Wednesday, September 21, 2016

ਕਿਸਾਨ ਮੇਲੇ ਦਾ ਉਦਘਾਟਨ ਕਰਨ ਲਈ ਪਹੁੰਚੇ ਪੰਜਾਬ ਦੇ ਮਾਣਯੋਗ ਰਾਜਪਾਲ

ਨੌਜਵਾਨਾਂ ਦੀ ਖੇਤੀ ਵਿਚ ਘਟਦੀ ਰੁਚੀ 'ਤੇ ਪ੍ਰਗਟਾਈ ਡੂੰਘੀ ਚਿੰਤਾ 
ਲੁਧਿਆਣਾ; 2 ਸਤੰਬਰ 2016: (ਪੰਜਾਬ ਸਕਰੀਨ ਬਿਊਰੋ): 
ਚਿਰਾਂ ਤੋਂ ਉਡੀਕੇ ਜਾ ਰਹੇ ਕਿਸਾਨ ਮੇਲੇ ਦਾ ਰਸਮੀ ਉਦਘਾਟਨ ਕੱਲ 22 ਸਤੰਬਰ ਨੂੰ ਪੰਜਾਬ ਦੇ ਰਾਜਪਾਲ ਪੰਜਾਬ ਦੇ ਮਾਣਯੋਗ ਰਾਜਪਾਲ ਸ਼੍ਰੀ ਵੀ ਪੀ ਸਿੰਘ ਬਦਨੌਰ ਕਰਨਗੇ। ਉਹ ਇਸ ਮਕਸਦ ਲਈ ਅੱਜ ਇਥੇ ਪੀਏਯੂ ਵਿਖੇ ਪਹੁੰਚੇ। ਉਹਨਾਂ ਦਾ ਰਸਮੀ ਸਵਾਗਤ ਸਟਨ ਹਾਊਸ ਵਿਖੇ ਕੀਤਾ ਗਿਆ ਜਿੱਥੇ ਉਹਨਾਂ ਨੂੰ ਰਵਾਇਤੀ ਸਲਾਮੀ ਵੀ ਦਿੱਤੀ ਗਈ। ਇਸ ਤੋਂ ਬਾਅਦ ਉਹ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਵੱਲ ਰਵਾਨਾ ਹੋ ਗਏ। ਅੱਜ ਉਹਨਾਂ ਗਡਵਾਸੂ ਦਾ ਦੌਰਾ ਕੀਤਾ ਅਤੇ ਹਰ ਪੱਖ ਨੂੰ ਬੜੀ ਬਾਰੀਕੀ ਨਾਲ ਸਮਝਿਆ। ਇਸਤੋਂ ਇਲਾਵਾ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪੁਰਾਤਨ ਸੱਭਿਆਚਾਰ ਦੇ ਅਜਾਇਬ ਘਰ ਨੂੰ ਵੀ ਦੇਖਣ ਗਏ। 
ਇਸ ਮਗਰੋਂ ਉਹਨਾਂ ਨੇ ਪੀਏਯੂ ਅਤੇ ਗਡਵਾਸੂ ਦੀ ਫੈਕਲਟੀ ਨਾਲ ਗੱਲਬਾਤ ਕੀਤੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਬਲਦੇਵ ਸਿੰਘ ਢਿੱਲੋਂ ਨੇ ਯੂਨੀਵਰਸਿਟੀ ਦੀਆਂ ਅਕਾਦਮਿਕ ਅਤੇ ਖੋਜ ਗਤੀਵਿਧੀਆਂ ਦੇ ਨਾਲ-ਨਾਲ ਇਸ ਦੀਆਂ ਸ਼ਾਨਦਾਰ ਪ੍ਰਾਪਤੀਆਂ ਬਾਰੇ ਦੱਸਿਆ। ਮਾਣਯੋਗ ਗਵਰਨਰ ਨੇ ਯੂਨੀਵਰਸਿਟੀ ਦੀ ਦੇਣ ਦੀ ਪ੍ਰਸੰਸਾ ਕਰਦਿਆਂ ਜੈਵਿਕ ਖੇਤੀ ਅਤੇ ਨੌਜਵਾਨਾਂ ਦੀ ਖੇਤੀ ਵਿਚ ਘਟਦੀ ਰੁਚੀ ਵਰਗੇ ਮੁੱਦਿਆਂ ‘ਤੇ ਗਹਿਰੀ ਰੁਚੀ ਦਿਖਾਈ ਅਤੇ ਇਨ੍ਹਾਂ ਖੇਤਰਾਂ ਵਿਚ ਕੁਝ ਵਿਸ਼ੇਸ਼ ਕਰਨ ਲਈ ਵੀ ਪ੍ਰੇਰਿਆ। ਇਥੇ ਵਰਣਨਯੋਗ ਹੈ ਕਿ ਕੱਲ੍ਹ ਉਹ ਪੀਏਯੂ ਦੇ ਕਿਸਾਨ ਮੇਲੇ ਦਾ ਉਦਘਾਟਨ ਕਰਨਗੇ ਅਤੇ ਕਿਸਾਨਾਂ ਦੇ ਰੂਬਰੂ ਹੋਣਗੇ। ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਤੋਂ ਬਹੁਤ ਉਮੀਦਾਂ ਹਨ, ਲੋੜ ਇਨ੍ਹਾਂ ਨੂੰ ਇਸ ਖੇਤਰ ਵਿਚ ਨਵੀਨ ਜਾਣਕਾਰੀ ਮਿਲਦੇ ਰਹਿਣ ਦੀ ਹੈ ਤਾਂ ਜੋ ਉਹ ਵਿਦੇਸ਼ਾਂ ਵੱਲ ਨਾ ਜਾਣ। ਉਹਨਾਂ ਨਾਲ ਉਨ੍ਹਾਂ ਦੇ ਪ੍ਰਿੰਸੀਪਲ  ਸਕੱਤਰ  ਸ਼੍ਰੀ ਐਮ ਪੀ ਸਿੰਘ ਅਤੇ ਏ ਡੀ ਸੀ ਸ. ਆਰ ਐੱਸ ਸੰਧੂ ਵੀ ਸਨ। ਪੀਏਯੂ ਅਤੇ ਗਡਵਾਸੂ ਦੇ ਰਜਿਸਟਰਾਰ, ਡੀਨ ਅਤੇ ਡਾਇਰੈਕਟਰ ਵੀ ਇਸ ਮਿਲਣੀ ਦੌਰਾਨ ਮੌਜੂਦ ਰਹੇ। 
ਕਿਸਾਨ ਮੇਲੇ ਦੀ ਇੱਸ ਪੂਰਵ ਸੰਧਿਆ ਮੌਕੇ ਰਾਜਪਾਲ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਤੁ ਪਹੁੰਚਣ 'ਤੇ ਬੜੇ ਹੀ ਜੋਸ਼ੋ ਖਰੋਸ਼ ਨਾਲ ਸਵਾਗਤ ਕੀਤਾ ਗਿਆ। ਇਸ ਆਮਦ ਸਮੇਂ ਯੂਨਵਰਸਿਟੀ ਪੂਰੀ ਤਰਾਂ ਪੁਲਿਸ ਛਾਉਣੀ ਬਣਿਆ ਹੋਇਆ ਸੀ। ਥਾਂ ਥਾਂ ਤੇ ਪੁਲਿਸ ਦਾ ਫਿਰ ਪਰ ਫਿਰ ਵੀ ਮੇਲੇ ਵਿੱਚ ਸ਼ਾਮਲ ਹੋਣ ਲਈ ਅਗਾਊਂ ਪੁੱਜੇ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਮਹਿਸੂਸ ਨਹੀਂ ਹੋਈ। ਉਹ ਆਪਣੇ ਸਟਾਲ ਲਾਉਣ ਵਿੱਚ ਮਗਨ ਰਹੇ। ਖਾਨ ਪੀਣ ਦੇ ਸਟਾਲ ਮੇਲੇ ਦੇ ਸ਼ੁਰੂ ਹੋਣ ਤੋਂ ਕਰੀਬ 18 ਘੰਟੇ ਪਹਿਲਾਂ ਹੀ ਸ਼ੁਸੂ ਵੀ ਹੋ ਗਏ। ਆਪਣੇ ਸਟਾਲਾਂ ਦੇ ਨਾਲ ਆਏ ਲੋਕਾਂ ਨੇ ਆਪਣੇ ਪਰਿਵਾਰਾਂ ਦੇ ਨਾਲ ਇਥੋਂ ਹੀ ਮੇਲੇ ਦੇ ਲੁਕਵਾਂ ਖਾਧੇ। ਜਲੇਬੀਆਂ ਵਾਲੀ ਥਾਂ ਤੇ ਬਹੁਤ ਜ਼ਿਆਦਾ ਭੀੜ ਰਹੀ। ਜਲੇਬੀ ਦਾ ਸਾਈਜ਼ ਅਤੇ ਰੰਗ ਵੀ ਸ਼ਾਨਦਾਰ ਸੀ। ਇਸੇ ਤਰਾਂ ਮਸ਼ੀਨਰੀ ਵੇਚਣ ਵਾਲੇ ਵੀ ਆਪੋ ਆਪਣਾ ਸਾਜ਼ੋ ਸਾਮਾਨ ਕਲ ਦੇ ਮੇਲੇ ਲਈ ਅੱਜ ਹੀ ਫਿੱਟ ਕਰ ਰਹੇ ਸਨ। ਉਹਨਾਂ ਨੂੰ ਇਸ ਮੇਲੇ ਤੇ ਕਾਫੀ ਵਿਕਰੀ ਦੀ ਉਮੀਦ ਹੈ। ਕਿਤਾਬਾਂ ਦੇ ਪੁਰਾਣੇ ਪ੍ਰਕਾਸ਼ਕ ਲਾਹੌਰ ਬੁੱਕ ਸ਼ਾਪ ਵਾਲਿਆਂ ਨੇ ਆਪਣੇ ਸਟਾਲ ਲਈ ਕਾਫੀ ਵੱਡਾ ਸਟਾਲ ਲਾਇਆ ਹੋਇਆ ਸੀ।  ਇਸ ਸਟਾਲ ਤੇ ਕਲ ਨੂੰ ਕਿਤਾਬਾਂ ਦੇ ਸਭ ਨਵੇਂ ਪੁਰਾਣੇ ਐਡੀਸ਼ਨ ਮਿਲਣਗੇ। 
ਰਾਜਪਾਲ ਪੰਜਾਬ ਦੀ ਆਮਦ ਨਾਲ ਮੇਲੇ ਵਿੱਚ ਸ਼ਾਮਲ ਹੋਣ ਲਈ ਆਏ ਕਿਸਾਨਾਂ ਦੇ ਚਿਹਰਿਆਂ  'ਤੇ ਇੱਕ ਨਵੀਂ ਰੌਣਕ ਆਈ।  ਉਹਨਾਂ ਨੂੰ ਮਹਿਸੂਸ ਹੋ ਰਿਹਾ ਸੀ ਕਿ ਹੁਣ ਉਹਨਾਂ ਦੀ ਆਵਾਜ਼ ਹੋਰ ਉੱਚੇ ਡਰ ਤੱਕ ਜਾਏਗੀ ਜਿਸ ਨਾਲ ਉਹਨਾਂ ਦੀਆਂ ਤਕਲੀਫ਼ਾਂ ਦਾ ਕੋਈ ਹੱਲ ਨਿਕਲ ਸਕੇਗਾ। ਹੁਣ ਦੇਖਣਾ ਹੈ ਕਿ ਮੇਲੇ ਦੇ ਰਸਮੀ ਉਦਘਾਟਨ ਮੌਕੇ 22 ਸਤੰਬਰ ਨੂੰ ਰਾਜਪਾਲ ਕਿਸਾਨਾਂ ਲਈ ਕੀ ਅਹਿਮ ਐਲਾਨ ਕਰਦੇ ਹਨ ਅਤੇ ਕਿਸਾਨਾਂ ਨੂੰ ਕੀ ਸੁਨੇਹਾ ਦੇਂਦੇ ਹਨ।
ਰਾਜਪਾਲ ਪੰਜਾਬ ਨੇ ਅਲੋਪ ਹੋ ਰਹੇ ਸੱਭਿਆਚਾਰ ਦੀਆਂ ਨਿਸ਼ਾਨੀਆਂ ਸੰਭਾਲ ਰਹੇ ਮਿਊਜ਼ੀਅਮ ਦਾ ਵੀ ਉਚੇਚਾ ਦੌਰਾ ਕੀਤਾ। ਉੱਥੇ ਉਹਨਾਂ ਮਿਊਜ਼ੀਅਮ ਦੀਆਂ ਚੀਜ਼ ਬੜੇ ਹੀ ਧਿਆਨ ਨਾਲ ਦੇਖੀਆਂ। ਉਹ ਚੀਜ਼ ਜਿਹਨਾਂ ਨੂੰ ਦੇਖ ਕੇ ਪੁਰਾਣ ਸਮਾਂ ਅੱਖਾਂ ਅੱਗੇ ਆ ਜਾਂਦਾ ਹੈ। 

No comments: