Friday, September 30, 2016

PAU ਦੇ ਬਾਇਓਤਕਨਾਲੋਜੀ ਸਕੂਲ ਦੇ ਨਿਰਦੇਸ਼ਕ ਬਣੇ ਡਾ.ਪ੍ਰਵੀਨ ਛੁਨੇਜਾ

Fri, Sep 30, 2016 at 4:42 PM
ਕਈ ਕਿਤਾਬਾਂ ਦੀ ਲੇਖਿਕਾ ਹਨ ਡਾਕਟਰ ਪ੍ਰਵੀਨ ਛੁਨੇਜਾ 
ਲੁਧਿਆਣਾ: 30 ਸਤੰਬਰ 2016: (ਪੰਜਾਬ ਸਕਰੀਨ ਬਿਊਰੋ):
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਸਥਿਤ ਬਾਇਓਤਕਨਾਲੋਜੀ ਸਕੂਲ ਦੇ ਨਿਰਦੇਸ਼ਕ ਡਾ. ਸ੍ਰੀਮਤੀ ਪ੍ਰਵੀਨ ਛੁਨੇਜਾ ਨੂੰ ਲਗਾਇਆ ਗਿਆ ਹੈ । ਡਾ. ਛੁਨੇਜਾ ਫਰੀਦਕੋਟ ਜ਼ਿਲੇ ਦੇ ਨਾਲ ਸੰਬੰਧ ਰੱਖਦੇ ਹਨ ਅਤੇ ਉਹਨਾਂ ਆਪਣੀ ਮੁੱਢਲੀ ਸਿੱਖਿਆ ਪੰਜਾਬੀ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ। ਉਹਨਾਂ ਨੂੰ ਭਾਰਤ ਸਰਕਾਰ ਦੇ ਵਿਗਿਆਨ ਤਕਨਾਲੋਜੀ ਵਿਭਾਗ ਵੱਲੋਂ ਨੌਜਵਾਨ ਵਿਗਿਆਨ ਐਵਾਰਡ ਅਤੇ ਡਾ. ਜੀ ਐਸ ਖੁਸ਼ ਐਵਾਰਡ ਪ੍ਰਾਪਤ ਕਰਨ ਦਾ ਮਾਣ ਵੀ ਹਾਸਲ ਹੈ। 
ਕਣਕ ਦੇ ਖੇਤਰ ਦੇ ਵਿੱਚ ਗਹਿਰਾ ਤਜ਼ਰਬਾ ਰੱਖਣ ਵਾਲੇ ਡਾ. ਛੁਨੇਜਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ 62 ਖੋਜ ਪੱਤਰ ਤਿਆਰ ਕਰ ਚੁੱਕੇ ਹਨ ਜਿਹਨਾਂ ਵਿੱਚੋਂ 2 ਪੱਤਰ 20 ਤੋਂ ਵੱਧ ਨਾਸ ਰੇਟਿੰਗ ਵਾਲੇ ਖੋਜ ਰਸਾਲਿਆਂ ਵਿੱਚ ਛਪੇ ਹਨ। ਇਸ ਤੋਂ ਇਲਾਵਾ ਉਹਨਾਂ ਵੱਲੋਂ 4 ਮੈਨੂਅਲ ਅਤੇ 7 ਕਿਤਾਬਾਂ ਦੇ ਲੇਖ ਲਿਖੇ ਜਾ ਚੁੱਕੇ ਹਨ। ਡਾ. ਛੁਨੇਜਾ ਬਰਤਾਨੀਆਂ ਅਤੇ ਸਵਿਟਰਜ਼ਰਲੈਂਡ ਦੀਆਂ ਯੂਨੀਵਰਸਿਟੀ ਵਿੱਚ ਬਤੌਰ ਵਿਗਿਆਨੀ ਵੀ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਹੁਣ ਤੱਕ 17 ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਪ੍ਰਦਾਨ ਕਰ ਚੁੱਕੇ ਹਨ।

No comments: