Wednesday, November 09, 2016

10 ਨਵੰਬਰ ਨੂੰ ਰਿਲੀਜ਼ ਹੋਏਗਾ ਨਾਵਲ "ਮੁਰਝਾ ਗਏ ਚਹਿਕਦੇ ਚਿਹਰੇ"

ਡਾਕਟਰ ਕੁਲਵਿੰਦਰ ਕੌਰ ਮਿਨਹਾਸ  ਦੀ ਇੱਕ ਹੋਰ  ਖਾਸ ਰਚਨਾ
ਲੁਧਿਆਣਾ: 9 ਨਵੰਬਰ 2016; (ਪੰਜਾਬ ਸਕਰੀਨ ਬਿਊਰੋ):
ਸਾਹਿਤ, ਸਿਮਰਨ,  ਸਾਧਨਾ ਅਤੇ ਸਿੱਖਿਆ ਦੇ ਖੇਤਰ ਵਿੱਚ ਖਾਮੋਸ਼ ਰਹਿ ਕੇ ਰਹਿ ਕੇ ਆਪਣਾ ਯੋਗਦਾਨ ਦੇ ਰਹੀ ਲੇਖਿਕਾ ਡਾਕਟਰ ਕੁਲਵਿੰਦਰ ਕੌਰ ਮਿਨਹਾਸ ਦਾ ਨਾਵਲ "ਮੁਰਝਾ ਗਏ ਚਹਿਕਦੇ ਚਿਹਰੇ" 10 ਨਵੰਬਰ 2016 ਦਿਨ ਵੀਰਵਾਰ ਨੂੰ 
ਲੁਧਿਆਣਾ ਵਿੱਚ ਜਲੰਧਰ ਬਾਈਪਾਸ ਨੇੜੇ 907, ਅਮਨ ਨਗਰ ਵਿਖੇ ਰਿਲੀਜ਼ ਕੀਤਾ  ਜਾਣਾ ਹੈ। ਤੁਹਾਡੀ ਮੌਜੂਦਗੀ ਨਾਲ ਮਾਹੌਲ ਹੋਰ ਸਾਹਿਤਿਕ ਅਤੇ ਅਪਣੱਤ ਭਰਿਆ ਬਣੇਗਾ। ਇਸ ਮੌਕੇ ਮੁੱਖ ਮਹਿਮਾਨ ਹੋਣਗੇ ਪੀ ਏ ਯੂ ਦੇ ਸਾਬਕਾ ਵਾਈਸ ਚਾਂਸਲਰ ਡਾਕਟਰ ਮਨਜੀਤ ਸਿੰਘ ਕੰਗ। ਸਮਾਗਮ ਦੀ ਪ੍ਰਧਾਨਗੀ ਕਰਨਗੇ- ਪੰਜਾਬੀ ਸਾਹਿਤ ਰਤਨ-ਪ੍ਰੋ ਨਰਿੰਜਨ ਤਸਨੀਮ।  ਪੇਪਰ ਪੜ੍ਹਨਗੇ ਡਾ. ਜਾਗੀਰ ਸਿੰਘ ਨੂਰ ਅਤੇ ਵਿਸ਼ੇਸ਼ ਮਹਿਮਾਨ ਹੋਣਗੇ ਨਾਮਵਰ ਪੱਤਰਕਾਰ-ਹਰਬੀਰ ਸਿੰਘ ਭਂਵਰ। 
ਗਿਆਨ ਅੰਜਨ ਅਕਾਡਮੀ ਦੇ ਸਮੂਹ ਅਹੁਦੇਦਾਰਾਂ ਵੱਲੋਂ ਜਨਰਲ ਸਕੱਤਰ ਡਾ. ਆਰ ਸੀ ਸ਼ਰਮਾ ਤੁਹਾਨੂੰ ਸਾਰਿਆਂ ਨੂੰ ਖਾਸ ਕਰਕੇ ਮੀਡੀਆਂ ਨਾਲ ਜੁੜੇ ਕਲਮਕਾਰਾਂ ਨੂੰ ਇਸ ਸਮਾਗਮ ਵਿੱਚ ਪਹੁੰਚਣ ਦਾ ਉਚੇਚਾ ਸੱਦਾ ਦੇਂਦੇ ਹਨ। ਹੋਰ ਵੇਰਵਾ ਡਾਕਟਰ ਸ਼ਰਮਾ ਕੋਲੋਂ 98557 05330 ' ਤੇ ਸੰਪਰਕ ਕਰਕੇ ਲਿਆ ਜਾ ਸਕਦਾ ਹੈ।

No comments: