ਇੱਕ ਮਨਚਿੱਤ ਹੋ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾ ਕੇ ਦਸ਼ਮੇਸ਼ ਪਿਤਾ ਦੇ ਕੁਰਬਾਨੀਆਂ ਭਰੇ ਇਤਿਹਾਸ ਤੋਂ ਜਾਣੂ ਹੋਈਆਂ।

No comments: