Friday, October 28, 2016

ਡਾ. ਮੁਕਤਿੰਦਰ ਸਿੰਘ ਦੇ ਪਿਤਾ ਪ੍ਰਧਾਨ ਸਿੰਘ ਦਾ ਭੋਗ 29 ਨੂੰ

Fri, Oct 28, 2016 at 7:31 PM
25 ਅਕਤੂਬਰ ਨੂੰ ਦੇ ਗਏ ਸਨ ਸਾਨੂੰ ਸਦੀਵੀਂ ਵਿਛੋੜਾ
ਲੁਧਿਆਣਾ: 28 ਅਕਤੂਬਰ 2016:  (ਪੰਜਾਬ ਸਕਰੀਨ ਬਿਊਰੋ):
ਮੈਡੀਕਲ ਖੇਤਰ ਦੀ ਉੱਘੀ ਸਖਸ਼ੀਅਤ, ਹੋਮਿਓਕੇਅਰ ਦੇ ਡਾਇਰੈਕਟਰ ਅਤੇ ਮਿਸ਼ਨ ਪੈਗਾਮ ਏ ਸ਼ਬਦ ਗੁਰੂ ਸੰਸਥਾ ਦੇ ਟਰੱਸਟੀ ਡਾ: ਮੁਕਤਿੰਦਰ ਸਿੰਘ ਦੇ ਪਿਤਾ ਸ. ਪ੍ਰਧਾਨ ਸਿੰਘ ਜੋ 25 ਅਕਤੂਬਰ ਨੂੰ ਸਾਨੂੰ ਸਦੀਵੀਂ ਵਿਛੋੜਾ ਦੇ ਗਏ ਸਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਅੱਜ 29 ਅਕਤੂਬਰ 2016, ਦਿਨ ਸ਼ਨੀਵਾਰ, ਗੁਰਦੁਆਰਾ ਜਵੱਦੀ ਟਕਸਾਲ ਵਿਖੇ ਦੁਪਿਹਰ 12:00 ਵਜੇ ਤੋਂ 01:30 ਹੋਵੇਗੀ। ਪੰਥਕ ਹਲਕਿਆਂ ਵਿੱਚ ਉਹਨਾਂ ਦੇ ਚਾਹੁਣ ਵਾਲੇ ਅਤੇ ਉਹਨਾਂ ਦੇ ਵਿਚਾਰਧਾਰਕ ਸਮਰਥਕ ਸਭ ਇਸ ਮੌਕੇ ਇਕੱਤਰ ਹੋ ਕੇ ਆਪਣੀ ਸ਼ਰਧਾ ਦੇ ਫੁੱਲ  ਅਰਪਿਤ ਕਰਨਗੇ। ਗੁਰਸਿੱਖੀ ਵਿੱਚ ਅਜਿਹੇ ਵਿਅਕਤੀਆਂ ਦਾ ਹੀਵਨ ਅਕਸਰ ਚਾਨਣ  ਮੁਨਾਰਾ ਹੁੰਦਾ ਹੈ ਜਿਹੜੇ ਆਪਣੇ ਅੰਤਿਮ ਵਿਛੋੜੇ ਮਗਰੋਂ ਵੀ ਗੁਰਮੁਖ ਰਾਹ ਵਾਲਾ ਜੀਵਨ ਪਕੇਰਾ ਕਰਦੇ ਹਨ ਅਤੇ ਸੰਗਤ ਨੂੰ ਸੇਧ ਦੇਂਦੇ ਹਨ। 

No comments: