Saturday, October 01, 2016

110 ਸਾਲਾਂ ਦੀ ਉਮਰ ਦੇ ਸਨ ਆਜਾਦ ਹਿੰਦ ਫੋਜ ਦੇ ਸਿਪਾਹੀ ਨਰਿੰਦਰ ਸਿੰਘ

Sat, Oct 1, 2016 at 4:58 PM
ਪ੍ਰਸ਼ਾਸਨ ਨੇ ਨਿਭਾਈ ਜ਼ਿੰਮੇਵਾਰੀ, ਸਿਆਸੀ ਆਗੂ ਰਹੇ ਕੋਹਾਂ ਦੂਰ

ਲੁਧਿਆਣਾ: 1 ਅਕਤੂਬਰ 2016: (ਗੁਰਮੀਤ ਸਿੰਘ ਨਿੱਝਰ//ਪੰਜਾਬ ਸਕਰੀਨ):

ਆਜਾਦੀ ਦੀ ਲੜਾਈ ਤੋਂ ਬਾਅਦ ਹਿੰਦ-ਪਾਕ ਬਟਵਾਰੇ ਸਮੇ ਲੁਧਿਆਣਾ ਪੁੱਜੇ ਆਜਾਦ ਹਿੰਦ ਫੋਜ ਦੇ ਸਿਪਾਹੀ ਨਰਿੰਦਰ ਸਿੰਘ ਉਮਰ ਕਰੀਬ (110) ਸਾਲ ਅਪਣੇ ਸੁਆਸਾ ਦੀ ਪੂੰਜੀ ਖਤਮ ਕਰਦੇ ਹੋਏ 30 ਸਤੰਬਰ ਦਿਨ ਸ਼ੁੱਕਰਵਾਰ ਨੂੰ ਦੁਪਹਿਰ ਦੇ ਵਕਤ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਨਰਿੰਦਰ ਸਿੰਘ ਦਾ ਅੰਤਿਮ ਸੰਸਕਾਰ ਅੱਜ਼ ਸਵਰਗ ਆਸਰਮ ਮਾਡਲ ਟਊਨ ਐਸਕਟੈਂਸ਼ਨ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ।  ਇਸ ਮੌਕੇ ਵਿਸ਼ੇਸ ਤੌਰ ਤੇ ਡਿਪਟੀ ਕਮਿਸ਼ਨਰ ਰਵੀ ਭਗਤ, ਡੀ.ਸੀ.ਪੀ ਧਰੂਮਨ ਨਿੰਬਲੇ, ਐਸਡੀਐਮ ਪਰਮਜੀਤ ਸਿੰਘ ਅਤੇ ਵਧਾਇਕ ਸਿਮਰਜੀਤ ਸਿੰਘ ਬੈਂਸ ਹਾਜ਼ਰ ਰਹੇ। ਆਜਾਦ ਹਿੰਦ ਫੋਜ ਦੇ ਸਿਪਾਹੀ ਨਰਿੰਦਰ ਸਿੰਘ ਦਾ ਸਰੀਰ ਤਿ੍ਰਰੰਗੇ ਝੰਡੇ ਨਾਲ ਢੱਕਿਆ ਹੋਇਆ ਸੀ। ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਪੂਰੇ ਸਨਮਾਨ ਨਾਲ ਅੰਤਿਮ ਵਦਾਇਗੀ ਦਿੱਤੀ ਗਈ ਅਤੇ ਅਪਣੇ ਹਥਿਆਰਾਂ ਵਿੱਚੋਂ ਹਵਾਈ ਫਾਇਰ ਵੀ ਕੀਤੇ। ਇੱਥੇ ਇਹ ਦੱਸਣਾ ਜਰੂਰੀ ਹੋਵੇਗਾ ਕਿ ਪਰਿਵਾਰ ਦੇ ਕਰੀਬ 22,23 ਮੈਂਬਰਾਂ ਵਿੱਚੋਂ ਇਕੱਲੇ ਰਹਿ ਚੁੱਕੇ ਨਰਿੰਦਰ ਸਿੰਘ ਨੇ 1947 ਤੋਂ ਬਾਅਦ ਅਪਣੇ ਜੀਵਨ ਦਾ ਸਾਰਾ ਸਮਾ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ (ਢੋਲੇਵਾਲ) ਵਿਖੇ ਬਤੀਤ ਕੀਤਾ। ਜਿੱਥੇ ਉਨ੍ਹਾਂ ਦੀ ਸਾਂਭ-ਸੰਭਾਲ ਵਿਸ਼ੇਸ ਕਰਕੇ ਪਿ੍ਰੰਸੀਪਲ ਸ਼੍ਰੀਮਤੀ ਗੁਰਵਿੰਦਰ ਕੌਰ, ਉਪ ਪਿ੍ਰੰਸੀਪਲ ਹਰਦੀਪ ਕੌਰ, ਸੁਖਦੇਵ ਸਿੰਘ ਸਲੇਮਪੁਰੀ, ਸਮਾਜ ਸੇਵਕ ਤਰੱਕੀ ਲਾਲ ਦੇ ਨਾਲ-ਨਾਲ ਸਮੂਹ ਅਧਿਆਪਿਕ ਅਤੇ ਵਿਦਿਆਰਥੀ ਕਰਦੇ ਆ ਰਹੇ ਹਨ। ਸਾਲ 2015 ਦੇ ਮਾਰਚ ਮਹੀਨੇ ਨਰਿੰਦਰ ਸਿੰਘ ਦਾ ਅਚਾਨਕ ਡਿੱਗਣ ਕਾਰਨ ਚੂਲਾ ਟੁੱਟ ਗਿਆ ਸੀ ਤਦ ਆਈ.ਏ.ਐਸ ਸਾਬਕਾ ਡਿਪਟੀ ਕਮਿਸ਼ਨਰ ਸ਼੍ਰੀ ਰਜਤ ਅੱਗਰਵਾਲ  ਜੋ ਇਸ ਵੇਲੇ ਕਰ ਤੇ ਅਬਾਕਰੀ ਵਿਭਾਗ ਵਿੱਚ ਬਤੌਰ ਕਮਿਸ਼ਨਰ ਸੇਵਾਵਾਂ ਨਿਭਾ ਰਹੇ ਹਨ, ਨੇ ਅਪਣੀ ਦੇਖ-ਰੇਖ ਹੇਠ ਦਿਯਾਨੰਦ ਹਸਪਤਾਲ ਲੁਧਿਆਣਾ ਵਿੱਚ ਇਲਾਜ ਕਰਵਾਇਆ। ਉਸ ਤੋਂ ਬਾਅਦ ਨਰਿੰਦਰ ਸਿੰਘ ਗੁਰੁ ਅਮਰਦਾਸ ਆਸ਼ਰਮ ਸਰਾਭਾ ਵਿਖੇ ਪੀ.ਏ.ਯੂ ਦੇ ਸਾਬਕਾ ਪ੍ਰੋਫੈਸਰ ਡਾਕਟਰ ਮਾਂਗਟ ਦੀ ਦੇਖ-ਰੇਖ ਹੇਠ ਰਹਿ ਰਹੇ ਸਨ। ਸੰਸਕਾਰ ਸਮੇ ਸੁਖਦੇਵ ਸਿੰਘ ਸਲੇਮਪੁਰੀ, ਸਤਲੁਜ ਕਲੱਬ ਦੀ ਜਨਰਲ ਸਕੱਤਰ ਰੂਚੀ ਬਾਵਾ,ਗੁਰਮੀਤ ਸਿੰਘ ਨਿੱਝਰ, ਦੀਪਇੰਦਰਪਾਲ ਸਿੰਘ, ਹਰਦੀਪ ਕੌਰ ਲੈਕਚਰਾਰ, ਅਮਰਦੀਪ ਸਿੰਘ, ਦੀਦਾਰ ਸਿੰਘ, ਮੇਵਾ ਸਿੰਘ ਮਹਿਮੀ, ਦਰਸ਼ਨ ਸਿੰਘ, ਗੁਰਵਿੰਦਰ ਕੌਰ, ਗੁਰਕਨਵਰ ਸਿੰਘ ਤੋਂ ਇਲਾਵਾ ਸਰਾਭਾ ਅਤੇ ਢੋਲੇਵਾਲ ਪਿੰਡ ਦੇ ਵਸਨੀਕ ਵੀ ਹਾਜ਼ਰ ਸਨ। ਨਰਿੰਦਰ ਸਿੰਘ ਦੇ ਅੰਗੀਠਾ ਸੰਭਾਲਣ ਦੀ ਰਸਮ 2 ਅਕਤੂਬਰ ਦਿਨ ਐਤਵਾਰ ਨੂੰ ਸਵੇਰੇ 8.30 ਵਜੇ ਹੋਵੇਗੀ ਅਤੇ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਅਤੇ ਅੰਤਿਮ ਅਰਦਾਸ 5 ਅਕਤੂਬਰ ਦਿਨ ਬੁੱਧਵਾਰ ਨੂੰ ਗੁਰਦੁਆਰਾ ਸਾਹਿਬ ਢੋਲੇਵਾਲ ਵਿਖੇ ਦੁਪਹਿਰ 11 ਵਜੇ ਤੋਂ 12 ਵਜੇ ਤੱਕ ਹੋਵੇਗੀ। 
ਪ੍ਰਸ਼ਾਸਨਿਕ ਅਧਿਕਾਰੀਆਂ ਨੇ ਨਿਭਾਈ ਜੁਮੇਵਾਰੀ, ਰਾਜਨੀਤਕ ਆਗੂ ਰਹੇ ਕੋਹਾ ਦੂਰ

ਨੇਤਾ ਜੀ ਸੁਭਾਸ ਚੰਦਰ ਦੇ ਜੀਵਨ ਤੋਂ ਪ੍ਰਭਾਵਿਤ ਹੋਏ ਨਰਿੰਦਰ ਸਿੰਘ ਵੀ ਆਜਾਦ ਹਿੰਦ ਫੋਜ ਵਿੱਚ ਬਤੌਰ ਸਿਪਾਹੀ ਭਰਤੀ ਹੋਏ। ਉਸ ਵਕਤ ਕੀ ਪਤ੍ਹਾ ਸੀ ਕਿ 1947 ਦੀ ਲੜਾਈ ਤੋਂ ਬਾਅਦ ਹਿੰਦ-ਪਾਕ ਬਟਵਾਰੇ ਤੋਂ ਬਾਅਦ ਨਰਿੰਦਰ ਸਿੰਘ ਨੂੰ ਅਪਣਾ ਜੀਵਨ ਲੋਕਾਂ ਸਹਾਰੇ ਲੁਧਿਆਣਾ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ (ਢੋਲੇਵਾਲ) ਵਿਖੇ ਬਤੀਤ ਕਰਨਾ ਪਵੇਗਾ। ਸਵਰਗ ਆਸਰਮ ਵਿਖੇ ਜਿੱਥੇ ਨਰਿੰਦਰ ਸਿੰਘ ਦੇ ਚਹੁੰਣ ਵਾਲਿਆਂ ਦੀਆਂ ਅੱਖਾਂ ਨਮ ਸਨ ਉੱਥੇ ਇਸ ਗੱਲ ਦਾ ਅਫਸੋਸ ਵੀ ਸੀ ਕਿ  ਜਿਉਂਦੇ ਜੀਅ ਤਾਂ ਬਹੁਤ ਸਾਰੇ ਸਮਾਜ ਸੇਵੀ ਅਤੇ ਰਾਜਨੀਤਕ ਆਗੂਆਂ ਨੇ  ਨਰਿੰਦਰ ਸਿੰਘ ਨਾਲ ਫੋਟੋਆਂ ਖਿਚਵਾ ਅਖਵਾਰਾਂ ਵਿੱਚ ਲਗਵਾਈਆ ਪਰ ਆਖਰੀ ਉਨ੍ਹਾਂ ਨੂੰ ਸਰਧਾ ਦੇ ਫੁੱਲ ਭੇਟ ਕਰਨ ਕੋਈ ਵੀ ਰਾਜਨੀਤਕ ਜਾਂ ਸਾਮਜ ਸੇਵੀ ਸਵਰਗ ਆਸ਼ਰਮ ਨਹੀ ਪੁੱਜਾ ਜੇ ਅਪਣੀ ਇੱਕ ਵਾਰ ਫੇਰ ਜੁਮੇਬਾਰੀ ਨਿਭਾਈ ਤਾਂ ਉਹ ਪ੍ਰਸਾਸਨਿਕ ਅਧਿਕਾਰੀ ਹੀ ਸਨ।

No comments: