Monday, January 23, 2017

ACP ਆਤਮ ਨਗਰ ਵਲੋਂ ਮਾਡਲ ਟਾਊਨ ਇਲਾਕੇ ’ਚ ਫਲੈਗ ਮਾਰਚ

Mon, Jan 23, 2017 at 6:51 PM
ਕਿਸੇ ਨੂੰ ਵੀ ਕਾਨੂੰਨ ਦੀ ਉਲਘੰਣਾ ਨਹੀ  ਕਰਨ ਦਿੱਤੀ ਜਾਵੇਗੀ
ਲੁਧਿਆਣਾ; 4 ਫਰਵਰੀ 2017: (ਪੰਜਾਬ ਸਕਰੀਨ ਬਿਊਰੋ);
ਅਗਾਮੀ ਵਿਧਾਨ ਸਭਾ ਚੋਣਾਂ ਸ਼ਾਤਮਈ ਢੰਗ ਨਾਲ ਕਰਵਾਉਣ ਲਈ ਵੱਖ-ਵੱਖ ਇਲਾਕਿਆਂ ਵਿਚ ਫਲੈਗ ਮਾਰਚ ਕੱਢਿਆ ਗਿਆ।ਜਿਸ ਵਿਚ ਨਵ-ਨਿਯੁਕਤ ਏ.ਸੀ.ਪੀ  ਆਤਮ ਨਗਰ ਰਮਨਦੀਪ ਸਿੰਘ ਭੁੱਲਰ ਦੀ ਅਗਵਾਈ ਹੇਂਠ ਆਤਮ ਨਗਰ, ਮਾਡਲ ਟਾਊਨ, ਗੋਲ ਮਾਰਕੀਟ, ਬਾਬਾ ਬੰਦਾ ਸਿੰਘ ਬਹਾਦਰ ਚੌਂਕ ਆਦਿ ਇਲਾਕਿਆਂ ਵਿਚ ਸੀ.ਆਰ.ਪੀ.ਐਫ ਦੇ ਜਵਾਨਾਂ ਨੂੰ ਨਾਲ ਲੈ ਕੇ ਪੈਦਲ ਮਾਰਚ ਕੱਢਿਆਂ ਗਿਆ। ਜਿਸ ਦਾ ਮੁੱਖ ਮੰਤਵ ਸ਼ਹਿਰ ਵਿਚ ਅਮਨ ਸ਼ਾਤੀ ਬਣਾਈ ਰੱਖਣਾ ਅਤੇ ਕਿਸੇ ਵੀ ਘਟਨਾ ਨੂੰ ਵਾਪਰਨ ਤੋਂ ਰੋਕਣਾ ਹੈ। ਇਸ ਮੋਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਏ.ਸੀ.ਪੀ ਰਮਨਦੀਪ ਸਿੰਘ ਨੇ ਕਿਹਾ ਕਿ ਉਹਨ੍ਹਾਂ ਦਾ ਮੁੱਖ ਮਕਸਦ ਚੋਣਾਂ ਦੌਰਾਨ ਸ਼ਾਂਤੀ ਕਾਇਮ ਰੱਖਣਾ। ਕਿਸੇ ਨੂੰ ਵੀ ਕਾਨੂੰਨ ਦੀ ਉਲਘੰਣਾ ਨਹੀ  ਕਰਨ ਦਿੱਤੀ ਜਾਵੇਗੀ। ਵੋਟ ਪਾੳੇੁਣ ਸਮੇਂ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇਂ। ਜੇਕਰ ਕਿਸੇ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਆਉਦੀ ਹੈ।ਤਾਂ ਉਹ ਵਿਅਕਤੀ ਜਦ ਚਾਹੇ ਮੇਰੇ ਦਫਤਰ ਮੈਨੂੰ ਮਿਲ ਕਿ ਦੱਸ ਸਕਦਾ ਹੈ ਉਸ ਨੂੰ ਪੁਲਿਸ ਪ੍ਰਸ਼ਾਸਨ ਵਲੋਂ ਬਣਦਾ ਇੰਨਸਾਫ ਦਿੱਤਾ ਜਾਵੇਗਾ।
  

No comments: