Friday, December 16, 2016

ਚੋਣ ਜੰਗ:ਕਾਂਗਰਸ ਪਾਰਟੀ ਵੱਲੋਂ 61 ਉਮੀਦਵਾਰਾਂ ਦਾ ਐਲਾਨ

ਕੈਪਟਨ, ਭੱਠਲ, ਜਾਖੜ ਤੇ ਚੰਨੀ ਵਰਗੇ ਵੱਡੇ ਆਗੂਆਂ ਦੇ ਨਾਂਅ ਸ਼ਾਮਲ
ਚੰਡੀਗੜ੍ਹ: 15 ਦਸੰਬਰ 2016: (ਪੰਜਾਬ ਸਕਰੀਨ ਬਿਊਰੋ): 
ਚੋਣ ਜੰਗ ਵਿੱਚ ਅਗਲੀ ਚਾਲ ਚਲਦਿਆਂ ਕਾਂਗਰਸ ਪਾਰਟੀ ਨੇ ਆਪਣੇ ਪੱਤੇ ਖੋਹਲਣੇ ਸ਼ੁਰੂ ਕਰ ਦਿੱਤੇ ਹਨ। ਪਹਿਲੀ ਸੂਚੀ ਵਿੱਚ 61 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਹਨਾਂ ਵਿੱਚ ਰਵਾਇਤੀ ਚਿਹਰਿਆਂ ਦੇ ਨਾਮ ਸ਼ਾਮਲ ਹਨ। ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਲੰਮੀ ਉਡੀਕ ਤੋਂ ਬਾਅਦ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਚੋਣਜੰਗ ਲਈ 61 ਉਮੀਦਵਾਰਾਂ ਵਾਲੀ ਇਸ ਸੂਚੀ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ, ਰਜਿੰਦਰ ਕੌਰ ਭੱਠਲ, ਸੁਨੀਲ ਜਾਖੜ ਤੇ ਚਰਨਜੀਤ ਸਿੰਘ ਚੰਨੀ ਵਰਗੇ ਵੱਡੇ ਆਗੂਆਂ ਦੇ ਨਾਂਅ ਸ਼ਾਮਲ ਹਨ। ਇਸ ਸੂਚੀ ਵਿੱਚ ਅਜੇ ਉਨ੍ਹਾਂ ਆਗੂਆਂ ਦੇ ਨਾਂਅ ਸ਼ਾਮਲ ਨਹੀਂ ਕੀਤੇ ਗਏ, ਜਿਹੜੇ ਅਕਾਲੀ ਦਲ ਜਾਂ ਹੋਰਨਾਂ ਪਾਰਟੀਆਂ ਨੂੰ ਛੱਡ ਕੇ ਤਾਜ਼ਾ-ਤਾਜ਼ਾ ਪਾਰਟੀ 'ਚ ਸ਼ਾਮਲ ਹੋਏ ਹਨ। ਲੱਗਦਾ ਹੈ ਇਸ ਬਾਰੇ ਅਜੇ ਪਰ ਤੋਲੇ ਜਾ ਰਹੇ ਹਨ। 
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਟਿਆਲਾ ਤੋਂ, ਰਜਿੰਦਰ ਕੌਰ ਭੱਠਲ ਨੂੰ ਲਹਿਰਾ ਤੋਂ, ਚਰਨਜੀਤ ਸਿੰਘ ਚੰਨੀ ਨੂੰ ਚਮਕੌਰ ਸਾਹਿਬ (ਰਿਜ਼ਰਵ) ਤੋਂ ਤੇ ਸੁਨੀਲ ਜਾਖੜ ਨੂੰ ਅਬੋਹਰ ਤੋਂ ਟਿਕਟ ਦਿੱਤੀ ਗਈ ਹੈ। ਇਸ ਸੂਚੀ ਨੂੰ ਕਾਂਗਰਸ ਦੀ ਸਕਰੀਨਿੰਗ ਕਮੇਟੀ ਦੀ ਬੁੱਧਵਾਰ ਨੂੰ ਹੋਈ ਮੀਟਿੰਗ 'ਚ ਅੰਤਮ ਰੂਪ ਦਿੱਤਾ ਗਿਆ ਅਤੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੀ ਪ੍ਰਵਾਨਗੀ ਨਾਲ ਇਹ ਸੂਚੀ ਵੀਰਵਾਰ ਦੇਰ ਸ਼ਾਮ ਜਾਰੀ ਕੀਤੀ ਗਈ।ਜ਼ਿਕਰਯੋਗ ਹੈ ਕਿ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਚੁੱਕੀਆਂ ਹਨ। ਸੱਤਾਧਾਰੀ ਗੱਠਜੋੜ ਦੀ ਭਾਈਵਾਲ ਭਾਜਪਾ ਨੇ ਅਜੇ ਤੱਕ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ। ਕਾਂਗਰਸ ਅੰਦਰ ਵੀ ਸੀਟਾਂ ਨੂੰ ਲੈ ਕੇ ਭਾਰੀ ਖਿੱਚੋਤਾਣ ਹੈ, ਜਿਸ ਕਾਰਨ ਇਹ ਸੂਚੀ ਲਗਾਤਾਰ ਲਟਕਦੀ ਆ ਰਹੀ ਹੈ। ਸੋਸ਼ਲ ਮੀਡੀਆ 'ਚ ਕਾਂਗਰਸ ਦੀ ਸੂਚੀ ਕਈ ਵਾਰ ਆ ਚੁੱਕੀ ਹੈ, ਪਰ ਹਰ ਵਾਰ ਇਹ ਮੁੜ ਅੱਗੇ ਪਾ ਦਿੱਤੀ ਜਾਂਦੀ ਰਹੀ ਹੈ।
ਕਾਂਗਰਸ ਦੇ ਜਨਰਲ ਸਕੱਤਰ ਮਧੂਸੂਦਨ ਮਿਸਤਰੀ ਦੇ ਹਸਤਾਖਰਾਂ ਹੇਠ ਜਾਰੀ ਹੋਈ ਇਸ ਸੂਚੀ ਅਨੁਸਾਰ ਪਾਰਟੀ ਉਮੀਦਵਾਰਾਂ ਦਾ ਐਲਾਨ ਹੇਠ ਲਿਖੇ ਅਨੁਸਾਰ ਕੀਤਾ ਗਿਆ ਹੈ: ਦੀਨਾ ਨਗਰ (ਐੱਸ ਸੀ) : ਅਰੁਣਾ ਚੌਧਰੀ, ਕਾਦੀਆਂ : ਫਤਿਹਜੰਗ ਸਿੰਘ ਬਾਜਵਾ, ਬਟਾਲਾ : ਅਸ਼ਵਨੀ ਸੇਖੜੀ, ਸ੍ਰੀ ਹਰਗੋਬਿੰਦਪੁਰ (ਐੱਸ ਸੀ) : ਬਲਵਿੰਦਰ ਸਿੰਘ ਲਾਡੀ, ਫਤਿਹਗੜ੍ਹ ਚੂੜੀਆਂ : ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਡੇਰਾ ਬਾਬਾ ਨਾਨਕ : ਸੁਖਜਿੰਦਰ ਸਿੰਘ ਰੰਧਾਵਾ, ਰਾਜਾਸਾਂਸੀ : ਸੁਖਬਿੰਦਰ ਸਿੰਘ ਸਰਕਾਰੀਆ, ਮਜੀਠਾ : ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ, ਜੰਡਿਆਲਾ (ਐੱਸ ਸੀ) : ਸੁਖਵਿੰਦਰ ਸਿੰਘ ਡੈਨੀ, ਅੰਮ੍ਰਿਤਸਰ-ਪੱਛਮੀ (ਐੱਸ ਸੀ) : ਰਾਜ ਕੁਮਾਰ ਵੇਰਕਾ, ਅੰਮ੍ਰਿਤਸਰ ਕੇਂਦਰੀ : ਓਮ ਪ੍ਰਕਾਸ਼ ਸੋਨੀ, ਅਟਾਰੀ (ਐੱਸ ਸੀ) : ਤਰਸੇਮ ਸਿੰਘ ਡੀ ਸੀ, ਤਰਨ ਤਾਰਨ : ਧਰਮਵੀਰ ਅਗਨੀਹੋਤਰੀ, ਪੱਟੀ : ਹਰਮਿੰਦਰ ਸਿੰਘ ਗਿੱਲ, ਖਡੂਰ ਸਾਹਿਬ : ਰਮਨਜੀਤ ਸਿੰਘ ਸਿੱਕੀ, ਕਪੂਰਥਲਾ : ਰਾਣਾ ਗੁਰਜੀਤ ਸਿੰਘ, ਸੁਲਤਾਨਪੁਰ ਲੋਧੀ : ਨਵਤੇਜ ਸਿੰਘ ਚੀਮਾ, ਜਲੰਧਰ ਕੇਂਦਰੀ : ਰਜਿੰਦਰ ਬੇਰੀ, ਮੁਕੇਰੀਆਂ : ਰਜਨੀਸ਼ ਕੁਮਾਰ, ਉੜਮੁੜ : ਸੰਗਤ ਸਿੰਘ ਗਿਲਜ਼ੀਆਂ, ਹੁਸ਼ਿਆਰਪੁਰ : ਸੁੰਦਰ ਸਿੰਘ ਅਰੋੜਾ, ਚੱਬੇਵਾਲ (ਐੱਸ ਸੀ) : ਡਾ. ਰਾਜ ਕੁਮਾਰ, ਨਵਾਂ ਸ਼ਹਿਰ : ਅੰਗਦ ਸੈਣੀ, ਅਨੰਦਪੁਰ ਸਾਹਿਬ : ਰਾਣਾ ਕੰਵਰਪਾਲ ਸਿੰਘ, ਚਮਕੌਰ ਸਾਹਿਬ (ਐੱਸ ਸੀ) : ਚਰਨਜੀਤ ਸਿੰਘ ਚੰਨੀ, ਐੱਸ ਏ ਐੱਸ ਨਗਰ : ਬਲਬੀਰ ਸਿੰਘ ਸਿੱਧੂ, ਬਸੀ ਪਠਾਣਾਂ (ਐੱਸ ਸੀ) : ਗੁਰਪ੍ਰੀਤ ਸਿੰਘ ਜੀ ਪੀ, ਫਤਿਹਗੜ੍ਹ ਸਾਹਿਬ : ਕੁਲਜੀਤ ਸਿੰਘ ਨਾਗਰਾ, ਅਮਲੋਹ : ਰਣਦੀਪ ਸਿੰਘ ਨਾਭਾ, ਖੰਨਾ : ਗੁਰਕੀਰਤ ਸਿੰਘ ਕੋਟਲੀ, ਲੁਧਿਆਣਾ ਕੇਂਦਰੀ : ਸੁਰਿੰਦਰ ਕੁਮਾਰ ਡਾਵਰ, ਲੁਧਿਆਣਾ ਪੱਛਮੀ : ਭਾਰਤ ਭੂਸ਼ਣ ਆਸ਼ੂ, ਗਿੱਲ (ਐੱਸ ਸੀ) : ਕੁਲਦੀਪ ਸਿੰਘ ਵੈਦ, ਪਾਇਲ (ਐੱਸ ਸੀ) : ਲਖਬੀਰ ਸਿੰਘ ਲੱਖਾ, ਰਾਜਕੋਟ (ਐੱਸ ਸੀ) : ਡਾ. ਅਮਰ ਸਿੰਘ, ਬਾਘਾਪੁਰਾਣਾ : ਦਰਸ਼ਨ ਸਿੰਘ ਬਰਾੜ, ਧਰਮਕੋਟ : ਕਾਕਾ ਸੁਖਜੀਤ ਸਿੰਘ ਲੋਹਗੜ੍ਹ, ਜ਼ੀਰਾ : ਕੁਲਬੀਰ ਸਿੰਘ ਜ਼ੀਰਾ, ਫਿਰੋਜ਼ਪੁਰ ਸਿਟੀ : ਪਰਮਿੰਦਰ ਸਿੰਘ ਪਿੰਕੀ, ਫਿਰੋਜ਼ਪੁਰ ਦਿਹਾਤੀ (ਐੱਸ ਸੀ) : ਸਤਿਕਾਰ ਕੌਰ, ਗੁਰੂ ਹਰਸਹਾਏ : ਰਾਣਾ ਗੁਰਮੀਤ ਸਿੰਘ ਸੋਢੀ, ਅਬੋਹਰ : ਸੁਨੀਲ ਕੁਮਾਰ ਜਾਖੜ, ਫਰੀਦਕੋਟ : ਕੁਸ਼ਲਦੀਪ ਸਿੰਘ ਢਿੱਲੋਂ, ਰਾਮਪੁਰਾ ਫੂਲ : ਗੁਰਪ੍ਰੀਤ ਸਿੰਘ ਕਾਂਗੜ, ਬਠਿੰਡਾ ਸ਼ਹਿਰੀ : ਮਨਪ੍ਰੀਤ ਸਿੰਘ ਬਾਦਲ, ਤਲਵੰਡੀ ਸਾਬੋ : ਖੁਸ਼ਬਾਗ ਸਿੰਘ ਜਟਾਣਾ, ਸਰਦੂਲਗੜ੍ਹ : ਅਜੀਤਇੰਦਰ ਸਿੰਘ ਮੋਫਰ, ਬੁਢਲਾਡਾ (ਐੱਸ ਸੀ) : ਰਣਜੀਤ ਕੌਰ ਭੱਟੀ, ਲਹਿਰਾ : ਰਜਿੰਦਰ ਕੌਰ ਭੱਠਲ, ਦਿੜ੍ਹਬਾ (ਐੱਸ ਸੀ) : ਅਜੈਬ ਸਿੰਘ ਰਟੌਲ, ਬਰਨਾਲਾ : ਕੇਵਲ ਸਿੰਘ ਢਿੱਲੋਂ, ਮਹਿਲ ਕਲਾਂ (ਐੱਸ ਸੀ) : ਹਰਚੰਦ ਕੌਰ, ਮਾਲੇਰਕੋਟਲਾ : ਰਜ਼ੀਆ ਸੁਲਤਾਨਾ, ਧੂਰੀ : ਦਲਬੀਰ ਸਿੰਘ ਗੋਲਡੀ, ਸੰਗਰੂਰ : ਵਿਜੇਇੰਦਰ ਸਿੰਗਲਾ, ਨਾਭਾ (ਐੱਸ ਸੀ) : ਸਾਧੂ ਸਿੰਘ ਧਰਮਸੋਤ, ਪਟਿਆਲਾ ਦਿਹਾਤੀ : ਬ੍ਰਹਮ ਮਹਿੰਦਰਾ, ਰਾਜਪੁਰਾ : ਹਰਦਿਆਲ ਸਿੰਘ ਕੰਬੋਜ, ਘਨੌਰ : ਮਦਨ ਲਾਲ ਜਲਾਲਪੁਰ, ਪਟਿਆਲਾ : ਕੈਪਟਨ ਅਮਰਿੰਦਰ ਸਿੰਘ ਅਤੇ ਸ਼ੁਤਰਾਣਾ (ਐੱਸ ਸੀ) : ਨਿਰਮਲ ਸਿੰਘ

No comments: