Monday, December 12, 2016

ਨੋਟਬੰਦੀ; ਸੀਪੀਆਈ ਨੇ ਕੀਤਾ ਹਰ ਕਸਬੇ ਵਿੱਚ ਰੈਲੀਆਂ ਕਰਨ ਦਾ ਫੈਸਲਾ

ਹਰ ਘਰ ਤੱਕ ਪਹੁੰਚਾਈ ਜਾਏਗੀ ਅੰਕੜਿਆਂ ਦੇ ਹੇਰਫੇਰ ਵਿੱਚ ਲੁਕਾਈ ਹਕੀਕਤ 
ਲੁਧਿਆਣਾ: 11 ਦਸੰਬਰ (ਰੈਕਟਰ ਕਥੂਰੀਆ//ਪੰਜਾਬ ਸਕਰੀਨ): For more photos click here
ਪੰਜਾਬ ਵਿੱਚ ਅਤੇ ਖਾਸ ਕਰ  ਲੁਧਿਆਣਾ ਵਿੱਚ ਨੋਟਬੰਦੀ ਦੇ ਖਿਲਾਫ ਪਹਿਲਕਦਮੀ ਕਰਦਿਆਂ ਖੁੱਲ੍ਹ ਕੇ ਅੱਗੇ ਆਈ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਇਸ ਫੈਸਲੇ ਦਾ ਵਿਰੋਧ ਲਗਾਤਾਰ ਜਾਰੀ ਹੈ। ਬਿਨਾ ਤਿਆਰੀ ਦੇ ਚੁੱਕੇ ਗਏ ਇਸ ਲੋਕ ਵਿਰੋਧੀ ਕਦਮ ਦੇ ਖਿਲਾਫ ਜਿੱਥੇ ਲੋਕ ਰੋਹ ਨੂੰ ਸ਼ਾਂਤਮਈ ਅਗਵਾਈ  ਹੈ ਉੱਥੇ ਮੋਦੀ ਸਰਕਾਰ ਦੇ ਇਸ ਫੈਸਲੇ ਦਾ ਲਗਾਤਾਰ ਵਿਸ਼ਲੇਸ਼ਣ ਵੀ ਜਾਰੀ ਹੈ। ਇਸ ਫੈਸਲੇ ਦੀਆਂ ਬਾਰੀਕੀਆਂ ਨੂੰ ਆਮ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਨੋਟਬੰਦੀ ਮਗਰੋਂ  ਹੋ ਰਹੀ ਲੋਕਾਂ ਦੀ ਦੁਰਦਸ਼ਾ ਦੇ ਸਾਰੇ ਤੱਥਾਂ ਅਤੇ ਅੰਕੜਿਆਂ ਨੂੰ ਸੰਭਾਲਣ ਦੇ ਨਾਲ ਨਾਲ ਲੋਕ ਪੱਖੀ ਮੀਡੀਆ ਤੱਕ ਪਹੁੰਚਾਉਣ ਦਾ ਕੰਮ ਵੀ ਕਮਿਊਨਿਸਟ ਆਗੂ ਹੀ ਕਰ ਰਹੇ ਹਨ। ਬਾਕੀਆਂ ਬਾਰੇ ਕੋਈ ਗਿਲਾ ਨਹੀਂ ਪਰ ਕਈਆਂ ਨੇ ਇਸ ਫੈਸਲੇ ਦਾ ਤਿੱਖਾ ਵਿਰੋਧ ਕਰਨ ਦੇ ਬਾਵਜੂਦ ਆਪਣੇ ਵਿਚਾਰ ਕੈਮਰੇ ਸਾਹਮਣੇ ਪ੍ਰਗਟ ਕਰਨੋ ਸਾਫ ਨਾਂਹ ਕਰ ਦਿੱਤੀ। ਅਜਿਹੇ ਆਗੂਆਂ ਵਿੱਚ ਵੱਡੀਆਂ ਵੱਡੀਆਂ ਪਾਰਟੀਆਂ ਦੇ ਵੱਡੇ ਵੱਡੇ ਆਗੂ ਸ਼ਾਮਲ ਹਨ। ਦੂਜੇ ਪਾਸੇ ਮੋਦੀ ਹਮਾਇਤੀਆਂ ਵਿੱਚੋਂ ਵੀ ਕਈਆਂ ਨੇ ਇਸ ਫੈਸਲੇ ਨੂੰ ਦੱਬੀ ਸੁਰ ਵਿੱਚ ਮਾੜਾ ਤਾਂ ਆਖਿਆ ਪਰ ਕੈਮਰੇ ਸਾਹਮਣੇ ਇਹ ਗੱਲ ਆਖਣੋਂ ਇਨਕਾਰ ਦਿੱਤਾ। ਅਜਿਹੀ ਬੇਬਸੀ ਅਤੇ ਸਹਿਮ ਭਰੀ ਸਥਿਤੀ ਵਿੱਚ ਖੁੱਲ੍ਹ ਕੇ ਵਿਰੋਧ ਕਰਨ ਦੀ ਹਿੰਮਤ ਦਿਖਾਈ ਤਾਂ ਸਿਰਫ ਕਮਿਊਨਿਸਟ ਆਗੂਆਂ ਨੇ। 
ਇਸ ਵਿਰੋਧ ਦੇ ਸਿਲਸਿਲੇ ਅਧੀਨ ਹੀ ਇੱਕ ਵਿਸ਼ੇਸ਼ ਮੀਟਿੰਗ ਸੀਪੀਆਈ ਦਫਤਰ ਵਿੱਚ ਵੀ ਹੋਈ। "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੱਲ੍ਹ ਇਕ ਜਨਸਭਾ ਨੂੰ ਸੰਬੋਧਨ ਕਰਦਿਆਂ ਦਿੱਤੇ ਬਿਆਨ ਕਿ 31 ਦਸੰਬਰ ਤੋਂ ਬਾਅਦ ਹੌਲੀ-ਹੌਲੀ ਹਾਲਾਤ ਠੀਕ ਹੋ ਜਾਣਗੇ, ਸਰਕਾਰ ਦੇ ਨੋਟਬੰਦੀ ਕਰਕੇ ਕਾਲੇ ਧਨ ਨੂੰ ਬਾਹਰ ਲਿਆਉਣ ਵਿਚ ਅਸਫ਼ਲ ਹੋਣ ਕਰਕੇ ਆਈ ਬੌਖਲਾਹਟ ਨੂੰ ਦਰਸਾਉਂਦਾ ਹੈ ਤੇ ਇਸ ਬਾਬਤ ਦਾਅਵਿਆਂ ਦਾ ਥੋਥਾਪਣ ਜ਼ਾਹਿਰ ਕਰਦਾ ਹੈ।"  ਇਹ ਵਿਚਾਰ ਭਾਰਤੀ ਕਮਿਉਨਿਸਟ ਪਾਰਟੀ ਦੀ ਜ਼ਿਲ੍ਹਾ ਲੁਧਿਆਣਾ ਦੀ ਕਾਮਰੇਡ ਓ. ਪੀ ਮਹਿਤਾ ਦੀ ਪ੍ਰਧਾਨਗੀ ਹੇਠ ਹੋਈ ਜਨਰਲ ਬਾਡੀ ਨੂੰ ਸੰਬੋਧਨ ਕਰਦਿਆਂ ਸਕੱਤਰ ਕਾਮਰੇਡ. ਕਰਤਾਰ ਸਿੰਘ ਬੁਆਣੀ ਨੇ ਪ੍ਰਗਟਾਏ।  
ਉਨ੍ਹਾਂ ਪ੍ਰਧਾਨ ਮੰਤਰੀ ਦੇ ਇਸ ਬਿਆਨ ਕਿ "ਉਨ੍ਹਾਂ ਨੂੰ ਸੰਸਦ ਵਿਚ ਬੋਲਣ ਨਹੀਂ ਦਿੱਤਾ ਜਾ ਰਿਹਾ ਨੂੰ ਹਾਸੋਹੀਣਾ ਅਤੇ ਗੈਰਜਿੰਮੇਵਾਰਾਨਾ ਤੇ ਝੂਠਾ ਕਰਾਰ ਦਿੱਤਾ ਹੈ।"| ਉਨ੍ਹਾਂ ਕਿਹਾ ਕਿ ਇਹ ਤਾਂ ਸਭ ਨੂੰ ਪਤਾ ਹੈ ਕਿ ਸੰਸਦ ਵਿਚ ਵਿਰੋਧੀ ਦਲ ਲਗਾਤਾਰ ਮੰਗ ਕਰ ਰਹੇ ਹਨ ਕਿ ਪ੍ਰਧਾਨ ਮੰਤਰੀ ਸੰਸਦ ਵਿਚ ਬਿਆਨ ਦੇਣ ਪਰ ਉਹ ਉਸ ਤੋਂ ਭੱਜ ਰਹੇ ਹਨ। ਇਸ ਵਿਸ਼ੇ ਦੀ ਵਿਆਖਿਆ ਕਰਦਿਆਂ ਸਹਾਇਕ ਸਕੱਤਰ ਡਾ: ਅਰੁਣ ਮਿੱਤਰਾ ਨੇ ਕਿਹਾ ਕਿ ਸੁਪਨੇ ਦਿਖਾਉਣ ਵਾਲੀ ਭਾਜਪਾ ਦੀ ਇਸ ਸਰਕਾਰ ਵੱਲੋਂ ਆਮ ਜਨਤਾ ਨੂੰ ਇਕ ਹੋਰ ਸੁਪਨਾ ਦਿਖਾਇਆ ਜਾ ਰਿਹਾ ਹੈ ਕਿ 1 ਜਨਵਰੀ ਤੋਂ ਇਕ ਨਵੇਂ ਕਿਸਮ ਦੇ ਭਾਰਤ ਦਾ ਜਨਮ ਹੋਏਗਾ ਪਰ ਅਸਲ ਵਿਚ ਤਾਂ ਦੇਸ਼ ਵਿਚ ਐਸੀ ਸਥਿਤੀ ਆ ਜਾਏਗੀ ਜਿਸ ਵਿਚ ਬੇਰੋਜ਼ਗਾਰੀ ਵੱਧ ਜਾਏਗੀ ਤੇ ਦੇਸ਼ ਆਰਥਿਕ ਮੰਦੀ ਵੱਲ ਧੱਕਿਆ ਜਾਏਗਾ। ਸਰਕਾਰ ਹੁਣ ਲੋੜੀਂਦੀ ਕਰੰਸੀ ਨਾ ਹੋਣ ਕਰਕੇ ਲੋਕਾਂ ਵਿਚ ਵੱਧ ਰਹੇ ਰੋਹ ਨੂੰ ਬੈਂਕ ਮੁਲਾਜ਼ਮਾਂ ਵੱਲ ਮੋੜ ਰਹੀ ਹੈ, ਅਸਲੀਅਤ ਤਾਂ ਇਹ ਹੈ ਕਿ ਸਰਕਾਰੀ ਬੈਂਕਾਂ ਨੂੰ ਨਿੱਜੀ ਖੇਤਰ ਦੇ ਮੁਕਾਬਲੇ ਵਿਚ ਬਹੁਤ ਘੱਟ ਕਰੰਸੀ ਦਿੱਤੀ ਜਾ ਰਹੀ ਹੈ ਜਦੋਂ ਕਿ ਆਮ ਲੋਕਾਂ ਦੇ ਜ਼ਿਆਦਾਤਰ ਖਾਤੇ ਸਰਕਾਰੀ ਬੈਂਕਾਂ ਵਿਚ ਹਨ। ਕਾਲੇ ਧੰਨ ਤੋਂ ਹਟ ਕੇ ਹੁਣ ਸਾਰਾ ਧਿਆਨ ਕੈਸ਼ ਰਹਿਤ ਲੈਣ-ਦੇਣ ਦੇ ਵੱਲ ਕੇਂਦਰਿਤ ਕੀਤਾ ਜਾ ਰਿਹਾ ਹੈ। ਮੀਟਿੰਗ ਵਿਚ ਫ਼ੈਸਲਾ ਲਿਆ ਗਿਆ ਕਿ ਇਸ ਬਾਬਤ ਸੱਚਾਈ ਲੋਕਾਂ ਤੱਕ ਪੁਚਾਉਣ ਲਈ ਜ਼ਿਲ੍ਹੇ ਦੇ ਹਰ ਕਸਬੇ ਵਿਚ ਰੈਲੀਆਂ ਕੀਤੀਆਂ ਜਾਣਗੀਆਂ। ਇਸ ਮੌਕੇ ਕਾਮਰੇਡ ਡੀ. ਪੀ ਮੌੜ, ਕਾਮਰੇਡ ਰਮੇਸ਼ ਰਤਨ, ਕਾਮਰੇਡ. ਗੁਲਜ਼ਾਰ ਗੋਰੀਆ, ਕਾਮਰੇਡ ਗੁਰਨਾਮ ਸਿੱਧੂ, ਕਾਮਰੇਡ ਗੁਰਨਾਮ ਗਿੱਲ, ਕਾਮਰੇਡ ਭਰਪੂਰ ਸੱਵਦੀ, ਕਾਮਰੇਡ ਸੁਰਿੰਦਰ ਸਿੰਘ ਜਲਾਲਦੀਵਾਲ, ਕਾਮਰੇਡ ਕੇਵਲ ਕਿ੍ਸ਼ਨ, ਕਾਮਰੇਡ ਕੁਲਦੀਪ ਬਿੰਦਰ ਆਦਿ ਹਾਜਰ ਸਨ। 
ਪੰਜਾਬ ਸਕਰੀਨ ਦੀ ਟੀਮ ਨੇ ਇਸ ਮੌਕੇ ਕਈ ਆਗੂਆਂ ਨਾਲ ਵੱਖਰੇ ਤੌਰ ਤੇ ਵੀ ਗੱਲ ਕੀਤੀ ਜਿਹੜੀ ਤੁਸੀਂ ਇਸ ਖਬਰ ਨਾਲ ਦਿੱਤੀ ਜਾ ਰਹੀ ਵੀਡੀਓ ਰਹਿਣ ਦੇਖ-ਸੁਣ ਸਕਦੇ ਹੋ। ਹੋਰ ਤਸਵੀਰਾਂ ਦੇਖਣ ਲਈ ਇਥੇ ਕਲਿੱਕ ਕਰੋ ਜੋ 

No comments: