Friday, August 26, 2016

ਪੰਜਾਬੀ ਆਗੂਆਂ 'ਤੇ ਆਮ ਆਦਮੀ ਪਾਰਟੀ ਵਿਸ਼ਵਾਸ਼ ਨਹੀਂ ਕਰਦੀ-ਛੋਟੇਪੁਰ

ਜੁਆਬੀ ਖਰ੍ਹੀਆਂ ਖਰ੍ਹੀਆਂ ਕਰ ਸਕਦੀਆਂ ਨੇ "ਆਪ" ਦਾ ਵੱਡਾ ਨੁਕਸਾਨ 
ਚੰਡੀਗੜ੍ਹ: 26 ਅਗਸਤ 2016: (ਪੰਜਾਬ ਸਕਰੀਨ ਬਿਊਰੋ):
ਆਪ ਪਾਰਟੀ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਨੇ ਬੜੇ ਹੀ ਸੰਤੁਲਿਤ ਸ਼ਬਦਾਂ ਵਿੱਚ ਸਟਿੰਗ ਅਪ੍ਰੇਸ਼ਨ ਵਿਵਾਦ 'ਤੇ ਪ੍ਰੈਸ ਕਾਨਫਰੰਸ ਕਰਕੇ ਸਫਾਈ ਦਿੱਤੀ ਹੈ। ਇਸਦੇ ਨਾਲ ਹੀ ਉਹਨਾਂ ਕਿ ਵੱਡੇ ਖੁਲਾਸੇ ਇਸ਼ਾਰਿਆਂ ਇਸ਼ਾਰਿਆਂ ਨਾਲ ਹੀ ਕੀਤੇ। ਉਹਨਾਂ ਦੱਸਿਆ ਕਿ ਪੰਜਾਬ ਵਿੱਚੋਂ 80 ਲੱਖ ਰੁਪਏ ਪਾਰਟੀ ਨੂੰ ਦਿੱਲੀ ਭੇਜੇ ਗਏ ਜਿਹਨਾਂ ਵਿੱਚੋਂ 20 ਲੱਖ ਉਹ ਖੁਦ ਦੇ ਕੇ ਆਏ। ਉਨ੍ਹਾਂ ਨੇ ਆਪਣੇ 'ਤੇ ਲਗਾਏ ਜਾ ਰਹੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਅਤੇ ਕਿਹਾ ਕਿ ਸਾਰੀ ਸਾਜ਼ਿਸ਼ ਉਹਨਾਂ ਦੇ ਮਿੱਤਰਾਂ ਨੇ  ਰਚੀ ਹੈ। ਉਹਨਾਂ ਇਸ ਸਟਿੰਗ ਅਪ੍ਰੇਸ਼ਨ ਵਾਲੀ ਵੀਡੀਓ ਨੂੰ ਜਨਤਕ ਕਰਨ ਦੀ ਮੰਗ ਕਰਦਿਆਂ ਇਸ ਸਾਰੇ ਮਾਮਲੇ ਦੀ ਸੀਬੀਆਈ ਜਾਂਚ ਦੀ ਵੀ ਮੰਗ ਕੀਤੀ। ਕਾਬਿਲੇ ਜ਼ਿਕਰ ਹੈ ਕਿ ਸਰਦਾਰ ਛੋਟੇ ਪੁਰ ਬਹੁਤ ਹੀ ਸਾਫ ਸੁਥਰੀ ਸਾਖ ਵਾਲੇ ਆਗੂ ਹਨ। ਉਹਨਾਂ ਨਾਜ਼ੁਕ ਮਾਮਲਿਆਂ ਵੇਲੇ ਵੀ ਕਦੇ ਲੀਡਰਾਂ ਵਰਗੀ ਤਿਕੜਮ ਬਾਜ਼ੀ ਜਾਂ ਚਲਾਕੀ ਨਹੀਂ ਦਿਖਾਈ। ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਸਥਾਪਿਤ ਕਰਨ ਲਈ ਦਿਨ ਰਾਤ ਇੱਕ ਕੀਤੀ ਰੱਖਿਆ।
  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਛੋਟੇਪੁਰ ਨੇ ਆਪਣੇ ਵਿਰੁੱਧ ਦੋਸ਼ਾਂ ਨੂੰ ਬੇਬੁਨਿਆਦ ਅਤੇ ਗਲਤ ਦਸਦਿਆਂ ਖੁਦ ਨੂੰ ਬੇਕਸੂਰ ਦੱਸਿਆ। ਉਨ੍ਹਾ ਕਿਹਾ ਕਿ ਉਨ੍ਹਾ ਨੂੰ ਫਸਾਉਣ ਲਈ ਇਹ ਸਾਰੀ ਸਾਜ਼ਿਸ਼ ਰਚੀ ਗਈ ਹੈ। ਉਨ੍ਹਾ ਕਿਹਾ ਕਿ ਉਹ ਇਸ ਮਾਮਲੇ 'ਚ ਕਿਸੇ ਵੀ ਤਰ੍ਹਾਂ ਦੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਨ।
ਛੋਟੇਪੁਰ ਨੇ ਕਿਹਾ ਕਿ ਉਹ 40 ਸਾਲਾਂ ਤੋਂ ਜਨਤਕ ਜੀਵਨ 'ਚ ਹਨ ਅਤੇ ਇਸ ਸਮੇਂ ਦੌਰਾਨ ਮੇਰਾ ਪੂਰਾ ਕੈਰੀਅਰ ਬੇਦਾਗ ਰਿਹਾ ਹੈ ਅਤੇ ਕਦੇ ਕਿਸੇ ਨੇ ਮੇਰੇ ਵਿਰੁੱਧ ਅਜਿਹਾ ਕੋਈ ਦੋਸ਼ ਨਹੀਂ ਲਾਇਆ। ਉਨ੍ਹਾ ਕਿਹਾ ਕਿ 40 ਸਾਲਾਂ ਦੇ ਜਨਤਕ ਜੀਵਨ 'ਚ ਮੇਰੇ 'ਤੇ ਕਦੇ ਇੱਕ ਪੈਸੇ ਦੀ ਹੇਰਾਫੇਰੀ ਦਾ ਦੋਸ਼ ਵੀ ਨਹੀਂ ਲੱਗਾ। ਜ਼ਿਕਰਯੋਗ ਹੈ ਕਿ ਇੱਕ ਸਟਿੰਗ ਉਪਰੇਸ਼ਨ 'ਚ ਸੁੱਚਾ ਸਿੰਘ ਛੋਟੇਪੁਰ ਨੂੰ ਰਿਸ਼ਵਤ ਲੈਂਦਿਆਂ ਦੇਖਿਆ ਗਿਆ ਸੀ।
ਸਟਿੰਗ ਦੇ ਸਾਹਮਣੇ ਆਉਣ ਮਗਰੋਂ ਪਾਰਟੀ ਤੋਂ ਉਨ੍ਹਾ ਦੀ ਛੁੱਟੀ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਕੱਲ੍ਹ ਪਾਰਟੀ ਦੇ ਕਈ ਸੀਨੀਅਰ ਆਗੂਆਂ ਨੇ ਪਾਰਟੀ ਮੁਖੀ ਕੇਜਰੀਵਾਲ ਨੂੰ ਪੱਤਰ ਲਿਖ ਕੇ ਛੋਟੇਪੁਰ ਨੂੰ ਪਾਰਟੀ 'ਚੋਂ ਕੱਢਣ ਦੀ ਮੰਗ ਕੀਤੀ ਸੀ।
ਖੁਦ ਨੂੰ ਪਾਰਟੀ ਲਈ ਸਮਰਪਿਤ ਦਸਦਿਆਂ ਉਨ੍ਹਾ ਕਿਹਾ ਕਿ ਮੈਂ ਪੰਜਾਬ 'ਚ ਆਮ ਆਦਮੀ ਪਾਰਟੀ ਨੂੰ ਖੜਾ ਕਰਨ ਲਈ ਦਿਨ-ਰਾਤ ਸਖ਼ਤ ਮਿਹਨਤ ਕੀਤੀ ਹੈ ਅਤੇ ਆਪਣਾ ਖ਼ੂਨ ਪਸੀਨਾ ਦੇ ਕੇ ਆਮ ਆਦਮੀ ਪਾਰਟੀ ਨੂੰ ਪੰਜਾਬ 'ਚ ਇਸ ਮੁਕਾਮ 'ਤੇ ਪਹੁੰਚਾਇਆ ਹੈ। ਸਾਜ਼ਿਸ਼ ਦੀ ਗੱਲ ਕਰਦਿਆਂ ਛੋਟੇਪੁਰ ਨੇ ਕਿਹਾ ਕਿ ਉਨ੍ਹਾ ਨੂੰ ਫਸਾਉਣ ਲਈ ਇਹ ਸਾਰੀ ਸਾਜ਼ਿਸ਼ ਤਿਆਰ ਕੀਤੀ ਗਈ ਹੈ। ਉਨ੍ਹਾ ਕਿਹਾ ਕਿ ਮੈਨੂੰ ਹੈਰਾਨੀ ਹੈ ਕਿ ਮੇਰੇ ਆਪਣੇ ਮੈਨੂੰ ਫਸਾ ਰਹੇ ਹਨ, ਜਦਕਿ ਵਿਰੋਧੀ ਮੇਰਾ ਸਾਥ ਦੇ ਰਹੇ ਹਨ।
ਛੋਟੇਪੁਰ ਨੇ ਕਿਹਾ ਕਿ ਮੇਰੇ ਖ਼ਿਲਾਫ਼ ਆਪਣਿਆਂ ਨੇ ਹੀ ਸਾਜ਼ਿਸ਼ ਕੀਤੀ ਹੈ ਅਤੇ ਮੈਂ ਇਸ ਮਾਮਲੇ 'ਚ ਕਿਸੇ ਵੀ ਤਰ੍ਹਾਂ ਦੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਾਂ, ਕਿਉਂਕਿ ਮੈਂ ਜਾਣਦਾ ਹਾਂ ਕਿ ਸੱਚ ਮੇਰੇ ਨਾਲ ਹੈ ਅਤੇ ਜਿਹੜੇ ਲੋਕਾਂ ਨੇ ਮੈਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਹੈ, ਉਹ ਕਦੇ ਸਫ਼ਲ ਨਹੀਂ ਹੋ ਸਕਣਗੇ।
ਦਿੱਲੀ ਦੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ 'ਤੇ ਹਮਲਾ ਕਰਦਿਆਂ ਛੋਟੇਪੁਰ ਨੇ ਕਿਹਾ ਕਿ ਉਹ ਡਿਪਟੀ ਮੁੱਖ ਮੰਤਰੀ ਨਹੀਂ ਸਗੋਂ ਜਾਸੂਸ ਹੈ। ਉਨ੍ਹਾ ਕਿਹਾ ਕਿ ਪੰਜਾਬ ਦੇ ਲੋਕਾਂ ਅਤੇ ਵਾਲੰਟੀਅਰਾਂ ਨੂੰ ਤੈਅ ਕਰਨਾ ਚਾਹੀਦਾ ਹੈ ਕਿ ਮੈਂ ਚੋਰ ਹਾਂ ਜਾਂ ਨਹੀਂ।
ਛੋਟੇਪੁਰ ਨੇ ਕਿਹਾ ਕਿ ਕੇਜਰੀਵਾਲ ਮੈਨੂੰ ਮਿਲਣ ਲਈ ਤਿਆਰ ਨਹੀਂ ਅਤੇ ਮਨੀਸ਼ ਸਿਸੋਦੀਆ ਡਿਪਟੀ ਮੁੱਖ ਮੰਤਰੀ ਨਹੀਂ ਸਗੋਂ ਜਾਸੂਸ ਹੈ। ਜੇ ਭਰਾ ਆਪਣੇ ਭਰਾ ਦੀ ਵੀਡੀਓ ਬਣਾਉਂਦਾ ਹੈ ਤਾਂ ਇਹ ਜਾਸੂਸੀ ਹੈ। ਉਨ੍ਹਾ ਕਿਹਾ ਕਿ ਪਾਰਟੀ ਟਿਕਟਾਂ ਦੋ ਦੋ ਕਰੋੜ ਰੁਪਏ ਵਿੱਚ ਵਿਕੀਆਂ ਹਨ ਅਤੇ ਪਾਰਟੀ ਵੱੱਲੋਂ ਐਲਾਨੇ 32 'ਚੋਂ 25 ਉਮੀਦਵਾਰ ਭ੍ਰਿਸ਼ਟ ਹਨ ਅਤੇ ਉਨ੍ਹਾਂ ਨੇ ਸਰਕਾਰ ਨਾਲ ਹੱਥ ਲਿਆ ਲਿਆ ਹੈ।
ਉਨ੍ਹਾ ਕਿਹਾ ਕਿ 24 ਘੰਟੇ 'ਚੋਂ 18-19 ਘੰਟੇ ਪਾਰਟੀ ਲਈ ਕੰਮ ਕੀਤਾ ਅਤੇ ਵਿਦੇਸ਼ਾਂ ਤੋਂ ਵੀ ਪਾਰਟੀ ਲਈ ਚੰਦਾ ਇਕੱਠਾ ਕੀਤਾ ਅਤੇ ਹੁਣ ਮੈਨੂੰ ਬਦਨਾਮ ਕਰਨ ਲਈ ਗਲਤ ਦੋਸ਼ ਲਾਏ ਜਾ ਰਹੇ ਹਨ। ਉਨ੍ਹਾ ਕਿਹਾ ਕਿ ਮੈਂ ਦਿੱਲੀ ਚੋਣਾਂ ਵਿਚ 20 ਲੱਖ ਤੋਂ ਵੀ ਜ਼ਿਆਦਾ ਰੁਪਏ ਖਰਚ ਕੀਤੇ। ਉਨ੍ਹਾ ਮੰਗ ਕੀਤੀ ਕਿ ਸਟਿੰਗ ਨੂੰ ਜਨਤਕ ਕੀਤਾ ਜਾਵੇ ਅਤੇ ਸੀ ਬੀ ਆਈ ਜਾਂਚ ਕਰਵਾਈ ਜਾਵੇ ਅਤੇ ਜੇ ਮੇਰਾ ਇਕ ਵੀ ਪੈਸਾ ਨਿਕਲਦਾ ਹੈ ਤਾਂ ਸੂਲੀ ਚੜ੍ਹਨ ਲਈ ਤਿਆਰ ਹਾਂ। ਉਨ੍ਹਾ ਕਿਹਾ ਕਿ ਸਿਆਸਤ ਮੇਰਾ ਪੇਸ਼ਾ ਨਹੀਂ ਸਗੋਂ ਮੈਂ ਸਿਰਫ ਸੇਵਾ ਲਈ ਇਸ ਪਾਰਟੀ ਵਿਚ ਆਇਆ ਸੀ।
ਛੋਟੇਪੁਰ ਨੇ ਕਿਹਾ ਕਿ ਪਾਰਟੀ ਨੇ ਤੈਅ ਕੀਤਾ ਸੀ ਕਿ ਭ੍ਰਿ੍ਰਸ਼ਟ ਲੋਕਾਂ ਨੂੰ ਟਿਕਟ ਨਹੀਂ ਮਿਲੇਗਾ, ਪਰ ਟਿਕਟਾਂ ਦੀ ਵੰਡ ਵੇਲੇ ਵਲੰਟੀਅਰਾਂ ਨੂੰ ਨਜ਼ਰ-ਅੰਦਾਜ਼ ਕੀਤਾ ਗਿਆ ਅਤੇ ਪਾਰਟੀ ਲਈ ਕੰਮ ਕਰਨ ਵਾਲਿਆਂ ਨੂੰ ਨਕਾਰ ਦਿੱਤਾ ਗਿਆ ਅਤੇ ਉਨ੍ਹਾਂ ਲੋਕਾਂ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ, ਜਿਹੜੇ ਉਨ੍ਹਾਂ ਦੀ ਹਾਂ ਵਿੱਚ ਹਾਂ ਮਿਲਾ ਰਹੇ ਹਨ।
ਉਨ੍ਹਾ ਕਿਹਾ ਕਿ ਮੈਂ ਖੁਦ ਨੂੰ ਕਦੇ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦਾ ਦਾਅਵੇਦਾਰ ਨਹੀਂ ਦੱਸਿਆ, ਪਰ ਪੰਜਾਬ ਵਿੱਚ ਪਾਰਟੀ ਦੀਆਂ ਜੜ੍ਹਾਂ ਲਾਉਣ ਵਾਲਿਆਂ ਦੀ ਅਣਦੇਖੀ ਕੀਤੀ ਜਾ ਰਹੀ ਹੈ ਅਤੇ ਪੈਸੇ ਵਾਲੇ ਅੱਗੇ ਆ ਰਹੇ ਹਨ।
ਛੋਟੇਪੁਰ 'ਤੇ ਰਿਸ਼ਵਤ ਲੈਣ ਸਬੰਧੀ ਇਕ ਵੀਡੀਓ ਸਾਹਮਣੇ ਆਈ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ ਢਾਈ ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਸੇਵਾ ਕੀਤੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਬੀਤੇ ਢਾਈ ਸਾਲਾਂ ਤੋਂ ਪਾਰਟੀ ਤੋਂ ਉਨ੍ਹਾਂ ਨੇ ਕਦੀ ਕੋਈ ਫੰਡ ਨਹੀਂ ਲਿਆ। ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਪਾਰਟੀ ਦੇ ਅੰਦਰ ਉਨ੍ਹਾਂ ਦੇ ਆਪਣਿਆਂ ਨੇ ਉਨ੍ਹਾਂ ਖਿਲਾਫ ਵੱਡੀ ਸਾਜ਼ਸ਼ ਰਚੀ ਹੈ। ਛੋਟੇਪੁਰ ਨੇ ਇਹ ਵੀ ਕਿਹਾ ਕਿ ਉਨ੍ਹਾਂ ਖਿਲਾਫ ਸੀ.ਬੀ.ਆਈ. ਤੋਂ ਜਾਂਚ ਕਰਵਾਈ ਜਾਵੇ। ਇਸ ਪ੍ਰੈਸ ਕਾਨਫਰੰਸ 'ਚ ਉਨ੍ਹਾਂ ਨੇ ਪਾਰਟੀ ਦੇ ਕਈ ਵਿਵਾਦਾਂ 'ਤੇ ਗੱਲ ਕੀਤੀ। ਉਨ੍ਹਾਂ ਨੇ ਕੇਜਰੀਵਾਲ ਤੇ ਦੁਰਗੇਸ਼ ਪਾਠਕ ਸਬੰਧੀ ਵੀ ਕਈ ਇੰਕਸ਼ਾਫ ਕੀਤੇ। ਉਨ੍ਹਾਂ ਨੇ ਇਹ ਵਿਸ਼ੇਸ਼ ਤੌਰ 'ਤੇ ਕਿਹਾ ਕਿ ਪੰਜਾਬੀ ਆਗੂਆਂ 'ਤੇ ਆਮ ਆਦਮੀ ਪਾਰਟੀ ਵਿਸ਼ਵਾਸ਼ ਨਹੀਂ ਕਰਦੀ। ਇਸ ਦੇ ਨਾਲ ਹੀ ਉਨ੍ਹਾਂ ਨੇ ਪਾਰਟੀ ਛੱਡਣ ਤੋਂ ਇਨਕਾਰ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ ਕੇਜਰੀਵਾਲ ਦੇ ਫੈਸਲੇ ਦਾ ਇੰਤਜਾਰ ਕਰਨਗੇ। ਸਾਜ਼ਿਸ਼ ਮਿੱਤਰਾਂ ਨੇ ਹੀ ਰਚੀ-ਛੋਟੇਪੁਰ  ਦੇ ਇਸ਼ਾਰਤਨ ਖੁਲਾਸੇ ਵੀ ਪਾ ਸਕਦੇ ਹਨ ਵਿਰੋਧੀਆਂ ਲਈ ਵੱਡੇ ਪੰਗੇ 

No comments: