Sunday, August 07, 2016

ਪਰਮਾਣੂ ਹਥਿਆਰਾਂ ਨੂੰ ਪੂਰੀ ਤਰਾਂ ਖਤਮ ਕਰਨ ਦੀ ਮੰਗ

PAU ਵਿੱਚ ਆਯੋਜਿਤ  ਕੀਤਾ ਗਿਆ ਕੈਂਡਲ ਮਾਰਚ 
ਹੀਰੋਸ਼ਿਮਾ ਅਤੇ ਨਾਗਾਸਾਕੀ ‘ਤੇ ਪ੍ਰਮਾਣੂ ਬੰਬ ਧਮਾਕੇ ਦੇ ਸ਼ਿਕਾਰ ਲੋਕਾਂ ਨੂੰ ਸਰਧਾਂਜਲੀ 
ਲੁਧਿਆਣਾ: 6 ਅਗਸਤ 2016: (ਪ੍ਰਦੀਪ ਸ਼ਰਮਾ//ਪੰਜਾਬ ਸਕਰੀਨ)
ਅੱਜੋਕੇ ਪ੍ਰਮਾਣੂ ਹਥਿਆਰਾਂ ਦੇ ਮਿਆਰ ਅਨੁਸਾਰ ਛੋਟੇ ਜਿਹੇ ਐਟਮੀ ਬੰਬ  ਸੁੱਟਣ ਦੇ ਕਾਰਨ ਜਪਾਨ ਦੇ ਨਗਰ ਹੀਰੋਸ਼ਿਮਾ ਵਿੱਚ  ਕਰੀਬ 140,000 ਲੋਕ ਅਤੇ ਨਾਗਾਸਾਕੀ ਵਿੱਚ 70,000 ਲੋਕ ਮਾਰੇ ਗਏ ਸਨ ਅਤੇ ਅੰਦਾਜਨ ਅਧੀਆਂ ਜਾਨਾਂ ਦੋਵਾਂ ਸ਼ਹਿਰਾਂ ਵਿੱਚ ਪਾਿਹਲੇ ਦਿਨ ਹੀ ਚਲੀਆਂ ਗਈਆਂ ਸਨ।  ਦੋਨਾ ਸ਼ਹਿਰਾਂ ਵਿੱਚ ਮੌਤ ਨੇ ਆਪਣਾ ਤਾਂਡਵ ਦਿਖਾਇਆ। ਕਰੀਬ 300 ਡਾਕਟਰਾਂ ਵਿੱਚੋਂ  272 ਦੀ ਮੌਤ ਹੋ ਗਈ। 1780 ਚੋਂ 1684 ਨਰਸਾਂ ਦੀ ਮੌਤ ਹੋਈ ਅਤੇ 45 ਵਿੱਚੋਂ 42 ਹਸਪਤਾਲ ਤਬਾਹ ਹੋ ਗਏ। ਡਾਕਟਰੀ ਮੁੰਕਮਲ  ਘਾਟ ਹੋ ਗਈ। ਵੱਡੀ ਮਾਤਰਾ ਵਿੱਚ ਰੇਡੀਏਸ਼ਨ ਕਰਕੇ ਹਫ਼ੜਾ ਦਫ਼ੜੀ ਫ਼ੈਲ ਗਈ। ਇੱਥੇ ਪੀ ਏ ਯੂ ਲੁਧਿਆਣਾ ਵਿਖੇ ਪੀ ਏ ਯੂ ਇੰਪਲਾਈਜ਼ ਯੂਨੀਅਨ ਅਤੇ ਇੰਡੀਅਨ ਡਾਕਟਰਜ਼ ਫਾਰ ਪੀਸ ਐਂਡ ਡਿਵੈਲਪਮੈਂਟ (ਆਈ ਡੀ ਪੀ ਡੀ) ਵਲੋਂ ਸਾਂਝੇ ਤੌਰ ਤੇ ਆਯੋਜਿਤ ਨਾਗਰਿਕਾਂ ਦੇ ਇੱਕਠ ਨੰੂ ਸੰਬੋਧਨ ਕਰਦਿਆਂ ਇੰਡੀਅਨ ਡਾਕਟਰਜ਼ ਫਾਰ ਪੀਸ ਐਂਡ ਡਿਵੈਲਪਮੈਂਟ ਦੇ ਕੌਮੀ ਮੀਤ ਪ੍ਰਧਾਨ ਡਾਕਟਰ ਐਨ ਐਸ ਬਾਵਾ ਨੇ ਕਿਹਾ ਕਿ ਇਹ ਅੰਦਾਜ਼ਾ ਲਾਉਣਾ ਵੀ ਔਖਾ ਹੈ ਕਿ ਉਸ ਵੇਲੇ ਪੈਦਾ ਹੋਈ ਅਥਾਹ ਗਰਮੀ ਦੇ ਕਾਰਨ ਕਿਵੇਂ ਲੋਕ ਸਕਿੰਟਾਂ ਵਿੱਚ ਹੀ ਪਿਘਲ ਗਏ? ਉਹਨਾਂ ਨੇ ਇਸ ਮੌਕੇ ਤੇ ਕਵਿਜ ਮੁਕਾਬਲੇ ਕਰਵਾਏ ਤੇ ਇਨਾਮ ਵੰਡੇ।
ਆਈ ਡੀ ਪੀ ਡੀ ਦੇ ਸੀਨੀਅਰ ਮੀਤ ਪ੍ਰਧਾਨ ਡਾ: ਅਰੁਣ ਮਿੱਤਰਾ ਨੇ ਕਿਹਾ ਕਿ ਜਰਮਨੀ ਦੇ ਸਮਰਪਣ ਦੇ ਨਾਲ ਦੂਸਰੀ ਜੰਗ ਤਾਂ ਮਈ ਦੇ ਵਿੱਚ ਹੀ ਲਗਭਗ ਖ਼ਤਮ ਹੋ ਗਈ ਸੀ। ਕੁਝ ਹਫ਼ਤਿਆਂ ਬਾਅਦ ਜਪਾਨ ਦਾ ਆਤਮ ਸਮਰਪਣ ਸੁਭਾਵਕ ਸੀ। ਤਾਂ ਵੀ ਹੀਰੋਸ਼ੀਮਾ ਤੇ ਫੇਰ  ਤਿੰਨ ਦਿਨ ਬਾਅਦ ਨਾਗਾਸਾਕੀ ਤੇ ਪਰਮਾਣੂ ਹਥਿਆਰਾਂ ਨਾਲ ਬੁਛਾੜ ਕੀਤੀ  ਗਈ। ਜਦੋਂ ਕਿ ਇਹਨਾਂ ਦੋਵਾਂ ਸ਼ਹਿਰਾਂ ਵਿੱਚ ਲੱਖਾਂ ਲੋਕ ਤ੍ਰਾਹ ਤ੍ਰਾਹ ਕਰ ਰਹੇ ਸਨ,ਉਦੋਂ ਅਮਰੀਕੀ ਪ੍ਰਸ਼ਾਸਨ  ਇਸ ਵਹਿਸ਼ੀ ਕਾਰੇ ‘ਤੇ ਖੁਸ਼ੀ ਮਨਾ ਰਿਹਾ ਸੀ। ਅਮਰੀਕਾ ਵਲੋਂ  ਮਨੁੱਖੀ ਆਬਾਦੀ ‘ਤੇ ਪ੍ਰਮਾਣੂ ਹਥਿਆਰ ਦੀ ਵਰਤੋ ਤਾਕਤ ਅਤੇ ਬਾਹੂਬੱਲ ਦਾ ਸ਼ਕਤੀ ਪ੍ਰਦਰਸ਼ਨ ਸੀ ਜਿਸਨੇ  ਕਿ ਅਸਲ ਵਿੱਚ ਪ੍ਰਮਾਣੂ ਹਥਿਆਰਾਂ ਦੀ ਦੌੜ ਦੀ ਸ਼ੁਰੂਆਤ ਕਰ ਦਿੱਤੀ।  ਇਹ ਮੰਨਿਆ ਜਾਂਦਾ  ਹੈ ਕਿ ਅੱਜ ਧਰਤੀ ‘ਤੇ ਲਗਭਗ 17000 ਪ੍ਰਮਾਣੂ ਹਥਿਆਰ ਮੌਜੂਦ ਹਨ। ਇਸ ਦੌੜ ਦੇ ਕਾਰਨ ਨਾ ਕੇਵਲ ਪਰਮਾਣੂ ਹਥਿਆਰਾਂ ਦੀ ਗਿਣਤੀ  ਵਿੱਚ ਵਾਧਾ ਹੋਇਆ ਸਗੋਂ ਨਾਲ ਦੀ ਨਾਲ ਪਰਮਾਣੂ ਸੰਪਨ ਦੇਸ਼ਾਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਜੋ ਕਿ ਇੱਕ ਤੋਂ ਵੱਧ ਕੇ ਨੌ ਹੋ ਗਏ ਜਿਵੇਂ ਕਿ ਅਮਰੀਕਾ, ਰੂਸ, ਬਿ੍ਰਟੇਨ, ਜਰਮਨੀ, ਚੀਨ, ਉੱਤਰੀ ਕੋਰੀਆ, ਭਾਰਤ, ਪਾਕਿਸਤਾਨ ਅਤੇ ਇਸਰਾਈਲ।  ਇੱਕ  ਸਮੇਂ ਦੱਖਣੀ ਅਫਰੀਕਾ ਕੋਲ  ਵੀ ਪ੍ਰਮਾਣੂ ਹਥਿਆਰ ਸੀ, ਪਰ ਉਸਨੇ ਇਹਨਾਂ  ਨੂੰ ਅਪਣੇ ਤੌਰ ਤੇ ਖ਼ਤਮ ਕਰ ਦਿੱਤਾ। ਪ੍ਰਮਾਣੂ ਹਥਿਆਰ ਨਾਂ ਕੇਵਲ ਮੱਨੁਖ ਜਾਤੀ ਬਲਕਿ ਧਰਤੀ ਤੇ ਮੌਜੂਦ ਸਾਰੀਆਂ ਵੰਣਗੀਆਂ ਲਈ ਖ਼ਤਰਾ ਹਨ।
ਅੱਜ ਸਾਡੀਆਂ ਅੱਖਾਂ ਦੇ ਸ੍ਹਾਮਣੇ ਦੁਨੀਆਂ ਵਿੱਚ ਬਹੁਤ ਸਾਰੇ ਐਸੇ ਵਿਅਕਤੀ ਅਤੇ ਸੰਗਠਨ ਮੌਜੂਦ ਹਨ ਜੋ ਬੜੇ ਹੀ ਨਿਰਦਈ ਢੰਗ ਨਾਲ ਹਿੰਸਾ ਕਰਨ ਨੂੰ ਤਿਆ ਰਹਿੰਦੇ ਹਨ। ਦੁਨੀਆਂ ਬਹੁਤ ਹੀ ਅਸੁਰੱਖਿਅਤ ਹੋ ਗਈ ਹੈ। ਇਸ ਲਈ , ਜੇ ਸਰਕਾਰਾਂ ਪ੍ਰਮਾਣੂ ਹਥਿਆਰ ਇਸਤੇਮਾਲ ਨਾ ਕਰਨ ਦਾ ਫੈਸਲਾ ਵੀ ਕਰ ਲੈਣ, ਫਿਰ ਵੀ ਇਸ ਖਤਰੇ ਦੇ ਬੱਦਲ ਮੰਡਰਾਉਦੇ ਰਹਿੰਦੇ ਹਨ ਕਿ ਕੋਈ ਸਿਰਫ਼ਿਰਿਆ ਵਿਅਕਤੀ ਯਾ ਸੰਗਠਨ ਇਹਨਾਂ ਨੂੰ ਵਰਤ ਸਕਦਾ ਹੈ। ਮੰਦਭਾਗੀ ਗੱਲ ਹੈ ਕਿ  ਭਾਰਤ ਅਤੇ ਪਾਕਿਸਤਾਨ ਜਿਹਨਾਂ ਦਾ ਮਨੁੱਖੀ ਵਿਕਾਸ ਸੂਚਕ ਅੰਕ ਪਹਿਲਾਂ ਹੀ ਬਹੁਤ ਘੱਟ ਹੈ ਇਸ ਦੌੜ ਵਿੱਚ ਫਸ ਗਏ ਹਨ। ਡਾਕਟਰਾਂ ਦੀ ਪਰਮਾਣੂ ਹਥਿਆਰਾਂ ਦੀ ਪਾਬੰਦੀ ਦੀ ਮੰਗ ਕਰਦੀ ਕੋਮਾਂਤ੍ਰੀ ਜੱਥੇਬੰਦੀ (ਆਈ ਪੀ ਪੀ ਐਨ ਡਬਲਯੂ) ਦੇ ਸਹਿ ਪ੍ਰਧਾਨ ਅਇਰਾ ਹੈਲਫ਼ਾਂਡ ਨੇ ਸੀਮਤ ਖੇਤਰੀ ਪਰਮਾਣੂ ਜੰਗ ਦੇ ਪ੍ਰਭਾਵਾਂ ਦਾ ਅਧਿਅਨ ਕਰਦੇ ਹੌਏ ਪਇਅ ਹੈ ਕਿ ਇਸ ਨਾਲ ਦੋ ਅਰਬ ਲੋਕਾਂ ਦੀ ਜਾਨ  ਖ਼ਤਰੇ ਵਿੰਚ ਪੈ ਜਾਵੇ ਗੀ।
ਡਾ: ਬਲਬੀਰ ਸਿੰਘ ਸ਼ਾਹ ਨੇ ਜੰਗ ਅਤੇ ਅਮਨ ਬਾਰੇ ਕਵਿਤਾਵਾਂ ਪੜ੍ਹੀਆਂ
ਇਸ ਮੌਕੇ ਤੇ ਪੀ ਏ ਯੂ ਦੇ ਵਿਦਿਆਰਥੀਆਂ ਨੇ ਤਤਕਾਲ ਪੇਂਟਿੰਗ ਮੁਕਾਬਲੇ ਵਿੱਚ ਹਿੱਸਾ ਲਿਆ। ਪਹਿਲਾ ਇਨਾਮ ਮਨਮੀਤ ਕੌਰ; ਦੂਜਾ ਰਸਲੀਨ ਕੌਰ ਉਸਾਹਨ ਤੇ ਤੀਜਾ ਤਵੀਸਾ ਸਿੰਘ ਅਤੇ ਅਸੀਸ ਕੁਮਾਰ ਪਾੜੀ ਨੇ ਸਾਂਝੇ ਤੌਰ ਤੇ ਪ੍ਰਾਪਤ ਕੀਤੇ ਜਿਹਨਾਂ ਨੂੰ ਡਾ: ਸੰਜੀਵ ਉੱਪਲ ਤੇ ਡਾ: ਦੀਪਕ ਪ੍ਰਾਸਰ ਨੇ ਵੰਡੇ। ਭਾਰਤ ਜਨ ਗਿਆਨ ਵਿਗਿਆਨ ਜੱਥਾ ਵਲੋਂ ਰਣਜੀਤ ਸਿੰਘ ਅਤੇ ਐਮ ਐਸ ਭਾਟੀਆ ਨੇ ਸੰਬੋਧਨ ਕੀਤਾ। ਹੋਰਨਾ ਤੋਂ ਇਲਾਵਾ  ਮਨਮੋਹਨ ਸਿੰਘ, ਪਰਮਜੀਤ ਸਿੰਘ ਗਿੱਲ, ਡਾ: ਗੁਲਜਾਰ ਪੰਧੇਰ, ਡਾ ਗੁਰਪ੍ਰੀਤ ਰਤਨ, ਰਮੇਸ ਰਤਨ, ਗੁਲਜਾਰ ਗੋਰੀਆ, ਕੁਲਦੀਪ ਬਿੰਦਰ, ਆਨੋਦ ਕੁਮਾਰ, ਸਵਰੂਪ ਸਿੰਘ,  ਪਰਦੀਪ ਸਰਮਾ, ਅਵਤਾਰ ਛਿਬੱਡ, ਮੇਘਰਾਜ ਸਾਮਲ ਹੋਏ।
ਕਾਮਰੇਡ ਬਲਦੇਵ ਸਿੰਘ ਵਾਲੀਆ - ਪ੍ਰਧਾਨ ਖੇਤੀਬਾੜੀ ਯੂਨੀਵਰਸਿਟੀ ਕਰਮਚਾਰੀ ਯੂਨੀਅਨ ਨੇ ਕਿਹਾ ਕਿ ਪ੍ਰਮਾਣੂ ਹਥਿਆਰਾਂ ਦਾ ਖਾਤਮਾ ਹੀ ਮਨੁੱਖਜਾਤੀ ਨੂੰ ਬਚਾਉਣ ਲਈ ਇੱਕੋ ਇੱਕ ਹੱਲ ਹੈ। ਲੋਕਾਂ ਵਲੋਂ ਇੱਕਠੇ ਹੋ ਕੇ ਕੀਤੇ ਗਏ ਯਤਨ ਹੀ ਸਥਿਤੀ ਨੂੰ ਬਿਹਤਰ ਬਣਾ ਸਕਦੇ ਹਨ।

ਸਮਾਗਮ ਤੋਂ ਬਾਅਦ ਮੋਮਬੱਤੀ ਮਾਰਚ ਕੱਢਿਆ ਗਿਆ ਜਿਸਦੀ ਅਗਵਾਈ ਵਿਦਿਆਰਥੀਆਂ ਨੇ ਕੀਤੀ।

No comments: