Sunday, November 06, 2016

ਮਾਮਲਾ ਨਵੰਬਰ 84 ਦਾ--ਨਿਆਂ ਕਿਤਿਓਂ ਵੀ ਨਹੀ ਮਿਲਿਆ

Sun, Nov 6, 2016 at 4:18 PM
ਸਿੱਖ ਕੌਮ ਨਾਲ ਨਾਇੰਸਾਫੀ ਆਖਿਰ ਕਦੋਂ ਤਕ--ਗੁਰਮੀਤ ਸਿੰਘ ਬੋਬੀ 
                                                                                                                                           Courtesy Image
ਨਵੀਂ ਦਿੱਲੀ: 6 ਨਵੰਬਰ (ਮਨਪ੍ਰੀਤ ਸਿੰਘ ਖਾਲਸਾ): 
ਅਮਨ ਕਾਨੂੰਨ ਬਣਾਈ ਰੱਖਣ ਤੋ ਲੈ ਕੇ ਦੇਸ਼ ਦੇ ਸਿਸਟਮ ਨੂੰ ਚਲਾਉਣ ਦੀ ਜਿੰਮੇਵਾਰੀ ਲਈ ਵੱਖ ਵੱਖ ਸਰਕਾਰੀ ਮਹਿਕਮੇ ਹੁੰਦੇ ਹਨ ਜਿਨ੍ਹਾਂ ਦਾ ਮਕਸਦ ਦੇਸ਼ ਦੇ ਨਾਗਰਿਕਾਂ ਦੀ ਸੇਵਾ ਕਰਨਾ ਹੁੰਦਾ ਹੈ, ਪਰ 1984 ਵਿਚ ਹੋਏ ਸਿੱਖ ਕਤਲੇਆਮ ਦੇ ਮਾਮਲੇ ਵਿਚ ਕੋਈ ਵੀ ਸਰਕਾਰੀ ਮਹਿਕਮਾ ਜਾਂ ਸਮੇਂ ਦੀ ਸਰਕਾਰ ਸਿੱਖਾਂ ਨੂੰ ਬਣਦਾ ਇੰਸ਼ਾਫ ਦੇਣ ਵਿਚ ਸਫਲ ਨਹੀ ਹੋ ਸਕੀ ਹੈ। ਸਭ ਤੋਂ ਦੁਖਦ ਪਹਿਲੂ ਇਹ ਹੈ ਕਿ ਅਜ 32 ਸਾਲ ਬੀਤ ਜਾਣ ਦੇ ਬਾਵਜੂਦ ਸਿੱਖ ਕੌਮ ਦੇ ਤਪ ਰਹੇ ਹਿਰਦੇਆਂ ਵਿਚ ਬਾਰ ਬਾਰ ਲੂਣ ਤਾਂ ਛਿੜਕਿਆ ਗਿਆ ਹੈ ਪਰ ਇਸ ਲਈ ਮਲ੍ਹਮ ਲਗਾਓਣ ਦਾ ਕੋਈ ਵੀ ਹੀਲਾ ਨਹੀ ਵਰਤਿਆ ਗਿਆ ਹੈ। ਉਪਰੋਕਤ ਗਲ ਕਰਦਿਆਂ ਅਖੰਡ ਕੀਰਤਨੀ ਜੱਥਾ ਦਿੱਲੀ ਦੇ ਆਗੂ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੀ ਧਰਮ ਪ੍ਰਚਾਰ ਇਕਾਈ ਦੇ ਕਨਵੀਵਰ ਗੁਰਮੀਤ ਸਿੰਘ ਬੌਬੀ ਨੇ ਤਲਖ ਲਹਿਜੇ ਵਿਚ ਕਿਹਾ ਕਿ ਦਿੱਲੀ ਵਿਚ ਹੋਏ ਕਤਲੇਆਮ ਵਿਚ ਜਦੋਂ ਕੋਈ ਇਕਾ ਦੁਕਾ ਸਿੱਖ ਹਮਲਾਵਰਾ ਦਾ ਮੁਕਾਬਲਾ ਕਰਨ ਲਈ ਹਥਿਆਰ ਲੈਕੇ ਨਿਤਰਦਾ ਸੀ ਤਦ ਸਮੇਂ ਦੀ ਜਾਬਰ ਪੁਲਿਸ ਨੇ ਕਿਸ ਤਰ੍ਹਾਂ ਉਨ੍ਹਾਂ ਕੋਲੋ ਹਥਿਆਰ ਲੈ ਕੇ ਉਨ੍ਹਾਂ ਨੂੰ ਭੀੜ ਦੇ ਹਵਾਲੇ ਕੀਤਾ ਸੀ, ਕਿਸ ਤਰ੍ਹਾਂ ਸਾਡੀਆਂ ਭੈਣਾ, ਮਾਤਾਵਾਂ ਨੂੰ ਬੇਪੱਤ ਕੀਤਾ ਸੀ, ਕਿਸ ਤਰ੍ਹਾਂ ਸਾਡੇ ਵੀਰਾਂ ਨੂੰ ਜੀਉਦੇਂ ਜੀਅ ਗਲਾਂ ਵਿਚ ਟਾਇਰ ਪਾ ਕੇ ਸਾੜਿਆ ਸੀ। ਸਿਰਫ ਤਿੰਨ ਦਿਨਾਂ ਵਿਚ ਹੀ 3000 ਤੋ ਵੱਧ ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ ਅਰਬਾਂ ਰੁਪਏ ਦੀ ਉਨ੍ਹਾਂ ਦੀ ਜਾਇਦਾਦ ਲੁਟ ਲਈ ਅਤੇ ਅੱਗ ਦੇ ਹਵਾਲੇ ਕਰ ਦਿਤੀ ਗਈ। ਹੁਣ ਤਕ ਕਿਤਨੇ ਹੀ ਕਮਿਸ਼ਨ ਬਣੇ ਪਰ ਨਿਆਂ ਕਿਤਿਓਂ ਵੀ ਨਹੀ ਮਿਲਿਆ ਤੇ 32 ਸਾਲ ਬੀਤਣ ਤੇ ਇਸਦੀ ਉਮੀਦ ਬਿਲਕੁਲ ਨਾ ਦੇ ਬਰਾਬਰ ਰਹਿ ਗਈ ਹੈ। 
ਭਾਈ ਬੋਬੀ ਨੇ ਇਕ ਘਟਨਾ ਦਾ ਜਿਕਰ ਕਰਦਿਆਂ ਕਿਹਾ ਕਿ ਪੱਤਰਕਾਰ ਸੁਦੀਪ ਮਜੁਮਦਾਰ ਅਨੁਸਾਰ 5 ਨਵੰਬਰ9184  ਨੂੰ ਪੁਲਿਸ ਕਮਿਸ਼ਨਰ ਐਸ ਸੀ ਟੰਡਨ ਅਪਣੇ ਕਮਰੇ ਵਿਚ ਕੂਝ ਪਤਰਕਾਰਾਂ ਨਾਲ ਸ਼ਹਿਰ ਦੇ ਹਾਲਾਤਾਂ ਬਾਰੇ ਗਲਬਾਤ ਕਰ ਰਹੇ ਸਨ ਜਿਸ ਵਿਚ ਇਕ ਪਤਰਕਾਰ ਨੇ ਕਿਹਾ ਕਿ ਬਹੁਤ ਸਾਰੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਕਾਂਗਰਸ ਦੇ ਲੋਕਲ ਸੰਸਦ ਮੈਬਰ ਅਤੇ ਕੂਝ ਕਾਗਰਸੀ, ਦੰਗੇ ਫਸਾਦਾਂ ਵਿਚ ਫੜੇ ਗਏ ਅਪਣੇ ਬੰਦਿਆਂ ਨੂੰ ਛੁੜਾਉਣ ਦੀ ਕੋਸ਼ੀਸ਼ ਕਰ ਰਹੇ ਹਨ। ਇਸ ਦੇ ਜੁਆਬ ਵਿਚ ਟੰਡਨ ਕਹਿਣ ਲਗਾ: ਇਹ ਦੋਸ਼ ਬਿਲਕੁਲ ਗਲਤ ਹਨ। ਜਦੋਂ ਇਹ ਅਖਰ ਹਾਲੇ ਟੰਡਨ ਆਖ ਹੀ ਰਿਹਾ ਸੀ ਠੀਕ ਉਸੇ ਸਮੇਂ ਜਗਦੀਸ਼ ਟਾਈਟਲਰ ਅਪਣੇ ਤਿੰਨ ਹੋਰ ਸਾਥੀਆਂ ਦੇ ਨਾਲ ਉਸ ਦੇ ਕਮਰੇ ਵਿਚ ਜਬਰਦਸਤੀ ਵੜ ਆਇਆ ਤੇ ਉੱਚੀ ਆਵਾਜ ਵਿਚ ਬੋਲਿਆ *ਯੇ ਕਿਆ ਹੈ ਮਿਸਟਰ ਟੰਡਨ ! ਵੋਹ ਕਾਮ ਅਭੀ ਤਕ ਨਹੀ ਹੁਆ ਜੋ ਹਮਨੇ ਤੁਮਹੇ ਕਰਨੇ ਕੇ ਲਿਏ ਕਹਾ ਥਾ* ਇਸ ਤੇ ਟੰਡਨ ਟੰਡਨ ਪਤਰਕਾਰਾਂ ਸਾਹਮਣੇ ਸ਼ਰਮਿੰਦਾ ਹੋਇਆ ਪਰ ਟਾਈਟਲਰ ਉਚੀ ਆਵਾਜ ਵਿਚ ਚੀਕਦਾ ਰਿਹਾ ਜਿਸ ਤੋਂ ਇਕ ਪਤਰਕਾਰ ਟੰਡਨ ਨੂੰ ਮੁਖਾਤਬਿਕ ਹੋ ਕੇ ਬੋਲ ਪਿਆ ਕਿ ਚਿਲਾਨੇ ਵਾਲੇ ਆਦਮੀ ਸੇ ਕਹੋ ਕਿ ਯਹਾਂ ਬਹੁਤ ਜਰੂਰੀ ਪ੍ਰੈਸ ਕਾਨਫਰੰਸ ਚਲ ਰਹੀ ਹੈ ਅੋਰ ਵੋਹ ਬਾਹਰ ਬੈਠੇ । ਇਸ ਤੇ ਟਾਈਟਲਰ ਭੜਕ ਕੇ ਬੋਲਿਆ ਕਿ ਮੇਰੀ ਬਾਤ ਜਿਆਦਾ ਜਰੂਰੀ ਹੈ ਤੇ ਟੰਡਨ ਨੂੰ ਕਹਿਣ ਲਗਾ ਮੇਰੇ ਆਦਮੀਓ ਕੋ ਯਹਾਂ ਰੋਕ ਕਰ ਤੁਮ "ਸਹਾਇਤਾ ਕਾਰਯ" ਮੇ ਬਾਧਾ ਡਾਲ ਰਹੇ ਹੋ। ਇਤਨੇ ਸਬੂਤ ਹੋਣ ਦੇ ਬਾਵਜੂਦ ਵੀ ਕਿਸੇ ਇਕ ਨੂੰ ਸਜਾ ਨਾ ਮਿਲਣਾ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਣਾ ਹੈ। 
ਉਨ੍ਹਾਂ ਕਿਹਾ ਕਿ ਕਾਗਰਸ ਸਰਕਾਰ ਅਜ ਵੀ ਅਪਣੇ ਲੀਡਰਾਂ ਨੂੰ ਬਚਾਉਣ ਲਈ ਵੱਡੇ ਤੋ ਵੱਡਾ ਵਕੀਲ ਕਰ ਰਹੀ ਹੈ ਤੇ ਹਰ ਹੀਲਾ ਵਰਤ ਕੇ ਉਨ੍ਹਾਂ ਨੂੰ ਸਜਾ ਹੋਣ ਤੋ ਬਚਾਣ ਦਾ ਯਤਨ ਕਰ ਰਹੀ ਹੈ ਜਿਸਦੀ ਮਿਸਾਲ ਦੋ ਦਿਨ ਪਹਿਲਾਂ ਹੀ ਸੱਜਣ ਕੁਮਾਰ ਦੀ ਜੱਜ ਬਦਲਣ ਦੀ ਅਪੀਲ ਖਾਰਿਜ ਹੋਣ ਦਾ ਕਿਹਾ।
ਅੰਤ ਵਿਚ ਉਨ੍ਹਾਂ ਕਿਹਾ ਅਸੀ ਸਮੇਂ ਦੀ ਭਾਜਪਾ ਸਰਕਾਰ ਨੂੰ ਘੇਰਦਿਆਂ ਹੋਇਆ ਕਿਹਾ ਕਿ ਤੁਸੀ ਚੋਣਾਂ ਸਮੇਂ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣਦਿਆਂ ਹੀ ਅਸੀ 84 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾ ਦੇਣ ਵਿਚ ਹਰ ਹੀਲਾ ਵਰਤਾਂਗੇ ਪਰ ਤੁਹਾਡੀ ਸਰਕਾਰ ਦਾ ਚਾਰ ਸਾਲ ਦਾ ਕਾਰਜਕਾਲ ਬੀਤ ਜਾਣ ਦੇ ਬਾਵਜੂਦ ਅਜ ਵੀ ਦੋਸ਼ੀ ਸਰੇਆਮ ਘੁੰਮ ਰਹੇ ਹਨ ਤੇ ਸਿੱਖ ਹਿਰਦੇਆਂ ਵਿਚ ਜੋ ਅੱਗ ਬਲ ਰਹੀ ਸੀ ਹੁਣ ਭਾਂਬਣ ਬਣ ਚੁੱਕੀ ਹੈ ਤੇ ਕਿਥੇ ਇਹ ਨਾ ਹੋ ਜਾਵੇ ਕਿ ਇੰਸਾਫ ਮਿਲਣ ਦੀ ਹੋ ਰਹੀ ਸਰਕਾਰੀ ਡਰਾਮੇਬਾਜੀ ਤੋ ਉਚਾਟ ਹੋ ਕੇ ਨੋਜੁਆਨ ਆਪ ਹੀ ਇੰਸਾਫ ਲੈ ਲੈਣ।

No comments: