Saturday, January 21, 2017

ਜ਼ਿਲਾ ਲੁਧਿਆਣਾ ਵਿੱਚ ਹੁਣ 137 ਉਮੀਦਵਾਰ ਚੋਣ ਮੈਦਾਨ ਵਿੱਚ

9 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਵਾਪਸ ਲਏ
ਲੁਧਿਆਣਾ: 21 ਜਨਵਰੀ 2017: (ਪੰਜਾਬ ਸਕਰੀਨ ਬਿਊਰੋ):

ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ-2017 ਦੌਰਾਨ ਜ਼ਿਲਾ ਲੁਧਿਆਣਾ ਦੇ 14 ਵਿਧਾਨ ਸਭਾ ਹਲਕਿਆਂ ਲਈ ਕੁੱਲ 137 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਇਸ ਤੋਂ ਪਹਿਲਾਂ ਅੱਜ ਨਾਮਜ਼ਦਗੀਆਂ ਵਾਪਸ ਲੈਣ ਦੀ ਪ੍ਰਕਿਰਿਆ ਦੌਰਾਨ ਕੁੱਲ 9 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ। 
ਜ਼ਿਲਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ ਖੰਨਾ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰੀ ਅਨਿਲ ਦੱਤ, ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਸ੍ਰ. ਗੁਰਕੀਰਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਸ੍ਰ. ਰਣਜੀਤ ਸਿੰਘ, ਬਹੁਜਨ ਸਮਾਜ ਪਾਰਟੀ ਦੇ ਸ੍ਰੀ ਸਸ਼ੀ ਵਰਧਨ, ਸਾਡਾ ਪੰਜਾਬ ਪਾਰਟੀ ਦੇ ਸ੍ਰ. ਧਰਮਜੀਤ ਸਿੰਘ, ਰੈਵੋਲੂਸ਼ਨਰੀ ਸੋਸ਼ਲਿਸਟ ਪਾਰਟੀ ਦੇ ਸ੍ਰ. ਬਲਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ (ਅ) ਦੇ ਸ੍ਰੀ ਰਾਜੀਵ ਕੁਮਾਰ, ਆਪਣਾ ਪੰਜਾਬ ਪਾਰਟੀ ਦੇ ਸ੍ਰੀ ਵਿਜੇ ਡਾਇਮੰਡ, ਆਜ਼ਾਦ ਉਮੀਦਵਾਰ ਸ੍ਰੀ ਚੰਦਰ ਦੇਵ ਅਤੇ ਸ੍ਰ. ਭੁਪਿੰਦਰ ਸਿੰਘ ਚੋਣ ਮੈਦਾਨ ਵਿੱਚ ਹਨ। 

ਹਲਕਾ ਸਮਰਾਲਾ ਵਿੱਚ ਡੈਮੋਕਰੇਟਿਕ ਪਾਰਟੀ ਆਫ਼ ਇੰਡੀਆ ਦੇ ਸ੍ਰੀ ਕ੍ਰਿਸ਼ਨ ਲਾਲ ਨੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ। ਚੋਣ ਲੜਨ ਵਾਲੇ ਉਮੀਦਵਾਰਾਂ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਸ੍ਰ. ਅਮਰੀਕ ਸਿੰਘ ਢਿੱਲੋਂ, ਸ਼੍ਰੋਮਣੀ ਅਕਾਲੀ ਦਲ (ਬ) ਦੇ ਸ੍ਰ. ਸੰਤਾ ਸਿੰਘ ਉਮੈਦਪੁਰੀ, ਆਮ ਆਦਮੀ ਪਾਰਟੀ ਦੇ ਸ੍ਰ. ਸਰਬੰਸ ਸਿੰਘ ਮਾਣਕੀ, ਬਹੁਜਨ ਸਮਾਜ ਪਾਰਟੀ ਦੇ ਸ੍ਰ. ਦਲਵੀਰ ਸਿੰਘ, ਰੈਵੋਲੂਸ਼ਨਰੀ ਸੋਸ਼ਲਿਸਟ ਪਾਰਟੀ ਦੇ ਉਮੀਦਵਾਰ ਸ੍ਰੀ ਅਸ਼ਵਨੀ ਕੁਮਾਰ ਢੰਡ, ਸ਼੍ਰੋਮਣੀ ਅਕਾਲੀ ਦਲ (ਅ) ਦੇ ਸ੍ਰ. ਸ਼ਿੰਗਾਰਾ ਸਿੰਘ, ਸਮਾਜ ਅਧਿਕਾਰ ਕਲਿਆਣ ਪਾਰਟੀ ਦੇ ਉਮੀਦਵਾਰ ਸ੍ਰ. ਦਿਲਬਾਗ ਸਿੰਘ, ਆਪਣਾ ਪੰਜਾਬ ਪਾਰਟੀ ਦੇ ਸ੍ਰ. ਭੁਪਿੰਦਰ ਸਿੰਘ, ਡੈਮੋਕ੍ਰੇਟਿਕ ਪਾਰਟੀ ਆਫ਼ ਇੰਡੀਆ ਦੇ ਸ੍ਰੀ ਮਨੋਹਰ ਲਾਲ ਰਹਿ ਗਏ ਹਨ।  
ਵਿਧਾਨ ਸਭਾ ਹਲਕਾ ਸਾਹਨੇਵਾਲ ਵਿੱਚ ਆਜ਼ਾਦ ਸ੍ਰ. ਸਤਵੰਤ ਸਿੰਘ ਨੇ ਕਾਗਜ਼ ਵਾਪਸ ਲਏ, ਜਿਸ ਉਪਰੰਤ ਇੰਡੀਅਨ ਨੈਸ਼ਨਲ ਕਾਂਗਰਸ ਦੀ ਉਮੀਦਵਾਰ ਸ੍ਰੀਮਤੀ ਸਤਵਿੰਦਰ ਕੌਰ, ਸ਼੍ਰੋਮਣੀ ਅਕਾਲੀ ਦਲ (ਬ) ਦੇ ਸ੍ਰ. ਸ਼ਰਨਜੀਤ ਸਿੰਘ, ਬਹੁਜਨ ਸਮਾਜ ਪਾਰਟੀ ਦੇ ਸ੍ਰ. ਸੁਰਿੰਦਰ ਕੁਮਾਰ, ਆਮ ਆਦਮੀ ਪਾਰਟੀ ਦੇ ਸ੍ਰ. ਹਰਜੋਤ ਸਿੰਘ ਬੈਂਸ, ਜੇ ਐਂਡ ਕੇ ਨੈਸ਼ਨਲ ਪੈਂਥਰਜ਼ ਪਾਰਟੀ ਦੇ ਸ੍ਰੀ ਸੁਸ਼ੀਲ ਕੁਮਾਰ, ਸਾਡਾ ਪੰਜਾਬ ਪਾਰਟੀ ਦੇ ਸ੍ਰ. ਜਗਬੀਰ ਸਿੰੰਘ, ਬਹੁਜਨ ਸੰਘਰਸ਼ ਦਲ ਦੇ ਉਮੀਦਵਾਰ ਰਣਧੀਰ ਸਿੰਘ, ਹਿੰਦੁਸਤਾਨ ਸ਼ਕਤੀ ਸੈਨਾ ਦੇ ਉਮੀਦਵਾਰ ਨਗਿੰਦਰ ਕੁਮਾਰ, ਸ਼੍ਰੋਮਣੀ ਅਕਾਲੀ ਦਲ (ਅ) ਦੇ ਸ੍ਰ. ਮਨਵੀਰ ਸਿੰਘ ਗਰੇਵਾਲ, ਆਜ਼ਾਦ ਸ੍ਰ. ਗੁਰਦੀਪ ਸਿੰਘ ਕਾਹਲੋਂ, ਆਜ਼ਾਦ ਸ੍ਰ. ਦਲਜੀਤ ਸਿੰਘ, ਆਜ਼ਾਦ ਸ੍ਰ. ਦਲੀਪ ਸਿੰਘ ਚੋਣ ਮੈਦਾਨ ਵਿੱਚ ਰਹਿ ਗਏ ਹਨ। 
ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਵਿੱਚ ਆਜ਼ਾਦ ਸ੍ਰ. ਗੁਰਮੇਲ ਸਿੰਘ ਨੇ ਆਪਣੇ ਕਾਗਜ਼ ਵਾਪਸ ਲਏ। ਜਿਸ ਉਪਰੰਤ ਇੰਡੀਅਨ ਨੈਸ਼ਨਲ ਕਾਂਗਰਸ ਦੇ ਸ੍ਰੀ ਸੰਜੀਵ ਤਲਵਾੜ, ਆਲ ਇੰਡੀਆ ਤ੍ਰਿਣਮੂਲ ਕਾਂਗਰਸ ਦੇ ਸ੍ਰ. ਹਰਦੀਪ ਸਿੰਘ, ਬਹੁਜਨ ਸਮਾਜ ਪਾਰਟੀ ਦੇ ਸ੍ਰ. ਗੁਰਪ੍ਰੀਤ ਸਿੰਘ, ਆਮ ਆਦਮੀ ਪਾਰਟੀ ਦੇ ਸ੍ਰ. ਦਲਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਸ੍ਰ. ਰਣਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ (ਅ) ਦੇ ਸ੍ਰ. ਜਸਵੰਤ ਸਿੰਘ, ਆਜ਼ਾਦ ਸ੍ਰੀ ਰਾਮੇਸ਼ ਕੁਮਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। 
ਹਲਕਾ ਲੁਧਿਆਣਾ (ਦੱਖਣੀ) ਤੋਂ ਆਜ਼ਾਦ ਸ੍ਰੀ ਸੰਜੇ ਕੁਮਾਰ ਨੇ ਕਾਗਜ਼ ਵਾਪਸ ਲੈ ਲਏ, ਜਿਸ ਉਪਰੰਤ ਸ਼੍ਰੋਮਣੀ ਅਕਾਲੀ ਦਲ ਦੇ ਸ੍ਰ. ਹੀਰਾ ਸਿੰਘ ਗਾਬੜੀਆ, ਬਹੁਜਨ ਸਮਾਜ ਪਾਰਟੀ ਤੋਂ ਸ੍ਰ. ਚਰਨ ਸਿੰਘ, ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਤੋਂ ਸ੍ਰ. ਭੁਪਿੰਦਰ ਸਿੰਘ ਸਿੱਧੂ, ਡੈਮੋਕ੍ਰੇਟਿਕ ਸਵਰਾਜ ਪਾਰਟੀ ਦੇ ਸ੍ਰ. ਕੁੰਵਰ ਰੰਜਨ ਸਿੰਘ, ਜੈ ਜਵਾਨ ਜੈ ਕਿਸਾਨ ਪਾਰਟੀ ਦੇ ਸ੍ਰ. ਦਰਸ਼ਨ ਸਿੰਘ, ਆਪਣਾ ਪੰਜਾਬ ਪਾਰਟੀ ਦੇ ਸ੍ਰ. ਪਰਮਿੰਦਰ ਸਿੰਘ ਕੁੱਕੀ, ਲੋਕ ਇਨਸਾਫ਼ ਪਾਰਟੀ ਦੇ ਸ੍ਰ. ਬਲਵਿੰਦਰ ਸਿੰਘ, ਆਜ਼ਾਦ ਸ੍ਰੀ ਸੁੰਦਰ ਲਾਲ, ਆਜ਼ਾਦ ਸ੍ਰੀ ਮਨਿੰਦਰ ਸ਼ਰਮਾ ਚੋਣ ਮੈਦਾਨ ਵਿੱਚ ਰਹਿ ਗਏ ਹਨ।
ਹਲਕਾ ਆਤਮ ਨਗਰ ਤੋਂ ਬਹੁਜਨ ਸਮਾਜ ਪਾਰਟੀ ਦੇ ਸ੍ਰੀ ਰਾਜੇਸ਼ ਟਾਂਕ ਅਤੇ ਆਜ਼ਾਦ ਸ੍ਰੀਮਤੀ ਸੁਰਿੰਦਰ ਕੌਰ ਨੇ ਕਾਗਜ਼ ਵਾਪਸ ਲਏ, ਜਿਸ ਉਪਰੰਤ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਸ੍ਰ. ਕਮਲਜੀਤ ਸਿੰਘ ਕੜਵਲ, ਸ਼੍ਰੋਮਣੀ ਅਕਾਲੀ ਦਲ ਦੇ ਸ੍ਰ. ਗੁਰਮੀਤ ਸਿੰਘ, ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਸ੍ਰੀ ਦੀਪਕ, ਸਮਾਜ ਅਧਿਕਾਰ ਕਲਿਆਣ ਪਾਰਟੀ ਦੇ ਸ੍ਰ. ਅਵਤਾਰ ਸਿੰਘ, ਲੋਕ ਇਨਸਾਫ਼ ਪਾਰਟੀ ਦੇ ਸ੍ਰ. ਸਿਮਰਜੀਤ ਸਿੰਘ, ਸਵਾਭੀਮਾਨ ਪਾਰਟੀ ਦੇ ਰਵੀ (ਵੈਦ) ਕੁਮਾਰ, ਆਜ਼ਾਦ ਸ੍ਰ. ਉੱਧਮ ਸਿੰਘ, ਆਜ਼ਾਦ ਸ੍ਰ. ਸ਼ਮਸ਼ੇਰ ਸਿੰਘ ਗਰੇਵਾਲ, ਆਜ਼ਾਦ ਸ੍ਰੀ ਰਜੇਸ਼ ਖੋਖਰ ਅਤੇ ਆਜ਼ਾਦ ਰਾਮ ਕਿਸ਼ੋਰ ਚੋਣ ਮੈਦਾਨ ਵਿੱਚ ਰਹਿ ਗਏ ਹਨ।
ਹਲਕਾ ਲੁਧਿਆਣਾ (ਕੇਂਦਰੀ) ਤੋਂ ਆਜ਼ਾਦ ਸ੍ਰੀ ਰਾਜੀਵ ਕੁਮਾਰ ਨੇ ਕਾਗਜ਼ ਵਾਪਸ ਲਏ, ਜਿਸ ਉਪਰੰਤ ਬਹੁਜਨ ਸਮਾਜ ਪਾਰਟੀ ਦੇ ਸ੍ਰੀ ਅਖਿਲੇਸ਼ ਸਿੰਘ, ਆਲ ਇੰਡੀਆ ਤ੍ਰਿਣਮੂਲ ਕਾਂਗਰਸ ਦੇ ਸ੍ਰੀ ਸੁਸ਼ੀਲ ਕੁਮਾਰ, ਇੰਡੀਅਨ ਨੈਸ਼ਨਲ ਕਾਂਗਰਸ ਦੇ ਸ੍ਰੀ ਸੁਰਿੰਦਰ ਕੁਮਾਰ ਡਾਵਰ, ਭਾਰਤੀ ਜਨਤਾ ਪਾਰਟੀ ਦੇ ਸ੍ਰੀ ਗੁਰਦੇਵ ਸ਼ਰਮਾ, ਲੋਕ ਇਨਸਾਫ਼ ਪਾਰਟੀ ਦੇ ਸ੍ਰੀ ਵਿਪਨ ਸੂਦ ਕਾਕਾ, ਡੈਮੋਕ੍ਰੇਟਿਕ ਸਵਰਾਜ ਪਾਰਟੀ ਦੇ ਸ੍ਰ. ਰਾਜੀਵ ਕੁਮਾਰ, ਆਜ਼ਾਦ ਸ੍ਰੀਮਤੀ ਅਨੀਤਾ ਚੋਣ ਮੈਦਾਨ ਵਿੱਚ ਰਹਿ ਗਏ ਹਨ।ਹਲਕਾ ਲੁਧਿਆਣਾ (ਪੱਛਮੀ) ਵਿੱਚ ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਸ੍ਰੀ ਅਰੁਣ ਕੁਮਾਰ, ਆਮ ਆਦਮੀ ਪਾਰਟੀ ਦੇ ਸ੍ਰ. ਅਹਿਬਾਬ ਸਿੰਘ ਗਰੇਵਾਲ, ਭਾਰਤੀ ਜਨਤਾ ਪਾਰਟੀ ਦੇ ਸ੍ਰੀ ਕਮਲ ਚੇਟਲੀ, ਬਹੁਜਨ ਸਮਾਜ ਪਾਰਟੀ ਦੇ ਸ੍ਰੀ ਕੁਨਾਲ, ਇੰਡੀਅਨ ਨੈਸ਼ਨਲ ਕਾਂਗਰਸ ਦੇ ਸ੍ਰੀ ਭਰਤ ਭੂਸ਼ਣ (ਆਸ਼ੂ), ਰਿਪਬਲਿਕਨ ਪਾਰਟੀ ਆਫ਼ ਇੰਡੀਆ (ਏ) ਦੇ ਸ੍ਰ. ਜਗਰੂਪ ਸਿੰਘ ਕਰਾਰਾ, ਆਪਣਾ ਪੰਜਾਬ ਪਾਰਟੀ ਦੇ ਸ੍ਰ. ਬਲਕੌਰ ਸਿੰਘ ਗਿੱਲ, ਸਵਾਭੀਮਾਨ ਪਾਰਟੀ ਦੇ ਸ੍ਰ. ਮਨਦੀਪ ਸਿੰਘ ਧਾਲੀਵਾਲ, ਲੋਕ ਪ੍ਰਿਯਾ ਸਮਾਜ ਪਾਰਟੀ ਦੇ ਸ੍ਰੀ ਰਾਮ ਕੁਮਾਰ, ਬਹੁਜਨ ਮੁਕਤੀ ਪਾਰਟੀ ਦੇ ਸ੍ਰੀ ਵੈਦ ਰਾਮ ਸਿੰਘ ਦੀਪਕ, ਆਜ਼ਾਦ ਸ੍ਰ. ਅਰਸ਼ਦੀਪ ਸਿੰਘ, ਆਜ਼ਾਦ ਸ੍ਰੀ ਕ੍ਰਿਸ਼ਨ ਲਾਲ ਬੱਬਰ, ਆਜ਼ਾਦ ਸ੍ਰ. ਨਵਪ੍ਰੀਤ ਸਿੰਘ ਬੇਦੀ, ਆਜ਼ਾਦ ਸ੍ਰੀ ਬਲਦੇਵ ਰਾਜ ਕੱਤਣਾ ਚੋਣ ਮੈਦਾਨ ਵਿੱਚ ਹਨ। 
ਹਲਕਾ ਲੁਧਿਆਣਾ (ਉੱਤਰੀ) ਵਿੱਚ ਭਾਰਤੀ ਜਨਤਾ ਪਾਰਟੀ ਦੇ ਸ੍ਰੀ ਪ੍ਰਵੀਨ ਬਾਂਸਲ, ਬਹੁਜਨ ਸਮਾਜ ਪਾਰਟੀ ਦੇ ਸ੍ਰੀ ਰਾਜਿੰਦਰ ਕੁਮਾਰ, ਇੰਡੀਅਨ ਨੈਸ਼ਨਲ ਕਾਂਗਰਸ ਦੇ ਸ੍ਰੀ ਰਾਕੇਸ਼ ਪਾਂਡੇ, ਜੇ ਐਂਡ ਕੇ ਨੈਸ਼ਨਲ ਪੈਂਥਰਜ਼ ਪਾਰਟੀ ਦੇ ਸ੍ਰੀ ਜੀਤ ਸ਼ਰਮਾ, ਬਹੁਜਨ ਮੁਕਤੀ ਪਾਰਟੀ ਦੇ ਸ੍ਰੀ ਜੋਗਿੰਦਰ ਲਾਲ, ਸ਼ਿਵ ਸੈਨਾ ਦੇ ਸ੍ਰੀ ਪ੍ਰੇਮ ਭੂਸ਼ਣ ਜੈਨ, ਲੋਕ ਇਨਸਾਫ਼ ਪਾਰਟੀ ਦੇ ਸ੍ਰ. ਰਣਧੀਰ ਸਿੰਘ ਸਿਵੀਆ, ਆਜ਼ਾਦ ਸ੍ਰੀ ਹੇਮਰਾਜ ਅਗਰਵਾਲ, ਆਜ਼ਾਦ ਸ੍ਰੀ ਮਦਨ ਲਾਲ ਬੱਗਾ, ਆਜ਼ਾਦ ਸ੍ਰੀ ਪ੍ਰਵੀਨ ਕੁਮਾਰ ਅਤੇ ਆਜ਼ਾਦ ਸ੍ਰੀ ਰਾਕੇਸ਼ ਜੈਨ ਚੋਣ ਮੈਦਾਨ ਵਿੱਚ ਹਨ।
ਹਲਕਾ ਗਿੱਲ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਸ੍ਰ. ਕੁਲਦੀਪ ਸਿੰਘ, ਆਮ ਆਦਮੀ ਪਾਰਟੀ ਦੇ ਸ੍ਰ. ਜੀਵਨ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਸ੍ਰ. ਦਰਸ਼ਨ ਸਿੰਘ, ਬਹੁਜਨ ਸਮਾਜ ਪਾਰਟੀ ਦੇ ਸ੍ਰ. ਬਿੱਕਰ ਸਿੰਘ, ਆਪਣਾ ਪੰਜਾਬ ਪਾਰਟੀ ਦੇ ਸ੍ਰ. ਸੁਖਪ੍ਰੀਤ ਸਿੰਘ, ਬਹੁਜਨ ਮੁਕਤੀ ਪਾਰਟੀ ਦੇ ਸ੍ਰ. ਹਰਬੰਸ ਸਿੰਘ, ਆਜ਼ਾਦ ਸ੍ਰ. ਸੁਨੀਤ, ਆਜ਼ਾਦ ਸ੍ਰ. ਕਰਤਿੰਦਰਪਾਲ ਸਿੰਘ, ਆਜ਼ਾਦ ਸ੍ਰ. ਕੁਲਦੀਪ ਸਿੰਘ, ਆਜ਼ਾਦ ਸ੍ਰ. ਦਰਸ਼ਨ ਸਿੰਘ ਚੋਣ ਮੈਦਾਨ ਵਿੱਚ ਹਨ। 
ਹਲਕਾ ਪਾਇਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸ੍ਰ. ਈਸ਼ਰ ਸਿੰਘ ਮੇਹਰਬਾਨ, ਆਲ ਇੰਡੀਆ ਤ੍ਰਿਣਮੂਲ ਕਾਂਗਰਸ ਦੇ ਸ੍ਰ. ਸੰਦੀਪ ਸਿੰਘ, ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਸ੍ਰ. ਕੁਲਵੰਤ ਸਿੰਘ ਚੀਮਾ, ਆਮ ਆਦਮੀ ਪਾਰਟੀ ਦੇ ਸ੍ਰ. ਗੁਰਪ੍ਰੀਤ ਸਿੰਘ ਲਾਪਰਾਂ, ਬਹੁਜਨ ਸਮਾਜ ਪਾਰਟੀ ਦੇ ਸ੍ਰ. ਦਲਬਾਰਾ ਸਿੰਘ, ਇੰਡੀਅਨ ਨੈਸ਼ਨਲ ਕਾਂਗਰਸ ਦੇ ਸ੍ਰ. ਲਖਵੀਰ ਸਿੰਘ ਲੱਖਾ, ਡੈਮੋਕ੍ਰੇਟਿਕ ਸਵਰਾਜ ਪਾਰਟੀ ਦੇ ਐਡਵੋਕੇਟ ਸ੍ਰ. ਇੰਦਰਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ (ਅ) ਦੇ ਸ੍ਰ. ਗੁਰਵਿੰਦਰ ਸਿੰਘ, ਆਪਣਾ ਪੰਜਾਬ ਪਾਰਟੀ ਦੇ ਕੈਪਟਨ ਰਾਮਪਾਲ ਸਿੰਘ, ਆਜ਼ਾਦ ਸ੍ਰ. ਸ਼ਮਸ਼ੇਰ ਸਿੰਘ, ਆਜ਼ਾਦ ਸ੍ਰੀ ਕਰਨ ਕਾਂਗੜਾ, ਆਜ਼ਾਦ ਸ੍ਰ. ਜਗਤਾਰ ਸਿੰਘ, ਆਜ਼ਾਦ ਸ੍ਰ. ਪ੍ਰੇਮ ਸਿੰਘ ਚੋਣ ਮੈਦਾਨ ਵਿੱਚ ਹਨ। 
ਹਲਕਾ ਦਾਖਾ ਤੋਂ ਆਜ਼ਾਦ ਸ੍ਰੀ ਜੈ ਪ੍ਰਕਾਸ਼ ਜੈਨ ਨੇ ਕਾਗਜ਼ ਵਾਪਸ ਲੈ ਲਏ। ਜਿਸ ਉਪਰੰਤ ਆਮ ਆਦਮੀ ਪਾਰਟੀ ਦੇ ਸ੍ਰ. ਹਰਵਿੰਦਰ ਸਿੰਘ ਫੂਲਕਾ, ਬਹੁਜਨ ਸਮਾਜ ਪਾਰਟੀ ਦੇ ਸ੍ਰ. ਜਸਵਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਸ੍ਰ. ਮਨਪ੍ਰੀਤ ਸਿੰਘ ਇਯਾਲੀ, ਇੰਡੀਅਨ ਨੈਸ਼ਨਲ ਕਾਂਗਰਸ ਦੇ ਸ੍ਰ. ਮੇਜਰ ਸਿੰਘ, ਆਪਣਾ ਪੰਜਾਬ ਪਾਰਟੀ ਦੇ ਸ੍ਰ. ਕੁਲਵੰਤ ਸਿੰਘ, ਜੇ ਐਂਡ ਕੇ ਨੈਸ਼ਨਲ ਪੈਂਥਰਜ਼ ਪਾਰਟੀ ਦੇ ਸ੍ਰ. ਗੁਰਸ਼ਰਨ ਸਿੰਘ, ਸ਼੍ਰੋਮਣੀ ਅਕਾਲੀ ਦਲ (ਅ) ਦੇ ਸ੍ਰ. ਜੋਗਿੰਦਰ ਸਿੰਘ, ਡੈਮੋਕ੍ਰੇਟਿਕ ਸਵਰਾਜ ਪਾਰਟੀ ਦੇ ਸ੍ਰੀ ਤਰਸੇਮ ਲਾਲ, ਆਜ਼ਾਦ ਸ੍ਰ. ਮਨਪ੍ਰੀਤ ਸਿੰਘ ਚੋਣ ਮੈਦਾਨ ਵਿੱਚ ਹਨ। 
ਹਲਕਾ ਰਾਏਕੋਟ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਸ੍ਰ. ਅਮਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਸ੍ਰ. ਇੰੰਦਰ ਇਕਬਾਲ ਸਿੰਘ, ਬਹੁਜਨ ਸਮਾਜ ਪਾਰਟੀ ਦੇ ਸ੍ਰ. ਸੁਰਿੰਦਰ ਸਿੰਘ, ਆਮ ਆਦਮੀ ਪਾਰਟੀ ਦੇ ਸ੍ਰ. ਜਗਤਾਰ ਸਿੰਘ, ਸੀ.ਪੀ.ਆਈ. (ਐੱਮ) ਦੇ ਸ੍ਰ. ਮੋਤਾ ਸਿੰਘ, ਬਹੁਜਨ ਮੁਕਤੀ ਪਾਰਟੀ ਦੇ ਸ੍ਰ. ਸਿਕੰਦਰ ਸਿੰਘ ਅਤੇ ਆਜ਼ਾਦ ਸ੍ਰ. ਦਲਜੀਤ ਸਿੰਘ ਚੋਣ ਮੈਦਾਨ ਵਿੱਚ ਹਨ।  
ਹਲਕਾ ਜਗਰਾਓਂ ਤੋਂ ਆਜ਼ਾਦ ਸ੍ਰ. ਰਾਮ ਰਛਪਾਲ ਸਿੰਘ ਨੇ ਕਾਗਜ਼ ਵਾਪਸ ਲੈ ਲਏ ਹਨ। ਜਿਸ ਉਪਰੰਤ ਸ਼੍ਰੋਮਣੀ ਅਕਾਲੀ ਦਲ ਦੀ ਸ੍ਰੀਮਤੀ ਅਮਰਜੀਤ ਕੌਰ ਸਾਹੋਕੇ, ਆਮ ਆਦਮੀ ਪਾਰਟੀ ਦੀ ਸ੍ਰੀਮਤੀ ਸਰਵਜੀਤ ਕੌਰ ਮਾਣੂਕੇ, ਬਹੁਜਨ ਸਮਾਜ ਪਾਰਟੀ ਦੇ ਸੂਬੇਦਾਰ ਸਾਧੂ ਸਿੰਘ, ਸੀ.ਪੀ.ਆਈ.(ਐੱਮ) ਦੇ ਸ੍ਰ. ਬਲਜੀਤ ਸਿੰਘ, ਇੰਡੀਅਨ ਨੈਸ਼ਨਲ ਕਾਂਗਰਸ ਦੇ ਮਲਕੀਤ ਸਿੰਘ ਦਾਖਾ, ਆਪਣਾ ਪੰਜਾਬ ਪਾਰਟੀ ਦੇ ਸ੍ਰ. ਜਸਵੀਰ ਸਿੰਘ, ਆਜ਼ਾਦ ਸ੍ਰ. ਅਵਤਾਰ ਸਿੰਘ ਬਿੱਲਾ, ਆਜ਼ਾਦ ਸ੍ਰੀਮਤੀ ਗੁਰਮਿੰਦਰ ਕੌਰ, ਆਜ਼ਾਦ ਸ੍ਰ. ਗੁਰਮੀਤ ਸਿੰਘ ਚੋਣ ਮੈਦਾਨ ਵਿੱਚ ਰਹਿ ਗਏ ਹਨ। 

No comments: