Wednesday, August 31, 2016

ਨਿਰਮਲ ਸਿੰਘ ਨੇ ਗਡਵਾਸੂ ਵਿਖੇ ਅਹੁੱਦਾ ਸੰਭਾਲਿਆ

Wed, Aug 31, 2016 at 9:22 AM
ਸਹਾਇਕ ਪ੍ਰੋਫੈਸਰ (ਬਾਗਬਾਨੀ) ਵਜੋ ਰਨਤਾਰਨ ਵਿਖੇ ਹੋਈ ਨਿਯੁਕਤੀ 
ਲੁਧਿਆਣਾ: ਅਗਸਤ 31, 2016: (ਪੰਜਾਬ ਸਕਰੀਨ ਬਿਊਰੋ):
ਗੁਰੁ ਅੰਗਦ ਦੇਵ ਵੈਟਰਨਰੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ ਵਲੋ ਨਿਯੁਕਤ ਕੀਤੇ ਗਏ ਨਿਰਮਲ ਸਿੰਘ ਨੇ ਕ੍ਰਿਸ਼ੀ ਵਿਗਿਆਨ ਕੇਂਦਰ, ਪਿੰਡ ਬੂਹ, ਗਡਵਾਸੂ, ਜਿਲ੍ਹਾ ਤਰਨਤਾਰਨ ਵਿਖੇ ਸਹਾਇਕ ਪ੍ਰੋਫੈਸਰ (ਬਾਗਬਾਨੀ) ਵਜੋ ਅਹੁੱਦਾ ਸੰਭਾਲ ਲਿਆ ਹੈਨਿਰਮਲ ਸਿੰਘ ਨੇ ਖੇਤੀਬਾੜੀ ਵਿਸ਼ੇ ਵਿੱਚ ਆਪਣੀ ਗ੍ਰੈਜੁਏਸ਼ਨ ਰਾਜਸਥਾਨ ਐਗਰੀਕਲਚਰਲ ਯੂਨੀਵਰਸਿਟੀ, ਬੀਕਾਨੇਰ ਤੋ ਪ੍ਰਾਪਤ ਕੀਤੀ ਜਦਕਿ ਉੱਚ ਸਿਖਿਆ ਸਬਜੀ ਵਿਗਿਆਨ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋ ਪ੍ਰਾਪਤ ਕੀਤੀ ਨਿਰਮਲ ਸਿੰਘ ਦੁਆਰਾ ਨਵੀਂ ਦਿੱਲੀ ਵਿਖੇ ਦਿੱਲੀ ਯੂਨੀਵਰਸਿਟੀ ਵੱਲੋ ਕਰਵਾਈ ਗਈ ਅੰਤਰ-ਰਾਸ਼ਟਰੀ ਕਾਨਫ੍ਰੈਂਸ ਵਿੱਚ ਅਤੇ "ਵਾਈਡ ਹਾਈਬ੍ਰੀਡਾਈਜੇਸ਼ਨ" ਵਿਸ਼ੇ ਸਬੰਧੀ ਆਈਆਈਐਚਆਰ, ਬੈਂਗਲੌਰ ਵਿਖੇ ਹੋਈ ਰਾਸ਼ਟਰੀ ਪੱਧਰ ਦੇ ਸੈਮੀਨਾਰ ਵਿੱਚ ਵੀ ਹਿੱਸਾ ਲਿਆ ਗਿਆ ਸੀ ਇੱਕ ਮੱਧਵਰਗੀ ਪਰਿਵਾਰ ਵਿੱਚੋ ਆਉਂਦੇ ਨਿਰਮਲ ਸਿੰਘ ਦਾ ਪਿਛੋਕੜ ਫਾਜਿਲਕਾ ਜਿਲ੍ਹੇ ਨਾਲ ਸਬੰਧਿਤ ਹੈ, ਉਹ ਅਖਬਾਰਾਂ-ਮੈਗਜ਼ੀਨਾਂ ਦੇ ਵਿੱਚ ਆਪਣੇ ਲੇਖਾਂ ਦੇ ਰਾਹੀ ਪੰਜਾਬ ਦੇ ਕਿਸਾਨਾਂ ਨੂੰ ਖੇਤੀਬਾੜੀ ਦੀਆਂ ਨਵੀਆਂ ਤਕਨੀਕਾਂ ਬਾਰੇ ਜਾਣੂ ਕਰਵਾਉਣ ਦੀ ਕੋਸ਼ਿਸ਼ ਕਰਦਾ ਹੈ
"ਇੱਕ ਮਾਣਯੋਗ ਸੰਸਥਾ ਦਾ ਹਿੱਸਾ ਬਣਦੇ ਹੋਏ ਮੈਂ ਅਤਿਅੰਤ ਖੁਸ਼ੀ ਮਹਿਸੂਸ ਕਰਦਾਂ ਹਾਂ ਬਾਬਾ ਸਾਹੇਬ ਡਾ ਬੀ ਆਰ ਅੰਬੇਦਕਰ ਦੀ ਸੋਚ ਨੂੰ ਅਪਨਾਉਂਦੇ ਹੋਏ ਮੈਂ ਆਪਣੇ ਕੰਮ ਨੂੰ ਸਦਾ ਤਰਜੀਹ ਦੇਵਾਂਗਾ " ਨਿਰਮਲ ਸਿੰਘ ਨੇ ਖੁਸ਼ੀ ਸਾਂਝੀ ਕਰਦੇ ਹੋਏ ਕਿਹਾ

ਨਿਰਮਲ ਸਿੰਘ ਦੇ ਅਹੁੱਦਾ ਸੰਭਾਲਣ ਸਮੇਂ ਡਾ. ਅਵਤਾਰ ਸਿੰਘ ਪ੍ਰੋਫੈਸਰ ਅਤੇ ਸਾਬਕਾ ਮੁੱਖੀ ਫੋਰੈਸਟਰੀ ਅਤੇ ਨੈਚੁਰਲ ਰਿਸੋਰਸ ਵਿਭਾਗ, ਸੋਹਣ ਸਿੰਘ ਨਿਜੀ ਸਹਾਇਕ (ਏਡੀਸੀ ਪੀਏਯੂ), ਹਰਲੀਨ ਸਿੰਘ, ਮਨਜੀਤ ਸਿੰਘ, ਸੁਰਿੰਦਰਪਾਲ, ਪਰਮਿੰਦਰਪਾਲ, ਡਾ. ਰਵਿੰਦਰ ਕੁਮਾਰ, ਸਰਬਜੀਤ ਸਿੰਘ, ਯਾਦਵਿੰਦਰ ਸਿੰਘ, ਮਨਮੋਹਨ, ਜਸਪ੍ਰੀਤ ਸਿੰਘ ਹਾਜਿਰ ਸਨ ਸਭ ਨੇ ਨਿਰਮਲ ਸਿੰਘ ਨੂੰ ਇਸ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ ਅਤੇ ਉਸਦੇ ਇੱਕ ਚੰਗੇਰੇ ਭਵਿੱਖ ਦੀ ਆਸ ਕੀਤੀ

No comments: