Wednesday, December 28, 2016

ਡਿਜੀਧਨ ਮੇਲੇ ਦੀ ਸਫਲਤਾ ਲਈ ਭਾਜਪਾ ਨੇ ਵੀ ਲਾਇਆ ਪੂਰਾ ਜ਼ੋਰ

ਆਧਾਰ ਕਾਰਡਾਂ ਸਬੰਧੀ ਸਟਾਲ ਬਣਿਆ ਲੋਕਾਂ ਦੀ ਖਿੱਚ ਦਾ ਕੇਂਦਰ
ਲੁਧਿਆਣਾ: 27 ਦਸੰਬਰ 2016: (ਪੰਜਾਬ ਸਕਰੀਨ ਬਿਊਰੋ); ਹੋਰ ਤਸਵੀਰਾਂ ਦੇਖਣ ਲਈ ਇਥੇ ਕਲਿੱਕ ਕਰੋ 
 ਨੋਟਬੰਦੀ ਮਗਰੋਂ ਪੈਦਾ ਹੋਈਆਂ ਹਾਲਤਾਂ ਪ੍ਰਤੀ ਦ੍ਰਿੜ  ਰੁੱਖ ਅਖਤਿਆਰ ਕਰਦਿਆਂ ਅੱਜ  ਦੀ ਸਫਲਤਾ ਲਈ ਭਾਜਪਾ ਅਤੇ ਭਾਜਪਾ ਸਮਰਥਕਾਂ ਨੇ ਲਾਇਆ ਹੋਇਆ ਸੀ। ਅੱਜ  ਭਵਨ ਵਿੱਚ ਇੱਕ ਵੱਖਰੀ ਤਰਾਂ ਦਾ ਮੇਲਾ ਸੀ। ਨਵੀਂ ਵਾਲੀ ਪੇਮੈਂਟ ਦੇ ਲੈਣ ਦੇਣ ਲਈ ਤਕਰੀਬਨ ਸਾਰੇ ਪ੍ਰਮੁੱਖ ਕੌਮੀ ਬੈਂਕਾਂ ਦੇ ਸਟਾਲਾਂ ਦੇ ਨਾਲ ਨਾਲ ਅਧਾਰ ਕਾਰਡ ਬਣਾਉਣ ਦਾ ਸਟਾਲ ਵੀ ਸੀ। ਹਾਲ ਵਿੱਚ ਚੱਲਦੇ ਸਮਾਗਮ ਦੌਰਾਨ ਮੁੱਖ ਮਹਿਮਾਣ ਕੇਂਦਰੀ ਮੰਤਰੀਆਂ ਵਿਜੇ ਸਾਂਪਲਾ ਅਤੇ ਮੈਡਮ ਹਰਸਿਮਰਤ ਕੌਰ ਬਾਦਲ ਨੇ ਨੋਟਬੰਦੀ ਦੇ ਕਦਮ ਨੂੰ ਪੂਰੀ ਤਰਾਂ ਸਹੀ ਠਹਿਰਾਇਆ। ਹੋਰ ਤਸਵੀਰਾਂ ਦੇਖਣ ਲਈ ਇਥੇ ਕਲਿੱਕ ਕਰੋ 
ਗੁਰੁ ਨਾਨਕ ਭਵਨ ਲੁਧਿਆਣਾ ਵਿਖੇ ਲੋਕਾਂ ਵਿਚ ਡਿਜੀਟਲ ਪੇਮੈਂਟ ਸਬੰਧੀ ਤੌਰ ਤਰੀਕਿਆ ਨੂੰ ਦਰਸਾਉਂਦਾ ਡਿਜੀਧਨ ਮੇਲਾ ਲਗਾਇਆ ਗਿਆ।ਇਸ ਮੇਲੇ ਦੇ ਮੁੱਖ ਮਹਿਮਾਨ ਮੈਡਮ ਹਰਸਿਮਰਤ ਕੌਰ ਬਾਦਲ ਕੇਂਦਰੀ ਮੰਤਰੀ, ਵਿਜੈ ਸਾਂਪਲਾ ਕੇਂਦਰੀ ਮੰਤਰੀ ਸਨ। ਇਸ ਮੇਲੇ ਵਿਚ ਡਿਜੀਟਲ ਪੇਮੈਟ ਦੇ ਤੌਰ ਤਰਿਕਆਂ ਨੂੰ ਦਰਸਾਉਂਦੀਆਂ ਵੱਖ-ਵੱਖ ਸਟਾਲਾਂ ਲਗਾਈਆਂ ਗਈਆਂ ਸਨ। ਇਨਾਂ ਸਟਾਲਾਂ ਵਿਚੋਂ ਮਹਿਕਮਾ ਖੁਰਾਕ ਅਤੇ ਸਿਵਲ ਸਪਲਾਈ ਕਮ ਰਜਿਸਟਰਾਰ ਯੂ.ਆਈ.ਡੀ. ਪ੍ਰਜੈਕਟ ਵਲੋਂ ਲਗਾਈ ਗਈ ਸਟਾਲ ਲੋਕਾਂ ਦੀ ਵਿਸੇਸ਼ ਖਿੱਚ ਦਾ ਕੇਂਦਰ ਰਹੀ। ਇਸ ਵਿਚ ਮਹਿਕਮਾਂ ਖੁਰਾਕ ਸਪਲਾਈ ਦੇ ਡਾਇਰੈਕਟਰ ਸ੍ਰੀ ਸ਼ਿਵਦੁਲਾਰ ਢਿਲੋਂ,ਡਿਪਟੀ ਡਾਇਰੈਕਟਰ ਸ੍ਰੀ ਗੁਲਬਹਾਰ ਸਿੰਘ, ਜਿਲਾ ਕੰਟਰੋਲਰ ਮੈਡਮ ਗੀਤਾ ਬਿਸ਼ੰਭੂ ਵਿਸੇਸ਼ ਤੌਰ ਤੇ ਪਹੁੰਚੇ ਹੋਏ ਸਨ। ਮਹਿਕਮੇ ਵਲੋਂ ਲੋਕਾਂ ਨੂੰ ਆਧਾਰ ਕਾਰਡ ਦੇ ਵੱਖ-ਵੱਖ ਫਾਇਦੇ ਬਹੁਤ ਹੀ ਖਿਚਵੇਂ ਅਤੇ ਆਸਾਨ ਤਰੀਕਿਆਂ ਨਾਲ ਦਰਸਾਏ ਗਏ ਸਨ।ਇਸਤੋਂ ਇਲਾਵਾ ਆਧਾਰ ਕਾਰਡ ਐਨਰੋਲਮੈਂਟ ਕੈਂਪ ਵੀ ਲਗਾਇਆ ਗਿਆ ਜਿਸ ਵਿਚ ਰਿਕਾਰਡ ਤਕਰੀਬਨ ੪੫੦ ਲੋਕਾਂ ਦੀ ਆਧਾਰ ਐਨਰੋਲਮੈਂਟ ਕੀਤੀ ਗਈ ਅਤੇ ਕਰੀਬ 150 ਲੋਕਾਂ ਨੂੰ ਮੌਕੇ ਤੇ ਆਧਾਰ ਕਾਰਡ ਪ੍ਰਿੰਟ ਕਰਕੇ ਦਿੱਤੇ ਗਏ।ਇਸ ਦੌਰਾਨ ਲੋਕਾਂ ਵਲੋਨ ਅਜਿਹੇ ਮੇਲੇ ਹੋਰ ਵੀ ਲਗਾਉਣ ਦੀ ਮੰਗ ਕੀਤੀ ਗਈ ਤਾਂ ਜੋ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਸਬੰਧੀ ਆਮ ਜਨਤਾ ਵਿਚ ਜਾਗਰੂਕਤਾ ਵਧ ਸਕੇ।

No comments: