Friday, August 12, 2016

ਜੇ.ਐਨ. ਯੂ 'ਚ ਹਮਲਾ ਅਤੇ ਭਾਰਤੀ ਕੌਮਵਾਦ ਦਾ ਸਵਾਲ

Mon, Aug 8, 2016 at 12:06 PM
ਮੂਲ--ਰਾਜੇਸ਼ ਤਿਆਗੀ                                                                                   ਅਨੁਵਾਦ-ਰਜਿੰਦਰ
ਭਗਵਾ ਸਰਕਾਰ ਅਤੇ ਇਸਦੇ ਸਾਥੀਆਂ, ਸੱਜੇ-ਪੱਖੀ ਕੌਮਵਾਦੀਆਂ ਦੁਆਰਾ ਜੇ. ਐਨ. ਯੂ 'ਤੇ ਕੀਤੇ ਹਮਲੇ ਨੂੰ ਤੁਰੰਤ ਪੂਰੇ ਦੇਸ਼ ਇੱਕ ਰੈਡੀਕਲ ਵਿਰੋਧ ਝੱਲਣਾ ਪਿਆ ਹੈ। ਹੈਦਰਾਬਾਦ 'ਚ ਵਿਦਿਆਰਥੀ ਰੋਹਿਤ ਵੇਮੂਲਾ ਦੀ ਖੁਦਕੁਸ਼ੀ  ਦੇ ਫੌਰੀ ਨਤੀਜੇ ਵਜੋਂ, ਜੇ.ਐਨ.ਯੂ 'ਚ ਹਮਲੇ ਨੇ ਹਾਂਡੀ ਨੂੰ ਉਬਾਲ ਦਰਜੇ 'ਤੇ ਲੈ ਆਉਂਦਾ ਹੈ। ਨੌਜਵਾਨਾਂ ਨੂੰ ਭੈਭੀਤ ਕਰਨ ਲਈ ਇੱਕ ਭਗਵਾ ਯੁੱਧਨੀਤੀ ਘਾੜਿਆਂ ਵਲੋਂ ਨਿਰਦੇਸ਼ਿਤ, ਤਖਤਾਪਲਟ ਦਾ ਗਰਭਪਾਤ ਕੁਝ ਨਹੀਂ ਲਿਆਇਆ, ਪਰ ਸਰਕਾਰ ਦੀ ਬੇਕਦਰੀ ਅਤੇ ਬੇਇੱਜਤੀ ਕੀਤੀ ਹੈ ਜਿਸਦਾ ਗਰਾਫ਼ ਪਿਛਲੇ ਮਹੀਨਿਆਂ ਤੋਂ ਤੇਜ਼ੀ ਨਾਲ਼ ਡਿੱਗ ਰਿਹਾ ਸੀ। 

ਸਤਾਲਿਨਵਾਦੀ ਆਗੂ, ਜੇ.ਐਨ. ਯੂ ਅੰਦਰ ਵਿਦਿਆਰਥੀ ਜਥੇਬੰਦੀਆਂ ਦੇ ਸ਼ਿਖਰ 'ਤੇ ਬੈਠੇ ਉਹਨਾਂ ਦੇ ਨੁਮਾਇੰਦਿਆਂ ਜ਼ਰੀਏ ਬਗਾਵਤ ਪੈਦਾ ਕਰਨ ਵਾਲੀਆਂ ਸ਼ੁਰੂਆਤੀ ਚਿੰਗਾਰੀਆਂ ਨੂੰ ਬੁਝਾਉਣ ਦੀ ਕੋਸ਼ਿਸ਼ ਵਿੱਚ ਬਹੁਤ ਫੁਰਤੀਲੇ ਸਨ। ਬੁਰਜੁਆ ਜਮਹੂਰੀਅਤ ਅਤੇ ਇਸਦੇ ਸੰਵੀਧਾਨ, ਕੌਮਵਾਦ ਅਤੇ ਕੌਮੀ-ਰਾਜ ਦੀ ਹਿਮਾਇਤ ਕਰਨ ਦੀਆਂ ਕਸਮਾਂ ਖਾਂਦੇ ਹੋਏ, ਉਹਨਾਂ ਦੇ ਸਿਰਾਂ 'ਤੇ ਤਿਰੰਗਾ ਲਹਿਰਾਉਂਦੇ ਹੋਏ, ਉਹਨਾਂ ਨੇ ਤੇਜ਼ੀ ਨਾਲ਼ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਗੁਮਰਾਹ ਕਰਨ ਲਈ ਤਿਕੜਮ ਭਿੜਾਈ। ਫੌਰਨ, 'ਸੱਚੇ' ਬਨਾਮ 'ਝੂਠੇ' ਕੌਮਵਾਦ ਦਰਮਿਆਨ ਬੇਬੁਨਿਆਦ ਬਹਿਸ ਦੀ ਰੂਪਬਦਲੀ ਨਾਲ਼ ਕੌਮਵਾਦ ਮਿਲੀ ਚੁਣੌਤੀ ਨੂੰ ਬੇਅਸਰ ਕਰ ਦਿੱਤਾ ਗਿਆ ।  

ਘਨਈਆ, ਸਤਾਲਿਨਵਾਦੀ ਸੀਪੀਆਈ ਦੀ ਅਗਵਾਈ ਵਾਲੀ ਵਿਦਿਆਰਥੀ ਫੈਡਰੇਸ਼ਨ ਏਆਈਐਸਐਫ ਦਾ ਆਗੂ ਅਤੇ ਜੇਐਨਯੂ ਵਿਦਿਆਰਥੀ ਸੰਘ ਦੇ ਪ੍ਰਧਾਨ ਨੇ ਆਪਣੇ ਆਗੂਆਂ ਦੀ ਸਿਆਸਤ ਨੂੰ ਪ੍ਰਤੀਧੁੰਨੀ ਦਿੰਦੇ ਹੋਏ ਕਿਹਾ, ''ਭਰਾਵੋ, ਕਿ ਅਸੀਂ ਭਾਰਤ ਤੋਂ ਨਹੀਂ ਸਗੋਂ ਭਾਰਤ 'ਚ ਅਜਾਦੀ ਚਾਹੁੰਦੇ ਹਾਂ। ਅਤੇ ਇੱਥੇ 'ਤੋਂ' ਅਤੇ 'ਵਿੱਚ' ਦਰਮਿਆਨ ਫ਼ਰਕ ਹੈ.... ਅਤੇ ਅਜਾਦੀ ਦੀ ਸੁਨਿਸ਼ਚਿਤਤਾ ਅਸੀਂ ਇਸ ਸੰਵਿਧਾਨ, ਸੰਸਦ ਅਤੇ ਨਿਆਂਪਾਲਿਕਾ ਜ਼ਰੀਏ ਹੀ ਕਰ ਸਕਦੇ ਹਾਂ। ਇਹ ਬਾਬਾ ਸਾਹੇਬ ਦਾ (ਅੰਬੇਡਕਰ ਦਾ) ਸੁਫ਼ਨਾ ਸੀ, ਅਤੇ ਇਹ ਸਾਥੀ ਰੋਹਿਤ ਦਾ (ਵੇਮੂਲਾ) ਦਾ ਸੁਫ਼ਨਾ ਹੈ। ਸੰਵਿਧਾਨ ਅਜਾਦੀ, ਭਾਈਚਾਰੇ ਅਤੇ ਸਦਭਾਵਨਾ ਲਈ ਕਹਿੰਦਾ ਹੈ ਅਤੇ ਇਹ ਕੋਈ ਵੀਡੀਓ ਨਹੀਂ ਹੈ ਜੋ ਤੋੜ-ਮਰੋੜ ਕੇ ਪੇਸ਼ ਕੀਤੀ ਜਾ ਸਕੇ, ਇਹ ਮੁਲਕ ਦੇ ਇਨਕਲਾਬੀ ਪੂਰਸ਼ਾਂ ਅਤੇ ਔਰਤਾਂ ਦੁਆਰਾ ਲਿਖਿਆ ਗਿਆ ਦਸਤਾਵੇਜ ਹੈ''।

ਘਨਈਆ ਦੇ ਇੱਕ ਸਾਥੀ, ਬਲਜਿੰਦਰ ਨੇ ਦਾਅਵੇ ਨਾਲ਼ ਉਸ ਲਈ ਕਿਹਾ, '' ਉਸਦਾ ਕੌਮਵਾਦ ਦਾ ਵਿਚਾਰ ਪਿਛਾਂਹਖਿਚੂ ਤਾਕਤਾਂ ਜਿਵੇਂ ਸੱਜੇ ਪਖੀ ਹਿੰਦੂਤਵਵਾਦੀ ਤਾਕਤਾਂ ਵਿਰੁੱਧ ਲੜ ਰਿਹਾ ਹੈ ਜੋ ਗਿਆਨ ਦੇ ਪ੍ਰਸਾਰ ਨੂੰ ਰੋਕਦੀਆਂ ਹਨ, ਲੋਕਾਂ ਨੂੰ ਖਾਸ ਕਰਕੇ ਔਰਤਾਂ ਅਤੇ ਦੱਬਿਆਂ-ਕੁਚਲਿਆਂ ਨੂੰ ਦਬਾਉਂਦੀਆਂ ਹਨ, ਹਰ ਕਿਸੇ ਦੇ ਵਿਚਾਰਾਂ ਅਤੇ ਕਾਰਵਾਈਆਂ ਨੂੰ ਕਾਬੂ ਕਰਨ ਦੀ ਕੋਸ਼ਿਸ ਕਰਦੀਆਂ ਹਨ, ਅਤੇ ਸਮੁੱਚਤਾ 'ਚ ਭਾਰਤ ਦੇ ਵਿਚਾਰ ਨੂੰ ਮਰੋੜਦੀਆਂ ਹਨ। ਘਨਈਆ ਦਾ ਕੌਮਵਾਦ ਦਾ ਵਿਚਾਰ ਕੌਮੀਮੁਕਤੀ  ਲਹਿਰ 'ਚੋਂ ਨਿਕਲਿਆ ਹੈ ਜੋ ਗਾਂਧੀ, ਨਹਿਰੂ, ਅੰਬੇਡਕਰ ਅਤੇ ਭਾਰਤ ਦੀ ਕਮਿਉਨਿਸਟ ਪਾਰਟੀ ਦੇ ਪਹਿਲੇ ਮੁੱਖ ਸੱਕਤਰ ਪੀ. ਸੀ. ਜੋਸ਼ੀ, ਜੋ ਘਨਈਆ ਲਈ ਉੱਚਾ ਰੁਤਬਾ ਰੱਖਦੇ ਹਨ ਨੂੰ ਸ਼ਾਮਿਲ ਕਰਦਾ ਹੈ।      

ਜ਼ਾਹਿਰ ਹੈ ਕਿ ਕਿ ਬੁਰਜੁਆਜੀ ਨੂੰ ਇਸ ਕੌਮਵਾਦ ਦੇ ਇਸ ਹਾਜਮੇਦਾਰ ਵਿਚਾਰ ਨਾਲ ਕੋਈ ਇਤਰਾਜ ਨਹੀਂ ਹੈ। ਜਦੋਂ ਕਿ ਇਹ ਇਨਕਲਾਬ ਨਾਲ਼ ਮੁੰਕਮਲ ਗੱਦਾਰੀ ਹੈ! 

ਭਾਵੇਂ, ਇਹ ਨੌਜਵਾਨ ਵਿਦਿਆਰਥੀ ਆਪਣੀਆਂ ਸਤਾਲਿਨਵਾਦੀ ਪਾਰਟੀਆਂ ਦੇ ਮਾਲਕਾਂ ਦੀ ਸਿਆਸਤ ਨੂੰ ਦੁਹਰਾ ਰਹੇ ਹਨ, ਜਦੋਂ ਕਿ ਉਹ ਇਹ ਸਮਝਦੇ ਹਨ ਇਹ ਬੁਰਜੁਆ ਸਿਆਸਤ ਨਾਲ਼ ਇਸ ਤਰਾਂ ਦਾ ਸਮਝੌਤਾ ਇਨਕਲਾਬ ਦੇ ਕਾਰਜ ਨੂੰ ਨੁਕਸਾਨ ਪਹੁੰਚਾਏਗਾ।

ਜ਼ਾਹਿਰਾ ਤੌਰ 'ਤੇ ਬਦਨਾਮ ਕੌਮਵਾਦ ਦਾ ਬਚਾਅ ਕਰਦੇ ਹੋਏ ਆਪਣੇ ਅਪਰਾਧਿਕ ਕਿਰਦਾਰ ਨੂੰ ਲੁਕਾਉਂਦੇ ਹੋਏ, ਸਤਾਲਿਨਵਾਦੀ ਇਸਨੂੰ 'ਵਿਕਲਪਿਕ ਕੌਮਵਾਦ' ਅਤੇ 'ਲੋਕਾਂ ਦਾ ਕੌਮਵਾਦ' ਦਾ ਲਿਫ਼ਾਫਾ ਚੜਾਉਂਦੇ ਹਨ।  ਸਤਾਲਿਨਵਾਦੀ ਦੋਗਲੇਪਣ ਦਾ ਸਹਾਰਾ ਲੈਂਦੇ ਹਨ, 'ਦੇਸ਼ ਦਾ ਮਤਲਬ ਸਰਮਾਏਦਾਰਾਂ ਅਤੇ ਜਮੀਨਦਾਰਾਂ ਤੋਂ ਨਹੀਂ ਹੈ ਪਰ ਮਜ਼ਦੂਰਾਂ ਅਤੇ ਕਿਰਤੀਆਂ ਤੋਂ ਹੈ'।

ਲੱਫਾਜੀ ਆਪਣੀਆਂ ਨੀਹਾਂ ਤੱਕ ਖੋਖਲੀ ਹੈ। ਮਕਸਦ ਹੈ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਸੱਜੇ ਪੱਖੀ ਹਮਲੇ ਦਾ ਦੇਸ਼ ਪੱਧਰ 'ਤੇ ਵਿਆਪਕ ਤੌਰ 'ਤੇ ਜਵਾਬ ਦੇਣ ਤੋਂ ਅਤੇ ਅਸਲ 'ਚ ਸਰਮਾਏਦਾਰਾਂ ਅਤੇ ਜਮੀਨਦਾਰਾਂ ਦੇ ਕੌਮੀ ਰਾਜ ਨੂੰ ਉਖਾੜਨ ਦੀ ਤਿਆਰੀ ਕਰਨ ਤੋਂ ਰੋਕੀ ਰੱਖਣਾ।

ਝੂਠੇ ਖੱਬੇਪਖ ਦੁਆਰਾ, ਅਣਗਿਣਤ ਲੋਕਰੰਜਕਤਾਵਾਦੀ ਨਾਅਰਿਆਂ 'ਚ ਬਦਲੀ ਹੋਈ ਸਾਰੇ ਰੰਗਾਂ 'ਚ ਸੜਕ ਤੋਂ ਲੈ ਕੇ ਸੰਸਦ ਤੱਕ ਹਜਾਰ ਵਾਰੀ ਪਹਿਲਾਂ ਦੁਹਰਾਈ ਹੋਈ, ਖਤਰਨਾਕ ਬਿਆਨਬਾਜੀ, ਇੱਕ ਵਾਰ ਫਿਰ, ਕੌਮਵਾਦ ਦੇ ਸਵਾਲ 'ਤੇ ਸੰਜੀਦਾ ਬਹਿਸ ਨੂੰ ਰੋਕਣ ਤੋਂ ਕਾਮਯਾਬ ਹੋ ਗਈ ਹੈ।  

ਇਤਿਹਾਸ 'ਚ ਬਹੁਤ ਪਹਿਲਾਂ, ਅੰਤਮ ਅਤੇ ਫੈਸਲਾਕੁੰਨ ਤੌਰ 'ਤੇ, ਮਾਰਕਸਵਾਦੀਆਂ ਨੇ ਸਮਾਜਿਕ-ਜਮਹੂਰੀਆਂ, ਜਿਨਾਂ ਨੇ ਕੌਮਵਾਦ ਤੋਂ ਖੁਦ ਨੂੰ ਵੱਖਰਾ ਕਰਨ ਤੋਂ ਨਾਂਹ ਕਰ ਦਿੱਤੀ ਸੀ ਤੋਂ ਵੱਖਰਾ ਰਾਹ ਅਖਤਿਆਰ ਕੀਤਾ ਸੀ। ਦੂਜੀ ਸੰਸਾਰ ਜੰਗ ਦੀ ਆਮਦ 'ਤੇ ਲੈਨਿਨਵਾਦੀਆਂ ਦਾ ਕੌਟਸਕੀ ਦੀ ਅਗਵਾਈ ਵਾਲੀ ਦੂਜੀ ਇੰਟਰਨੈਸ਼ਨਲ ਤੋਂ ਬਾਹਰ ਆਉਣਾ, ਇਨਕਲਾਬੀ ਮਾਰਕਸਵਾਦ ਦੇ ਇਤਿਹਾਸ 'ਚ ਇੱਕ ਮੋੜ ਸੀ।     

ਕੌਮਵਾਦ ਹੋਰ ਕੁਝ ਨਹੀਂ ਪਰ ਸਰਮਾਏਦਾਰਾਂ ਅਤੇ ਜਮੀਨਦਾਰਾਂ ਦੀ ਬੇਰਹਿਮ ਜਮਾਤੀ ਤਾਨਾਸ਼ਾਹੀ ਦਾ ਵਿਚਾਰਧਾਰਕ ਲਿਫ਼ਾਫਾ ਹੈ। ਇਹ ਫਾਸੀਵਾਦ ਦਾ ਉਲਟ ਪਾਸਾ (flip side) ਅਤੇ ਇਸ ਲਈ ਇੱਕ ਜਰਖੇਜ਼ ਭੂਮੀ ਹੈ। ਇਹ ਸਾਡੇ ਸਮੇਂ 'ਚ ਮਰਨਕੰਡੇ ਬੁਰਜੁਆ ਕੌਮੀ ਰਾਜ ਦਾ ਵਿਚਾਰਧਾਰਕ ਇਜ਼ਹਾਰ ਹੈ।  ਇਹ ਇੱਕ ਚੇਨ ਬਣਾਉਂਦਾ ਹੈ ਜੋ ਅਮੀਰਾਂ ਅਤੇ ਕੁਲੀਨਾਂ ਦੇ ਕੌਮੀ ਰਾਜ ਨਾਲ਼ ਮਜ਼ਦੂਰਾਂ ਅਤੇ ਕਿਰਤੀਆਂ ਨੂੰ ਬੰਨਦੀ ਹੈ। ਇਸ ਤਰਾਂ ਇਹ ਰਾਜ ਵਿਆਪਕ ਵਸੋਂ ਦੇ ਹਿਤਾਂ ਨਾਲ਼ ਹੋਰ ਅਤੇ ਹੋਰ ਟਕਰਾਉਂਦੇ ਹਨ, ਲੋਕਾਂ ਦੀਆਂ ਨਜ਼ਰਾਂ 'ਚ ਇਹਨਾਂ ਦੀ ਬੇਕਦਰੀ ਹੁੰਦੀ ਹੈ। ਸੰਕਟ ਦੇ ਇਸ ਦੌਰ 'ਚ, ਝੁਠਾ-ਖੱਬੇਪੱਖ, ਬੁਰਜੁਆਜੀ ਦਾ ਖੱਬਾਪੱਖ, ਕੌਮੀ ਰਾਜਾਂ ਨੂੰ ਬਚਾਉਣ ਲਈ, ਇਸਦੇ ਕੌਮਵਾਦ ਨੂੰ ਲਾਲ ਝੰਡੇ ਨਾਲ਼ ਤਵੱਜੋ ਦੇਣ ਲਈ, ਕੁੱਦ ਪੈਂਦਾ ਹੈ। ਸਤਾਲਿਨਵਾਦੀ ਬੁਰਜੁਆ ਕੌਮਵਾਦ ਦੇ ਸਭ ਤੋਂ ਮਹੱਤਵਪੂਰਨ ਪੈਰੋਕਾਰ ਹਨ।  

ਸਤਾਲਿਨਵਾਦੀ ਅਤੇ ਦੂਜੇ ਝੂਠੇ ਖੱਬੇ ਪੱਖ ਦੇ ਦੋਗਲਾਪਣ, ਜਿਸ ਨਾਲ਼ ਇਹ ਕੌਮਵਾਦ ਦੇ ਵੱਖ-ਵੱਖ ਰੂਪਾਂ 'ਲੋਕਾਂ ਦਾ ਕੌਮਵਾਦ' ਜਾਂ 'ਜਮਹੂਰੀ ਕੌਮਵਾਦ' ਦੀ ਹਿਮਾਇਤ ਕਰਦੇ ਹਨ, ਮਜ਼ਦੂਰਾਂ ਅਤੇ ਨੌਜਵਾਨਾਂ 'ਤੇ ਕੌਮਵਾਦ ਦੇ ਢੋਂਗ ਅਤੇ ਭਰਮ, ਜਿਸ ਰਾਹੀਂ ਸਰਮਾਏਦਾਰ ਉਹਨਾਂ ਨੂੰ ਆਪਣੀ ਹਕੂਮਤ ਨਾਲ਼ ਬੰਨ ਕੇ ਰੱਖਦੇ ਹਨ, ਵਿਰੁੱਧ ਸੰਘਰਸ਼ ਤੋਂ ਕੁਰਾਹੇ ਪਾਉਣ ਲਈ, ਇੱਕ ਗਿਣਿਆ-ਮਿਥਿਆ ਧੋਖਾ ਹੈ।  

ਇਹ ਕਹਿਣ ਦੀ ਲੋੜ ਨਹੀਂ ਹੈ ਕਿ ਝੂਠੇ-ਖੱਬੇਪਖੀਆਂ, ਸਾਰੇ ਸਤਾਲਿਨਵਾਦੀਆਂ ਸਣੇ ਦਾ ਭਾਰਤੀ ਬੁਰਜੁਆਜੀ ਅਧੀਨ ਕੌਮੀ ਰਾਜਾਂ ਨਾਲ਼ ਨਜ਼ਦੀਕੀ  ਭਿਆਲੀ ਅਤੇ ਨਤੀਜੇ ਵਜੋਂ ਇਸਦੇ ਕੌਮਵਾਦ ਦੀ ਹਿਫ਼ਾਜਤ ਦਾ ਸ਼ਰਮਨਾਕ ਇਤਿਹਾਸ ਹੈ।    

ਸਤਾਲਿਨਵਾਦੀ ਅਤੇ ਝੂਠੇ ਖੱਬੇਪਖ ਨੇ ਬੁਰਜੁਆਜੀ ਨੂੰ ਹਕੂਮਤ ਕਰਨ ਲਈ, ਮਜ਼ਦੂਰਾਂ, ਨੌਜਵਾਨਾਂ ਅਤੇ ਕਿਰਤੀਆਂ ਨੂੰ ਇਸ ਪਿੱਛੇ ਬੰਨਦੇ ਹੋਏ, ਉਸਦੇ ਕੌਮਵਾਦ ਨੂੰ ਹਿਮਾਇਤ ਦੇਣ ਲਈ ਦਾਅਪੇਚ ਉਧਾਰੇ ਦੇ ਕੇ ਸਹਿਯੋਗ ਦਿੱਤਾ ਹੈ।  

ਸਤਾਲਿਨਵਾਦੀ ਬੁਰਜੁਆਜੀ ਨੂੰ ਆਖਦੇ ਹਨ, ''ਸੱਜਣ ਬੁਰਜੁਆਜੀ, ਅਸੀਂ ਤੁਹਾਡੇ ਕੁਲੀਨ ਕੌਮਵਾਦ ਦੀ ਹਿਮਾਇਤ ਨਹੀਂ ਕਰਦੇ। ਅਸੀਂ ਲੋਕਾਂ ਦੇ ਕੌਮਵਾਦ ਜਿਵੇਂ ਸੱਚੇ ਜਮਹੂਰੀ ਕੌਮਵਾਦ ਦੀ ਹਿਮਾਇਤ ਕਰਦੇ ਹਾਂ। ਰਾਸ਼ਟਰ ਮਜ਼ਦੂਰਾਂ ਅਤੇ ਕਿਸਾਨਾਂ ਦਾ ਹੈ ਤੁਹਾਡਾ ਨਹੀਂ''। ਬੁਰਜੁਆਜੀ ਸਤਾਲਿਨਵਾਦੀਆਂ ਦੇ ਜਵਾਬ 'ਤੇ ਮੁਸਕੁਰਾਉਂਦੀ ਹੈ, ''ਭੱਦਰਪੁਰਖੋ! ਕੌਮਵਾਦ ਦੀਆਂ ਬਹੁਤ ਸਾਰੀਆਂ ਪਰੀਭਾਸ਼ਾਵਾਂ ਹਨ। ਪਰ ਕੌਮੀ ਹਿਤ ਇੱਕ ਹੀ ਹੈ। ਤੁਸੀਂ ਕੌਮਵਾਦ ਦੀ ਜੋ ਚਾਹੋ ਵਿਆਖਿਆ ਕਰ ਲਉ, ਪਰ ਕੌਮੀ ਹਿਤ ਨਾਲ਼ ਕੋਈ ਸਮਝੌਤਾ ਨਾ ਕਰੋ। ਜਾਉ ਅਤੇ ਹੁਣ ਖੇਡੋ, ਇਹ ਸਭ ਤੁਹਾਡੇ 'ਤੇ ਹੈ, ਇਸਨੂੰ ਸੁਰੱਖਿਅਤ ਰੱਖੋ।''

ਇਸਦਾ ਪਹਿਲਾ ਕਦਮ, ਇਕ ਯੁੱਧਨੀਤੀ! ਬੁਰਜੁਆਜੀ ਦੀ ਇਸ ਚਾਲ ਦਾ ਜਵਾਬ ਮਜ਼ਦੂਰ ਜਮਾਤ ਕੌਮਵਾਦ ਦਾ ਕੋਈ ਹੋਰ ਸੂਖ਼ਮ ਜਾਂ ਵੱਧ ਸੱਚਾ ਰੂਪ ਖੋਜ ਕੇ ਨਹੀਂ, ਪਰ ਕੁੱਲ ਮਿਲਾ ਕ ਕੌਮਵਾਦ ਦੇ ਨਕਾਬ ਨੂੰ ਵਗਾ ਮਾਰਨ ਅਤੇ ਇਸ ਮਗਰ ਲੁੱਕੇ ਬੁਰਜੁਆਜੀ ਦੇ ਅਸਲੀ ਜਮਾਤੀ ਹਿਤ ਨੂੰ ਡੇਗ ਕੇ ਦੇ ਸਕਦੀ ਹੈ। ਸੁਨਿਸ਼ਚਿਤ ਹੋਣਾ ਚਾਹੀਦਾ ਹੈ, ਕਿ ਕੌਮਵਾਦ ਦੇ ਦੋ ਐਡੀਸ਼ਨ ਜਾਂ ਸੰਸਕਰਣ ਨਾ ਹੀ ਤਾਂ ਹਨ ਅਤੇ ਨਾ ਹੀ ਹੋ ਸਕਦੇ ਹਨ।     

ਕੌਮਵਾਦ ਸਰਮਾਏਦਾਰੀ ਦੀ ਜੀਵਨਰੇਖਾ ਹੈ। ਸੰਸਾਰ ਸਰਮਾਏਦਾਰੀ ਬੁਰਜੁਆ ਕੌਮੀ ਰਾਜਾਂ ਅੰਦਰ ਖੁੱਭੀ ਹੋਈ ਹੈ, ਜਿਹਨਾਂ ਨੂੰ ਕੌਮਵਾਦ ਇੱਕ ਵਿਚਾਰਧਾਰਕ-ਸਿਆਸੀ ਨਕਾਬ ਮੁਹੱਇਆ ਕਰਾਉਂਦਾ ਹੈ। ਦੱਖਣੀ ਏਸ਼ੀਆ ਵਰਗੇ ਪਿਛੜੇ ਮੁਲਕਾਂ 'ਚ, ਜਿੱਥੇ ਵੱਡੀ ਮਾਤਰਾ 'ਚ ਕਿਸਾਨ ਅਤੇ ਕਿਰਤੀ ਲੋਕ ਰਹਿੰਦੇ ਹਨ, ਕੌਮਵਾਦ ਲਈ ਸੱਦੇ ਨੂੰ ਪਿਛੜੇ ਲੋਕਾਂ ਦੇ ਵਿਆਪਕ ਹਿੱਸੇ ਤੋਂ ਉਤਸਾਹੀ ਹਿਮਾਇਤ ਮਿਲਦੀ ਹੈ। ਕੌਮਵਾਦ 'ਚ, ਰਾਸ਼ਟਰ ਦੇ ਆਗੂ ਵਜੋਂ, ਰਾਸਟਰ ਦੇ ਸ਼ਿਖਰ 'ਤੇ ਖੁਦ ਨੂੰ ਸਥਾਪਿਤ ਕਰਦੇ ਹੋਏ, ਬੁਰਜੁਆਜੀ  ਨੂੰ ਉਹ ਜ਼ਰੂਰੀ ਲਿੰਕ ਮਿਲਦਾ ਹੈ ਜਿਸ ਰਾਹੀ ਇਹ ਸਾਰੇ ਲੋਕਾਂ, ਮਜ਼ਦੂਰਾਂ, ਕਿਰਤੀਆਂ ਅਤੇ ਸਾਰੇ ਗਰੀਬਾਂ ਨੂੰ ਇਸ ਸਟੇਟ ਮਗਰ ਬੰਨਦਾ ਹੈ। “ ਭਾਰਤੀ ਬੁਰਜੁਆਜੀ ਹਰ ਵਾਰ, ਰਾਜ ਅਤੇ ਇਸਦੀ ਸੱਤਾ ਵਿਰੁਧ ਸਾਰੇ ਵਿਰੋਧਾਂ ਨੂੰ ਰੋਂਦਣ ਅਤੇ ਸਾਰੇ ਬੇਕਸੂਰ ਦੇਸ਼-ਵਿਰੋਧੀਆਂ ਨੂੰ ਨਿਆਇਕ ਤੌਰ 'ਤੇ ਦੋਸ਼ੀ ਸਾਬਿਤ ਕਰਨ ਲਈ ਕੌਮਵਾਦ ਦੇ ਖੁੰਡੇ ਹਥਿਆਰ ਨੂੰ ਵਰਤਦੀ ਹੈ। 

ਆਪਣੇ ਅਧੀਨ ਇੱਕ ਅਜਾਦ ਕੌਮੀ ਰਾਜ ਸਥਾਪਿਤ ਕਰਨ ਲਈ ਬੁਰਜੁਆਜੀ ਦੇ ਵੱਖ-ਵੱਖ ਹਿੱਸਿਆਂ ਨੇ, ਬ੍ਰਿਟਿਸ਼ ਬਸਤੀਵਾਦੀਆਂ ਨਾਲ਼ ਇੱਕ ਸਮਝੌਤੇ ਨਾਲ਼, ਉਪ-ਮਹਾਦੀਪ ਨੂੰ 1947 'ਚ ਸਾਮਰਾਜਵਾਦ ਦੇ ਗ੍ਰਾਹਕ ਰਾਜਾਂ 'ਚ ਵੰਡ ਦਿੱਤਾ। ਕਿਸੇ ਜੇਨੁਇਨ ਕੌਮੀ ਅਧਾਰ ਤੋਂ ਬਿਨਾਂ, ਇਹ ਰਾਜ ਪਿਛਾਖੜੀ ਤੌਰ 'ਤੇ ਧਾਰਮਿਕ-ਫਿਰਕੂ ਅਧਾਰ 'ਤੇ ਬਣੇ ਸਨ। 1947 ਵਿੱਚ ਉਪ-ਮਹਾਦੀਪ ਦੀ ਫਿਰਕੂ-ਵੰਡ ਜ਼ਰੀਏ ਦੋ ਰਾਜਾਂ ਦਾ ਬਣਨਾ ਕੋਈ ਲੋਕਾਂ ਦੀ ਅਜਾਦੀ ਜਾਂ ਜਿੱਤ ਨਹੀਂ ਸੀ ਕਿ ਜਿਵੇਂ ਕਿ ਬੁਰਜੁਆਜੀ ਅਤੇ ਇਸਦੇ ਸਤਾਲਿਨਵਾਦੀ ਝੋਲੀਚੁੱਕਾਂ ਵਲੋਂ ਦਾਅਵਾ ਕੀਤਾ ਜਾਂਦਾ ਹੈ। ਇਸ ਤੋਂ ਉਲਟ, ਇਹ ਬਸਤੀਵਾਦ-ਵਿਰੋਧੀ ਸੰਘਰਸ਼ ਦੀ ਮੁੰਕਮਲ ਪਛਾੜ ਦਾ ਪ੍ਰਗਟਾਅ ਸੀ। ਇਹ ਪਛਾੜ ਇੱਕ ਪਾਸੇ ਭਾਰਤੀ ਬੁਰਜੁਆਜੀ ਦੇ ਸਾਰੇ ਹਿਸਿਆਂ ਦੀ ਸਰਗਰਮ ਮਿਲੀਭੁਗਤ ਅਤੇ ਦੂਜੇ ਹੱਥ ਸਤਾਲਿਵਾਦੀਆਂ ਦੀ ਗੱਦਾਰੀ, ਲੋਕਾਂ ਦੇ ਬਸਤੀਵਾਦ-ਵਿਰੋਧੀ ਅੰਦੋਲਨ ਦੇ ਬੇਰਹਿਮ ਜ਼ਬਰ ਦੇ ਸਿੱਧੇ ਨਤੀਜੇ ਵਜੋਂ ਸਾਹਮਣੇ ਆਈ। ਬਸਤੀਵਾਦੀਆਂ ਨਾਲ਼ ਇੱਕ ਖੁੱਲੇ ਸਮਝੌਤੇ ਦੇ ਰੂਪ 'ਚ, ਇੱਕ ਉਲਟ-ਇਨਕਲਾਬ ਲਿਆਉਣ ਲਈ ਜਿਸ ਰਾਹੀ ਭਾਰਤੀ ਬੁਰਜੁਆਜੀ 1947 'ਚ ਸੱਤਾ 'ਚ ਆਈ, ਸਿੱਧੇ ਜ਼ਬਰ ਅਤੇ ਸਮੂਹਿਕ ਫਿਰਕੂ ਦੰਗਿਆਂ ਦੇ ਰੂਪ 'ਚ ਅਭੂਤਪੂਰਵ ਹਿੰਸਾ ਨੂੰ ਅੰਜਾਮ ਦਿੱਤਾ ਗਿਆ। ਵਿਦੇਸ਼ੀ ਸਾਮਰਾਜਵਾਦੀਆਂ ਨਾਲ਼ ਇਸ ਸਮਝੌਤੇ ਬਿਨਾ ਸਥਾਨਕ ਜਮੀਨਦਾਰ, ਭਾਰਤੀ ਬੁਰਜੁਆਜੀ ਸੱਤਾ 'ਤੇ ਕਦੇ ਵੀ ਸਵਾਰ ਨਹੀਂ ਹੋ ਸਕਦੀ ਸੀ।

ਅਜੇ ਤੱਕ, ਕੋਈ ਵੀ ਕੌਮ ਅਧਾਰਿਤ ਰਾਜ ਹੋਂਦ ਵਿੱਚ ਨਹੀਂ ਆਇਆ ਹੈ ਕਿਉਂਕਿ ਬੁਰਜੁਆਜੀ ਦਾ ਕੋਈ ਹਿੱਸਾ ਸਿਆਸੀ ਤੌਰ 'ਤੇ ਖੁਦ ਕੌਮ ਅਧਾਰਿਤ ਰਾਜ ਬਣਾਉਣ ਦੇ ਯੋਗ ਨਹੀਂ ਰਿਹਾ ਹੈ। ਸਾਮਰਾਜਵਾਦ ਦੇ ਬਿਮਾਰ ਗ੍ਰਾਹਕ ਰਾਜ ਇਸ ਤਰਾਂ ਕੌਮ ਅਧਾਰਿਤ ਰਾਜ ਨੂੰ ਠੁਕਰਾ ਕੇ, ਉਹਨਾਂ ਨੂੰ ਅਜਾਦੀ ਦੇਣ ਦੀ ਥਾਂ, ਵੱਖ-ਵੱਖ ਕੌਮੀਅਤਾਂ ਨੂੰ ਬੰਦੀ ਬਣਾਉਂਦੇ  ਹੋਏ ਬਹੁ-ਕੌਮੀ ਸਰੰਚਨਾ ਤਿਆਰ ਕਰਦੇ ਹਨ। ਇੱਕ ਦੌਰ ਦੌਰਾਨ ਸੱਤਾ 'ਚ, ਭਾਰਤੀ ਉਪਮਹਾਦੀਪੀ ਬੁਰਜੁਆਜੀ ਨੇ ਬੇਰਹਿਮ ਫੌਜੀ ਜ਼ਬਰ ਨਾਲ਼, ਕੌਮੀ ਰਾਜਾਂ ਦੀ ਰਚਨਾ ਨੂੰ ਵਿਗਾੜ ਦਿੱਤਾ। ਇਸ ਤਰਾਂ ਕਸ਼ਮੀਰ ਤੋਂ ਲੈ ਕੇ ਅਸਮ ਤੱਕ ਸਥਾਨਕ ਬੁਰਜੁਆਜੀ ਦੀਆਂ ਕੌਮੀ ਭਾਵਾਨਾਵਾਂ ਉਦੋਂ ਤੋਂ ਹੀ, ਭਾਰਤੀ ਰਾਜ 'ਤੇ ਕਾਬਜ਼ ਵੱਡੀ ਬੁਰਜੁਆਜੀ ਵਿਰੁੱਧ, ਸਫਲਤਾ ਦੀ ਕਿਸੇ ਸੰਭਾਵਨਾ ਤੋਂ ਬਿਨਾ, ਟਾਲੀ ਹੋਈ ਸੱਧਰ ਵਜੋਂ ਰੱਖੀਆਂ ਗਈਆਂ ਹਨ।  

ਅਸਲ 'ਚ, ਭਾਰਤੀ ਉਪਮਹਾਦੀਪ 'ਤੇ ਕਰੋੜਾਂ-ਕਰੋੜ ਕਿਰਤੀ ਲੋਕ ਕਦੇ ਵੀ ਖੁਦ ਨੂੰ ਬੁਰਜੁਆ-ਕੌਮੀ ਰਾਜਾਂ 'ਚ ਜਥੇਬੰਦ ਕਰਨ ਲਈ ਨਹੀਂ ਲੜੇ ਜਿਵੇਂ ਕਿ ਉਹ ਅੱਜ ਵੀ ਖੜੇ ਹਨ। ਲੋਕ ਬਸਤੀਵਾਦੀ ਜ਼ਬਰ ਵਿਰੁੱਧ ਹਰ ਤਰਾਂ ਦੀ ਲੁੱਟ ਅਤੇ ਜ਼ਬਰ ਤੋਂ ਖੁਦ ਨੂੰ ਮੁਕਤ ਕਰਨ ਲਈ ਲੜੇ ਸਨ ਅਤੇ ਨਾ ਕਿ ਆਪਣੀਆਂ ਧੌਣਾਂ ਸਥਾਨਿਕ ਬੁਰਜੁਆਜੀ ਦੇ ਰਾਜ ਦੇ ਕੁਹਾੜੇ ਅੱਗੇ ਰੱਖਣ ਲਈ। ਇਸ ਜਜ਼ਬੇ ਨੂੰ ਭਗਤ ਸਿੰਘ ਦੇ ਸ਼ਬਦਾਂ ਵਿੱਚ ਬਹੁਤ ਸਪਸ਼ਟ ਪ੍ਰਗਟਾਵਾ ਮਿਲਿਆ ਹੈ, ''ਦੇਸ਼ ਦੇ ਲੋਕਾਂ ਨੂੰ ਲਾਰਡ ਇਰਵਨ ਦੇ ਜਾਣ ਅਤੇ ਤੇਜ ਬਹਾਦੁਰ ਸਪਰੂ ਜਾਂ ਪੁਰਸ਼ੋਤਮ ਦਾਸ ਠਾਕੁਰ ਦੀ ਸੱਤਾ ਦੇ ਆਉਣ ਨਾਲ਼ ਕੁਝ ਵੀ ਨਹੀਂ ਹਾਸਿਲ ਹੋਣਾ''। ਇਹ ਅਜਾਦੀ ਉਪਮਹਾਦੀਪ 'ਤੇ ਇਨਕਲਾਬ ਦੀ ਮੁੰਕਮਲ ਜਿੱਤ ਹਾਸਿਲ ਕਰਕੇ ਹੀ ਆ ਸਕਦੀ ਹੈ ਜੋ ਸਾਰੇ ਲੋਕਾਂ ਅਤੇ ਕੌਮੀਅਤਾਂ ਨੂੰ ਦੱਖਣੀ ਏਸ਼ੀਆ ਅੰਦਰ ਇੱਕ ਸਮਾਜਵਾਦੀ ਸੰਘ 'ਚ ਜਥੇਬੰਦ ਕਰੇਗੀ। ਪਰ ਇਨਕਲਾਬ ਦਾ 1947 ਦੇ ਉਲਟ-ਇਨਕਲਾਬ ਦੀ ਜਿੱਤ ਨਾਲ਼ ਗਰਭਪਾਤ ਕਰ ਦਿੱਤਾ ਗਿਆ, ਜਿਸ ਨਾਲ਼ ਭਾਰਤ, ਪਾਕਿਸਤਾਨ ਅਤੇ ਸੀਲੋਨ ਵਰਗੇ ਬਿਮਾਰ ਰਾਜ ਹੋਂਦ ਵਿੱਚ ਆਏ।

ਕੋਈ ਵੀ ਸਾਂਝਾ ਸਭਿਆਚਾਰ ਜਾਂ ਭਾਸ਼ਾ ਨਾ ਰੱਖਦੇ ਹੋਏ ਅਤੇ ਸਾਮਰਾਜਵਾਦੀ ਤਾਕਤਾਂ ਵੱਲੋਂ ਲੱਦਿਆ ਇੱਕ ਆਰਥਿਕ ਜੀਵਨ, ਨਵ-ਸਿਰਜਿਤ ਬਹੁਕੌਮੀ ਭਾਰਤ, ਪਾਕਿਸਤਾਨ ਅਤੇ ਸੀਲੋਨ ਦੇ ਰਾਜ, ਅਣਕਿਆਸੀ ਗਰੀਬੀ, ਨਿਰਅਖਰਤਾ ਅਤੇ ਬਿਮਾਰੀਆਂ ਦੇ ਘਰ ਹੋਣ ਤੋਂ ਬਿਨਾਂ, ਸਭ ਤੋਂ ਵੱਧ ਧਾਰਮਿਕ, ਫਿਰਕੂ ਅਤੇ ਨਸਲੀ ਫਸਾਦਾਂ ਦੇ ਮੱਕੜਜਾਲ ਵਿੱਚ ਬੁਣੇ ਹੋਏ ਸਨ।

ਬੇਰਹਿਮ ਫੌਜੀ ਜ਼ਬਰ ਅਤੇ ਕੌਮਵਾਦ ਦੀ ਗਲਤ ਲੱਫਾਜੀ ਤੋਂ ਬਿਨਾ, ਇਹਨਾਂ ਬਹੁ-ਕੌਮੀ ਸਮੂਹਾਂ ਨੂੰ ਜੋੜਨ ਇੱਕਜੁਟ ਕਰਨ ਲਈ ਕੋਈ ਉਸਾਰੀ ਦੀ ਤਾਕਤ ਮੌਜੂਦ ਨਹੀਂ ਹੈ। ਜਿੰਨਾ ਵੱਧ ਇਹ ਰਾਜ ਸਿਆਸੀ ਸੰਕਟ ਦੀ ਚਪੇਟ 'ਚ ਆ ਰਹੇ ਹਨ ਉਨਾ ਹੀ ਵੱਧ ਉਹ ਆਪਣੀਆਂ ਹੀ ਵਿਰੋਧਤਾਈਆਂ ਤੋਂ ਡਰੇ ਹੋਏ ਹਨ, ਉਨਾ ਹੀ ਵੱਧ ਉਹ ਕੌਮਵਾਦ ਦੀ ਲੱਫਾਜੀ ਨਾਲ਼ ਸੰਯੋਜਿਤ ਬੇਰਹਿਮ ਤਾਕਤ ਦਾ ਸਹਾਰਾ ਲੈਣ ਲਈ ਮਜ਼ਬੂਰ ਹੋਏ ਹਨ।

ਦੋਨੋਂ ਭਾਰਤੀ ਅਤੇ ਪਾਕਿਸਤਾਨੀ ਵੱਡੀ ਸਰਮਾਏਦਾਰ ਜਮਾਤ, ਅਤੇ ਉਹਨਾਂ ਅਧੀਨ ਰਾਜ ਕਿਸੇ ਵੀ ਕੌਮੀਅਤ ਨਾਲ਼ ਸਬੰਧ ਨਹੀਂ ਰੱਖਦੇ।  ਉਹ ਸਿਰਫ਼ ਹਿੰਦੂ ਅਤੇ ਮੁਸਲਿਮ ਸਰਦਾਰੀ ਦੀ ਫਿਰਕੂ ਰੰਗਤ ਰੱਖਦੇ ਹਨ, ਜੋ ਉਹਨਾਂ ਦੀ ਫੁੱਟ-ਪਾਉ ਫਿਰਕੂ ਸਿਆਸਤ ਦੀ ਹਿਮਾਇਤ ਕਰਦੀ ਹੈ, ਜੋ ਉਹਨਾਂ ਦੀ ਸਿਆਸੀ ਸੱਤਾ ਨੂੰ ਬਰਕਰਾਰ ਰੱਖਣ ਦਾ ਮੁੱਖ ਉਪਕਰਨ ਬਣ ਗਈ ਹੈ। ਇਹ ਬੁਰਜੁਆ ਰਾਜ ਬੇਹੱਦ ਪ੍ਰਤਿਕਿਰਿਆਵਾਦੀ ਤੱਤਾਂ ਜਿਵੇਂ ਫਿਰਕਾਪ੍ਰਸਤੀ, ਨਸਲਵਾਦ ਅਤੇ ਜਾਤੀਵਾਦ ਦੀਆਂ ਨੀਹਾਂ 'ਤੇ ਗਠਿਤ ਹੋਏ ਹਨ, ਜੋ ਇਸ ਇਲਾਕੇ 'ਚ ਹਰ ਤਰਾਂ ਦੇ ਪਿਛੜੇਪਣ, ਗਰੀਬੀ, ਨਿਰਅੱਖਰਤਾ, ਬਿਮਾਰੀਆਂ, ਹਿੰਸਾ ਅਤੇ ਖ਼ੂਨ-ਖਰਾਬੇ ਦੇ ਸਰੋਤ ਹਨ.

ਇਹ ਕਹਿਣ ਦੀ ਲੋੜ ਨਹੀਂ ਹੈ ਕਿ ਇਤਿਹਾਸ 'ਚ, ਇਸ ਇਲਾਕੇ 'ਚ ਅਣਗਿਣਤ ਕੌਮੀ ਲਹਿਰਾਂ ਸਾਮਰਾਜਵਾਦ ਦੇ ਜ਼ਬਰ ਹੇਠ ਅਜਾਇ ਗਈਆਂ, ਬੁਰਜੁਆਜੀ ਦਾ 'ਭਾਰਤੀ' ਅਤੇ 'ਪਾਕਿਸਤਾਨੀ' ਕੌਮਵਾਦ ਦਾ ਕੋਈ ਵੀ ਦਾਅਵਾ ਇਕ ਢੰਕੋਚ, ਇਕ ਸਫੇਦ ਝੂਠ, ਇੱਕ ਬਣਾਵਟੀ ਦਾਅਵਾ ਅਤੇ ਅੰਦਰ ਤੱਕ ਇੱਕ ਫਰੇਬ ਹੈ। ਇਸ ਤਰਾਂ ਦਾ ਕੋਈ ਵੀ ਕੌਮਵਾਦ ਮੌਜੂਦ ਨਹੀਂ ਹੋ ਸਕਦਾ ਹੈ, ਇਤਿਹਾਸਿਕ ਅਤੇ ਸਿਆਸੀ ਤੌਰ 'ਤੇ ਨਾ ਹੀ ਇਹ ਹੋ ਸਕਦਾ ਹੈ। ਕੌਮੀ ਰਾਜ ਬਣਾਉਣ 'ਚ ਅਸਫਲ ਅਤੇ ਫੌਜੀ ਤਾਕਤ ਨਾਲ਼ ਕੌਮੀ ਲਹਿਰ ਨੂੰ ਕੁਚਲਣ ਜਾਂ ਮੱਠਾ ਪਾਉਣ ਮਗਰੋਂ, ਇਲਾਕੇ ਵਿੱਚ ਇੱਕ ਗ੍ਰਹਾਕ ਹਕੂਮਤ ਦੇ ਸ਼ਿਖਰ 'ਤੇ, ਦੱਖਣੀ ਏਸ਼ੀਆ ਦੀ ਬੁਰਜੁਆਜੀ, ਜਾਲਸਾਜ਼ੀ ਨਾਲ਼ ਭਾਰਤੀ ਜਾਂ ਪਾਕਿਸਤਾਨੀ ਕੌਮਵਾਦ ਲਈ ਦਾਅਵਾ ਠੋਕ ਰਹੀ ਹੈ। 

ਵਿਵਾਦਪੂਰਨ ਕੌਮਵਾਦ ਦੇ ਸਵਾਲ ਨੂੰ ਸੁਲਝਾਉਣ ਲਈ ਕੀ ਕਿਹਾ ਜਾਵੇ, ਦੱਖਣੀ ਏਸ਼ੀਆ 'ਚ ਗਹਿਰਾਈ ਤੱਕ ਪ੍ਰਤਿਕਿਰਿਆਵਾਦੀ ਬੁਰਜੁਆਜੀ, ਇਸਨੂੰ ਦਰੁਸਤ ਢੰਗ ਨਾਲ਼ ਅਤੇ ਗੰਭੀਰਤਾ ਨਾਲ਼ ਨਹੀਂ ਨਜਿੱਠ ਸਕਦੀ।  

(17.03.16 ਨੂੰ ਪਹਿਲੀ ਵਾਰ ਮੂਲ ਰੂਪ 'ਚ ਇੰਗਲਿਸ਼ 'ਚ ਪ੍ਰਕਾਸ਼ਿਤ)

No comments: