Monday, October 03, 2016

ਸੁਰਮਈ ਸ਼ਾਮ ਮੌਕੇ ਯਾਕੂਬ ਨੇ ਲਾਈ ਸਾਹਿਤਕ ਗੀਤਾਂ ਦੀ ਛਹਿਬਰ

Mon, Oct 3, 2016 at 2:43 PM
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਕੀਤਾ ਗਿਆ ਯਾਦਗਾਰੀ ਸਮਾਗਮ 
ਲੁਧਿਆਣਾ: 3 ਅਕਤੂਬਰ 2016:  (ਪੰਜਾਬ ਸਕਰੀਨ ਬਿਊਰੋ):  
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਇਸ ਮਹੀਨੇ ਦੀ ਸੁਰਮਈ ਸ਼ਾਮ ਦਾ ਸਮਾਗਮ ਸ. ਜਗਮੋਹਨ ਸਿੰਘ ਨਾਮਧਾਰੀ ਜੀ ਦੀ ਪ੍ਰਧਾਨਗੀ ਹੇਠ ਹੋਇਆ। ਇਸ ਸ਼ਾਮ ਦਾ ਗਾਇਕ ਭਿੱਖੀਵਿੰਡ ਅੰਮ੍ਰਿਤਸਰ ਤੋਂ ਆਇਆ ਗਾਇਕ ਯਾਕੂਬ ਸੀ। ਗਾਇਕ, ਉਸ ਦੇ ਸਾਜਿੰਦੇ, ਸਾਹਿਤਕਾਰ ਅਤੇ ਸੰਗੀਤ ਪ੍ਰੇਮੀਆਂ ਨੂੰ ਜੀ ਆਇਆਂ ਆਖਦਿਆਂ ਅਕਾਡਮੀ ਦੇ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਦਸਿਆ ਕਿ ਯਾਕੂਬ ਭਿੱਖੀਵਿੰਡ ਤੋਂ ਆਇਆ ਹੈ ਜਿਥੇ ਸਰਹੱਦੀ ਤਣਾਅ ਕਾਰਨ ਮਾਨਸਿਕ ਤਣਾਅ ਵੀ ਸਿਖ਼ਰ ’ਤੇ ਹੈ। ਆਪਣੀ ਮਿੱਟੀ ਦਾ ਤਣਾਅ ਆਪਣੇ ਮਨ ’ਚ ਸਾਂਭ ਕੇ ਸਾਡੇ ਤਣਾਅ ਨੂੰ ਰਾਹਤ ਦੇਣ ਆਇਆ ਹੈ। ਯਾਕੂਬ ਨੇ ਮੀਆਂ ਮੁਹੰਮਦ ਬਖਸ਼ ਦੇ ਕਲਾਮ ਤੋਂ ਸ਼ੁਰੂ ਕਰਕੇ ਉਜਾਗਰ ਸਿੰਘ ਕੰਵਲ, ਸੌਕਤ ਢੰਡਾਰਵੀ, ਪ੍ਰੋ. ਗੁਰਭਜਨ ਸਿੰਘ ਗਿੱਲ, ਤਖਤ ਸਿੰਘ ਅਤੇ ਡਾ. ਸੁਰਜੀਤ ਪਾਤਰ ਆਦਿ ਦੇ ਕਲਾਮ ਨੂੰ ਸੁਰਾਂ ਦੇ ਸਾਥ ਨਾਲ ਗਾ ਕੇ ਸੁਰਾਂ ਦੀ ਛਹਿਬਰ ਲਾਈ। ਯਾਕੂਬ ਨੂੰ ਪੇਸ਼ ਕਰਨ ਦਾ ਫਰਜ਼ ਨਿਭਾਇਆ ਅਕਾਡਮੀ ਦੇ ਮੀਤ ਪ੍ਰਧਾਨ ਸ੍ਰੀ ਤ੍ਰੈਲੋਚਨ ਲੋਚੀ ਨੇ। ਅੰਤ ਵਿਚ ਉਘੇ ਲੇਖਕ ਜਸਵੰਤ ਜ਼ਫ਼ਰ ਨੇ ਗਾਇਕ, ਸਾਜਿੰਦਿਆਂ ਅਤੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਰ ਸੁਰਮਈ ਸ਼ਾਮ ਸਮੇਂ ਸਰੋਤਿਆਂ ਦੀ ਗਿਣਤੀ ਨਿਗੂਣੀ ਰਹਿ ਜਾਂਦੀ ਹੈ। ਅਗਲੀ ਵਾਰ ਹਰ ਸਰੋਤਾ ਤਿੰਨ ਸਰੋਤੇ ਹੋਰ ਲੈ ਕੇ ਆਵੇ। ਤ੍ਰੈਲੋਚਨ ਲੋਚੀ ਨੇ ਸੂਚਨਾ ਦਿੱਤੀ ਕਿ ਕੇਂਦਰੀ ਸਭਾ ਦੀਆਂ ਚੋਣਾਂ ਹੋਣ ਕਰਕੇ ਨਵੰਬਰ ਮਹੀਨੇ ਵਿਚ ਸੁਰਮਈ ਸ਼ਾਮ ਨਹੀਂ ਹੋਵੇਗੀ।
ਇਸ ਮੌਕੇ ਪ੍ਰੋ. ਰਵਿੰਦਰ ਭੱਠਲ, ਡਾ. ਗੁਰਇਕਬਾਲ ਸਿੰਘ, ਸੰਤੋਖ ਸਿੰਘ ਔਜਲਾ, ਸ੍ਰੀਮਤੀ ਸੁਖਵਿੰਦਰ ਅੰਮਿ੍ਰਤ, ਬਲਵੀਰ ਕੌਰ, ਇੰਦਰਜੀਤਪਾਲ ਕੌਰ, ਰਾਕੇਸ਼ਪਾਲ ਤੇਜਪਾਲ ਜਾਨੀ,  ਕੁਲਵਿੰਦਰ ਕਿਰਨ, ਸਤੀਸ਼ ਗੁਲਾਟੀ, ਦਲਵੀਰ ਲੁਧਿਆਣਵੀ, ਜਸਪ੍ਰੀਤ ਫਲਕ, ਹਰਬੰਸ ਮਾਲਵਾ, ਤਰਸੇਮ ਨੂਰ, ਤਰਲੋਚਨ ਝਾਂਡੇ, ਪ੍ਰਭਜੋਤ ਸੋਹੀ, ਪ੍ਰੇਮ ਅਵਤਾਰ ਰੈਣਾ, ਹਰਦੇਵ ਸਿੱਧੂ, ਵਿਕਰਮ ਸਿੱਧੂ, ਸੂਰਜ ਸ਼ਰਮਾ, ਜਸਪ੍ਰੀਤ ਸਿੰਘ, ਪਰਗਟ ਸਿੰਘ ਗਰੇਵਾਲ, ਗੁਰਨਾਮ ਸਿੰਘ, ਇੰਜ. ਸੁਰਜਨ ਸਿੰਘ, ਚਰਨਜੀਤ ਸਿੰਘ, ਕੁਲਦੀਪ ਸਿੰਘ, ਰਜਿੰਦਰ ਸਿੰਘ, ਰਾਜਦੀਪ ਤੂਰ, ਦੀਪ ਜਗਦੀਪ ਸਿੰਘ, ਮੁਕੇਸ਼ ਆਲਮ, ਕਰਨਲ ਜਗਦੀਸ਼ ਸਿੰਘ ਬਰਾੜ ਸਮੇਤ ਕਾਫ਼ੀ ਗਿਣਤੀ ਵਿਚ ਸੰਗੀਤ ਪ੍ਰੇਮੀ ਅਤੇ ਸਾਹਿਤਕਾਰ ਹਾਜ਼ਰ ਸਨ।

No comments: