Sunday, October 16, 2016

ਦੇਸ਼ 'ਚ ਲੁਕੇ ਗੱਦਾਰਾਂ ਨੂੰ ਬੇਨਕਾਬ ਕੀਤਾ ਜਾਣਾ ਚਾਹੀਦਾ ਹੈ : ਉਸਮਾਨ ਰਹਿਮਾਨੀ

Sun, Oct 16, 2016 at 7:15 PM
ਅਬਦੁਲ ਨੂਰ ਮਜਲਿਸ ਅਹਿਰਾਰ ਇਸਲਾਮ ਹਿੰਦ ਦੇ ਪ੍ਰਦੇਸ਼ ਪ੍ਰਧਾਨ ਨਿਯੁਕਤ
ਅੰਮ੍ਰਿਤਸਰ 'ਚ ਲੁਧਿਆਣਾ ਤੋਂ ਪੁੱਜੇ ਨਾਇਬ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਅਬਦੁਲ ਨੂਰ ਨੂੰ ਨਿਯੁਕਤੀ ਪੱਤਰ ਸੌਂਪਦੇ ਹੋਏ
ਅੰਮ੍ਰਿਤਸਰ: 16 ਅਕਤੂਬਰ 2016: (ਪੰਜਾਬ ਸਕਰੀਨ ਬਿਊਰੋ): 
ਅੱਜ ਇੱਥੇ ਲੁਧਿਆਣਾ ਤੋਂ ਆਏ ਪੰਜਾਬ ਦੇ ਨਾਇਬ ਸ਼ਾਹੀ ਇਮਾਮ ਅਤੇ ਮਜਲਿਸ ਅਹਿਰਾਰ ਇਸਲਾਮ ਹਿੰਦ ਦੇ ਜਰਨਲ ਸਕੱਤਰ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਹਾਲ ਬਾਜ਼ਾਰ ਵਿਖੇ ਮਸਜਿਦ ਸਿਕੰਦਰ ਖਾਨ 'ਚ ਪ੍ਰੈਸ ਕਾਨਫਰੰਸ ਦੇ ਦੌਰਾਨ ਅੰਮ੍ਰਿਤਸਰ ਦੇ ਯੁਵਾ ਮੁਸਲਮਾਨ ਨੇਤਾ ਅਬਦੁਲ ਨੂਰ ਨੂੰ ਮਜਲਿਸ ਅਹਿਰਾਰ ਇਸਲਾਮ ਹਿੰਦ ਪੰਜਾਬ ਦਾ ਪ੍ਰਦੇਸ਼ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ ਕੀਤਾ ।  ਇਸਤੋਂ ਪਹਿਲਾਂ ਅਬਦੁਲ ਨੂਰ ਅਹਿਰਾਰ ਪਾਰਟੀ ਦੇ ਅੰਮ੍ਰਿਤਸਰ ਦੇ ਪ੍ਰਧਾਨ ਦੇ ਰੂਪ 'ਚ ਸੇਵਾਵਾਂ ਦੇ ਰਹੇ ਸਨ। ਵਰਣਨਯੋਗ ਹੈ ਕਿ ਭਾਰਤ ਦੀ ਅਜਾਦੀ ਲੜਾਈ 'ਚ ਮੁੱਖ ਭੂਮਿਕਾ ਨਿਭਾਉਣ ਵਾਲੇ ਅਹਿਰਾਰ ਪਾਰਟੀ ਤਤਕਾਲੀਨ ਪੰਜਾਬ 'ਚ ਮੁਸਲਮਾਨਾਂ ਦੀ ਇੱਕ ਮੁੱਖ ਸਿਆਸੀ ਜਮਾਤ ਹੈ । ਇਸ ਮੌਕੇ 'ਤੇ ਸੰਬੋਧਿਤ ਕਰਦੇ ਹੋਏ ਨਾਇਬ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਭਾਰਤ ਦੀ ਅਜਾਦੀ ਲੜਾਈ ਵਿੱਚ ਮੁਸਲਮਾਨਾਂ ਦਾ ਅਹਿਮ ਯੋਗਦਾਨ ਰਿਹਾ ਹੈ ਅਤੇ ਮੁਸਲਮਾਨਾਂ ਨੇ ਹਮੇਸ਼ਾ ਹੀ ਆਪਸੀ ਭਾਈਚਾਰੇ ਨੂੰ ਬਣਾਏ ਰੱਖਣ ਲਈ ਕੁਰਬਾਨੀਆਂ ਦਿੱਤੀਆਂ ਹਨ। ਉਹਨਾਂ ਕਿਹਾ ਕਿ ਇਸਲਾਮ ਧਰਮ ਨੂੰ ਅੱਤਵਾਦ ਨਾਲ ਜੋੜਣਾ ਨਿੰਦਣਯੋਗ ਹੈ,  ਅੱਤਵਾਦੀਆਂ ਦਾ ਕੋਈ ਧਰਮ ਨਹੀਂ ਹੁੰਦਾ। ਨਾਇਬ ਸ਼ਾਹੀ ਇਮਾਮ ਮੌਲਾਨਾ ਉਸਮਾਨ ਨੇ ਕਿਹਾ ਕਿ ਵਿਦੇਸ਼ੀ ਅਤੱਵਾਦੀਆਂ ਨੂੰ ਰੋਕਣ ਲਈ ਜਰੂਰੀ ਹੈ ਕਿ ਦੇਸ਼ 'ਚ ਲੁਕੇ ਹੋਏ ਉਹਨਾਂ ਗੱਦਾਰਾਂ ਨੂੰ ਬੇਨਕਾਬ ਕੀਤਾ ਜਾਵੇ ਜੋ ਕਿ ਚਾਂਦੀ ਦੇ ਕੁਝ ਸਿੱਕਿਆਂ ਦੀ ਖਾਤਰ ਆਪਣਾ ਇਮਾਨ ਵੇਚਦੇ ਹਨ ਅਤੇ ਦੇਸ਼ ਨਾਲ ਗ਼ੱਦਾਰੀ ਕਰਦੇ ਹਨ। ਉਹਨਾਂ ਕਿਹਾ ਕਿ ਇਹ ਗ਼ੱਦਾਰ ਅੰਗ੍ਰੇਜ  ਦੇ ਸਮੇਂ ਤੋਂ ਹੀ ਦੁਸ਼ਮਨਾਂ ਦੇ ਟੋਡੀ ਬਣੇ ਹੋਏ ਹਨ। ਇਸ ਮੌਕੇ 'ਤੇ ਅਹਿਰਾਰ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਨਿਯੁਕਤ ਹੋਣ 'ਤੇ ਅਬਦੁਲ ਨੂਰ ਨੇ ਹਾਈ ਕਮਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਇਸ ਵੱਡੀ ਜ਼ਿੰਮੇਦਾਰੀ ਨੂੰ ਤੰਨ–ਮੰਨ–ਧੰਨ ਨਾਲ ਨਿਭਾਉਣ ਦੀ ਕੋਸ਼ਿਸ਼ ਕਰਨਗੇਂ। ਅਬਦੁਲ ਨੂਰ ਨੇ ਕਿਹਾ ਕਿ ਇਹ ਮੇਰੇ ਲਈ ਗਰਵ ਅਤੇ ਸਨਮਾਨ ਦੀ ਗੱਲ ਹੈ ਕਿ ਅਜਾਦੀ ਘੁਲਾਟੀਆਂ ਦੀ ਪਾਰਟੀ ਮਜਲਿਸ ਅਹਿਰਾਰ 'ਚ ਸੇਵਾ ਨਿਭਾਉਣ ਦਾ ਮੌਕੇ ਮਿਲ ਰਿਹਾ ਹੈ। ਇਸ ਮੌਕੇ 'ਤੇ ਡਾ.  ਮੋਤੀ ਉਰ ਰਹਿਮਾਨ, ਮੁਹੰਮਦ  ਅਜਮਲ,  ਸ਼ੌਕਤ ਅਲੀ,  ਕਾਸਿਮ ਅਲੀ, ਅਬਦੁਲ ਮਲਿਕ,  ਨਈਮ ਅਹਿਮਦ ਅਤੇ ਲੁਧਿਆਣਾ ਤੋਂ ਸ਼ਾਹੀ ਇਮਾਮ ਪੰਜਾਬ ਦੇ ਮੁੱਖ ਸਕੱਤਰ ਮੁਹੰਮਦ ਮੁਸਤਕੀਮ ਅਹਿਰਾਰੀ ਵਿਸ਼ੇਸ਼ ਰੂਪ ਵਿੱਚ ਮੌਜੂਦ ਸਨ।

No comments: