Thursday, November 03, 2016

ਭਗੌੜਾ ਦੋਸ਼ੀ ਕਾਲਾ ਉਰਫ-ਕਰਮ ਸਿੰਘ ਉਰਫ ਕੂਕਾ ਗ੍ਰਿਫਤਾਰ

ਪਿੰਡ ਅਰਾਈਆਂ ਕਲਾਂ ਦਾ ਰਹਿਣ ਵਾਲਾ ਹੈ ਇਹ ਕਾਲਾ ਉਰਫ ਕਰਮ ਸਿੰਘ 
ਲੁਧਿਆਣਾ: 3 ਨਵੰਬਰ 2016: (ਪੰਜਾਬ ਸਕਰੀਨ ਬਿਊਰੋ);  
ਲੁਧਿਆਣਾ ਪੁਲਿਸ ਨੇ ਆਪਣੇ ਨਾਮ ਇੱਕ ਹੋਰ ਕਾਮਯਾਬੀ ਦਰਜ ਕਰਦਿਆਂ ਭਗੌੜੇ ਦੋਸ਼ੀ ਕਾਲਾ ਉਰਫ ਕਰਮ ਸਿੰਘ ਉਰਫ ਕੂਕਾ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਕਾਲਾ ਪੁੱਤਰ ਨਿਰਮਲ ਸਿੰਘ ਅਰਾਈਆਂ ਕਲਾਂ ਥਾਣਾ ਕੂਮਕਲਾਂ ਦੀ ਗ੍ਰਿਫਤਾਰੀ ਏ ਐਸ ਆਈ ਕੁਲਵੰਤ ਚੰਦ ਇੰਚਾਰਜ ਪੁਲਿਸ ਚੋਂਕੀ ਸੁੰਦਰ ਥਾਣਾ ਦਰੇਸੀ ਦੀ ਪੁਲਿਸ ਪਾਰਟੀ ਵੱਲੋਂ ਕੀਤੀ ਗਈ।  ਇਹ ਵਿਅਕਤੀ ਇਹ ਗ੍ਰਿਫਤਾਰੀ ਮੁਕਦਮਾ ਨੰਬਰ 42 ਮਿਤੀ 7-8-11 ਨੂੰ 304 ਆਈ ਪੀ ਸੀ ਅਧੀਨ ਗ੍ਰਿਫਤਾਰ ਕੀਤਾ ਹੈ। ਇਹ ਗ੍ਰਿਫਤਾਰੀ ਭਗੌੜਿਆਂ ਨੂੰ ਕਾਬੂ ਕਰਨ ਦੀ ਮੁਹਿੰਮ ਅਧੀਨ ਕੀਤੀ ਗਈ ਹੈ। ਦੋਸ਼ੀ ਕੋਲੋਂ ਪੁੱਛਗਿੱਛ ਜਾਰੀ ਹੈ।  ਦੇਖਦੇ ਹਾਂ ਪੁੱਛਗਿੱਛ ਦੌਰਾਨ  ਜਾਣਕਾਰੀ ਪੁਲਿਸ ਨੂੰ ਦੇਂਦਾ ਹੈ।

No comments: