Sunday, December 11, 2016

12 ਰਬੀ-ਉਲ-ਅੱਵਲ ਸੋਮਵਾਰ ਨੂੰ: ਸ਼ਾਹੀ ਇਮਾਮ ਪੰਜਾਬ

Sun, Dec 11, 2016 at 12:54 PM
ਮੁਸਲਮਾਨ ਮਸਜਿਦਾਂ ਵਿਚ ਜਾ ਕੇ ਵਿਸ਼ੇਸ਼ ਦੁਆ ਕਰਦੇ ਹਨ
ਲੁਧਿਆਣਾ: 11 ਦਸੰਬਰ 2016:  (ਪੰਜਾਬ ਸਕਰੀਨ ਬਿਊਰੋ);
ਅੱਜ ਇੱਥੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ-ਰਹਿਮਾਨ ਸਾਨੀ ਲੁਧਿਆਣਵੀ ਨੇ ਐਲਾਨ ਕੀਤਾ ਹੈ ਕਿ 12 ਰਬੀ-ਉਲ-ਅੱਵਲ (12 ਵਫਾਤ) ਦਾ ਪਵਿੱਤਰ ਦਿਹਾੜਾ ਅੱਜ 12 ਦਸੰਬਰ ਨੂੰ ਪੰਜਾਬ ਭਰ ਵਿਚ ਮਨਾਇਆ ਜਾਏਗਾ। ਉਨ੍ਹਾਂ ਕਿਹਾ ਕਿ 12 ਰਬੀ-ਉਲ-ਅੱਵਲ ਦਾ ਦਿਹਾੜਾ ਦੁਨੀਆਂ ਦੇ ਇਤਿਹਾਸ ਵਿਚ ਇਸ ਲਈ ਵਿਸ਼ੇਸ਼ ਹੈ ਕਿਉਕਿ ਇਸ ਦਿਨ ਅਲ੍ਹਾਹ ਪਾਕ ਦੇ ਆਖਰੀ ਨਬੀ ਹਜ਼ਰਤ ਮੁਹੱਮਦ (ਸ.) ਸਾਹਿਬ ਦਾ ਜਨਮ ਮੱਕਾ ਸ਼ਰੀਫ ਵਿਖੇ ਹੋਇਆ ਸੀ ਅਤੇ ਅਲ੍ਹਾਹ ਪਾਕ ਨੇ ਹਜ਼ਰਤ ਮੁਹੱਮਦ (ਸ.) ਸਾਹਿਬ ਨੂੰ ਸਾਰੀ ਦੁਨੀਆ ਦੇ ਲਈ ਰਹਿਮਤ ਬਣਾ ਕੇ ਭੇਜਿਆ। ਉਨ੍ਹਾਂ ਦੱਸਿਆ ਕਿ ਹਜ਼ਰਤ ਮੁਹੱਮਦ (ਸ.) ਸਾਹਿਬ ਨੇ ਇਸਲਾਮ ਧਰਮ ਦੇ ਤੌਰ  ’ਤੇ ਦੁਨੀਆਂ ਭਰ ਦੇ ਇਨਸਾਨਾਂ ਨੂੰ ਆਪਸੀ ਭਾਈਚਾਰੇ ਅਤੇ ਸ਼ਾਂਤੀ ਦਾ ਸੰਦੇਸ਼ ਦਿੱਤਾ, ਸ਼ਾਹੀ ਇਮਾਮ ਮੌਲਾਨਾ ਹਬੀਬ ਨੇ ਦੱਸਿਆ ਕਿ ਅੱਜ ਦੇ ਦਿਨ ਮੁਸਲਮਾਨ ਮਸਜਿਦਾਂ ਵਿਚ ਜਾ ਕੇ ਵਿਸ਼ੇਸ਼ ਦੁਆ ਕਰਦੇ ਹਨ ਤੇ ਗਰੀਬਾਂ ਅਤੇ ਯਤੀਮਾਂ ਨੰੂ ਚੰਗਾ ਖਾਣਾ ਵੀ ਖਿਲਾਉਦੇ ਹਨ। ਉਨ੍ਹਾਂ ਦੱਸਿਆ ਕਿ ਅੱਜ ਦੇ ਦਿਨ ਨੂੰ 12 ਵਫਾਤ ਇਸ ਲਈ ਕਿਹਾ ਜਾਂਦਾ ਹੈ ਕਿਉਕਿ 63 ਵਰ੍ਹੇ ਬਾਅਦ ਅੱਜ ਹੀ ਦੇ ਦਿਨ ਹਜ਼ਰਤ ਮੁਹੱਮਦ (ਸ.) ਸਾਹਿਬ ਇਸ ਦੁਨੀਆਂ ਤੋਂ ਵਾਪਸ ਤਸ਼ਰੀਫ ਲੈ ਗਏ ਸੀ। ਸ਼ਾਹੀ ਇਮਾਮ ਨੇ ਸਾਰੇ ਮੁਸਲਮਾਨਾਂ ਨੂੰ ਆਪਣੇ ਸੰਦੇਸ਼ ਵਿਚ ਕਿਹਾ ਕਿ ਅੱਜ ਦੇ ਦਿਨ ਜਿਆਦਾ ਤੋਂ ਜਿਆਦਾ ਦਰੂਦ ਸ਼ਰੀਫ ਪੜ੍ਹਣ ਅਤੇ ਆਪਣੇ ਅੰਦਰ ਦੀਆਂ ਬੁਰਾਈਆਂ ਦਾ ਤਿਆਗ ਕਰਕੇ ਚੰਗੇ ਕੰਮ ਕਰਨ ਦਾ ਸਕੰਲਪ ਲੈਣ। 

No comments: