Monday, August 29, 2016

PAU ਡਾਇਰੀ: ਕੁਝ ਚੋਣਵੀਆਂ ਖਬਰਾਂ

Mon, Aug 29, 2016 at 4:58 PM
PAU ਦੇ ਵਿਦਿਆਰਥੀ ਨੇ ਬੈਸਟ ਪੋਸਟਰ ਐਵਾਰਡ ਹਾਸਲ ਕੀਤਾ
ਲੁਧਿਆਣਾ: 29 ਅਗਸਤ 2016:  (ਪੰਜਾਬ ਸਕਰੀਨ ਬਿਊਰੋ): 
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀ ਅਕਸਰ ਕੁਝ ਨ ਕੁਝ ਅਜਿਹਾ ਕਰਦੇ ਰਹਿੰਦੇ ਹਨ ਜਿਸਨਾਲ ਉਹਨਾਂ ਦੇ ਪਰਿਵਾਰ ਦਾ ਨਾਮ ਵੀ ਰੌਸ਼ਨ ਹੋਵੇ ਅਤੇ ਦਦੇਸ਼ ਦਾ ਵੀ।  ਪੋਰੇ ਸਮਾਜ ਦੀ ਤਰੱਕੀ ਲੋਚਣ ਵਾਲੇ ਇਹ ਲੋਕ ਹਨੇਰਿਆਂ ਨਾਲ ਲੜਣ ਲਈ ਕੋਈ  ਕਰਦੇ ਸਿਰਫ ਗਈਆਂ ਦਾ ਦੀਵਾ ਜਗਾਉਂਦੇ ਹਨ ਅਤੇ ਹਨੇਰਾ ਦੂਰ। ਇਹਨਾਂ ਕੋਸ਼ਿਸ਼ਾਂ ਅਧੀਨ ਹੀ ਇਹਨਾਂ ਨੂੰ ਮਾਣ ਸਨਮਾਨ ਵੀ ਅਕਸਰ ਮਿਲਦੇ ਰਹਿੰਦੇ ਹਨ। 
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿਦਿਆਰਥੀ ਅਰਜੁਨ ਕੇ. ਨੇ ਅੰਤਰਰਾਸ਼ਟਰੀ ਖੇਤੀਬਾੜੀ ਵਿਗਿਆਨ ਅਤੇ ਭੋਜਨ ਤਕਨਾਲੋਜੀ ਸੰਬੰਧੀ ਆਯੋਜਿਤ ਇਕ ਕਾਨਫਰੰਸ ਦੌਰਾਨ ਬੈਸਟ ਪੋਸਟਰ ਦਾ ਸਨਮਾਨ ਹਾਸਲ ਕੀਤਾ। ਇਹ ਕਾਨਫਰੰਸ ਬੈਂਗਲੁਰੂ ਵਿਖੇ 25 ਤੋਂ 27 ਅਗਸਤ ਨੂੰ ਆਯੋਜਿਤ ਕੀਤੀ ਗਈ । ਅਰਜੁਨ ਸਬਜ਼ੀ ਵਿਗਿਆਨ ਵਿਭਾਗ ਤੋਂ ਐਮ ਐਸ ਸੀ ਦੀ ਸਿੱਖਿਆ ਹਾਸਲ ਕਰ ਚੁੱਕਾ ਹੈ । ਇਸ ਸਨਮਾਨ ਤੇ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਨੀਲਮ ਗਰੇਵਾਲ ਅਤੇ ਸਬਜ਼ੀ ਵਿਗਿਆਨ ਵਿਭਾਗ ਦੇ ਮੁਖੀ ਡਾ. ਏ ਐਸ ਢੱਟ ਨੇ ਵਧਾਈ ਦਿੱਤੀ । ਪੀਏਯੂ ਦੇ ਸਬੰਧਿਤ ਹਲਕਿਆਂ ਵਿੱਚ ਇਸ ਸਨਮਾਨ ਨਾਲ ਅਥਾਹ ਖੁਸ਼ੀ ਪਾਈ ਜਾ ਰਹੀ ਹੈ। 
ਸ. ਮਹਿੰਦਰ ਸਿੰਘ ਗਰੇਵਾਲ PAU  ਦੇ ਸਲਾਹਕਾਰ ਕਿਸਾਨ ਵਜੋਂ ਚੁਣੇ ਗਏ
ਲੁਧਿਆਣਾ:: 29 ਅਗਸਤ 2016:  (ਪੰਜਾਬ ਸਕਰੀਨ ਬਿਊਰੋ):
ਸ. ਮਹਿੰਦਰ ਸਿੰਘ ਗਰੇਵਾਲ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪਹਿਲੇ ਸਲਾਹਕਾਰ ਕਿਸਾਨ ਵਜੋਂ ਚੁਣੇ ਗਏ ਹਨ । ਸ. ਗਰੇਵਾਲ ਵੱਖ-ਵੱਖ 42 ਫ਼ਸਲਾਂ ਦੀ ਕਾਸ਼ਤ ਵਿੱਚ 53 ਸਾਲ ਦਾ ਤਜ਼ਰਬਾ ਰੱਖਦੇ ਹਨ । ਉਹਨਾਂ ਨੇ ਦੋਗਲੇ ਬੀਜ ਤਿਆਰ ਕਰਨ ਅਤੇ ਅਗਾਂਹਵਧੂ ਤਕਨੀਕਾਂ ਦੀ ਸਿਖਲਾਈ ਇਜ਼ਰਾਈਲ ਵਰਗੇ ਮੁਲਕ ਤੋਂ ਪ੍ਰਾਪਤ ਕੀਤੀ ਹੈ । 
ਸ. ਗਰੇਵਾਲ ਕੌਮਾਤਰੀ ਪੱਧਰ ਤੇ ਭਾਰਤ ਸਰਕਾਰ ਦੇ ਮੁੱਲ ਨਿਰਧਾਰਤ ਕਰਨ ਵਾਲੀ ਕਮੇਟੀ ਦੇ ਮੈਂਬਰ, ਕੌਮਾਂਤਰੀ ਗੰਨਾ ਖੋਜ ਕੇਂਦਰ ਲਖਨਊ ਦੇ ਮੈਂਬਰ ਅਤੇ ਪਸਾਰ ਭਾਰਤੀ ਬੋਰਡ ਦੇ ਮੈਂਬਰ ਵੀ ਰਹੇ ਹਨ । ਉਹ ਸੂਬਾ ਪੱਧਰ ਦੇ ਪੰਜਾਬ ਸਟੇਟ ਸੀਡ ਸਰਟੀਫਿਕੇਸ਼ਨ ਅਥਾਰਟੀ, ਯੂਨੀਵਰਸਿਟੀ ਦੀਆਂ ਵੱਖ-ਵੱਖ ਕਮੇਟੀਆਂ ਦੇ ਮੈਂਬਰ, 'ਆਤਮਾ' ਅਦਾਰੇ ਦੇ ਸਰਪ੍ਰਸਤ ਮੈਂਬਰ ਵੀ ਹਨ । ਉਹਨਾਂ ਨੂੰ ਹੁਣ ਤੱਕ ਪੰਜ ਅੰਤਰਰਾਸ਼ਟਰੀ 7 ਕੌਮਾਂਤਰੀ ਅਤੇ 16 ਸੂਬਾ ਪੱਧਰ ਐਵਾਰਡ ਪ੍ਰਾਪਤ ਹੋਏ ਹਨ । ਖੇਤੀ ਨੂੰ ਨਵੀਆਂ ਸੇਧਾਂ ਦੇਣ ਲਈ ਅਤੇ ਵੱਧ ਤੋਂ ਵੱਧ ਜਾਣਕਾਰੀ ਹਾਸਲ ਕਰਨ ਲਈ ਉਹਨਾਂ ਵੱਲੋਂ ਅਮਰੀਕਾ, ਕੈਨੇਡਾ, ਮੈਕਸੀਕੋ, ਥਾਈਲੈਂਡ, ਇੰਗਲੈਂਡ ਅਤੇ ਪਾਕਿਸਤਾਨ ਮੁਲਕਾਂ ਦਾ ਦੌਰਾ ਵੀ ਕੀਤਾ ਜਾ ਚੁੱਕਾ ਹੈ । ਉਹਨਾਂ ਵੱਲੋਂ ਆਪਣੇ ਤਜ਼ਰਬਿਆਂ ਤੇ ਅਧਾਰਤ ਹੁਣ ਤੱਕ ਅਨੇਕਾਂ ਪੁਸਤਕਾਂ ਅਤੇ ਲੇਖ ਲਿਖੇ ਜਾ ਚੁੱਕੇ ਹਨ ।
PAU ਦੇ ਕ੍ਰਿਸ਼ੀ ਵਿਗਿਆਨ ਕੇਂਦਰ ਸੰਗਰੂਰ ਨੇ ਗਾਜਰ ਬੂਟੀ ਹਫ਼ਤਾ ਮਨਾਇਆ 
ਲੁਧਿਆਣਾ: 29 ਅਗਸਤ 2016:  (ਪੰਜਾਬ ਸਕਰੀਨ ਬਿਊਰੋ):
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਸੰਗਰੂਰ ਵੱਲੋਂ ਅਪਣਾਏ ਗਏ ਪਿੰਡ (ਕਨੋਈ, ਕੁਲਾਰ ਖੁਰਦ, ਚੱਠੇ ਨੰਨੇਹੜਾ, ਵਿਗਰਵਾਲ, ਤਰਨਜੀਤ ਖੇੜਾ) ਵਿਖੇ ਗਾਜਰ ਬੂਟੀ ਹਫ਼ਤਾ ਮਨਾਇਆ ਗਿਆ ਜਿਸ ਤਹਿਤ ਅਨੇਕਾਂ ਪ੍ਰੋਗਰਾਮ ਆਯੋਜਿਤ ਕੀਤੇ ਗਏ । ਇਸ ਮੌਕੇ ਕੇਂਦਰ ਦੇ ਸਹਿਯੋਗੀ ਨਿਰਦੇਸ਼ਕ ਡਾ. ਮਨਦੀਪ ਸਿੰਘ ਨੇ ਜਾਣਕਾਰੀ ਵਧਾਉਦਿਆਂ ਦੱਸਿਆ ਕਿ ਗਾਜਰ ਬੂਟੀ ਇਕ ਅਜਿਹਾ ਨਦੀਨ ਹੈ ਜੋ ਕਿ ਮਨੁੱਖੀ ਸਿਹਤ ਲਈ ਹਾਨੀਕਾਰਕ ਹੁੰਦਾ ਹੈ । ਇਸ ਨੂੰ ਸਾਂਝੇ ਉਪਰਾਲਿਆਂ ਨਾਲ ਖਤਮ ਕੀਤਾ ਜਾ ਸਕਦਾ ਹੈ । ਇਸ ਮੌਕੇ ਡਾ. ਸੁਨੀਲ ਅਤੇ ਡਾ. ਰਵਿੰਦਰ ਕੌਰ ਨੇ ਵੀ ਸੰਬੋਧਨ ਕੀਤਾ । ਇਸੇ ਸੰਬੰਧੀ ਇਕ ਸੈਮੀਨਾਰ ਗੌਰਮਿੰਟ ਹਾਈ ਸਕੂਲ ਕੁਲਾਰ ਖੁਰਦ ਵਿਖੇ ਲਗਾਇਆ ਗਿਆ ਜਿਥੇ ਵਿਗਿਆਨੀ ਡਾ. ਮੋਨਿਕਾ ਚੌਧਰੀ ਦੀ ਨਿਗਰਾਨੀ ਹੇਠ ਲੇਖ ਲਿਖਣ ਦੇ ਮੁਕਾਬਲੇ ਕਰਵਾਏ ਗਏ ।

No comments: