Saturday, November 12, 2016

ਲੁਧਿਆਣਾ ਵਿੱਚ ਕੌਮੀ ਕਲਾ ਪ੍ਰਦਰਸ਼ਨੀ ਸ਼ੁਰੂ

ਆਰਟ ਜ਼ੋਨ ਲੁਧਿਆਣਾ ਦੀ ਪ੍ਰਦਰਸ਼ਨੀ 'ਚ ਪੁੱਜੇ ਦੇਸ਼ ਦੇ 31 ਕਲਾਕਾਰ 
ਲੁਧਿਆਣਾ: 12 ਨਵੰਬਰ 2016: (ਕਾਰਤਿਕਾ ਸਿੰਘ//ਜਿਓਤੀ ਡੰਗ//ਪੰਜਾਬ ਸਕਰੀਨ);
ਆਰਟ ਜ਼ੋਨ ਲੁਧਿਆਣਾ ਵੱਲੋਂ ਅੱਜ ਲੁਧਿਆਣਾ ਦੇ ਪੰਜਾਬੀ ਭਵਨ ਦੀ ਆਰਟ ਗੈਲਰੀ ਵਿੱਚ ਤਿੰਨ ਦਿਨਾਂ "ਨੈਸ਼ਨਲ ਆਰਟ ਐਗਜ਼ੀਬਿਸ਼ਨ" ਦਾ ਸ਼ੁਭ ਆਰੰਭ ਕੀਤਾ ਗਿਆ ਜਿਸ ਵਿੱਚ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਆਏ ਕਲਾਕਾਰਾਂ ਦੀਆਂ ਚੋਣਵੀਆਂ ਕਲਾਕ੍ਰਿਤੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ। ਸ਼ਿਵਾਂਗੀ ਗੁਪਤਾ ਅਤੇ ਜਸਪ੍ਰੀਤ ਮੋਹਨ ਸਿੰਘ ਦੀ ਦੇਖਰੇਖ ਹੇਠ ਕਰਾਈ ਗਈ ਇਸ ਕਲਾ ਪ੍ਰਦਰਸ਼ਨੀ ਵਿੱਚ ਮੈਡਮ ਹਰਦੇਵ ਕੌਰ, ਨਵਨੀਤ ਕੌਰ, ਰਾਹੁਲ ਸ਼ੁਕਲਾ,ਅੰਕਿਤਾ, ਹਿਮਾਨੀ ਡਾਵਰ, ਮਨਪ੍ਰੀਤ ਕੌਰ, ਪ੍ਰਿਯੰਕਾ ਦਾਸ ਸਮੇਤ 31 ਕਲਾਕਾਰਾਂ ਦੀਆਂ ਕਲਾਕ੍ਰਿਤੀਆਂ ਸ਼ਾਮਲ ਕੀਤੀਆਂ ਗਈਆਂ। ਇਹਨਾਂ ਕਲਾਕ੍ਰਿਤੀਆਂ ਬਾਰੇ ਇਸ ਪ੍ਰਦਰਸ਼ਨੀ ਨੂੰ ਦੇਖਣ ਲਈ ਆਏ ਕਈ  ਵਿਦਵਾਨਾਂ ਅਤੇ ਲੇਖਕਾਂ ਨੇ ਵੀ ਆਪਣੀ ਰਾਏ ਦਿੱਤੀ।  
ਰਸਮੀ ਸ਼ੁਰੂਆਤ ਸ਼ਮਾ ਰੌਸ਼ਨ ਨਾਲ ਹੋਈ। ਕਲਾਕਾਰਾਂ ਨੂੰ ਪ੍ਰਮਾਣ ਪੱਤਰ ਅਤੇ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ ਗਿਆ। ਆਰਟ ਜ਼ੋਨ ਲੁਧਿਆਣਾ ਵੱਲੋਂ ਪਹਿਲਾਂ ਵੀ ਇਸ ਤਰਾਂ ਦੀਆਂ ਕਈ ਪ੍ਰਦਰਸ਼ਨੀਆਂ ਦਾ ਆਯੋਜਨ ਕੀਤਾ ਜਾ ਚੁੱਕਿਆ ਹੈ। ਸ਼ਿਵਾਂਗੀ ਗੁਪਤਾ ਅਤੇ ਉਸ ਦੀ ਟੀਮ ਦੇ ਮੈਂਬਰਾਂ ਨੂੰ ਕਈ ਮਾਣ ਸਨਮਾਣ ਵੀ ਮਿਲ ਚੁੱਕੇ ਹਨ।   

No comments: