Monday, October 24, 2016

ਪੰਜਾਬੀ ਸੂਬੇ ਦੀ ਵਰ੍ਹੇਗੰਢ ਮੌਕੇ ਬੱਚਿਆਂ ਨੂੰ ਧੁੱਪੇ ਬਿਠਾਉਣ ਦਾ ਮਾਮਲਾ ਗਰਮਾਇਆ

 2016-10-24 18:36 GMT+05:30
ਪੰਜਾਬ ਰਾਜ ਬਾਲ ਸੁਰੱਖਿਆ ਕਮਿਸਨ ਵੱਲੋਂ ਸੂਓ ਮੋਟੋ ਨੋਟਿਸ
ਲੁਧਿਆਣਾ: 24 ਅਕਤੂਬਰ (ਪੰਜਾਬ ਸਕਰੀਨ ਬਿਊਰੋ): 
ਪੰਜਾਬੀ ਸੂਬੇ ਦੇ ਬਹੁ ਚਰਚਿਤ ਸਮਾਗਮ ਦੌਰਾਨ ਬੱਚਿਆਂ ਨੂੰ ਭੁੱਖੇ ਪਿਆਸੇ ਵਾਲੀ ਹਾਲ ਵਿੱਚ ਕਈ  ਘੰਟੇ ਧੁੱਪੇ ਬਿਠਾਉਣ ਦਾ ਮਾਮਲਾ ਗਰਮਾਇਆ ਹੈ। ਉਸ ਦਿਨ ਕਿ ਬੱਚੇ ਉਲਟੀਆਂ ਕਰਦੇ ਦੇਖੇ ਗਏ।  ਕਈ ਅਧਿਆਪਕਾਵਾਂ ਦਾ ਬਲੱਡ ਪ੍ਰੈਸ਼ਰ ਹਾਈ  ਹੋ ਗਿਆ ਅਤੇ ਉਹਨਾਂ ਨੂੰ ਚੱਕਰ ਆਮ ਲੱਗ ਪਏ ਪਰਨੌਕਰੀ ਦੀ ਚਿੰਤਾ ਅਤਰ ਪੜ੍ਹਾਈ ਖਰਾਬ ਹੋਣ ਦੇ ਡਰੋਂ ਕੋਈ ਨਹੀਂ ਬੋਲਿਆ। ਇਸੱਦੇ ਬਾਵਜੂਦ ਮੀਡੀਆ ਵਿੱਚ ਇਸ ਆਸ਼ੇ ਦੀਆਂ ਖਬਰਾਂ ਛਪੀਆਂ।  
ਪੰਜਾਬ ਰਾਜ ਬਾਲ ਸੁਰੱਖਿਆ ਕਮਿਸਨ ਦੇ ਚੇਅਰਮੈਨ ਸ੍ਰੀ ਸੁਕੇਸ ਕਾਲੀਆ ਨੇ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਸਬੰਧੀ ਹੋਏ ਸਮਾਗਮ ਵਿੱਚ ਬੱਚਿਆ ਦੇ ਧੁੱਪ ਵਿੱਚ ਬੈਠਣ ਸਬੰਧੀ ਵੱਖ-ਵੱਖ ਅਖਬਾਰਾਂ ਵਿੱਚ ਛਪੀਆ ਖਬਰਾਂ ‘ਤੇ ਸੂਓ ਮੋਟੋ ਨੋਟਿਸ ਲੈਂਦਿਆਂ ਡਿਪਟੀ ਕਮਿਸਨਰ ਸ੍ਰੀ ਰਵੀ ਭਗਤ ਤੋਂ ਸਬੰਧਤ ਜਿੰਮੇਵਾਰ ਅਧਿਕਾਰੀਆਂ ਖਿਲਾਫ 10 ਦਿਨਾਂ ਦੇ ਅੰਦਰ-ਅੰਦਰ ਰਿਪੋਰਟ ਮੰਗੀ ਗਈ ਹੈ। ਸ੍ਰੀ ਕਾਲੀਆ ਨੇ ਕਿਹਾ ਕਿ ਕਮਿਸ਼ਨ ਦਾ ਮੁੱਖ ਮੰਤਵ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਹੈ। ਉਹਨਾਂ ਕਿਹਾ ਕਿ ਡਿਪਟੀ ਕਮਿਸਨਰ ਇਸ ਮਸਲੇ ਦੀ ਗੰਭੀਰਤਾ ਨਾਲ ਪੜਤਾਲ ਕਰਕੇ ਦਸ ਦਿਨ ਦੇ ਵਿੱਚ ਵਿੱਚ ਰਿਪੋਰਟ ਕਮਿਸ਼ਨ ਨੂੰ ਭੇਜਣ। ਉਸ ਦਿਨ ਜਿਹਨਾਂ ਬੱਚਿਆਂ ਦੀ ਸਿਹਤ ਖਰਾਬ ਹੋਈ ਉਹਨਾਂ ਨੂੰ ਕੋਈ ਮੁਆਵਜ਼ਾ ਮਿਲਦਾ ਹੈ ਜਾਂ ਨਹੀਂ ਪਰ ਜੇ ਭਵਿੱਖ ਵਿੱਚ ਬੱਚਿਆਂ ਨੂੰ ਮਜਬੂਰ ਕਰਕੇ ਉਹਨਾਂ ਦੀ ਅਜਿਹੀ ਵਰਤੋਂ ਕਰਨ ਉੱਤੇ ਕੋਈ ਪਾਬੰਦੀ ਲੱਗ ਸਕੇ ਤਾਂ ਸ਼ਾਇਦ ਵਿੱਦਿਆ ਅਤੇ ਬੱਚਿਆਂ ਦਾ  ਸਿਆਸੀਕਰਨ ਰੁਕ ਸਕੇ।  ਕੁਲ ਮਿਲਾ ਕੇ ਇਸ ਕਦਮ ਦੇ ਕਿਸੇ ਚੰਗੇ ਨਤੀਜੇ ਦੀ ਆਸ ਕਰਨੀ ਬਣਦੀ ਹੈ।     ---------------  
  

No comments: