Friday, October 14, 2016

ਲਓ ਜੀ 11 ਕਰੋੜ ਮੈਂਬਰਾਂ ਨਾਲ ਭਾਜਪਾ ਬਣੀ ਦੁਨੀਆ ਦੀ ਬਣੀ ਸਭ ਤੋਂ ਵੱਡੀ ਪਾਰਟੀ

ਕਾਂਗਰਸ ਦੀ ਕਹਿਣੀ ਅਤੇ ਕਥਨੀ ਵਿੱਚ ਬਹੁਤ ਫਰਕ ਹੈ-ਸਵੇਤ ਮਲਿਕ 
ਲੁਧਿਆਣਾ: 14 ਅਕਤੂਬਰ 2016: (ਪੰਜਾਬ ਸਕਰੀਨ ਬਿਊਰੋ):
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇਸ਼ ਦੇ ਹਰ ਵਰਗ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਕੰਮ ਰਹੀ ਹੈ ਅਤੇ ਜੋ ਵਿਕਾਸ ਭਾਜਪਾ ਦੇ ਸ਼ਾਸਨ ਵਿੱਚ ਹੋਇਆ ਹੈ ਉਹ ਕਾਂਗਰੇਸ ਆਪਣੇ 60 ਸਾਲ ਦੇ ਸ਼ਾਸਨ ਵਿੱਚ ਭੀ ਨਹੀਂ ਕਰ ਸਕੀ। ਕਾਂਗਰੇਸ ਨੇ ਹਮੇਸ਼ਾ ਹੀ ਦਲਿਤਾਂ ਦਾ ਇਸਤੇਮਾਲ ਵੋਟਾਂ ਲਈ ਹੀ ਕੀਤਾ ਹੈ, ਪਰ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਲਿਤਾਂ ਨੂੰ ਉਦਯੋਗ ਨਾਲ ਜੋੜਕੇ ਉਹਨਾਂ ਨੂੰ ਇਸ ਯੋਗ ਬਨਾਉਣਗੇ ਕਿ ਉਹ ਨੌਕਰੀ ਕਰਨ ਦੀ ਥਾਂ ਤੇ ਆਪਣਾ ਉਦਯੋਗ ਚਲਾ ਸਕਣ ਅਤੇ ਦੂਸਰਿਆਂ ਨੂੰ ਰੁਜਗਾਰ ਦੇਣ ਦੇ ਯੋਗ ਹੋਣਗੇ। ਉਕਤ ਵਿਚਾਰਾਂ ਦਾ ਪ੍ਰਗਟਾਵਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਅੱਜ ਸਥਾਨਕ ਚੌਂਕ ਘੰਟਾ ਘਰ ਸਥਿਤ ਭਾਜਪਾ ਦੇ ਜਿਲਾ ਦਫਤਰ ਵਿੱਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਆਉਣ ਵਾਲੀ 18 ਅਕਤੂਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੁਧਿਆਣਾ ਵਿੱਖੇ ਉਦਯੋਗਪਤੀਆਂ ਨੂੰ ਸੰਬੋਧਨ ਕਰਨ ਲਈ ਆ ਰਹੇ ਹਨ,ਜਿਸ ਵਿੱਚ ਕਰੀਬ 250 ਉਦਯੋਗਪਤੀ ਪੰਜਾਬ ਤੋਂ ਹਿੱਸਾ ਲੈਣਗੇ ,ਜਿਸ ਵਿੱਚ ਲੁਧਿਆਣਾ ਦੇ ਅੱਠ ਉਘੇ ਉਦਯੋਗਪਤੀ ਸ਼ਾਮਿਲ ਹੋਣਗੇ। ਇਸ ਤੋਂ ਇਲਾਵਾ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ 516 ਸੋਲਰ ਚਰਖੇ ਵੀ ਵੰਡਣਗੇ। ਸ਼੍ਰੀ ਮਲਿਕ ਨੇ ਕਿਹਾ ਕਿ ਦਲਿਤਾਂ ਨੂੰ ਉਦਯੋਗ ਪ੍ਰਤੀ ਪ੍ਰਫੁੱਲਿਤ ਕਰਨ ਦੇ ਲਈ ਨਵੀਂ ਯੋਜਨਾਵਾਂ ਬਣਾਈਆਂ ਗਈਆਂ ਹਨ ਜਿਸ ਨਾਲ ਦਲਿਤ ਸਮਾਜ ਦਾ ਉੱਥਾਨ ਹੋਵੇਗਾ ਅਤੇ ਉਹ ਨੌਕਰੀ ਕਰਨ ਦੀ ਥਾਂ ਤੇ ਦੂਸਰਿਆਂ ਨੂੰ ਨੌਕਰੀ ਦੇਣ ਦੇ ਕਾਬਿਲ ਹੋ ਸਕਣਗੇ ਅਤੇ ਉਦਯੋਗ ਵਿੱਚ ਕ੍ਰਾਂਤੀ ਆਵੇਗੀ।  ਉਹਨਾਂ ਕਿਹਾ ਕਿ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਹਰ ਵਰਗ ਨੂੰ ਮੁੱਖ ਰੱਖ ਕੇ ਯੋਜਨਾਵਾਂ ਬਣਾਈਆਂ ਹਨ। ਉਹਨਾਂ ਦੱਸਿਆ ਕਿ ਭਾਜਪਾ ਨੂੰ 35 ਸਾਲ ਹੋ ਚੁਕੇ ਹਨ ਅਤੇ ਇਸ ਵੇਲੇ 11 ਕਰੋੜ ਮੈਂਬਰ ਹਨ ਅਤੇ ਭਾਜਪਾ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ,ਜਦੋਂ ਕਿ ਕਾਂਗਰੇਸ ਅਤੇ ਹੋਰ ਪਾਰਟੀਆਂ ਦੇ ਮੈਂਬਰਾਂ ਦੀ ਗਿਣਤੀ ਬਹੁਤ ਘੱਟ ਹੈ। ਉਹਨਾਂ ਗੱਲ ਬਾਤ ਕਰਦਿਆਂ ਕਿਹਾ ਕਿ ਉਹਨਾਂ ਪਿਛਲੇ ਸਮੇਂ ਦੌਰਾਨ ਪੰਜਾਬ ਦਾ ਢਾਂਚਾ ਬਿਗੜਿਆ ਹੋਇਆ ਸੀ ਜੋ ਹੁਣ ਬਹੁਤ ਵੱਧੀਆ ਹੋ ਚੁੱਕਿਆ ਹੈ ਅਤੇ ਪੰਜਾਬ ਵਿੱਚ ਸਰਪਲੱਸ ਬਿਜਲੀ ਹੈ ਜਿਸ ਕਾਰਨ ਉਦਯੋਗ ਵੀ ਪ੍ਰਫੁੱਲਿਤ ਹੋ ਰਿਹਾ ਹੈ ਅਤੇ ਉਦਯੋਗ ਨੂੰ ਨਿਰਵਿਘਨ ਬਿਜਲੀ ਮਿਲ ਰਹੀ ਹੈ । ਉਹਨਾਂ ਕਿਹਾ ਕਿ  ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਅੱਤਵਾਦੀਆਂ ਤੇ ਸਰਜੀਕਲ ਹਮਲਾ ਕਰਕੇ ਦੁਸ਼ਮਣਾਂ ਨੂੰ ਮੂੰਹ ਤੋੜ ਜਬਾਵ ਦਿੱਤਾ ਹੈ ਪਰ ਵਿਰੋਧੀ ਪਾਰਟੀਆਂ ਨੂੰ ਇਹ ਹਜਮ ਨਹੀਂ ਹੋ ਰਿਹਾ ਜਿਸ ਕਰਕੇ ਉਹ ਪੁੱਠੇ ਸਿੱਧੇ ਬਿਆਨ ਦੇ ਰਹੇ ਹਨ। ਸਰਜੀਕਲ ਹਮਲੇ ਤੋਂ ਬਾਅਦ ਪੂਰੇ  ਦੇਸ਼ ਸਮੇਤ ਗੁਆਂਡੀ ਦੇਸ਼ਾਂ ਨੇ ਵੀ ਸ਼ਲਾਂਘਾ ਕੀਤੀ ਹੈ। ਨੌਜਵਾਨਾਂ ਨੂੰ ਆਤਮ ਨਿਰਭਰ ਬਣਾਉਣ ਲਈ ਕੇਂਦਰ ਦੀ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਕਾਂਗਰੇਸ ਦੀ ਕਹਿਣੀ ਅਤੇ ਕਥਨੀ ਵਿੱਚ ਬਹੁਤ ਫਰਕ ਹੈ ਪਰ ਭਾਜਪਾ ਦੀ ਕਹਿਣੀ ਅਤੇ ਕਥਨੀ ਇਕੋ ਜਿਹੀ ਹੈ। ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਭੂਮਿਕਾ ਵਿੱਚ ਪੁੱਛੇ ਗਏ ਸਵਾਲ ਦੇ ਜਬਾਵ ਵਿੱਚ ਉਹਨਾਂ ਕਿਹਾ ਕਿ ਆਪ ਆਦਮੀ ਪਾਰਟੀ ਦਾ ਵਜੂਦ ਖ਼ਤਮ ਹੋ ਚੁੱਕਿਆ ਹੈ ਅਤੇ ਦਿੱਲੀ ਦੀ ਜਨਤਾ ਨੇ ਉਹਣਾਂ ਦਾ ਅਸਲੀ ਚਿਹਰਾ ਦੇਖ ਲਿਆ ਹੈ ਅਤੇ ਹੁਣ ਉਹਨਾਂ ਨੂੰ ਕੋਈ ਮੂੰਹ ਨਹੀਂ ਲਗਾਵੇਗਾ। ਉਹਨਾ ਕਿਹਾ ਕਿ ਆਪ ਦੇ ਪੰਜਾਬ ਵਿੱਚ ਚਾਰ ਐਮ ਪੀ ਸਨ ਜਿਸ ਵਿੱਚੋਂ ਦੋ ਛੱਡ ਗਏ ਹਨ ਅਤੇ ਤਿੱਜੇ ਦੀ ਤਿਆਰੀ ਹੈ ਹੁਣ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਸ ਦਾ ਚੋਣਾਂ ਵਿੱਚ ਕੀ ਹਾਲ ਹੋਵੇਗਾ। ਆਪ ਕਾਂਗਰੇਸ ਨੂੰ ਨੁਕਸਾਨ ਪਹੁੰਚਾਵੇਗੀ। ਸੱਤਾ ਦੇ ਲੋਭੀ ਵੋਟਰਾਂ ਨੂੰ ਗੁਮਰਾਹ ਕਰਕੇ ਸੱਤਾ ਤਾ ਹਾਸਿਲ ਕਰ ਲੈਂਦੇ ਹਨ ਪਰ ਜਨਤਾ ਦੇ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰਦੇ। ਇਸ ਮੌਕੇ ਜਿਲਾ ਪ੍ਰਧਾਨ ਰਵਿੰਦਰ ਅਰੋੜਾ,ਖਜਾਨਚੀ ਗੁਰਦੇਵ ਸ਼ਰਮਾ ਦੇਵੀ,ਜਤਿੰਦਰ ਮਿੱਤਲ,ਰਜਨੀਸ਼ ਧੀਮਾਨ,ਗੁਰਦੀਪ ਸਿੰਘ ਨੀਟੂ ਕੌਂਸਲਰ,ਸੰਜੀਵ ਮਲਹੋਤਰਾ ਆਦਿ ਹਾਜਰ ਸੀ। 

No comments: