Tuesday, August 02, 2016

ਜੰਗੇ ਆਜ਼ਾਦੀ ਦੇ ਪ੍ਰਥਮ ਸੰਗਰਾਮੀਏਂ ਬਾਬਾ ਰਾਮ ਸਿੰਘ ਬਾਰੇ ਕੈਨੇਡਾ 'ਚ ਸਮਾਗਮ

ਡਾ. ਗੁਰਭਜਨ ਗਿੱਲ ਨੇ ਮੁਢਲੇ ਸ਼ਬਦਾਂ ਵਿੱਚ ਦੱਸੀ ਬਾਬਾ ਜੀ ਦੀ ਅਹਿਮੀਅਤ 
ਨਾਮਧਾਰੀ ਪੰਥ ਦੇ ਬਾਨੀ ਅਤੇ ਜੰਗੇ ਆਜ਼ਾਦੀ ਦੇ ਪ੍ਰਥਮ ਸੰਗਰਾਮੀਏਂ ਬਾਬਾ ਰਾਮ ਸਿੰਘ ਬਾਰੇ ਕੈਨੇਡਾ  ਦੇ ਬਰਨਬੀ ਸਥਿਤ ਫੌਕਸ ਆਡੀਟੋਰੀਅਮ ਚ ਸੈਮੀਨਾਰ ਦੇ ਮੁਢਲੇ ਸ਼ਬਦ  ਬੋਲਦਿਆ ਗੁਰਭਜਨ ਗਿੱਲ ਨੇ ਕਿਹਾ ਕਿ ਭਰੂਣ ਹੱਤਿਆ ਰੋਕਣ, ਮਾਂ ਬੋਲੀ ਦਾ ਸਨਮਾਨ ਵਧਾਉਣ ਅਤੇ ਸਾਦਾ ਵਿਆਹ ਸ਼ਾਦੀਆਂ ਦੇ ਹੱਕ ਵਿਚ ਸਭ ਤੋਂ ਪਹਿਲਾਂ ਬਾਬਾ ਰਾਮ ਸਿੰਘ ਜੀ ਨੇ ਆਵਾਜ਼ ਉਠਾਈ।  
 ਸੈਮੀਨਾਰ ਚ ਸੁਵਰਨ ਸਿੰਘ ਵਿਰਕ,  ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ, ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਪ੍ਰੀਮੀਅਰ ਉੱਜਲ ਦੋਸਾਂਝ , ਡਾ: ਚਰਨਜੀਤ ਅਜੀਤ ਸਿੰਘ, ਗੁਰਮੁਖ ਸਿੰਘ ਯੂ ਕੇ, , ਹਰਪਾਲ ਸਿੰਘ ਸੇਵਕ ਤੇ ਡਾਂ ਵਰਿਆਮ ਸਿੰਘ ਸੰਧੂ ਨੇ ਪਰਚੇ ਪੜ੍ਹੇ। 
ਨਾਮਧਾਰੀ ਪੰਥ ਦੇ ਵਰਤਮਾਨ ਮੁਖੀ ਸਤਿਗੁਰੂ ਉਦੈ ਸਿੰਘ ਜੀ ਨੇ ਸਭ ਦਾ ਸਨਮਾਨ ਕੀਤਾ
ਮੰਚ ਸੰਚਾਲਨ ਸ ਬਲਦੇਵ ਸਿੰਘ ਨਿੱਝਰ ਨੇ ਕੀਤਾ।  ਸੈਮੀਨਾਰ ਚ ਮੋਹਨ ਗਿੱਲ, ਡਾ; ਸਾਧੂ ਸਿੰਘ, ਸਾਧੂ ਬਿੰਨਿੰਗ, ਡਾ: ਰਘਬੀਰ ਸਿੰਘ ਸਿਰਜਣਾ, ਰਜਵੱਤ ਕੌਰ ਸੰਧੂ,  ਸੋਹਨ ਸਿੰੋਘ ਪੂਨੀ  ਇਤਿਹਾਸਕਾਰ ਗਦਰ ਲਹਿਰ ,ਬਲਬੀਰ ਸਿੰਘ ਕੰਵਲ ਲੰਡਨ, ਸੂਬਾ ਰੇਸ਼ਮ ਸਿਂਘ ਟੋਰੰਟੋ,  ਜਸਪਾਲ ਸਿੰਘ ਰੰਧਾਵਾ ਨਾਮਧਾਰੀ, ਭੁਪਿੰਦਰ ਮੱਲ੍ਹੀ, ਨਿਸ਼ਾਨ ਸਿੰਘ ਨਾਮਧਾਰੀ ਕਥਾਵਾਚਕ ਸਮੇਤ ਭਾਰੀ ਗਿਣਤੀ ਚ ਨਾਮਧਾਰੀ ਸੰਗਤ ਹਾਜ਼ਰ ਸੀ। 

No comments: