Saturday, October 08, 2016

ਅਜੋਕੇ ਦੌਰ ਵਿਚ ਸ਼ਹੀਦ -ਏ -ਆਜ਼ਮ ਭਗਤ ਸਿੰਘ ਦੇ ਵਿਚਾਰਾਂ ਦੀ ਪ੍ਰਸੰਗਿਕਤਾ

ਐਤਵਾਰ 9 ਅਕਤੂਬਰ ਨੂੰ ਪੰਜਾਬੀ ਭਵਨ ਵਿੱਚ ਵਿਸ਼ੇਸ਼ ਵਿਚਾਰ ਚਰਚਾ 
ਲੁਧਿਆਣਾ: 8 ਅਕਤੂਬਰ 2016: (ਪੰਜਾਬ ਸਕਰੀਨ ਬਿਊਰੋ):
ਸਮਾਂ ਲੰਘਣ ਦੇ ਨਾਲ ਨਾਲ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੀ ਲੋੜ ਅਤੇ ਅਹਿਮੀਅਤ ਲਗਾਤਾਰ ਵੱਧ ਰਹੀ ਹੈ। ਇਸ ਰੁਝਾਨ ਚੋਣ ਹੀ ਪੈਦਾ ਹੋਇਆ ਹੈ ਐਤਵਾਰ 9 ਅਕਤੂਬਰ ਨੂੰ ਪੰਜਾਬੀ ਭਵਨ ਲੁਧਿਆਣਾ ਵਿੱਚ ਹੋਣ ਵਾਲਾ ਆਯੋਜਨ। ਅਦਾਰਾ `ਸੂਹੀ ਸਵੇਰ ` ਵੱਲੋਂ ਕੱਲ੍ਹ (9 ਅਕਤੂਬਰ ਦਿਨ ਐਤਵਾਰ) ਪੰਜਾਬੀ ਭਵਨ ਲੁਧਿਆਣਾ ਵਿਖੇ ਸਵੇਰੇ 10 ਵਜੇ ਇੱਕ ਵਿਚਾਰ ਗੋਸ਼ਠੀ ਕਰਵਾਈ ਜਾ ਰਹੀ ਹੈ, ਜਿਸਦਾ ਵਿਸ਼ਾ ਹੋਵੇਗਾ `ਅਜੋਕੇ ਦੌਰ ਵਿਚ ਸ਼ਹੀਦ -ਏ -ਆਜ਼ਮ ਭਗਤ ਸਿੰਘ ਦੇ ਵਿਚਾਰਾਂ ਦੀ ਪ੍ਰਸੰਗਿਕਤਾ`` ਜਿਸ ਵਿੱਚ ਹਰਿਆਣਾ ਤੋਂ ਕਾਮਰੇਡ  ਸ਼ਿਆਮ ਸੁੰਦਰ (ਕੌਮੀ ਕਨਵੀਨਰ ਸ਼ਹੀਦ ਭਗਤ ਸਿੰਘ ਦਿਸ਼ਾ ਮੰਚ ) ਹੁਰਾਂ ਦਾ ਵਿਸ਼ੇਸ਼ ਭਾਸ਼ਣ ਹੋਵੇਗਾ। ਵਿਚਾਰ ਗੋਸ਼ਠੀ `ਚ ਪ੍ਰੋ : ਜਗਮੋਹਨ , ਕਾਮਰੇਡ ਸੁਖਵਿੰਦਰ, ਬੂਟਾ ਸਿੰਘ, ਕੰਵਲਜੀਤ ਖੰਨਾ, ਡਾ. ਭੀਮ ਇੰਦਰ ਸਿੰਘ, ਸੁਖਦਰਸ਼ਨ ਨੱਤ ਤੇ ਪਾਵੇਲ ਕੁੱਸਾ ਵਿਦਵਾਨ ਤੇ ਸਿਆਸੀ ਕਾਰਕੁੰਨ ਵਿਚਾਰ ਚਰਚਾ ਨੂੰ ਅੱਗੇ ਤੋਰਨਗੇ। ਇਸ ਵਿਚਾਰ ਚਰਚਾ ਵਿੱਚ ਇਸ ਗੱਲ `ਤੇ ਵੀ ਚਿੰਤਨ ਹੋਵੇਗਾ ਕਿ ਦਰਪੇਸ਼ ਚੁਣੌਤੀਆਂ ਨਾਲ ਲੜਨ ਵਾਸਤੇ ਅੱਗੇਵਧੂ ਤਾਕਤਾਂ ਲਈ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਕਿਵੇਂ ਮਦਦਗਾਰ ਸਾਬਤ ਹੋ ਸਕਦੀ ਹੈ। ਸਾਰਿਆਂ ਸੱਜਣਾਂ ਨੂੰ ਪਹੁੰਚਣ ਦਾ ਖੁੱਲ੍ਹਾ ਸੱਦਾ ਹੈ ਜੀ। ਇਸ ਵਿਚਾਰ ਚਰਚਾ `ਚ ਹਾਜ਼ਰੀ ਲਵਾ ਕੇ ਇਸਨੂੰ ਸਾਰਥਿਕ ਬਣਾਓ। 

No comments: