Tuesday, October 04, 2016

ਵਿਰਾਸਤੀ ਮੇਲੇ ਵਿਚ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਦੀ ਬੱਲੇ ਬੱਲੇ

Mon, Oct 3, 2016 at 2:41 PM
ਕਾਲਜ ਦੀਆਂ ਟੀਮਾਂ ਨੇ 60 ਆਈਟਮਾਂ ਵਿਚ ਭਾਗ ਲਿਆ ਤੇ 42 ਇਨਾਮ ਜਿੱਤੇ  
ਕਾਲਜ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਸਿੱਧੂ ਅਤੇ ਸਟਾਫ ਮੈਂਬਰਜ਼ ਓਵਰਔਲ ਟਰਾਫੀ ਲੈਂਦੇ ਹੋਏ
ਦੋਰਾਹਾ: 5 ਅਕਤੂਬਰ 2016: (ਪੰਜਾਬ ਸਕਰੀਨ ਬਿਊਰੋ):

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਜ਼ੋਨ ‘ਏ’ ਨਾਲ਼ ਸਬੰਧਿਤ ਕਾਲਜਾਂ ਦਾ ਜ਼ੋਨਲ ਯੁਵਕ ਤੇ ਵਿਰਾਸਤੀ ਮੇਲਾ  ਗੋਬਿੰਦਗੜ੍ਹ ਪਬਲਿਕ ਕਾਲਜ, ਅਲੌੜ (ਖੰਨਾ) ਵਿਖੇ ਮਿਤੀ 28-09-2016 ਤੋਂ ਸ਼ੁਰੂ ਹੋ ਕੇ 01-10-2016 ਨੂੰ ਸਮਾਪਤ ਹੋਇਆ। 4 ਰੋਜ਼ਾ ਇਸ ਯੁਵਕ ਤੇ ਵਿਰਾਸਤੀ ਮੇਲੇ ਵਿਚ ਜ਼ੋਨ ‘ਏ’ ਨਾਲ਼ ਸਬੰਧਿਤ 14 ਕਾਲਜਾਂ ਦੇ ਵਿਦਿਆਰਥੀ ਸ਼ਾਮਿਲ ਹੋਏ।
ਸਮਾਗਮ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਸਿੱਧੂ ਅਤੇ ਕਨਵੀਨਰ ਡਾ. ਐਸ.ਐਸ. ਵਿਰਕ ਨੇ ਦੱਸਿਆ ਕਿ ਇਹ ਸਮਾਗਮ ਪੰਜਾਬ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਦੇ ਸਹਿਯੋਗ ਨਾਲ਼ ਕਰਵਾਇਆ ਗਿਆ। ਇਹ ਸਮਾਗਮ ਮਿਤੀ 28 ਸਤੰਬਰ, 2016 ਤੋਂ ਗੋਬਿੰਦਗੜ੍ਹ ਪਬਲਿਕ ਕਾਲਜ, ਅਲੌੜ (ਖੰਨਾ) ਵਿਖੇ ਆਰੰਭ ਹੋਇਆ ਅਤੇ 1 ਅਕਤੂਬਰ, 2016 ਨੂੰ ਸਮਾਪਤ ਹੋਇਆ।
ਇਸ ਵਿਰਾਸਤੀ ਮੇਲੇ ਵਿਚ ਕਾਲਜ ਦੀਆਂ ਵੱਖ-ਵੱਖ ਟੀਮਾਂ ਨੇ 60 ਆਈਟਮਾਂ ਵਿਚ ਭਾਗ ਲਿਆ ਅਤੇ 42 ਇਨਾਮ ਹਾਸਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਇਸ ਤੋਂ ਇਲਾਵਾ ਓਵਰਔਲ ਜ਼ੋਨਲ ਟਰਾਫੀ ਵਿਚ ਪਹਿਲਾ ਸਥਾਨ ਹਾਸਲ ਕਰਨ ਦਾ ਮਾਣ ਵੀ ਕਾਲਜ ਨੂੰ ਪ੍ਰਾਪਤ ਹੋਇਆ।
ਇਸ ਵਿਰਾਸਤੀ ਮੇਲੇ ਵਿਚ ਕਾਲਜ ਨੇ ਸ਼ਾਟ ਸਟੋਰੀ ਰਾਈਟਿੰਗ, ਪੀੜ੍ਹੀ ਮੇਕਿੰਗ, ਕਲੀ, ਇੰਡੀਅਨ ਆਰਕੈਸਟਰਾ, ਪਰਕਸ਼ਨ, ਗਰੁੱਪ ਸ਼ਬਦ, ਲੇਖ ਲਿਖਣ, ਵਾਰ, ਈਨੂੰ ਮੇਕਿੰਗ, ਗਜ਼ਲ, ਇਨਸਟੌਲੇਸ਼ਨ, ਗਰੁੱਪ ਡਾਂਸ (ਜਨਰਲ), ਸਕਿੱਟ, ਮੁਹਾਵਰੇਦਾਰ ਵਾਰਤਾਲਾਪ, ਕਰੋਸ਼ੀਆ ਬੁਣਨ, ਦਸੂਤੀ ਕਢਾਈ, ਗਰੁੱਪ ਫੋਕ ਡਾਂਸ (ਲੁੱਡੀ), ਗਰੁੱਪ ਫੋਕ ਆਰਕੈਸਟਰਾ ਵਿਚ ਟੀਮ ਵਿਚ ਪਹਿਲਾ ਸਥਾਲ ਹਾਸਲ ਕੀਤਾ। ਇਸ ਤੋਂ ਇਲਾਵਾ ਵਿਅਕਤੀਗਤ ਪੱਧਰ ਤੇ ਗਰੁੱਪ ਸ਼ਬਦ ਵਿਚ ਨਜ਼ਾਕਤ ਅਲੀ ਨੇ, ਗਰੁੱਪ ਸੌਂਗ ਵਿਚ ਗੁਰਕੀਰਤ ਕੌਰ ਨੇ, ਇੰਡੀਅਨ ਆਰਕੈਸਟਰਾ ਵਿਚ ਗੰਗਾ ਸਿੰਘ ਨੇ, ਨਾਟਕ ਵਿਚ ਸੁਖਕਰਨ ਸਿੰਘ ਨੇ, ਗਿੱਧੇ ਵਿਚ ਗੁਰਮੀਤ ਕੌਰ ਨੇ ਅਤੇ ਲੁੱਡੀ ਵਿਚ ਗੌਰੀ ਨੇ ਪਹਿਲਾ ਸਥਾਨ ਹਾਸਲ ਕੀਤਾ।
ਇਸੇ ਤਰਾਂ ਕਵੀਸ਼ਰੀ, ਗਰੁੱਪ ਸੌਂਗ, ਛਿੱਕੂ ਮੇਕਿੰਗ, ਗੁੱਡੀਆਂ ਪਟੋਲੇ, ਕਵਿਜ਼, ਨਾਨ-ਪਰਕਸ਼ਨ, ਹਿਸਟਰੀਔਨਿਕਸ, ਬਾਗ ਕਢਾਈ, ਪੱਖੀ ਮੇਕਿੰਗ, ਗਿੱਧਾ ਅਤੇ ਫੋਕ ਇਨਸਟਰੂਮੈਂਟ ਵਿਚ ਟੀਮ ਵਿਚ ਦੂਜਾ ਸਥਾਲ ਹਾਸਲ ਕੀਤਾ। ਇਸ ਤੋਂ ਇਲਾਵਾ ਵਿਅਕਤੀਗਤ ਪੱਧਰ ਤੇ ਵਾਰ ਵਿਚ ਆਸ਼ਿਮਾ ਨੰਦਾ ਨੇ ਅਤੇ ਕਵੀਸ਼ਰੀ ਵਿਚ ਅਮਨਦੀਪ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ।
ਇਸੇ ਤਰਾਂ ਕਲਾਸੀਕਲ ਡਾਂਸ,  ਭੰਗੜਾ, ਮਹਿੰਦੀ ਡਿਜ਼ਾਇਨਿੰਗ, ਐਲੋਕਿਊਸ਼ਨ ਅਤੇ ਭੰਡ ਵਿਚ ਟੀਮ ਵਿਚ ਤੀਜਾ ਸਥਾਨ ਹਾਸਲ ਕੀਤਾ। 
ਅੰਤ ਵਿਚ ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਸ਼੍ਰੀਮਤੀ ਰੂਪ ਬਰਾੜ, ਸੀਨੀਅਰ ਵਾਈਸ ਪ੍ਰਧਾਨ ਸ. ਜੋਗੇਸ਼ਵਰ ਸਿੰਘ ਮਾਂਗਟ, ਵਾਈਸ ਪ੍ਰਧਾਨ ਸ. ਜਗਜੀਵਨਪਾਲ ਸਿੰਘ ਗਿੱਲ, ਜਨਰਲ ਸਕੱਤਰ ਸ. ਹਰਪ੍ਰਤਾਪ ਸਿੰਘ ਬਰਾੜ, ਫਾਈਨੈਂਸ ਸੈਕਟਰੀ ਸ. ਪਵਿੱਤਰਪਾਲ ਸਿੰਘ ਪਾਂਗਲੀ, ਸਹਾਇਕ ਸਕੱਤਰ ਸ਼੍ਰੀ ਆਦਰਸ਼ਪਾਲ ਬੈਕਟਰ, ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਸਿੱਧੂ ਨੇ ਇਨ੍ਹਾਂ ਸ਼ਲਾਘਾਯੋਗ ਪ੍ਰਾਪਤੀਆਂ ਲਈ ਕਨਵੀਨਰ ਡਾ. ਸੁਖਵਿੰਦਰ ਸਿੰਘ ਵਿਰਕ, ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

No comments: