Sunday, October 23, 2016

“ਕੀ ਲੋਕ ਮਸਲਿਆਂ ਦਾ ਹੱਲ ਚੋਣਾਂ ਹਨ” ਵਿਸ਼ੇ ਤੇ ਵਿਚਾਰ ਚਰਚਾ ਦਾ ਆਯੋਜਨ

69 ਸਾਲਾਂ ਦੌਰਾਨ ਆਮ ਲੋਕਾਂ ਦੀ ਜ਼ਿੰਦਗੀ ਬਦ ਤੋਂ ਬਦਤਰ ਹੀ ਹੁੰਦੀ ਚਲੀ ਗਈ
ਲੁਧਿਆਣਾ:: 22 ਅਕਤੂਬਰ 2016: (ਪੰਜਾਬ ਸਕਰੀਨ ਬਿਊਰੋ): 
ਪਿਛਲੇ ਕੁਝ ਦਹਾਕਿਆਂ ਦੌਰਾਨ ਲੀਡਰਾਂ ਦੀ ਔਲਾਦ ਲੀਡਰ, ਐਕਟਰਾਂ ਦੀ ਔਲਾਦ ਐਕਟਰ, ਅਮੀਰਾਂ ਦੀ ਔਲਾਦ ਅਮੀਰ ਦਾ ਰੁਝਾਣ  ਲਗਾਤਾਰ ਵਧਦਾ ਚਲਾ ਗਿਆ। ਦੂਜੇ ਪਾਸੇ ਕਿਰਤੀਆਂ, ਕਾਮਿਆਂ, ਗਰੀਬਾਂ, ਮਜ਼ਦੂਰਾਂ ਦੀ ਔਲਾਦ ਦਿਨ ਰਾਤ ਮਿਹਨਤ ਮੁਸ਼ੱਕਤ ਕਰਕੇ ਵੀ ਆਪਣੀਆਂ ਆਰਥਿਕ ਮਜਬੂਰੀਆਂ ਦੇ ਚੱਕਰ ਵਿਯੂਹ ਨੂੰ ਤੋੜਨ ਵਿੱਚ ਨਾਕਾਮ ਹੀ।  ਜੇ ਕੁਝ ਵੱਖਰੀਆਂ ਮਿਸਾਲਾਂ ਮਿਲਦੀਆਂ ਵੀ ਹਨ ਤਾਂ ਉਹਨਾਂ ਦੇ ਕਾਰਣ  ਕੁਝ ਹੋਰ ਹਨ।  ਸਿਸਟਮ ਨੇ ਉਹਨਾਂ ਨਾਲ ਵੀ ਕੋਈ ਕਸਰ ਬਾਕੀ ਨਹੀਂ ਛੱਡੀ। ਇਸੇ ਦੌਰਾਨ ਇੱਕ ਵਾਧਾ ਹੋਇਆ ਗੁੰਡਾਗਰਦੀ ਦੀ ਦਹਿਸ਼ਤ ਦਾ।  ਸ਼ਾਇਦ ਹੀ ਕੋਈ ਥਾਂ ਹੋਵੇ ਜਿੱਥੇ ਕੋਈ ਗੈਂਗ ਨਹੀਂ ਚੱਲਦਾ। ਅੰਮ੍ਰਿਤਸਰ ਵਿੱਚ ਇੱਕ ਪੁਲਿਸ ਅਧਿਕਾਰੀ ਨੂੰ ਦਿਨ ਦਿਹਾੜੇ ਗੋਲੀਆਂ ਨਾਲ ਭੁੰਨ ਦਿੱਤਾ ਜਾਂਦਾ ਹੈ ਕਿਓਂਕਿ ਉਸਨੇ ਆਪਣੀ ਧੀ ਨਾਲ ਹੁੰਦੀ ਛੇੜਖਾਨੀ ਤੇ ਇਤਰਾਜ਼ ਕੀਤਾ ਸੀ। ਸੜਕਾਂ ਤੇ ਇੱਕ ਪ੍ਰਸਿੱਧ ਟਰਾਂਸਪੋਰਟਰ ਦੀ ਬਸ ਦਾ ਡਰਾਈਵਰ ਇਹ ਅੱਖ ਕੇ ਸੋ ਸੱਕੀਆਂ ਭੈਣਾਂ ਉੱਤੇ ਆਪਣੀ ਬਸ ਚੜ੍ਹ ਦੇਂਦੜਾ ਹੈ ਕਿ ਰਸਤਾ ਦੇ ਦੋ ਨਹੀਂ ਤਾਂ ਉੱਤੇ ਚੜ੍ਹਾ ਦੂੰ।  ਕਿ ਤਰਾਂ ਦੀਆਂ ਚੱਕੀਆਂ ਵਿੱਚ ਪੀ.ਆਈ.ਐਸ. ਰਹੇ ਆਮ ਲੋਕ ਆਪਣੀ ਇਸ ਤਰਸਯੋਗ ਹਾਲਤ ਬਾਰੇ ਚਿੰਤਾਤੁਰ ਵੀ ਹਨ ਅਤੇ ਖੁਦ ਨੂੰ ਬੇਬਸ ਵੀ ਸਮਝਦੇ ਹਨ। ਉਧਰੋਂ ਚੋਣਾਂ ਸਿਰ 'ਤੇ ਹਨ। 
ਅਜਿਹੇ ਨਾਜ਼ੁਕ ਦੌਰ ਵਿੱਚ ਨੌਜਵਾਨ ਭਾਰਤ ਸਭਾ ਵੱਲੋਂ ਪੰਜਾਬੀ ਭਵਨ ਲੁਧਿਆਣਾ ਵਿਖੇ ਇੱਕ ਵਿਸ਼ੇਸ਼ ਵਿਚਾਰ ਚਰਚਾ ਕਰਾਈ  ਗਈ। “ਕੀ ਲੋਕ ਮਸਲਿਆਂ ਦਾ ਹੱਲ ਚੋਣਾਂ ਹਨ ?” ਆਯੋਜਨ ਛੋਟਾ ਪਾਰ ਕਾਮਯਾਬ ਸੀ ਜਿਸ ਦੌਰਾਨ ਤਿੰਨ ਪੜਾਵਾਂ ਚ ਗੱਲਬਾਤ ਚਲਾਈ ਗਈ ਚੌਣ ਪ੍ਰਕਿਰਿਆ ਦੇ ਇਤਿਹਾਸ, ਮੌਜੂਦਾ ਸਮੇਂ ਚ ਚੋਣਾਂ ਨਾਲ ਆਮ ਲੋਕਾਂ ਦੀ ਸਥਿਤੀ ਕਿਸ ਤਰ੍ਹਾਂ ਦੀ ਹੋਈ ਹੈ? ਅਤੇ ਅੰਤਿਮ ਇਹਨਾਂ ਮਸਲਿਆਂ ਦਾ ਹੱਲ ਕੀ ਹੋ ਸਕਦਾ ਹੈ। ਇਤਿਹਾਸ ਬਾਰੇ ਗੱਲ ਕਰਦਿਆਂ ਸਾਥੀਆਂ ਨੇ ਦੱਸਿਆ ਕਿ ਕਿਸ ਤਰ੍ਹਾਂ ਨਾਲ ਇਸ ਸਮਾਜ ਦਾ ਵਿਕਾਸ ਅਲੱਗ-ਅਲੱਗ ਪੜਾਵਾਂ ਚ ਹੋਇਆ ਹੈ, ਅਤੇ ਇਸ ਦੌਰਾਨ ਮੱਢਲੇ ਸਮਾਜ ਦੇ ਅਗਲੇਰੇ ਸਮਿਆਂ ਚ ਨਿੱਜੀ ਜਾਇਦਾਦ ਦੀ ਉਤਪੁਤੀ ਨਾਲ ਮੁਖੀਆ ਦੀ ਨਿਯੁਕਤੀ ਹੋਣ ਲੱਗੀ, ਜਿਸ ਵਿੱਚ ਭਵਿੱਖੀ ਚੋਣਾਂ ਦਾ ਗਰਭ ਪਿਆ ਸੀ, ਜਗੀਰੂ ਸਮਾਜ ਦੇ ਅਖੀਰੀ ਦੌਰ ਤੱਕ ਵੋਟ ਪਾਣ ਲਈ ਵੀ ਨਿੱਜੀ ਜਾਇਦਾਦ ਦਾ ਹੋਣਾ ਜ਼ਰੂਰੀ ਸੀ, ਜਿਸ ਨੂੰ ਉਸ ਸਮੇਂ ਦੀਆਂ ਲੋਕ ਲਹਿਰਾਂ ਨੇ ਲੜ ਕੇ ਬਦਲਿਆ ਤਾਂ ਜੋ ਇੱਕ ਆਮ ਨਾਗਰਿਕ ਵੀ ਵੋਟ  ਸਕੇ। ਮੌਜੂਦਾ ਸਮੇਂ ਬਾਰੇ ਗੱਲ ਕਰਦਿਆਂ ਸਾਥੀਆਂ ਨੇ ਦੱਸਿਆ ਕਿ 69 ਸਾਲਾ ਦੀ ਆਜਾਦੀ ਦੌਰਾਨ ਅਨੇਕ ਤਰ੍ਹਾਂ ਦੀਆਂ ਸਰਕਾਰਾਂ ਨੇ ਆਮ ਲੋਕਾਂ ਨੂੰ ਤਰ੍ਹਾਂ-ਤਰ੍ਹਾਂ ਦੇ ਵਾਅਦੇ ਕਰਕੇ ਹਕੂਮਤਾਂ ਕੀਤੀਆਂ, ਪਰ ਆਮ ਲੋਕਾਂ ਦੀ ਜਿੰਗਦੀ ਬਦ ਤੋਂ ਬਦਤਰ ਹੀ ਹੁੰਦੀ ਚਲੀ ਗਈ । ਅੱਜ ਤਰ੍ਹਾਂ-ਤਰ੍ਹਾਂ ਦੀਆਂ ਨਵੀਆਂ ਸਿਆਸੀ ਪਾਰਟੀਆਂ ਲੋਕਾਂ ਲਈ ਲੁਭਾਵਣੇ ਵਾਅਦੇ ਲੈ ਕੇ ਖੜੀਆਂ ਹੋ ਰਹੀਆਂ ਹਨ। ਪਰ ਇਨ੍ਹਾਂ ਪਾਰਟੀਆਂ ਦਾ ਕਾਰਜਕਾਲ ਵੀ ਇਸੇ ਗੱਲ ਦੀ ਗਵਾਹੀ ਹੀ ਭਰਦਾ ਹੈ ਕਿ ਆਮ ਲੋਕਾਂ ਦੀ ਸਥਿਤੀ ਚ ਕੋਈ ਫਰਕ ਨਹੀਂ ਪੈਣਾ, ਇਹ ਪਾਰਟੀਆਂ ਸਰਮਾਏਦਾਰਾ ਦੀ ਹੀ ਸੇਵਾ ਲਈ ਨਵੇਂ ਰੂਪਾਂ ਚ ਪ੍ਰਗਟ ਹੋ ਰਹੀਆਂ ਹਨ। ਹੱਲ ਬਾਰੇ ਗੱਲਬਾਤ ਕਰਦਿਆਂ ਸਾਥੀਆਂ ਨੇ ਕਿਹਾ ਕਿ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਬਿਨਾਂ ਆਮ ਲੋਕਾਂ  ਸਿੱਧੀ ਸ਼ਮੂਲੀਅਤ ਤੇ ਪ੍ਰਗਤੀਸ਼ੀਲ ਵਿਚਾਰਾਂ ਤੋ ਬਿਨਾਂ ਇਹ ਸਮਾਜ ਅੱਗੇ ਨਹੀਂ ਵਧਦਾ, ਚੋਣਾਂ ਨੇ ਆਪਣੀ ਇੱਕ ਅਗਾਂਹਵਧੂ ਭੂਮਿਕ ਇਤਿਹਾਸ ਚ ਅਦਾ ਕਰ ਦਿੱਤੀ ਸੀ, ਪਰ ਹੁਣ ਇਹ ਸਰਮਾਏਦਾਰਾ ਢਾਂਚਾ ਸੜ-ਗਲ ਚੁੱਕਾ ਹੈ ਤੇ ਸਮੇਤ ਇਨ੍ਹਾਂ ਚੋਣਾਂ ਦੇ, ਹੋਰ ਵੀ ਕੋਈ ਵਿਚਾਰ ਜੋ ਲੋਕ ਮਸਲਿਆਂ ਦਾ ਹੱਲ ਇਸ ਢਾਂਚੇ ਦੇ ਅੰਦਰ ਦੱਸਦਾ ਹੋਵੇ, ਹਨੇਰੇ ਚ ਹੱਥ ਮਾਰਨ ਦੇ ਤੁੱਲ ਹੈ। ਆਮ ਲੋਕਾਂ ਦੀ ਸਮੱਸਿਆਵਾਂ ਦਾ ਹੱਲ ਤਾਂ ਹੀ ਹੋ ਸਕਦਾ ਹੈ ਜੇਕਰ ਆਮ ਲੋਕਾਂ ਇੱਕ ਖਰੀ ਸਿਆਸੀ ਚੇਤਨਾ ਦੇ ਆਧਾਰ ਤੇ ਏਕਤਾ ਕਾਇਮ ਕੀਤੀ ਜਾ ਸਕੇ। ਤਾਂ ਜੋ ਇਸ ਢਾਂਚੇ ਨੂੰ ਜੜ੍ਹੋਂ ਬਦਲਿਆ ਜਾ ਸਕੇ।
ਇਸ ਵਿਚਾਰ ਚਰਚਾ ਚ ਤਕਰੀਬਨ 15 ਸਾਥੀਆਂ ਨੇ ਸ਼ਮੂਲੀਅਤ ਕੀਤੀ । ਚਰਚਾ ਦੌਰਾਨ ਸੁਚਾਰੂ ਰੂਪ ਨਾਲ ਗੱਲਬਾਤ ਚਲਾਈ ਗਈ ਅਤੇ ਬਾਅਦ ਚ ਸਵਾਲ-ਜਵਾਬ ਦਾ ਦੌਰ ਵੀ ਚਲਾਇਆ ਗਿਆ। ਇਸ ਦੋਰਾਨ ਸਾਥੀ ਗੁਲਜਾਰ ਪੰਧੇਰ, ਡੀ.ਵੀ. ਸਿੰਗਲਾ, ਰਾਜ ਕੁਮਾਰ, ਪੁਸ਼ਪਿੰਦਰ ਕੌਰ, ਸਤਵੀਰ ਰੰਗੀ, ਰਵਿੰਦਰ, ਸ਼ਿਵਾਨੀ, ਭਾਵਨਾ, ਪ੍ਰਦੀਪ ਭੈਣੀ, ਰਿਸ਼ੀ, ਇੰਦਰਜੀਤ, ਸਰਭਜੀਤ ਕੌਰ, ਵਰਸ਼ਾ ਗਿੱਲ, ਤਰਸੇਮ ਢਿੱਲੋਂ, ਪੂਜਾ ਜੈਸਵਾਲ, ਜਸਪ੍ਰੀਤ, ਕਲਪਨਾ ਮੌਜੂਦ ਸਨ। ਇਸ ਵਿਚਾਰ-ਚਰਚਾ ਦਾ ਸੰਚਾਲਨ ਸਾਥੀ ਕਲਪਨਾ ਨੇ ਕੀਤਾ। ਸਾਰੇ ਸਾਥੀਆਂ ਨੇ ਇੱਕਮੱਤ ਪ੍ਰਗਟਾ ਕੀਤਾ ਕਿ ਇਹ ਵਿਚਾਰ-ਚਰਚਾ ਬਹੁਚ ਸੁਚਾਰੂ ਰਹੀ ਅਤੇ ਇਸ ਤਰ੍ਹਾਂ ਦੀਆਂ ਵਿਚਾਰ-ਚਰਚਾ ਦਾ ਆਯੋਜਨ ਅਗਲੇਰੇ ਸਮੇਂ ਚ ਤੇ ਹੋਰ ਵੱਡੇ ਪੱਧਰ ਤੇ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਆਮ ਲੋਕਾਂ ਨੂੰ ਸਮਾਜ ਪ੍ਰਤੀ ਇੱਕ ਸਹੀ ਸਮਝ ਹਾਸਲ ਹੋ ਸਕੇ।    

No comments: