Wednesday, August 03, 2016

ਆਮ ਆਦਮੀ ਪਾਰਟੀ ਵਲੋਂ 'ਸੂਚਨਾ ਦਾ ਅਧਿਕਾਰ ਵਿੰਗ' ਦੇ ਢਾਂਚੇ ਦਾ ਐਲਾਨ


Wed, Aug 3, 2016 at 6:10 PM
ਇਹ ਵਿੰਗ ਕਰੇਗਾ ਲੋਕ ਮਾਰੂ ਨੀਤੀਆਂ ਨੂੰ ਬੇਨਕਾਬ 
ਲੁਧਿਆਣਾ: 3 ਅਗਸਤ 2016: (ਪੰਜਾਬ ਸਕਰੀਨ ਬਿਊਰੋ):
ਅੱਜਕਲ੍ਹ ਆਰਟੀਆਈ ਦੀ ਮੁਹਾਰਤ ਸਿਆਸਤ ਵਿੱਚ ਵੀ ਜ਼ਰੂਰੀ ਸਮਝੀ ਜਾਂਦੀ ਹੈ। ਇਹ ਇੱਕ ਅਜਿਹਾ ਹਥਿਆਰ ਹੈ ਜਿਹੜਾ ਸਮੇਂ ਸਰ ਚਲਾਇਆ ਜਾਵੇ ਤਾਂ ਬਹੁਤ ਵੱਡਾ ਅਸਰ ਦਿਖਾਉਂਦਾ ਹੈ। ਇਹਨਾਂ ਸਾਰੀਆਂ ਗੱਲਾਂ ਨੂੰ ਨਜ਼ਰ ਵਿੱਚ ਰੱਖਦਿਆਂ ਆਮ ਆਦਮੀ ਪਾਰਟੀ ਵਲੋਂ ਇਸਦੇ 'ਸੂਚਨਾ ਦਾ ਅਧਿਕਾਰ ਵਿੰਗ' ਦੇ ਢਾਂਚੇ ਦਾ ਐਲਾਨ ਕੀਤਾ ਗਿਆ ਹੈ। ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਅਤੇ ਰਾਜਨੀਤਿਕ ਪਾਰਟੀਆਂ ਖਾਸ ਕਰਕੇ ਸੱਤਾਧਾਰੀ ਅਕਾਲੀ-ਬੀਜੇਪੀ ਗਠਬੰਧਨ ਦੀਆਂ ਲੋਕ ਮਾਰੂ ਨੀਤੀਆਂ ਨੂੰ ਸਾਹਮਣੇ ਲੈ ਕੇ ਆਉਣ ਲਈ ਆਮ ਆਦਮੀ ਪਾਰਟੀ ਵਲੋਂ 'ਸੂਚਨਾ ਦਾ ਅਧਿਕਾਰ ਵਿੰਗ' ਦੀ ਸਥਾਪਨਾ ਕੀਤੀ ਗਈ ਹੈ ਅਤੇ ਇਹ ਵਿੰਗ ਆਮ ਜਨਤਾ ਦੀ ਭਲਾਈ ਲਈ ਪੂਰਣ ਤੋਰ ਤੇ ਯਤਨਸ਼ੀਲ ਰਹੇਗਾ।


ਇਸ ਵਿੰਗ ਦੇ ਢਾਂਚੇ ਦੇ ਅਧੀਨ ਲੁਧਿਆਣਾ ਜ਼ੋਨ ਤੋਂ ਮਨੁੱਖੀ ਅਧਿਕਾਰ ਕਾਰਜਕਰਤਾ ਮਹਿੰਦਰ ਸਿੰਘ ਗਰੇਵਾਲ ਨੂੰ 'ਸੂਚਨਾ ਦਾ ਅਧਿਕਾਰ ਵਿੰਗ' ਦਾ ਜਨਰਲ ਸਕੱਤਰ, ਅੰਮ੍ਰਿਤਪਾਲ ਸਿੰਘ ਨੂੰ ਸਹਿ-ਸਕੱਤਰ ਅਤੇ ਕਰਨਲ ਦਰਸ਼ਨ ਢਿੱਲੋਂ ਨੂੰ ਲੁਧਿਆਣਾ ਜ਼ੋਨ ਦਾ ਕੋਆਰਡੀਨੇਟਰ ਬਣਾਇਆ ਗਿਆ ਹੈ।

No comments: