Wednesday, November 02, 2016

ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ ਦੇ ਅਚਾਨਕ ਬਿਮਾਰ ਹੋਣ ਕਾਰਨ ਚਿੰਤਾ ਦੀ ਲਹਿਰ

ਸਾਹਿਤਿਕ ਸ਼ਖਸੀਅਤਾਂ ਪੁੱਜ ਰਹੀਆਂ ਹਨ ਸਿਹਤ ਦਾ ਪਤਾ ਕਰਨ 
ਲੁਧਿਆਣਾ: 2 ਨਵੰਬਰ 2016: (ਰੈਕਟਰ ਕਥੂਰੀਆ//ਪੰਜਾਬ ਸਕਰੀਨ): 
ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ ਅਚਾਨਕ ਬੀਮਾਰ-ਅਲਸਰ ਕਾਰਨ ਦੂਰਬੀਨੀ ਸਰਜਰੀ ਹੋਈ
ਇਹ ਸਨ ਵਟਸਐਪ ਤੇ ਆਈਆਂ ਉਹ ਸਤਰਾਂ ਜਿਹਾਂ ਨੂੰ ਪੜ੍ਹ ਕੇ ਸਾਹਿਤਿਕ ਹਲਕਿਆਂ ਵਿੱਚ ਚਿੰਤਾ ਦੀ ਲਹਿਰ ਦੌੜ ਗਈ। ਇਹ ਚਿੰਤਾਜਨਕ ਸੁਨੇਹਾ ਆਇਆ ਸੀ ਦੂਰ ਨੇੜੇ ਦੀ ਸਾਰੀ ਖਬਰ ਰੱਖਣ ਵਾਲੇ ਪ੍ਰਸਿੱਧ ਸ਼ਾਇਰ ਗੁਰਭਜਨ ਗਿੱਲ ਵੱਲੋਂ। ਉਹਨਾਂ ਹੀ ਦੱਸਿਆ ਕਿ ਲਾਜਪਤ ਰਾਏ ਮੈਮੋਰੀਅਲ ਕਾਲਿਜ ਜਗਰਾਓਂ ਦੇ ਸਾਬਕਾ ਪ੍ਰਿੰਸੀਪਲ ਅਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਾਬਕਾ ਜਨਰਲ ਸਕੱਤਰ ਤੇ 1993 ਤੋਂ ਡਾਇਰੈਕਟਰ , ਪੰਜਾਬੀ ਭਵਨ ਰੈਫਰੈਂਸ ਲਾਇਬਰੇਰੀ ਅਚਾਨਕ ਬੀਮਾਰ ਹੋ ਗਏ ਹਨ। ਇਸ ਉਮਰ ਵਿੱਚ ਇਹ ਅਲਸਰ ਸੱਚਮੁੱਚ ਚਿੰਤਾ ਜਨਕ ਖਬਰ ਵਾਂਗ ਹੀ ਹੈ। ਲੁਧਿਆਣਾ ਦੇ ਮਾਡਲ ਟਾਊਨ ਸਥਿਤ ਦੀਪ ਨਰਸਿੰਗ ਹੋਮ ਚ ਉਨ੍ਹਾਂ ਦੇ ਪੇਟ ਚ ਅਲਸਰ ਹੋਣ ਕਾਰਨ ਦੂਰਬੀਨੀ ਸਰਜਰੀ ਤਾਂ ਹੋ ਗਈ ਹੈ ਪਰ ਅਜੇ ਗੰਭੀਰ ਨਿਗਰਾਨੀ ਅਧੀਨ ਹਨ। ਗਿਲ ਸਾਹਿਬ ਨੇ ਦੱਸਿਆ ਕਿ ਪ੍ਰਿੰਸੀਪਲ ਸਾਹਿਬ ਸਾਡੇ ਸਭ ਦੇ ਪਿਤਾ ਸਮਾਨ ਹਨ। ਉਨ੍ਹਾਂ ਦੇ ਸਪੁੱਤਰ ਤੇਜਿੰਦਰ ਸਿੰਘ ਮੁਤਾਬਕ ਹਾਲਤ ਸਥਿਰ ਹੈ। ਹਿੰਮਤ ਦੇ ਮੁਜੱਸਮੇ ਪ੍ਰਿੰਸੀਪਲ ਬਜਾਜ ਉਰਦੂ ਅਧਿਆਪਕ ਵਜੋਂ ਵੀ ਹਜ਼ਾਰਾਂ ਵਿਦਿਆਰਥੀਆਂ ਦੀ ਸੇਵਾ ਕਰ ਚੁਕੇ ਹਨ। ਬਾਬਾ ਸੋਹਨ ਸਿੰਘ ਭਕਨਾ ਤੇ ਬਾਬਾ ਮੁਨਸ਼ਾ ਸਿੰਘ ਦੁਖੀ ਨਾਲ ਕੀਤੀਆਂ ਦੋ ਲੰਮੀਆਂ ਮੁਲਾਕਾਤਾਂ ਤੇ ਆਧਾਰਿਤ ਉਨ੍ਹਾਂ ਦੀ ਪੁਸਤਕ ਦੋ ਪੈੜਾਂ ਇਤਿਹਾਸ ਦੀਆਂ  ਮੁੱਲਵਾਨ ਦਸਤਾਵੇਜ਼ ਹੈ। ਉਨਾਂ ਦੀ ਸਿਹਤਯਾਬੀ ਲਈ ਅਸੀਂ ਅਰਦਾਸ ਕਰਦੇ ਹਾਂ। ਸ਼ਾਮ ਨੂੰ ਅਸੀਂ ਸਾਰੇ  ਪੁੱਛਣ ਲਈ ਗਏ। ਪ੍ਰਿੰਸੀਪਲ ਸਾਹਿਬ  ਚੜ੍ਹਦੀ ਕਲਾ ਵਿੱਚ ਸਨ।  ਗੁਰਭਜਨ ਗਿੱਲ, ਉਹਨਾਂ ਦੀ  ਪਤਨੀ, ਗੁਲਜ਼ਾਰ ਪੰਧੇਰ ਅਤੇ ਕੁਲਵਿੰਦਰ ਕੌਰ ਮਿਨਹਾਸ ਨੇ ਪ੍ਰਿੰਸੀਪਲ ਸਾਹਿਬ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਦਿਆਂ ਉਹਨਾਂ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ। ਮੈਂ ਇਹਨਾਂ ਪਲਾਂ ਨੂੰ ਕੈਮਰੇ ਵਿਛ ਸੰਭਾਲਣ ਦੀ ਕੋਸ਼ਿਸ਼ ਕਰਦਾ ਰਿਹਾ। 
ਮੁਲਾਕਾਤ ਮਗਰੋਂ ਗਿੱਲ ਸਾਹਿਬ ਨੇ ਦੱਸਿਆ-ਪ੍ਰਿੰਸੀਪਲ ਬਜਾਜ ਤਕਲੀਫ਼ ਦੇ  ਬਾਵਜੂਦ ਚੜ੍ਹਦੀ ਕਲਾ ਚ ਹਨ। 
ਉਹਨਾਂ ਕਿਹਾ ਕਿ ਸਾਡੇ ਵੱਡੇ ਵਡੇਰੇ ਪ੍ਰਿੰ: ਪ੍ਰੇਮ ਸਿੰਘ ਬਜਾਜ ਜੀ ਦੀਪ ਨਰਸਿੰਗ ਹੋਮ ਦੇ ਐਮਰਜੰਸੀ ਯੂਨਿਟ ਚ ਦਾਖ਼ਲ ਹੋਣ ਦੇ ਬਾਵਜੂਦ ਚੜ੍ਹਦੀ ਕਲਾ ਚ ਹਨ। 
ਡਾ: ਗੁਲਜ਼ਾਰ ਪੰਧੇਰ ਦੀ ਫ਼ਿਕਰਮੰਦੀ ਅਤੇ ਚਿੰਤਾ ਚਿਹਰੇ ਤੋਂ ਝਲਕਦੀ ਸੀ। 
ਸਾਡੇ ਸਭ ਦੇ ਬਾਬਲ ਹਨ। ਡਾ: ਕੁਲਵਿੰਦਰ ਕੌਰ ਮਿਨਹਾਸ ਤੇ ਮੈਂ ਵੀ ਪੰਧੇਰ ਨਾਲ ਪ੍ਰਿੰਸੀਪਲ ਸਾਹਿਬ ਦਾ ਪਤਾ ਲਿਆ। 
ਮੇਰੀ ਜੀਵਨ ਸਾਥਣ ਜਸਵਿੰਦਰ  ਤੇ ਮੇਰੇ ਪਰਿਵਾਰ ਲਈ 1977 ਤੋਂ ਲਗਾਤਾਰ ਸ਼ੁਭ ਚਿੰਤਨ ਕਰਨ ਵਾਲੇ ਬਜਾਜ ਪਰਿਵਾਰ ਨੂੰ ਮਿਲ ਕੇ ਬਹੁਤ ਪਿੱਛੇ ਚਲਾ ਗਿਆ। 

ਉਨ੍ਹਾਂ ਦਾ ਪੁੱਤਰ ਤੇਜਿੰਦਰ ਮੇਰਾ 4 ਸਾਲ ਵਿਦਿਆਰਥੀ ਰਿਹਾ ਹੈ। ਮੇਰੇ ਪੁੱਤਰ ਪੁਨੀਤ ਦੀ 1980 ਚ ਪਹਿਲੀ ਸਵੈਟਰ ਮਿਸਜ਼ਬਜੀਜ ਨੇ ਹੀ ਬੁਣਿਆ ਸੀ।  ਪਰ ਇਹ ਪਰਿਵਾਰ ਨਿੱਘ ਲਗਾਤਾਰ ਦੇ ਰਿਹਾ ਹੈ। ਕਿੰਨਾ ਕੁਝ ਫ਼ਿਲਮ ਵਾਂਗ ਅੱਖਾਂ ਅੱਗੇ ਫਿਰ ਗਿਆ। 
ਬਜਾਜ ਸਾਹਿਬ ਪੰਜਾਬੀ ਭਵਨ ਦੀ 60 ਹਜ਼ਾਰ ਕਿਤਾਬਾਂ ਵਾਲੀ ਰੈਫਰੈਂਸ ਲਾਇਬ੍ਰੇਰੀ ਦੇ ਡਾਇਰੈਕਟਰ ਹੋਣ ਤੋਂ ਬਹੁਤ ਕੁਝ ਵੱਧ ਹਨ। 
ਰੱਬ ਖ਼ੈਰ ਕਰੇ। 
ਗਿੱਲ ਸਾਹਿਬ ਨੇ ਜਲਦੀ ਹੀ ਕੀਤੇ ਪਹੁੰਚਣਾ ਸੀ। ਇਸ ਤੋਂ ਬਾਅਦ ਅਸੀਂ ਪਰਿਵਾਰਿਕ ਮੈਂਬਰਾਂ ਨਾਲ ਵੀ ਗੱਲ ਕੀਤੀ। 

2 comments:

Punarjot Guldasta said...

May Waheguru bless Bajaj sahib with speedy recovery and give more eternal strength to serve mother language with his visionary guidance to new generation.

Punarjot Guldasta said...

May Waheguru bless Bajaj sahib with speedy recovery and give more eternal strength to serve mother language with his visionary guidance to new generation.