Tuesday, August 30, 2016

PAU ਖੇਤੀ ਮੌਸਮ ਸਲਾਹਕਾਰ ਬੁਲੇਟਨ

Tue, Aug 30, 2016 at 4:56 PM
ਕਿਤੇ-ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼/ਛਿੱਟੇ ਪੈਣ ਦਾ ਅਨੁਮਾਨ
ਲੁਧਿਆਣਾ: 30 ਅਗਸਤ 2016: (ਪੰਜਾਬ ਸਕਰੀਨ ਬਿਊਰੋ)::
ਆਉਣ ਵਾਲੇ ਦਿਨਾਂ ਦੌਰਾਨ ਕਿਤੇ-ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼/ਛਿੱਟੇ ਪੈਣ ਦਾ ਅਨੁਮਾਨ ਹੈੈ। ਇਹਨਾਂ  ਦਿਨਾਂ ਵਿੱਚ ਵੱਧ ਤੋਂ ਵੱਧ ਤਾਪਮਾਨ 30-35 ਅਤੇ ਘੱਟ ਤੋਂ ਘੱਟ ਤਾਪਮਾਨ 22-26 ਡਿਗਰੀ ਸੈਂਟੀਗਰੇਡ ਰਹਿਣ ਦਾ ਅਨੁਮਾਨ ਹੈ। ਇਨ੍ਹਾਂ ਦਿਨਾਂ ਵਿੱਚ ਹਵਾ ਵਿੱਚ ਵੱਧ ਤੋਂ ਵੱਧ ਨਮੀ 64-86% ਅਤੇ ਘੱਟ ਤੋਂ ਘੱਟ ਨਮੀ 37-49% ਤੱਕ ਰਹਿਣ ਦਾ ਅਨੁਮਾਨ ਹੈ।
ਜੇਕਰ 10 ਪ੍ਰਤੀਸ਼ਤ ਝੋਨੇ ਦੇ ਪੱਤੇ, ਪੱਤਾ ਲਪੇਟ ਸੁੰਡੀ ਦੇ ਹਮਲੇ ਤੋਂ ਪ੍ਰਭਾਵਿਤ ਹੋਣ ਤਾਂ 20 ਮਿ. ਲੀ. ਫੇਮ 480 ਤਾਕਤ ਜਾਂ 170 ਗ੍ਰਾਮ ਮੌਰਟਰ 75 ਤਾਕਤ ਜਾਂ 350 ਮਿ. ਲੀ. ਮਾਰਕਟ੍ਰਾਈਐਜ਼ੋ/ਸੂਟਾਥਿਆਨ 40 ਤਾਕਤ ਜਾਂ 1 ਲਿਟਰ ਕੋਰੋਬਾਨ /ਡਰਮਟ/ਫੋਰਸ 20 ਤਾਕਤ ਜਾਂ 560 ਮਿ. ਲੀ. ਮੋਨੋਸਿਲ 36 ਤਾਕਤ ਦਾ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ।ਤਣੇ ਦੇ ਗੜੂੰਏਂ: ਜਦ ਖੇਤ ਵਿੱਚ 5 ਪ੍ਰਤੀਸ਼ਤ ਤੋ ਵੱਧ ਸੱੁਕੀਆਂ ਗੋਭਾ ਨਜ਼ਰ ਆਉਣ ਤਾਂ ਫਸਲ ਤੇ 20 ਮਿਲੀਲਿਟਰ ਫੇਮ 480 ਐਸ ਸੀ ਜਾਂ 170 ਗ੍ਰਾਮ ਮੌਰਟਰ 75 ਐਸ ਜੀ ਜਾਂ 350 ਮਿਲੀਲਿਟਰ ਸੁਟਾਥੀਆਨ 40 ਈ ਸੀ ਜਾਂ 560 ਮਿਲੀਲਿਟਰ ਮੋਨੋਸਿਲ 36 ਐਸ ਐਲ ਜਾਂ ਇੱਕ ਲਿਟਰ ਕੋਰੋਬਾਨ /ਲੀਥਲ/ਡਰਮਟ/ਕਲਾਸਿਕ/ਫੋਰਸ 20 ਈ ਸੀ ਨੂੰ 100 ਲਿਟਰ ਪਾਣੀ ਵਿੱਚ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।ਝੋਨੇ ਤੇ ਤਣੇ ਦੁਆਲੇ ਝੁਲਸ ਰੋਗ (ਸ਼ੀਥ ਬਲਾਈਟ) ਦੀ ਰੋਕਥਾਮ ਲਈ 200 ਮਿ.ਲਿ. ਐਮੀਸਟਾਰ ਟੌਪ 325 ਤਾਕਤ ਜਾਂ ਟਿਲਟ / ਬੰਪਰ 25 ਤਾਕਤ ਜਾਂ ਫੌਲੀਕਰ/ ੳਰੀਅਸ 25 ਤਾਕਤ ਜਾਂ ਮੋਨਸਰਨ 250 ਤਾਕਤ ਜਾਂ 80 ਗ੍ਰਾਮ ਨਟੀਵੋ-75 ਤਾਕਤ ਜਾਂ 320 ਮਿ.ਲਿ. ਲਸਚਰ 37.5 ਤਾਕਤ ਜਾਂ 200 ਗ੍ਰਾਮ ਬਾਵਿਸਟਨ 50 ਤਾਕਤ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।ਛਿੜਕਾਅ ਬੂਟਿਆਂ ਦੇ ਮੁੱਢਾਂ ਵੱਲ ਕਰੋ ਅਤੇ ਲੋੜ ਪੈਣ ਤੇ 15 ਦਿਨ ਦੇ ਵਕਫੇ ਤੇ ਦੋਬਾਰਾ ਕਰੋ।ਝੋਨੇ ਦੀ ਫਸਲ ਨੂੰ ਝੂਠੀ ਕਾਂਗਿਆਰੀ ਤੋਂ ਬਚਾਉਣ ਲਈ 500 ਗ੍ਰਾਮ ਕੋਕਸਾਈਡ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਗੋਭ ਵਿੱਚ ਆਉਣ ਸਮੇਂ ਛਿੜਕੋ ਅਤੇ 10 ਦਿਨਾਂ ਬਾਅਦ 200 ਮਿਲੀਲਿਟਰ ਟਿਲਟ ਪਾਣੀ ਵਿੱਚ ਘੋਲ ਕੇ ਦੁਬਾਰਾ ਛਿੜਕਾਅ ਕਰ ਦਿਉ। 
ਬਾਸਮਤੀ ਵਿੱਚ ਤਣੇ ਦੇ ਗੜੂੰਏਂ ਦੀ ਗੰਭੀਰ ਸਮੱਸਿਆ ਹੈ। ਇਸ ਦੇ ਬਚਾਅ ਲਈ ਉਪਰੋਕਤ ਦਵਾਈਆਂ ਤੋਂ ਇਲਾਵਾ ਫਰਟੇਰਾ 4 ਕਿਲੋਗ੍ਰਾਮ ਜਾਂ ਪਦਾਨ/ਕੈਲਡਾਨ/ਕਰੀਟਾਪ/ਸਨਵੈਕਸ/ਨਿਦਾਨ/ਮਾਰਕਟੈਪ/ਮਿਫਟੈਪ 4 ਜੀ 10 ਕਿਲੋਗ੍ਰਾਮ ਜਾਂ ਰੀਜੈਂਟ/ਮੌਰਟੈਲ/ਮਿਫਪਰੋ ਜੀ/ਮਹਾਂਵੀਰ ਜੀ ਆਰ 0.3 ਜੀ 6 ਕਿਲੋਗ੍ਰਾਮ ਜਾਂ ਫੌਰਾਟੌਕਸ 10 ਜੀ 5 ਕਿਲੋਗ੍ਰਾਮ ਜਾਂ ਡਰਸਬਾਨ 10 ਜੀ 4 ਕਿਲੋਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਵਰਤਣ ਨਾਲ ਤਣੇ ਦੇ ਗੜੂੰਏ ਦੀ ਰੋਕਥਾਮ ਨਾਲ ਪੱਤਾ ਲਪੇਟ ਸੁੰਡੀ ਦੀ ਵੀ ਰੋਕਥਾਮ ਹੋ ਜਾਂਦੀ ਹੈ। 
ਨਰਮੇ ਵਿੱਚ ਚਿੱਟੀ ਮੱਖੀ ਦਾ ਹਮਲਾ ਦੇਖਣ ਲਈ ਸਵੇਰੇ 10 ਵਜੇ ਤੋਂ ਪਹਿਲਾਂ ਖੇਤਾਂ ਦਾ ਮੁਆਇਨਾ ਕਰੋ। ਜੇਕਰ ਖੇਤਾਂ ਵਿੱਚ ਇਸ ਦਾ ਹਮਲਾ 6 ਚਿੱਟੀਆਂ ਮੱਖੀਆਂ ਪ੍ਰਤੀ ਪੱਤਾ ਨਜ਼ਰ ਆਉਣ ਤਾਂ 200 ਗ੍ਰਾਮ ਕਰੇਜ਼ /ਪੋਲੋ 50 ਤਾਕਤ ਜਾਂ 600 ਮਿ. ਲੀ. ਮਾਰਕਟਰਾਈਜੋ/ ਸੂਟਾਥੀਆਨ 40 ਤਾਕਤ ਜਾਂ 800 ਮਿਲੀ. ਫੋਸਮਾਈਟ/ ਈ-ਮਾਈਟ / ਵੋਲਥੀਆਨ 50 ਤਾਕਤ ਜਾਂ 200 ਮਿ. ਲੀ. ਓਬੇਰੋਨ 240 ਤਾਕਤ ਜਾਂ 500 ਮਿਲੀ ਲਿਟਰ ਲਾਨੋ ਜਾਂ 80 ਗ੍ਰਾਮ ਉਲਾਲਾ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਜੇਕਰ ਹਰੇ ਤੇਲੇ ਦੇ ਹਮਲੇ ਕਾਰਨ 50 ਪ੍ਰਤੀਸ਼ਤ ਬੂਟਿਆਂ ਦੇ ਪੱਤੇ ਕਿਨਾਰਿਆਂ ਤੋਂ ਪੀਲੇ ਪੈ ਜਾਣ ਤਾਂ 80 ਗ੍ਰਾਮ ਉਲਾਲਾ 50 ਤਾਕਤ ਜਾਂ 40 ਗ੍ਰਾਮ ਐਕਟਾਰਾ ਸੁਪਰ/ ਦੋਤਾਰਾ/ ਥੋਮਸਨ 25 ਤਾਕਤ ਜਾਂ 40 ਮਿ. ਲੀ. ਕੌਨਫੀਡੌਰ/ ਕੌਨਫੀਡੈਂਸ/ ਇਮੀਡਾਸਿਲ/ ਮਾਰਕਡੋਰ ਨੂੰ 125-150 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ। ਨਰਮੇ ਤੇ ਪੈਰਾਵਿਲਟ ਦੀਆਂ ਮੁਢਲੀਆਂ ਨਿਸ਼ਾਨੀਆਂ ਦੇਖਦੇ ਸਾਰ ਹੀ ਇਨ੍ਹਾਂ ਬੂਟਿਆਂ ਤੇ ਕੋਬਾਲਟ ਕਲੋਰਾਈਡ 1ਗ੍ਰਾਮ ਨੂੰ 100 ਲੀਟਰ ਪਾਣੀ ਪ੍ਰਤੀ ਏਕੜ ਛਿੜਕਾਅ ਕਰੋ। ਦੇਸੀ ਕਪਾਹ ਵਿੱਚ ਟੀਂਡੇ ਦੀਆਂ ਸੁੰਡੀਆਂ ਦੀ ਰੋਕਥਾਮ ਲਈ ਛਿੜਕਾਅ, ਜਦੋਂ 25 ਪ੍ਰਤੀਸ਼ਤ ਬੂਟਿਆਂ ਤੇ ਫੁੱਲ-ਡੋਡੀ ਆ ਜਾਵੇ ਤਾਂ, ਸ਼ੁਰੂ ਕਰ ਦਿਉ ਅਤੇ ਅਗਲੇ ਛਿੜਕਾਅ 10 ਦਿਨਾਂ ਦੇ ਫਰਕ ਨਾਲ ਆਖਰੀ ਚੁਗਾਈ ਤੋਂ 2 ਹਫਤੇ ਪਹਿਲਾਂ ਤੱਕ ਕਰੋ। ਬੀ ਟੀ ਰਹਿਤ ਨਰਮੇ ਉਪਰ ਟੀਂਡੇ ਦੀਆਂ ਸੁੰਡੀਆਂ ਦੀ ਰੋਕਥਾਮ ਲਈ ਛਿੜਕਾਅ ਉਦੋਂ ਕਰੋ ਜਦੋ ਤਾਜੀ ਕਿਰੀ ਫੁੱਲ-ਡੋਡੀ ਵਿੱਚ ਨੁਕਸਾਨ 5 ਪ੍ਰਤੀਸ਼ਤ ਤੋਂ ਜ਼ਿਆਦਾ ਹੋਵੇ। ਛਿੜਕਾਅ ਲਈ ਸਿਫਾਰਸ਼ ਕੀਤੀਆਂ ਕੀਟਨਾਸ਼ਕਾਂ 800 ਮਿਲੀਲਿਟਰ ਕੁਇਨਲਫਾਸ 25 ਈ ਸੀ ਜਾਂ 500 ਮਿਲੀਲਿਟਰ ਪ੍ਰੋਫੈਨੋਫਾਸ 50 ਈ ਸੀ ਜਾਂ 160  ਮਿਲੀਲਿਟਰ ਡੈਲਟਾਮੈਥਰੀਨ 2.8 ਈ ਸੀ ਜਾਂ 2 ਲਿਟਰ ਕਲੋਰਪਾਈਰੀਫਾਸ 20 ਈ ਸੀ ਜਾਂ 60 ਮਿਲੀਲਿਟਰ ਸਪਾਈਨੋਸੈਡ 48 ਐਸ ਸੀ ਜਾਂ 200 ਮਿਲੀਲਿਟਰ ਇੰਡੌਕਸਾਕਾਰਬ 15 ਐਸ ਸੀ ਜਾਂ 60 ਮਿਲੀਲਿਟਰ ਕਲੋਰੈਨਟਰਾਨੀਲੀਪਰੋਲ 18.5 ਐਸ ਐਲ ਨੂੰ 125-150 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।
ਇਹ ਮੌਸਮ ਮਿਰਚਾਂ ਦੇ ਫਲ ਗਲਣ ਅਤੇ ਟਾਹਣੀਆਂ ਦੇ ਸੋਕੇ ਰੋਗ ਲਈ ਅਨੁਕੂਲ ਹੈ, ਇਸ ਰੋਗ ਤੋਂ ਬਚਾਅ ਲਈ 750 ਗ੍ਰਾਮ ਬਲਾਈਟੌਕਸ ਜਾਂ ਇੰਡੋਫਿਲ ਐਮ-45 ਨੂੰ 250 ਲਿਟਰ ਪਾਣੀ ਵਿੱਚ ਘੋਲ ਕੇ 10 ਦਿਨ੍ਹਾਂ ਦੇ ਵਕਫੇ ਤੇ ਸਾਫ ਮੌਸਮ ਵਿੱਚ ਛਿੜਕਾਅ ਕਰੋ। ਬੈਗਣਾਂ ਦੇ ਸ਼ਾਖਾਂ ਅਤੇ ਫ਼ਲ ਦੇ ਗੜੂੰਏ ਦੀ ਰੋਕਥਾਮ ਲਈ 100 ਮਿ. ਲਿ. ਸੁਮੀਸੀਡੀਨ 20 ਈ ਸੀ ਜਾਂ 200 ਮਿਲੀਲਿਟਰ ਰਿਪਕਾਰਡ 10 ਈ ਸੀ ਜਾਂ 160 ਮਿਲੀਲਿਟਰ ਡੈਸਿਸ 2.8 ਈ ਸੀ ਜਾਂ 800 ਮਿਲੀਲਿਟਰ ਇਕਾਲਕਸ 25 ਈ ਸੀ ਜਾਂ 500 ਮਿਲੀਲਿਟਰ ਟ੍ਰਾਈਜ਼ੋਫਾਸ 40 ਈ ਸੀ ਨੂੰ 100 ਤੋਂ 125 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਲੋੜ ਅਨੁਸਾਰ 3-4 ਛਿੜਕਾਅ 14 ਦਿਨਾਂ ਦੇ ਵਕਫ਼ੇ ਨਾਲ ਕੀਟਨਾਸ਼ਕ ਅਦਲ-ਬਦਲ ਕੇ ਕਰੋ। 
ਇਹ ਸਮ੍ਹਾਂ ਫਲਾਂ ਦੇ ਸਦਾਬਹਾਰ ਬੂਟੇ ਲਗਾਉਣ ਲਈ ਢੁਕਵਾਂ ਹੈ।ਕਿਨੂੰ ਤੇ ਫਲਾਂ ਦੇ ਕੇਰੇ ਨੂੰ ਰੋਕਣ ਲਈ ਜ਼ੀਰਮ 27 ਐਸ ਸੀ (1250 ਮਿ.ਲੀ.) ਜਾਂ ਪ੍ਰੋਪੀਕੋਨਾਜ਼ੋਲ 25 ਈ ਸੀ (500 ਮਿ.ਲੀ.) ਜਾਂ ਬਾਵਿਸਟਨ 50 ਡਬਲਯੂ ਪੀ (500 ਗ੍ਰਾਮ) ਨੂੰ 500 ਲਿਟਰ ਪਾਣੀ ਪ੍ਰਤੀ ਏਕੜ ਘੋਲ ਕੇ ਛਿੜਕਾਅ ਕਰੋ।ਨਿੰਬੂ ਜਾਤੀ ਦੇ ਬਾਗਾਂ ਵਿੱਚ ਗੂੰਦੀਆ ਰੋਗ ਦੀ ਰੋਕਖਾਮ ਲਈ 25 ਗਾ੍ਰਮ ਰਿਡੋਮਿਲ ਗੋਲਡ ਪ੍ਰਤੀ ਪੌਦਾ 10 ਲਿਟਰ ਪਾਣੀ ਵਿੱਚ ਘੋਲ ਕੇ ਗੜੁਚ ਕਰੋ ਜਾਂ 2.5 ਗਾ੍ਰਮ ਏਲੀਅਟ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕੀਤਾ ਜਾ ਸਕਦਾ ਹੈ। ਬਰਸਾਤਾਂ ਦੇ ਮੌਸਮ ਵਿਚ ਬਾਗਾਂ ਵਿਚ ਨਦੀਨਾਂ ਦੀ ਭਰਮਾਰ ਨੂੰ ਕਾਬੂ ਕਰਨ ਲਈ 1.6 ਲਿਟਰ ਗਲਾਈਸੇਲ 41 ਤਾਕਤ ਜਾਂ ਗਰੈਮੈਕਸੋਨ 24 ਤਾਕਤ ਦਾ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ । ਨਦੀਨ-ਨਾਸ਼ਕਾਂ ਨੂੰ ਫ਼ਲਦਾਰ ਪੌਦਿਆਂ ਉਪਰ ਪੈਣ ਤੋਂ ਬਚਾਉ।  

No comments: