Wednesday, January 11, 2017

ਪੰਜਾਬ ਦੀ ਅਸਲੀ ਲੀਡਰਸ਼ਿਪ ਤੋਂ ਵਾਂਝਾ ਹੋ ਗਿਆ ਹੈ ਸਮੁਚਾ ਪੰਜਾਬ -ਸਵਰਾਜ ਪਾਰਟੀ

Wed, Jan 11, 2017 at 4:04 PM
ਦਾਖਾ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਤਰਸੇਮ ਜੋਧਾਂ ਨੂੰ 
ਲੁਧਿਆਣਾ: 11 ਜਨਵਰੀ 2017: (ਪੰਜਾਬ ਸਕਰੀਨ ਬਿਊਰੋ); 
ਹੋਰਨਾਂ ਵਿਰੋਧੀ ਪਾਰਟੀਆਂ ਵਾਂਗ ਸਵਰਾਜ ਪਾਰਟੀ ਨੇ ਵੀ ਪੰਜਾਬ ਵਿੱਚ ਨਸ਼ਾਖੋਰੀ ਅਤੇ ਭ੍ਰਿਸ਼ਟਾਚਾਰ ਦੀਆਂ ਗੱਲਾਂ ਕੀਤੀਆਂ ਹਨ। ਇਸਦੇ ਨਾਲ ਹੀ ਪਾਰਟੀ ਨੇ ਤਰਸੇਮ ਜੋਧਾਂ ਵਰਗੇ ਲੋਕ ਅਧਾਰ ਵਾਲੇ ਆਗੂ ਨੂੰ ਆਪਣੀਆਂ ਸਫ਼ਾਂ ਵਿੱਚ ਲਿਆਉਣ ਵਿੱਚ ਸਫਲਤਾ ਹਾਸਲ ਕਰ ਲਈ  ਹੈ।
ਪਾਰਟੀ ਨੇ ਆਪਣੇ ਪ੍ਰੈਸ ਨੋਟ ਵਿੱਚ ਕਿਹਾ ਹੈ ਕਿ ਅੱਜ ਪੰਜਾਬ ਬੇਰੁਜ਼ਗਾਰੀ, ਨਸ਼ਾਖੋਰੀ, ਵਪਾਰਿਕ ਮੰਦਾ, ਖੇਤੀ ਸੰਕਟ, ਮਹਿੰਗੀ ਵਿੱਦਿਆ ਅਤੇ ਸਿਹਤ ਸਹੂਲਤਾਂ, ਗੁੰਡਾਗਰਦੀ, ਮਾਫੀਆ ਰਾਜ, ਭ੍ਰਿਸ਼ਟਾਚਾਰ, ਰਾਜਨੀਤਿਕ ਪਰਿਵਾਰਵਾਦ ਆਦਿ ਮੁਸ਼ਕਿਲਾਂ ਵਿਚ ਫਸਿਆ ਹੋਇਆ ਹੈ। ਪੰਜਾਬ ਦੀਆਂ ਮੁਖ ਰਾਜਸੀ ਪਾਰਟੀਆਂ ਕਾਂਗਰਸ, ਅਕਾਲੀ-ਭਾਜਪਾ ਅਤੇ ਆਮ ਆਦਮੀ ਪਾਰਟੀ ਆਦਿ ਪੰਜਾਬ ਦੀਆਂ ਇਹਨਾਂ ਮੁਸ਼ਕਿਲਾਂ ਨੂੰ ਹਲ ਕਰਨ ਦੇ ਪ੍ਰੋਗਰਾਮ ਦੇਣ ਦੀ ਬਜਾਏ ਜੁਮਲੇਬਾਜ਼ੀ ਕਰ ਰਹੀਆਂ ਹਨ ਅਤੇ ਫੋਕੀ ਬਿਆਨਬਾਜ਼ੀ ਕਰ ਕੇ  ਲੋਕਾਂ ਦਾ ਧਿਆਨ ਪਾਸੇ ਕਰਨ ਦਾ ਯਤਨ ਕਰ ਰਹੇ ਹਨ। ਬੜੇ ਦੁੱਖ ਦੀ ਗੱਲ ਹੈ ਕਿ ਅੱਜ ਸਾਰੀਆਂ ਪਾਰਟੀਆਂ ਲੋਕਾਂ ਨਾਲ ਜੁੜ੍ਹੇ ਰਾਜਸੀ ਸੋਚ ਰੱਖਣ ਲੀਡਰਾਂ ਨੂੰ ਛੱਡ ਕੇ ਪੈਸੇ ਵਾਲੇ ਤੇ ਸੋਚ-ਵਹੀਣੇ  ਲੋਕਾਂ ਨੂੰ ਟਿਕਟਾਂ ਨਾਲ ਨਵਾਜ ਰਹੇ ਹਨ। ਅੱਜ ਸਮੁਚਾ ਪੰਜਾਬ ਪੰਜਾਬ ਦੀ ਅਸਲੀ ਲੀਡਰਸ਼ਿਪ ਤੋਂ ਵਾਂਝਾ ਹੋ ਗਿਆ ਹੈ। ਕੁਲ 117 ਸੀਟਾਂ ਤੇ ਕਿਸੇ ਵੀ ਪਾਰਟੀ ਨੇ ਜਨਤਕ ਮੁਦਿਆਂ ਅਤੇ ਗਰੀਬ ਵਰਗ ਲਈ ਜੂਝਣ ਵਾਲੇ ਉਮੀਦਵਾਰ ਨੂੰ ਟਿਕਟ ਨਹੀ ਦਿੱਤੀ। ਪੂਰੀ ਯੋਜਨਾ ਬੱਧ ਤਰੀਕੇ ਨਾਲ ਪੰਜਾਬ ਨੂੰ ਨੇਤਾਹੀਣ ਕੀਤਾ ਜਾ ਰਿਹਾ ਹੈ ਅਤੇ ਇਸ ਫੰਡਰ ਰਾਜਨੀਤੀ ਦਾ ਖਮਿਆਜ਼ਾ ਪੰਜਾਬ ਦੇ ਮਿਹਨਤਕਸ਼ ਲੋਕ, ਕਿਸਾਨ, ਮਜ਼ਦੂਰ ਅਤੇ ਬੇਰੁਜ਼ਗਾਰ ਨੌਜੁਆਨ, ਮੁਲਾਜ਼ਮ ਅਤੇ ਛੋਟੇ ਕਾਰੋਬਾਰੀ ਭੁਗਤ ਰਹੇ ਹਨ। ਪੰਜਾਬ ਫ਼ਰੰਟ ਨੇ ਹੋਰ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਸਾਬਕਾ ਐਮ ਐੱਲ ਤਰਸੇਮ ਜੋਧਾਂ ਜੋ ਕੇ ਪਿਛਲੇ ਲੰਮੇ ਸਮੇ ਤੋਂ ਆਮ ਲੋਕਾਂ ਮਜ਼ਦੂਰਾਂ ਅਤੇ ਗਰੀਬਾਂ ਦੇ ਹੱਕਾਂ ਲਈ ਕਾਰਜਸ਼ੀਲ ਹਨ ਨੂੰ  ਦਾਖਾ ਵਿਧਾਨ ਸਭਾ ਹਲਕੇ ਦੇ  ਸਾਂਝੇ ਉਮੀਦਵਾਰ ਦੇ ਤੌਰ ਤੇ ਉਤਾਰਿਆ ਹੈ ਤਾਂ ਕਿ ਪੰਜਾਬ ਵਿਧਾਨ ਸਭਾ ਲੋਕਾਂ ਦੀ ਨੁਮਾਇੰਦਗੀ ਕੀਤੀ ਜਾ ਸਕੇ। 

No comments: