Wednesday, October 19, 2016

ਇਪਟਾ ਦੇ ਇੰਦੌਰ ਸੰਮੇਲਨ ਦੀ ਕਲਾ ਰਿਪੋਰਟ ਸੰਜੀਵਨ ਸਿੰਘ ਦੀ ਕਲਮ ਤੋਂ

Wed, Oct 19, 2016 at 12:28 PM
ਹਮਲੇ ਦੇ ਵਿਵਾਦ ਕਾਰਨ ਗੁਆਚ ਗਿਆ ਸੀ ਇਹ ਮਹੱਤਵਪੂਰਨ ਪਹਿਲੂ
ਇਪਟਾ ਨੇ ਕੀਤੀ ਸਭਨਾਂ ਲਈ  ਸੁੰਦਰ ਸੰਸਾਰ ਦੀ ਕਾਮਨਾ 
ਇੰਦੌਰ  ਵਿੱਚ ਇਪਟਾ ਦੇ 14ਵੇਂ ਕੌਮੀ ਸੰਮੇਲਨ ਦੇ ਆਖ਼ਿਰੀ ਦਿਨ ਹੋਏ ਫਿਰਕੂ ਹਮਲੇ ਨੇ ਹਵਾ ਦਾ ਰੁੱਖ ਹੀ ਬਦਲ ਦਿੱਤਾ ਅਤੇ ਇਸ ਵਿਵਾਦ ਨੇ ਹੀ ਸਾਰੀਆਂ ਅਖਬਾਰੀ ਸੁਰਖੀਆਂ ਆਪਣੇ ਕਬਜ਼ੇ ਵਿੱਚ ਲੈ  ਲਈਆਂ। ਭਾਵੈਂ ਹਮਲਾਵਰਾਂ ਦੇ ਨਾਪਾਕ ਇਰਾਦੇ ਬੁਰੀ ਤਰਾਂ ਨਾਕਾਮ ਹੋਏ ਪਰ ਇਪਟਾ ਸੰਮੇਲਨ ਵਿੱਚ ਹੋਇਅੰਬਾਊਟ ਸਾਰੀਆਂ ਚੰਗੀਆਂ ਗੱਲਾਂ ਦਾ ਵੇਰਵਾ ਆਮ ਜਨਤਾ ਤੱਕ ਨਹੀਂ ਪੁੱਜ ਸਕਿਆ। ਹੁਣ ਸਾਨੂੰ ਸੰਜੀਵਨ ਜੀ ਨੇ ਉਹਨਾਂ ਤਿੰਨ ਦਿਨਾਂ ਦਾ ਵੇਰਵਾ ਭੇਜਿਆ ਹੈ। ਹਮਲੇ ਵੀ ਸੰਜੀਵਨ ਵੀ ਉੱਥੇ ਸਨ ਇਸਦੇ ਬਾਵਜੂਦ ਉਹਨਾਂ ਨੇ ਆਪਣੀ ਇਸ ਰਿਪੋਰਟ ਵਿੱਚ ਇਪਟਾ ਸੰਮੇਲਨ ਦੀਆਂ ਪ੍ਰਾਪਤੀਆਂ ਨੂੰ ਹੀ ਮੁੱਖ ਮੁੱਦਾ ਬਣਾਇਆ ਕਿਓਂਕਿ ਵਿਵਾਦ ਅਤੇ ਝਗੜੇ ਦਾ ਵਿਰੋਧ ਹੁਣ ਸਾਰੇ ਸੰਸਾਰ ਤੱਕ ਪਹੁੰਚ ਹੀ ਚੁੱਕਿਆ ਹੈ। ਪੇਸ਼ ਹੈ ਇਪਟਾ ਸੰਮੇਲਨ ਦਾ ਇਹ ਕਲਾਤਮਕ ਪਹਿਲੂ :                           --ਕਾਰਤਿਕਾ ਸਿੰਘ 
*ਸਭ ਲਈ ਸੁੰਦਰ ਸੰਸਾਰ ਦੀ ਕਾਮਨਾ ਕੀਤੀ ਇਪਟਾ ਦੀ ਤਿੰਨ ਰੋਜ਼ਾ 14 ਵੀਂ ਰਾਸ਼ਟਰੀ ਸਭਿਆਚਾਰਕ ਕਾਨਫਰੰਸ ਨੇ 
*ਸ਼ਾਨੋ-ਸ਼ੌਕਤ ਨਾਲ ਇੰਦੋਰ ਵਿਖੇ ਨੇਪਰੇ ਚੜੀ ਇਤਿਹਾਸਿਕ ਇਪਟਾ ਦੀ ਇਤਿਹਾਸਿਕ ਕਾਨਫਰੰਸ 
*ਸਮਾਜਿਕ ਤਬਦੀਲੀ ਲਈ ਰੰਗਮੰਚ ਇਕ ਸ਼ਕਤੀਸ਼ਾਲੀ ਅਤੇ ਅਸਰਦਾਰ ਹਥਿਆਰ- ਡਾ.ਰਣਬੀਰ ਸਿੰਘ
*ਇਪਟਾ ਤੋਂ ਤੁਹਾਨੂੰ ਜ਼ਿੰਦਗੀ ਦੀ ਕਦਰਾ-ਕੀਮਤਾ ਸਿਖਣ ਨੂੰ ਮਿਲਦੀਆਂ ਹਨ-ਰਾਕੇਸ਼
*ਇਨਸਾਨੀ ਤਨ ਮਨ ਦੀ ਤੰਦਰੁਸਤੀ ਲਈ ਕਚੰਗੀ ਖੁਰਾਕ ਦੇ ਨਾਲ ਨਰੋਏ ਸਭਿਆਚਾਰ ਦੀ ਲੋੜ-ਸੰਜੀਵਨ
ਸਭ ਲਈ ਸੁੰਦਰ ਸੰਸਾਰ ਦੀ ਕਾਮਨਾ ਕਰਦਾ ਅਤੇ ਕਲਾ ਲੋਕਾਂ ਲਈ ਦਾ ਆਪਣਾ ਪ੍ਰਣ ਦੁਹਰਾਉਂਦਾ ਇਪਟਾ ਦਾ ਤਿੰਨ ਰੋਜ਼ਾ ਰਾਸ਼ਟਰੀ ਸਭਿਆਚਾਰਕ ਅਤੇ 14 ਵੀਂ ਰਾਸ਼ਟਰੀ ਕਾਨਫਰੰਸ ਜੋ ਇੰਦੋਰ (ਮੱਧ-ਪ੍ਰਦੇਸ) ਵਿਖੇ  ਭਾਰਤ ਦੇ ਹਰ ਖਿਤੇ ਦੇ ਸਭਿਆਚਾਰਕ ਰੰਗ ਬਿਖੇਰਦੀ ਸ਼ਾਨੋ-ਸ਼ੌਕਤ ਨਾਲ ਨੇਪਰੇ ਚੜੀ।ਭਾਰਤੀ ਸਭਿਆਚਾਰ ਦੇ ਇਸ ਮਹਾਂ ਕੁੰਭ ਦਾ ਆਗ਼ਾਜ਼ ਫਿਲਮਕਾਰ ਅਤੇ ਰਾਸ਼ਟਰੀ ਇਪਟਾ ਦੇ ਅਹਿਮ ਕਾਰਕੁਨ ਐਮ.ਐਸ. ਸੈਥਊ ਤੇ ਪੇਰਿਨ ਦਾਜੀ ਨੇ ਸਾਂਝੇ ਤੌਰ ’ਤੇ ਝੰਡਾ ਲਹਿਰਾ ਕੇ ਕੀਤਾ ਅਤੇ ਇਪਟਾ ਦਾ ਝੰਡਾ ਗੀਤ ਇਪਟਾ, ਅਸ਼ੋਕ ਨਗਰ (ਮੱਧ-ਪ੍ਰਦੇਸ) ਇਪਟਾ, ਬਿਹਾਰ ਨੇ ਪੇਸ਼ ਕੀਤਾ।ਵੱਖ-ਵੱਖ ਰਾਜਾਂ ਦੇ ਚਿੱਤਰਕਾਰਾਂ ਦੇ ਚਿੱਤਰਾਂ ਦੀ ਪ੍ਰਦਰਸ਼ਨੀ ਦਾ ਉਦਘਾਟਨ ਉੱਘੇ ਫਿਲਮ ਅਭੀਨੇਤਾ, ਨਾਟਕਰਮੀ ਅਤੇ ਰਾਸ਼ਟਰੀ ਇਪਟਾ ਦੇ ਮੀਤ-ਪ੍ਰਧਾਨ ਅੰਜਨ ਸ਼੍ਰੀ ਵਾਸਤਵ ਨੇ ਕੀਤਾ।  
ਪਹਿਲੇ ਦਿਨ ਪਹਿਲਾਂ ਸ਼ੈਸ਼ਨ ਮੌਕੇ ਜਿਸ ਦੇ ਪ੍ਰਧਾਨਗੀ ਮੰਡਲ ਵਿਚ ਐਮ.ਐਮ ਸੈਥਊ, ਅੰਜਨ ਸ਼੍ਰੀ ਵਾਸਤਵ, ਆਨੰਦ ਪਟਵਰਦਨ, ਕੁਲਦੀਪ ਸਿੰਘ, ਡਾ.ਰਣਬੀਰ ਸਿੰਘ, ਰਾਕੇਸ਼ ਸ਼ਾਮਿਲ ਸਨ ਦੌਰਾਨ ਇਪਟਾ ਦੇ ਰਾਸ਼ਟਰੀ ਪ੍ਰਧਾਨ ਡਾ. ਡਾ.ਰਣਬੀਰ ਸਿੰਘ (ਰਾਜਸਥਾਨ) ਨੇ ਵਿਚਾਰ ਪ੍ਰਗਟ ਕਰਦੇ  ਕਿਹਾ ਕਿ ਇਪਟਾ ਇਕ ਇਕਲੌਤਾ ਸੰਗਠਨ ਹੈ ਜੋ ਪਹਿਲਾਂ ਵਾਗ ਹੁਣ ਵੀ ਸਾਰੀਆਂ ਖੇਤਰੀ ਭਾਸ਼ਾਵਾਂ ਵਿਚ ਇਕ ਰਾਸ਼ਟਰੀ ਅੰਦੋਲਨ ਪੈਦਾ ਕਰ ਸਕਦਾ ਹੈ।ਇਪਟਾ ਵੱਲੋਂ ਅਜ਼ਾਦੀ ਦੀ ਲੜਾਈ ਵਿਚ ਮੱਹਤਵਪੂਰਣ ਭੂਮਿਕਾ ਬਾਰੇ ਜਾਨਣ ਲਈ ਰੰਗਮੰਚ ਦੀਆਂ ਪੁਰਾਣੀਆਂ ਵਿਵਸਥਾਵਾਂ ਦੀ ਗੰਭੀਰ ਅਧਿਐਨ ਕਰਨਾ ਹੋਵੇਗਾ।ਇਪਟਾ ਨੇ ਉਸ ਸਮੇਂ ਦੀ ਹਾਕਮਾਂ ਨੂੰ ਇਹ ਵੀ ਅਸਿਹਾਸ ਕਰਵਾ ਦਿੱਤਾ ਸੀ ਕਿ ਸਮਾਜਿਕ ਤਬਦੀਲੀ ਲਈ ਰੰਗਮੰਚ ਇਕ ਸ਼ਕਤੀਸ਼ਾਲੀ ਅਤੇ ਅਸਰਦਾਰ ਹਥਿਆਰ ਹੈ।ਇਪਟਾ ਦੇ ਇਸ ਰਾਸ਼ਟਰੀ ਅਯੋਜਨ ਦੇ ਮੁੱਖ ਅਯਜੋਕ ਆਨੰਦ ਮੋਹਨ ਮਾਥੁਰ (ਇੰਦੋਰ) ਨੇ ਆਪਣੇ ਸਵਾਗਤੀ ਭਾਸ਼ਣ ਵਿਚ ਕਿਹਾ ਕਿ ਤਿੰਨ ਦਿਨ ਦੌਰਾਨ ਦੇਸ਼-ਦੁਨੀਆਂ ਦੀਆਂ ਗੰਭੀਰ ਦਿੱਕਤਾ ਅਤੇ ਮੁਸ਼ਕਿਲਾਂ ਬਾਰੇ ਵਿਚਾਰਾਂ ਹੋਣਗੀਆਂ। ਤਿੰਨਾ ਦਿਨਾਂ ਦੌਰਾਨ ਸਾਰੇ ਸੂਬਿਆਂ ਦੇ ਡੈਲੀਗੇਟ ਆਪੋ-ਆਪਣੇ ਇਲਾਕਾਈ ਫਨ ਦਾ ਮੁਜ਼ਾਹਰਾਂ ਕਰਨਗੇ। ਪਰ ਸਭ ਤੋਂ ਮੱਹਤਵਪੂਰਣ ਹੋਵੇਗਾ ਕਿ ਅਸੀਂ ਆਪਣੀਆਂ ਭਵਿੱਖ ਦੀਆਂ ਗਤੀਵਿਧੀਆਂ ਤਹਿ ਕਰੀਏ ਅਤੇ ਇਪਟਾ ਦੀਆਂ ਗੋਰਵਸ਼ਾਲੀ ਪਰੰਪਰਵਾਂ ਨੂੰ ਕਿਵੇਂ ਕਾਮਯਾਬੀ ਨਾਲ ਅੱਗੇ ਵਧਾ ਸਕੀਏ।ਇਪਟਾ ਦੇ ਰਾਸ਼ਟਰੀ ਜਨਰਲ ਸੱਕਤਰ ਰਕੇਸ਼ (ਲਖਨਊ) ਨੇ ਇਪਟਾ ਦੀਆਂ ਰਾਸ਼ਟਰੀ ਗਤੀਵਿਧੀਆਂ ਦੇ ਖੁਲਾਸਾ ਕਰਦੇ  ਕਿਹਾ ਕਿ ਜਿਹੜੀ ਸੰਸਥਾ ਤੋਂ ਤੁਹਾਨੂੰ ਜ਼ਿੰਦਗੀ ਦੀ ਕਦਰਾ-ਕੀਮਤਾ ਸਿਖਣ ਨੂੰ ਮਿਲਦੀਆਂ ਹਨ ਜੇ ਉਹ ਸੰਸਥਾਂ ਦੋ-ਤਿੰਨ ਪੀੜੀਆਂ ਬਾਅਦ ਵੀ ਆਪਣੇ ਮਿਥੇ ਰਾਹਾਂ ’ਤੇ ਨਿਰੰਤਰ ਤੁਰੀ ਨਜ਼ਰ ਆਵੇ ਤਾਂ ਇਹ ਬੇਹੱਦ ਖੁਸ਼ੀ ਅਤੇ ਸਕੂਨ ਦੇਣ ਵਾਲਾ ਮੌਕਾ ਹੁੰਦਾ ਹੈ।---ਸੰਜੀਵਨ ਸਿੰਘ 

No comments: