Friday, September 09, 2016

AISF ਵੱਲੋਂ ਵਿੱਦਿਆ ਦੇ ਵਪਾਰੀਕਰਨ ਦੇ ਵਿਰੁੱਧ DC ਨੂੰ ਮੰਗ ਪੱਤਰ

Fri, Sep 9, 2016 at 5:05 PM
ਘੱਟ ਆਮਦਨ ਵਾਲੇ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਹੀ ਹੈ ਵਿੱਦਿਆ 
ਲੁਧਿਆਣਾ: 9 ਸਤੰਬਰ 2016: (ਪੰਜਾਬ ਸਕਰੀਨ ਬਿਊਰੋ):
ਆਲ ਇੰਡੀਆ ਸਟੂਡੈਂਟਸ ਫ਼ੈਡਰੇਸਨ (ਏ ਆਈ ਐਸ ਐਫ਼) ਵਲੋਂ ਵਿੱਦਿਆ ਦੇ ਹੋ ਰਹੇ ਵਪਾਰੀਕਰਨ ਦੇ ਵਿਰੁੱਧ ਜ਼ਿਲੇ ਦੇ ਡਿਪਟੀ ਕਮਿਸ਼ਨਰ ਨੂੰ ਅੱਜ ਮੈਮੋਰੈਂਡਮ ਦਿੱਤਾ ਗਿਆ ਜੋ ਕਿ ਉਹਨਾਂ ਦੇ ਨਾ ਹੋਣ ਕਾਰਨ ਜ਼ਿਲ੍ਹਾ ਮਾਲ ਅਫ਼ਸਰ ਸ਼੍ਰੀ ਗੁਰਜਿੰਦਰ ਸਿੰਘ ਬੈਨੀਪਾਲ ਨੂੰ ਸੌਂਪਿਆ ਗਿਆ। ਡੈਪੂਟੇਸ਼ਨ ਵਿੱਚ ਸ਼ਾਮਿਲ ਵਿਦਿਆਰਥੀਆਂ ਨੇ ਕਿਹਾ ਕਿ  ਸਰਕਾਰਾਂ ਵਲੋਂ  ਸਭ ਨੂੰ ਵਿੱਦਿਆ ਦੇਣ ਦੀ ਆਪਣੀ ਜਿੰਮੇਵਾਰੀ ਤੋਂ ਮੂੰਹ ਮੋੜ ਲੈਣ ਦੇ ਕਾਰਨ ਹਰ ਪੱਧਰ ਤੇ  ਨਿਜੀ ਖੇਤਰ ਵਿੱਚ ਵਿੱਦਿਅਕ ਅਦਾਰੇ ਖੁੱਲ੍ਹ ਗਏ ਹਨ ਜਿਹਨਾਂ ਵਿੱਚ ਕਿ ਫ਼ੀਸਾਂ ਬਹੁਤ ਜ਼ਿਆਦਾ ਹਨ ਤੇ ਇਹ ਘੱਟ ਆਮਦਨ ਵਾਲੇ ਲੋਕਾਂ ਦੀ ਪਹੁੰਚ ਤੋਂ ਬਾਹਰ ਹਨ। ਇਸ ਲਈ ਕਮਜ਼ੋਰ ਵਰਗ ਦੇ ਵਿਦਿਆਰਥੀ ਮਿਆਰੀ ਵਿੱਦਿਆ ਤੋਂ ਵਾਂਝੇ ਰਹਿ ਜਾਂਦੇ ਹਨ। ਵੱਖ ਵੱਖ ਵਿਸ਼ਿਆਂ, ਵਿਸ਼ੇਸ਼ਕਰ ਇਤਹਾਸ ਨੂੰ ਤੋੜ ਮਰੋੜ ਕੇ ਬੱਚਿਆਂ ਨੂੰ ਪੜ੍ਹਾਏ ਜਾਣ ਦੇ ਕਾਰਨ ਜੋ ਗਲਤ ਸੂਚਨਾ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਹੈ ਉਸਦੇ ਕਰਕੇ ਆਉਣ ਵਾਲੇ ਸਮੇਂ ਵਿੱਚ ਸਮਾਜ ਦਾ ਤਾਣਾ ਬਾਣਾ ਕਮਜੋਰ ਹੋ ਜਾਏਗਾ ਤੇ ਇਸਦੇ ਲੰਮੇਂ ਸਮੇਂ ਵਿੱਚ ਮਾੜੇ ਪ੍ਰਭਾਵ ਪੈਣਗੇ।  ਮੰਗ ਪੱਤਰ ਵਿੰਚ ਮੰਗ ਕੀਤੀ ਗਈ ਕਿ ਬੱਸ ਪਾਸਾਂ ਨੂੰ  ਨਿਜੀ ਬੱਸਾਂ ਵਿੱਚ ਵੀ ਲਾਗੂ ਕੀਤਾ ਜਾਏ। ਨਾਲ ਹੀ ਲੜਕੀ ਵਿਦਿਆਰਥੀਆਂ ਦੀ ਸੁੱਰਖਿਆ ਦੀ ਗਰੰਟੀ ਕਰਨ ਦੇ ਲਈ ਲੜਕੀਆਂ ਦੇ ਕਾਲਜਾਂ ਦੇ ਆਸ ਪਾਸ ਪੁਲਿਸ ਗਸ਼ਤ ਵਧਾਈ ਜਾਏ ਤੇ ਉਹਨਾਂ ਨੂੰ ਕਾਲਜ ਤੱਕ ਪੁਚਾਉਣ ਦੇ ਲਈ ਬੱਸਾਂ ਲਗਾਈਆਂ ਜਾਣ।  ਫ਼ੀਸਾਂ ਤੈਅ ਕਰਨ ਦੇ ਲਈ ਇੱਕ ਰੈਗੂਲੇਟਰੀ ਅਥਾਰਟੀ ਬਣਾਈ ਜਾਏ।

No comments: