Monday, August 08, 2016

ਸੇਖੇਵਾਲ ਵਿਖੇ ਤਹਿਸੀਲ ਪੱਧਰ ਦੀ ਵਿਦਿਆਰਥੀ ਵਿਗਿਆਨ ਗੋਸ਼ਟੀ ਕਰਵਾਈ

Mon, Aug 8, 2016 at 12:43 PM
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਹੋਇਆ ਗੋਸ਼ਟੀ ਦਾ ਆਯੋਜਨ 
ਲੁਧਿਆਣਾ: 5 ਅਗਸਤ 2016: (ਪੰਜਾਬ ਸਕਰੀਨ ਬਿਊਰੋ):
ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸੇਖੇਵਾਲ ਵਿਖੇ ਤਹਿਸੀਲ ਪੱਧਰੀ (ਲੁਧਿਆਣਾ ਪੂਰਬੀ) ਵਿਗਿਆਨ ਗੋਸ਼ਟੀ ਨੈਸ਼ਨਲ 
ਸਾਇੰਸ ਸੈਮੀਨਾਰ ਪ੍ਰੋਗਰਾਮ ਤਹਿਤ ਜਿ਼ਲ੍ਹਾ ਸਿੱਖਿਆ ਅਫਸਰ ਸ਼੍ਰੀਮਤੀ ਪਰਮਜੀਤ ਕੌਰ ਚਾਹਲ ਅਤੇ ਜਿ਼ਲ੍ਹਾ ਸਾਇੰਸ ਸੁਪਰਵਾਈਜ਼ਰ ਸੰਤੋਖ ਸਿੰਘ ਗਿੱਲ ਦੇ ਨਿਰਦੇਸ਼ਾਂ ਅਨੁਸਾਰ ਪ੍ਰਿੰਸੀਪਲ ਸ਼੍ਰੀ ਨਰੇਸ਼ ਕੁਮਾਰ ਦੀ ਅਗਵਾਈ ਹੇਠ ਕਰਵਾਈ ਗਈ। ਇਸ ਗੋਸ਼ਟੀ ਦਾ ਮੁੱਖ ਵਿਸ਼ਾ ਸਥਾਈ ਭੋਜਨ ਵਿੱਚ ਦਾਲਾਂ, ਸੰਭਾਵਨਾਵਾਂ ਅਤੇ ਚੁਣੌਤੀਆਂ ਸੀ। ਇਸ ਗੋਸ਼ਟੀ ਵਿੱਚ ਕੁੱਲ 29 ਸਕੂਲਾਂ ਨੇ ਭਾਗ ਲਿਆ। ਇਸ ਗੋਸ਼ਟੀ ਵਿੱਚ ਕਰਵਾਏ ਗਏ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਹਰਗੋਬਿੰਦਪੁਰਾ (ਗਰਲਜ਼) ਦੇ ਡਾ ਼ਜਤਿੰਦਰ ਕੌਰ (ਪ੍ਰਿੰਸੀਪਲ), ਸ਼੍ਰੀਮਤੀ ਮੋਨਿਕਾ (ਲੈਕਚਰਾਰ), ਸ਼੍ਰੀਮਤੀ ਕਿਰਨ ਜੋਤੀ (ਲੈਕਚਰਾਰ ਬਾਇਓ) ਨੇ ਬਤੌਰ ਨਿਰਣਾਇਕਾ ਭੂਮਿਕਾ ਨਿਭਾਈ। ਇਹਨਾਂ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਵਿਵੇਕ ਅਹੂਜਾ, ਸਪਰਿੰਗ ਡੇਲ ਸੀਨੀਅਰ ਸੈਕੰਡਰੀ ਸਕੂਲ ਨੇ ਪ੍ਰਾਪਤ ਕੀਤਾ ਜਦ ਕਿ ਦੂਸਰਾ ਸਥਾਨ ਨਾਜ਼ੀਆ, ਸੀਨੀਅਰ ਸੈਕੰਡਰੀ ਸਕੂਲ ਗੁਰਮ ਅਤੇ ਲਵਲੀਨ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਹਰਗੋਬਿੰਦਪੁਰ ਨੇ ਪ੍ਰਾਪਤ ਕੀਤਾ ਅਤੇ ਤੀਸਰਾ ਸਥਾਨ ਵਰਦਾਨਪਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸੇਖੇਵਾਲ ਅਤੇ ਨਿਹਾਲ ਆਲਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਸਤੀ ਜੋਧੇਵਾਲ ਨੇ ਹਾਸਿਲ ਕੀਤਾ। ਇਹ ਗੋਸ਼ਟੀ ਕਰਵਾਉਣ ਵਿੱਚ ਸ਼੍ਰੀਮਤੀ ਵਰਿੰਦਰਾ ਪ੍ਰਵੀਨ ਸਾਇੰਸ ਮਿਸਟ੍ਰੈਸ, ਸ਼੍ਰੀਮਤੀ ਅਰਚਨਾ ਚਾਵਲਾ ਸਾਇੰਸ ਮਿਸਟ੍ਰੈਸ, ਸ਼੍ਰੀਮਤੀ ਰਜਿੰਦਰ ਕੌਰ ਸਾਇੰਸ ਮਿਸਟ੍ਰੈਸ, ਸ਼੍ਰੀਮਤੀ ਕੋਮਲ ਜੈਨ ਅਤੇ ਮਿਸ ਨਿਧੀ ਸ਼ਰਮਾ ਨੇ ਆਪਣਾ ਯੋਗਦਾਨ ਪਾਇਆ। 
  

No comments: