Sunday, October 02, 2016

ਪੇਸ਼ਾਬ ਕਰਦੇ ਸਮੇਂ ਦਰਦ ਜਾਂ ਜਲਨ ਹੋਵੇ ਤਾਂ ਤੁਰੰਤ ਯੂਰੋਲੋਜਿਸਟ ਨੂੰ ਦਿਖਾਓ

Sun, Oct 2, 2016 at 2:23 PM
SPS ਹਸਪਤਾਲ ਵਿੱਚ ਲੱਗਿਆ ਪ੍ਰੋਸਟੇਟ ਕੈਂਸਰ ਸਕਰੀਨਿੰਗ ਕੈਂਪ
ਲੁਧਿਆਣਾ: 2 ਅਕਤੂਬਰ 2016: (ਪੰਜਾਬ ਸਕਰੀਨ ਬਿਊਰੋ):
ਮਰਦਾਂ ਵਿੱਚ ਵੱਧ ਰਹੇ ਪ੍ਰੋਸਟੇਟ ਕੈਂਸਰ ਦੇ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਐਸਪੀਐਸ ਹਸਪਤਾਲ ਵਿੱਚ ਸਕਰੀਨਿੰਗ ਕੈਂਪ ਲਗਾਇਆ ਗਿਆ। ਇਸ ਵਿੱਚ ਸੀਨੀਅਰ ਯੂਰੋਲੋਜਿਸਟ ਡਾ. ਜਸਪ੍ਰੀਤ ਸਿੰਘ ਛਾਬੜਾ ਤੇ ਡਾ. ਵਿਕਾਸ ਕੁਮਾਰ ਨੇ ਮਰੀਜਾਂ ਦਾ ਚੈਕਅਪ ਕਰਨ ਦੇ ਨਾਲ-ਨਾਲ ਇਸਦੇ ਲੱਛਣਾਂ ਬਾਰੇ ਵੀ ਜਾਣਕਾਰੀ ਦਿੱਤੀ। ਕੈਂਪ ਵਿੱਚ ਸੌ ਮਰੀਜਾਂ ਦਾ ਚੈਕਅਪ ਕੀਤਾ ਗਿਆ ਤੇ ਉਹਨਾਂ ਨੂੰ ਟੈਸਟ ਕਰਾਉਣ ਲਈ 30 ਪ੍ਰਤੀਸ਼ਤ ਦੀ ਛੂਟ ਵੀ ਦਿੱਤੀ ਗਈ।
ਡਾ. ਛਾਬੜਾ ਤੇ ਡਾ. ਵਿਕਾਸ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਪੇਸ਼ਾਬ ਕਰਨ ਵਿੱਚ ਦਿੱਕਤ ਆ ਰਹੀ ਹੋਵੇ, ਪੇਸ਼ਾਬ ਰੁਕ-ਰੁਕ ਕੇ ਆ ਰਿਹਾ ਹੋਵੇ, ਪੇਸ਼ਾਬ ਕਰਦੇ ਸਮੇਂ ਦਰਦ ਜਾਂ ਜਲਨ ਹੋ ਰਹੀ ਹੋਵੇ, ਪੇਸ਼ਾਬ ਜਾਂ ਵੀਰਜ ਵਿੱਚ ਖੂਨ ਦੇ ਕਣ ਆ ਰਹੇ ਹੋਣ ਤੇ ਰਾਤ ਵੇਲੇ ਪੇਸ਼ਾਬ ਬੂੰਦ-ਬੂੰਦ ਦੀ ਤਰਾਂ ਆ ਰਿਹਾ ਹੋਵੇ ਤਾਂ ਇਹ ਪ੍ਰੋਸਟੇਟ ਕੈਂਸਰ ਦੇ ਲੱਛਣ ਹੋ ਸਕਦੇ ਹਨ। ਇਸ ਤਰਾਂ ਦੇ ਲੱਛਣ ਦਿਸਦੇ ਸਾਰ ਹੀ ਇਸਦੀ ਅਣਦੇਖੀ ਕਰਨ ਦੀ ਬਜਾਏ ਯੂਰੋਲੋਜਿਸਟ ਨਾਲ ਸੰਪਰਕ ਕਰਨਾ ਜਰੂਰੀ ਹੈ। ਤਾਂ ਜੋ ਸਮਾਂ ਰਹਿੰਦੇ ਹੀ ਇਲਾਜ ਹੋ ਸਕੇ। ਕਿਉਕਿ ਦੇਰ ਹੋਣ ਤੇ ਇਲਾਜ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਪ੍ਰੋਸਟੇਟ ਕੈਂਸਰ ਤੋਂ ਬਚਣ ਲਈ ਲਗਾਤਾਰ ਐਕਸਰਸਾਈਜ ਦੇ ਨਾਲ-ਨਾਲ ਖਾਣ-ਪੀਣ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਚਿਕਨਾਈ ਵਾਲਾ ਤੇ ਤੇਜ ਮਸਾਲੇਦਾਰ ਭੋਜਨ ਖਾਣ ਤੋਂ ਬਚਣਾ ਚਾਹੀਦਾ ਹੈ। ਭੋਜਨ ਵਿੱਚ ਕੱਚੀਆਂ ਖਾਈਆਂ ਜਾਣ ਵਾਲੀਆਂ ਸਬਜੀਆਂ ਨੂੰ ਸਲਾਦ ਦੇ ਤੌਰ ਤੇ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ। ਇਸ ਨਾਲ ਪ੍ਰੋਸਟੇਟ ਕੈਂਸਰ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ।

No comments: