Monday, October 03, 2016

ਮੋਹੱਰਮ ਦਾ ਚੰਦਰਮਾ ਨਜ਼ਰ ਆਉਂਦਿਆਂ ਹੀ ਇਸਲਾਮੀ ਨਵਾਂ ਸਾਲ 1438 ਸ਼ੁਰੂ

ਇਸਲਾਮੀ ਨਵਾਂ ਸਾਲ ਦੁਨੀਆ ਭਰ ਦੇ ਲੋਕਾਂ ਲਈ ਸ਼ਾਂਤੀ ਤੇ ਭਾਈਚਾਰੇ ਵਾਲਾ ਰਹੇ
ਲੁਧਿਆਣਾ: 3 ਅਕਤੂਬਰ 2016; (ਪੰਜਾਬ ਸਕਰੀਨ ਬਿਊਰੋ): 
ਮੋਹੱਰਮ ਦਾ ਚੰਦਰਮਾ ਨਜ਼ਰ ਆਉਂਦਿਆਂ ਹੀ ਇਸਲਾਮੀ ਨਵਾਂ ਸਾਲ 1438 ਦੇ ਸ਼ੁਰੂ ਹੋਣ ਦੇ ਮੌਕੇ ’ਤੇ ਅੱਜ ਇੱਥੇ ਲੁਧਿਆਣਾ ਜਾਮਾ ਮਸਜਿਦ ਵਿੱਚ ਵਿਸ਼ੇਸ਼ ਦੁਆ ਕਰਵਾਈ ਗਈ ਅਤੇ ਇਸ ਮੌਕੇ ’ਤੇ ਇਸਲਾਮ ਧਰਮ ਦੇ ਦੂਸਰੇ ਖਲੀਫਾ ਹਜਰਤ ਉਮਰ ਫਾਰੂਕ ਰਜੀ ਅੱਲ੍ਹਾਹ ਨੂੰ ਵੀ ਯਾਦ ਕੀਤਾ ਗਿਆ।  ਜਿਕਰਯੋਗ ਹੈ ਕਿ ਇੱਕ ਮੋਹਰਮ ਦੇ ਦਿਨ ਹੀ ਹਜਰਤ ਉਮਰ ਫਾਰੂਕ ਸ਼ਹੀਦ ਹੋਏ ਸਨ। ਇਸ ਮੌਕੇ ’ਤੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ਸਾਡੀ ਦੁਆ ਹੈ ਕਿ ਇਸਲਾਮੀ ਨਵਾਂ ਸਾਲ ਦੁਨੀਆ ਭਰ ਦੇ ਲੋਕਾਂ ਲਈ ਸ਼ਾਂਤੀ ਤੇ ਅਮਨ ਭਾਈਚਾਰੇ ਵਾਲਾ ਰਹੇ। ਸ਼ਾਹੀ ਇਮਾਮ ਨੇ ਕਿਹਾ ਕਿ ਇਸਲਾਮ ਧਰਮ ਨੰੂ ਅੱਤਵਾਦ ਨੇ ਨਾਲ ਜੋੜਣਾ ਇੱਕ ਸੋਚੀ ਸਮਝੀ ਸਾਜਿਸ਼ ਹੈ। ਉਨ੍ਹਾਂ ਕਿਹਾ ਕਿ ਇਸਲਾਮ ਭਾਈਚਾਰੇ ਦਾ ਧਰਮ ਹੈ ਅਤੇ ਹਰ ਤਰ੍ਹਾਂ ਦੇ ਅੱਤਵਾਦ ਦੀ ਨਿੰਦਾ ਕਰਦਾ ਹੈ। ਸ਼ਾਹੀ ਇਮਾਮ ਮੌਲਾਨਾ ਹਬੀਬ ਨੇ ਮੁਸਲਮਾਨਾਂ ਨੂੰ ਦੂਸਰੇ ਖਲੀਫਾ ਹਜਰਤ ਉਮਰ ਫਾਰੂਕ ਰਜੀ ਅੱਲ੍ਹਾਹ ਦੀ ਜੀਵਨੀ ’ਤੇ ਚਾਨਣਾ ਪਾਉਦੇ ਹੋਏ ਕਿਹਾ ਕਿ ਦੁਨਿਆ ਭਰ ’ਚ ਅੱਜ ਵੀ ਉਮਰ-ਏ-ਫਾਰੂਕ ਕਾ ਇਨਸਾਫ ਅਪਣੀ ਮਿਸਾਲ ਆਪ ਹੈ। ਉਨ੍ਹਾਂ ਕਿਹਾ ਕਿ ਫਾਰੂਕੀ ਦੌਰ ਵਿੱਚ ਹੀ ਦੁਨੀਆ ਭਰ ਦੇ ਇਨਸਾਨਾਂ ਦੇ ਲਈ ਵੱਡੇ-ਵੱਡੇ ਫੈਸਲੇ ਕੀਤੇ ਗਏ, ਜਿਸ ਨਾਲ ਇਨਸਾਨੀਅਤ ਦਾ ਸਿਰ ਬੁਲੰਦ ਹੋਇਆ। ਸ਼ਾਹੀ ਇਮਾਮ ਨੇ ਕਿਹਾ ਕਿ ਹਜਰਤ ਉਮਰ ਫਾਰੂਕ ਦੀ ਜੀਵਨੀ ਸਾਡੇ ਸਾਰਿਆਂ ਲਈ ਪ੍ਰੇਰਣਾ ਦਾ ਸਰੋਤ ਹੈ। ਫਾਰੂਕੀ ਦੌਰ ਦੁਨਿਆਂ ਵਿੱਚ ਅੱਜ ਵੀ  ਸੁਨਹਰੇ ਸ਼ਬਦਾਂ ਵਿੱਚ ਯਾਦ ਕੀਤਾ ਜਾਂਦਾ ਹੈ। ਸ਼ਾਹੀ ਇਮਾਮ ਨੇ ਦੱਸਿਆ ਕਿ ਮੋਹਰਮ ਦਾ ਚੰਦ ਨਜਰ ਆਉਦੇ ਹੀ ਨਵਾਂ ਇਸਲਾਮੀ ਸਾਲ ਸ਼ੁਰੂ ਹੋ ਗਿਆ ਹੈ ਅਤੇ ਆਉਣ ਵਾਲੀ 12 ਤਾਰੀਕ ਨੂੰ ਯੌਮ-ਏ-ਆਸ਼ੂਰਾ ਦਾ ਦਿਨ ਮਨਾਇਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਆਸ਼ੂਰਾ ਦਾ ਦਿਨ ਜਿੱਥੇ ਇਸਲਾਮ ਧਰਮ ਵਿੱਚ ਬਹੁਤ ਵੱਡੀ ਵਿਸ਼ੇਸ਼ਤਾ ਰੱਖਦਾ ਹੈ ਉੱਥੇ ਇਸੀ ਦਿਨ ਪਿਆਰੇ ਨਬੀ ਹਜਰਤ ਮੁਹੰਮਦ ਸਲੱਲਲਾਹੁ ਅਲੈਹੀਵਸੱਲਮ ਦੇ ਨਵਾਸੇ ਹਜਰਤ ਇਮਾਮ ਹੁਸੈਨ ਰਜੀਅੱਲ੍ਹਾਹ ਅਨਹੁ ਨੇ ਮੈਦਾਨ-ਏ-ਕਰਬਲਾ ’ਚ ਸੱਚਾਈ ਦਾ ਪਰਚਮ ਬੁਲੰਦ ਕਰਦੇ ਹੋਏ ਸ਼ਹਾਦਤ ਦਾ ਜਾਮ ਪੀਤਾ ਸੀ। 

No comments: