Sunday, October 16, 2016

ਬਚਪਨ ਤੋਂ ਹੀ ਫੁਲਵਾੜੀ ਦੇ ਸ਼ੋਕ ਨੇ ਬਣਾ ਦਿਤਾ ਮਨਦੀਪ ਨੂੰ ਸਫਲ ਕਿਸਾਨ

Sat, Oct 15, 2016 at 5:04 PM
ਕਈ ਕੈਂਪਾਂ ਅਤੇ ਮੇਲਿਆਂ ਵਿੱਚ ਮਿਲ ਚੁੱਕੇ ਹਨ ਕਈ ਸਨਮਾਨ 
ਭਦੌੜ: 15 ਅਕਤੂਬਰ 2016: (ਵਿਜੈ ਜਿੰਦਲ//ਪੰਜਾਬ ਸਕਰੀਨ):
ਮਨਦੀਪ ਕੌਰ ਥਿੰਦ ਜਿਲ੍ਹਾ ਬਰਨਾਲਾ ਦੇ ਕਾਮਯਾਬ ਕਿਸਾਨਾ ਵਿਚੋ ਹਨ। ਮਨਦੀਪ ਕੌਰ ਬਚਪਨ ਤੌ ਹੀ ਵੱਖਰੀ ਸੋਚ ਰੱਖਦੀ ਸੀ। ਉਸਨੂੰ ਕੁਦਰਤ ਨਾਲ ਬਹੁਤ ਪਿਆਰ ਸੀ। ਨਿੱਕੀ ਹੁੰਦੀ ਉਹ ਆਪਣੇ ਘਰ ਦੇ ਵਿਹੜੇ ਵਿਚ ਫੁੱਲਾ ਦੇ ਬੂਟੇ ਲਗਾਊਦੀ ਹੁੰਦੀ ਸੀ। ਉਸਦੇ ਪਿਤਾ ਬਲਦੇਵ ਸਿੰਘ ਖੇਤੀਬਾੜੀ ਦੇ ਨਾਲ-ਨਾਲ ਨੌਕਰੀ ਵੀ ਕਰਦੇ ਸਨ। 

           ਮਨਦੀਪ ਆਪਣੇ ਪਿਤਾ ਨੂੰ ਹਮੇਸਾ ਕਹਿੰਦੀ ਹੁੰਦੀ ਸੀ ਕਿ ਉਹ ਵੀ ਖੇਤ ਜਾਣਾ ਚਾਹੁੰਦੀ ਹੈ ਪਰ ਉਸਦੇ ਪਿਤਾ ਨੇ ਉਸ ਨੂੰ ਪੜਾਈ ਵੱਲ ਧਿਆਨ ਦੇਣ ਲਈ ਕਿਹਾ। ਮਨਦੀਪ ਦੇ ਬਾਰ ਬਾਰ ਕਹਿਣ ਕਰਕੇ ਉਹਨਾਂ ਦੇ ਪਿਤਾ ਨੇ ਘਰ ਦੇ ਬਾਹਰ ਇਕ ਛੋਟਾ ਜਿਹਾ ਪਲਾਟ ਲੈ ਕੇ ਮਨਦੀਪ ਨੂੰ ਆਪਣਾ ਸ਼ੋਕ ਪੂਰਾ ਕਰਨ ਦਾ ਮੌਕਾ ਦਿੱਤਾ 17 ਫਰਵਰੀ 1982 ਵਿਚ ਜਨਮੀ ਮਨਦੀਪ ਕੌਰ ਦਾ ਜਦੋਂ ਵਿਆਹ ਰਜਿੰਦਰ ਸਿੰਘ ਥਿੰਦ ਨਾਲ ਹੋਇਆ ਤਾਂ ਉਹ 23 ਸਾਲ ਦੀ ਸੀ ਅਤੇ ਉਸਨੇ ਬੀ.ਏ ਅਤੇ ਐਨ.ਟੀ.ਟੀ ਮੁਕੰਮਲ ਕਰ ਲਈ ਸੀ। ਉਸਦੇ ਸਹੁਰਾ ਸਾਹਿਬ ਸਰਦਾਰ ਗੁਰਦਰਸ਼ਨ ਸਿੰਘ ਥਿੰਦ ਇਕ ਵਪਾਰੀ ਹੋਣ ਦੇ ਨਾਲ ਨਾਲ ਖੇਤੀਬਾੜੀ ਵੀ ਕਰਦੇ ਸਨ। ਉਹਨਾਂ ਦਾ ਘਰ ਉਹਨਾਂ ਦੀ ਜ਼ਮੀਨ ਦੇ ਵਿੱਚ ਸੀ। ਘਰ ਦੇ ਇਕ ਪਾਸੇ ਪੋਲਟਰੀ ਫਾਰਮ ਸੀ ਤੇ ਦੂਜੇ ਪਾਸੇ ਖੇਤ ਸੀ। ਮਨਦੀਪ ਨੇ ਵਿਆਹ ਤੌ ਬਾਅਦ ਆਪਦੇ ਸਹੁਰਾ ਸਾਹਿਬ ਨਾਲ ਆਪਣੇ ਦਿਲ ਦੀ ਗੱਲ ਸਾਂਝੀ ਕੀਤੀ। ਉਹਨਾਂ ਦੇ ਸਹੁਰਾ ਸਾਹਿਬ ਨੇ ਮਨਦੀਪ ਨੂੰ ਆਪਣੇ ਪੋਲਟਰੀ ਫਾਰਮ ਦੀ ਸਾਰੀ ਜਿੰਮੇਵਾਰੀ ਸ਼ੌਪ ਦਿੱਤੀ ਜਿਸਨੂੰ ਮਨਦੀਪ ਨੇ ਬਖੂਬੀ ਨਿਭਾਇਆ। ਇਸ ਸਾਰੇ ਕੰਮ ਵਿਚ ਉਹਨਾ ਦੇ ਪਤੀ ਰਜਿੰਦਰ ਸਿੰਘ ਨੇ ਬਖੂਬੀ ਸਾਥ ਦਿੱਤਾ। ਮਾਰਚ 2007 ਵਿਚ ਮਨਦੀਪ ਨੇ ਖੇਤੀਬਾੜੀ ਦੀ ਵਾਂਗਡੋਰ ਵੀ ਸੰਭਾਲ ਲਈ। ਉਸਨੇ ਕੁਦਰਤੀ ਤਰੀਕੇ ਨਾਲ ਕਣਕ ਤੇ ਦਾਲਾਂ ਬੀਜਣੀਆ ਸ਼ੁਰੂ ਕਰ ਦਿੱਤੀਆਂ ਤੇ ਉਸ ਤੋਂ ਅਗਲੇ ਸਾਲ ਉਸਨੇ ਕੁਦਰਤੀ ਤਰੀਕੇ ਨਾਲ ਸਬਜੀਆਂ ਵੀ ਬੀਜਣੀਆਂ ਸ਼ੁਰੂ ਕਰ ਦਿੱਤੀਆਂ ਜਿਸਦੀ ਚਰਚਾ ਸਾਰੇ ਸ਼ਹਿਰ ਵਿਚ ਹੋਣ ਲੱਗੀ। ਹੌਲੀ ਹੌਲੀ ਮਨਦੀਪ ਨੇ ਇਸ ਸ਼ੌਕ ਨੂੰ ਵਪਾਰ ਵਿਚ ਬਦਲ ਦਿੱਤਾ।ਉਸਨੇ ਆਪਣੇ ਸਹੁਰਾ ਸਾਹਿਬ ਦੀ ਜ਼ਮੀਨ ਉਤੇ ਮਾਹਿਲ ਫਾਰਮ ਅਤੇ ਨਰਸਰੀ ਨਾਮ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ ਮਨਦੀਪ ਨੂੰ ਬਹੁਤ ਸਾਰੇ ਮੇਲਿਆ, ਕੈਂਪਾ ਵਿਚ ਸਨਮਾਨਿਤ ਕੀਤਾ ਜਾ ਚੁਕਾ ਹੈ। ਮਨਦੀਪ ਨਾਲ ਗੱਲਬਾਤ ਤੌ ਪਤਾ ਲੱਗਿਆ ਹੈ ਕਿ ਉਹ ਇਸ ਕਾਰੋਬਾਰ ਨੂੰ ਬਹੁਤ ਉਚੇ ਪੱਧਰ ਤੇ ਕਰਨਾ ਚਾਹੁੰਦੇ ਹਨ। ਅਸੀ ਉਹਨਾਂ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਵਾਸਤੇ ਵਧਾਈ ਦਿੰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਉਹ ਆਪਣੇ ਇਸ ਟੀਚੇ ਉਤੇ ਕਾਮਯਾਬ ਜ਼ਰੂਰ ਹੋਣਗੇ।

No comments: