Tuesday, August 30, 2016

67ਵਾਂ ਵਣ ਮਹਾਂਉਤਸਵ ਦਿਵਸ 150 ਤੋਂ ਵੱਧ ਬੂਟੇ ਲਗਾ ਕੇ ਮਨਾਇਆ

ਵਣ-ਮਹਾਂਉਤਸਵ ਵੀ ਹੋਰਨਾਂ ਤਿਓਹਾਰਾਂ ਵਾਂਗ ਮਨਾਉਣ ਦੀ ਅਪੀਲ
ਵਾਤਾਵਰਣ ਨੂੰ ਹਰਾ-ਭਰਾ ਅਤੇ ਪ੍ਰਦੂਸ਼ਣ ਮੁਕਤ ਕਰਨ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਲੋੜ: ਜ਼ਿਲਾ ਤੇ ਸ਼ੈਸ਼ਨ ਜੱਜ
ਲੁਧਿਆਣਾ: 30 ਅਗਸਤ 2016: (ਪੰਜਾਬ ਸਕਰੀਨ ਸਰਵਿਸ): ''ਵਿਸ਼ਵ ਵਿੱਚ ਵੱਧ ਰਹੀ ਪੌਦਿਆਂ ਦੀ ਕਟਾਈ ਅਤੇ ਪ੍ਰਦੂਸ਼ਣ ਕਾਰਨ ਵੱਧ ਰਹੀ ਤਪਸ ਅਤੇ ਮੌਸਮ ਦੇ ਅਸਤੁੰਲਨ ਕਾਰਨ ਮਨੁੱਖੀ ਜੀਵਨ ਵਿੱਚ ਤਬਦੀਲੀਆਂ ਪੈਦਾ ਹੋ ਰਹੀਆਂ ਹਨ, ਜਿਸ ਦੇ ਸਿੱਟੇ ਘਾਤਕ ਵੀ ਸਾਹਮਣੇ ਆ ਰਹੇ ਹਨ।ਅੱਜ ਵਾਤਾਵਰਣ ਨੂੰ ਹਰਾ-ਭਰਾ ਅਤੇ ਪ੍ਰਦੂਸ਼ਣ ਮੁਕਤ ਕਰਨ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਲੋੜ ਹੈ'' ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲਾ ਤੇ ਸ਼ੈਸ਼ਨ ਜੱਜ ਸ੍ਰੀ ਕਰਮਜੀਤ ਸਿੰਘ ਕੰਗ ਨੇ ਅੱਜ 67ਵੇਂ ਵਣ ਮਹਾਂਉਤਸਵ ਦਿਵਸ ਮੌਕੇ 'ਤੇ ਸ਼ਹੀਦ-ਏ-ਆਜ਼ਮ ਸੁਖਦੇਵ ਥਾਪਰ ਸਰਕਾਰੀ ਕੰਨਿਆ ਸਕੂਲ ਭਾਰਤ ਨਗਰ ਚੌਂਕ ਵਿਖੇ ਬੂਟਾ ਲਗਾਉਣ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਸ੍ਰੀ ਰਾਜੇਸ਼ ਭਗਤ ਸੀ.ਜੇ.ਐਮ-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ  ਵੀ ਮੌਜੂਦ ਸਨ। ਇਸ ਸਮੇਂ ਸਕੂਲ ਅਤੇ ਆਲੇ-ਦੁਆਲੇ 150 ਤੋਂ ਵੱਧ ਬੂਟੇ ਲਗਾਏ ਗਏ। 
 ਜ਼ਿਲਾ 'ਤੇ ਸੈਸ਼ਨ ਜੱਜ ਨੇ ਕਿਹਾ ਕਿ ਅੱਜ ਲੁਧਿਆਣਾ ਸ਼ਹਿਰ ਸੱਭ ਤੋਂ ਵੱਧ ਪ੍ਰਦੂਸ਼ਣ ਵਾਲੇ ਸ਼ਹਿਰਾਂ ਵਿੱਚ ਗਿਣਿਆ ਜਾਣ ਲੱਗ ਪਿਆ ਹੈ ਅਤੇ ਜਿਸ ਕਾਰਨ ਜਿਲ•ਾ ਪ੍ਰਸ਼ਾਸ਼ਨ, ਸਮਾਜ ਸੇਵੀ ਸੰਸਥਾਵਾਂ ਅਤੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਜ਼ਿਲ•ੇ ਵਿੱਚ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਉਹਨਾਂ ਕਿਹਾ ਕਿ ਪੌਦੇ ਲਗਾਉਣ ਨਾਲ ਵਾਤਾਵਰਣ ਸਾਫ ਹੋਵੇਗਾ ਅਤੇ ਪ੍ਰਦੂਸ਼ਣ ਵੀ ਕਾਫੀ ਹੱਦ ਤੱਕ ਕੰਟਰੋਲ ਕੀਤਾ ਜਾ ਸਕੇਗਾ। ਉਹਨਾਂ ਸਮਾਜ ਸੇਵੀ ਸੰਸਥਾਵਾਂ ਅਤੇ ਵੱਖ-ਵੱਖ ਸਕੂਲਾਂ ਦੇ ਬੱਚੇ ਜੋ ਕਿ ਇਸ ਪੌਦੇ ਲਗਾਉਣ ਦੀ ਮੁਹਿੰਮ ਨਾਲ ਜੁੜੇ ਹੋਏ ਹਨ ਦੇ ਕੰਮ ਦੀ ਸ਼ਲਾਘਾ ਵੀ ਕੀਤੀ। ਉਹਨਾਂ ਇਸ ਮੌਕੇ ਹਾਜ਼ਰ ਵਿਅਕਤੀਆਂ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਣ ਦੀ ਸ਼ੁੱਧਤਾ ਅਤੇ ਤਪਸ ਨੂੰ ਘੱਟ ਕਰਨ ਲਈ ਹਰੇਕ ਵਿਅਕਤੀ ਘੱਟੋ-ਘੱਟ ਇੱਕ-ਇੱਕ ਬੂਟਾ ਜਰੂਰ ਲਗਾਵੇ। ਉਹਨਾਂ ਇਹ ਵੀ ਕਿਹਾ ਕਿ ਜਿਵੇਂ ਅਸੀਂ ਹੋਰਨਾਂ ਤਿਓਹਾਰਾਂ ਨੂੰ ਬੜੇ ਚਾਅ ਅਤੇ ਉਤਸ਼ਾਹ ਨਾਲ ਮਨਾਉਂਦੇ ਹਾਂ ਉਸੇ ਤਰਾਂ ਵਣ-ਮਹਾਂਉਤਸਵ ਵੀ ਉਤਸ਼ਾਹ ਨਾਲ ਮਨਾਇਆ ਜਾਵੇ, ਕਿਉਕਿ ਰੁੱਖਾਂ ਦਾ ਸਾਡੇ ਜੀਵਨ ਵਿੱਚ ਜਨਮ ਤੋਂ ਲੈ ਕੇ ਮਰਨ ਤੱਕ ਹਰ ਸਮੇਂ ਅਹਿਮ ਸਥਾਨ ਹੈ, ਦੂਜੇ ਸ਼ਬਦਾਂ ਵਿੱਚ ਰੁੱਖਾਂ ਤੋਂ ਬਗੈਰ ਮਨੁੱਖੀ ਜੀਵਨ ਸੰਭਵ ਨਹੀਂ ਹੈ। 
 ਸ੍ਰੀ ਰਾਜੇਸ਼ ਭਗਤ ਸੀ.ਜੇ.ਐਮ-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਕਿਹਾ ਕਿ ਇਸ ਲਈ ਵਾਤਾਵਰਣ ਦੀ ਸਾਂਭ-ਸੰਭਾਲ ਲਈ ਸਮੁੱਚੇ ਲੋਕਾਂ ਅਤੇ ਸਰਕਾਰੀ ਤੇ ਗੈਰ-ਸਰਕਾਰੀ ਸੰਸਥਾਵਾ ਦੇ ਹੰਭਲੇ ਦੀ ਜਰੂਰਤ ਹੈ। ਉੱਥੇ ਸਾਨੂੰ ਵਾਤਾਵਰਣ ਨੂੰ ਬਚਾਉਣ ਲਈ ਜਿੱਥੇ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਰੁੱਖ ਲਗਾਉਣੇ ਚਾਹੀਦੇ ਹਨ, ਉੱਥੇ ਸਾਨੂੰ ਲਗਾਏ ਪੌਦਿਆਂ ਦੇ ਪਾਲਣ ਪੋਸ਼ਣ ਅਤੇ ਬਚਾਉਣ ਦੀ ਵੀ ਸਖਤ ਜਰੂਰਤ ਹੈ, ਇਸ ਲਈ ਟ੍ਰੀਗਾਰਡ ਵੀ ਲਗਾਏ ਗਏ ਹਨ। ਉਹਨਾਂ ਕਿਹਾ ਕਿ ਵਾਤਾਵਰਣ ਦੇ ਪ੍ਰਦੂਸ਼ਣ ਕਾਰਨ ਜਿੱਥੇ ਮਨੁੱਖ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ, ਉੱਥੇ ਪਸ਼ੂ-ਪੰਛੀ ਵੀ ਇਸ ਦੇ ਪ੍ਰਭਾਵ ਤੋਂ ਬਚ ਨਹੀ ਰਹੇ। ਉਹਨਾਂ ਕਿਹਾ ਕਿ ਸਾਨੂੰ ਇੱਕਠੇ ਹੋ ਕੇ ਵਾਤਾਵਰਣ ਦੀ ਸੁੱਧਤਾ ਦੀ ਮੁਹਿੰਮ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਤਾਂ ਜੋ ਅਸੀ ਆਉਣ ਵਾਲੀ ਪੀੜੀ ਨੂੰ ਪ੍ਰਦੂਸ਼ਣ ਰਹਿਤ ਵਾਤਾਵਰਣ ਪ੍ਰਦਾਨ ਕਰ ਸਕੀਏ। ਉਹਨਾ ਕਿਹਾ ਕਿ ਵਾਤਾਵਰਣ ਦੀ ਸੁੱਧਤਾ ਤੇ ਪਾਣੀ ਦੇ ਹੇਠਾਂ ਜਾ ਰਹੇ ਪੱਧਰ ਨੂੰ ਬਚਾਉਣ ਲਈ ਸਾਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਅਤੇ ਪੌਦਿਆਂ ਨੂੰ ਜੀਵਤ ਰੱਖਣ ਲਈ ਲਗਾਤਾਰ ਯਤਨਸ਼ੀਲ ਰਹਿਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਇਹ ਬਰਸਾਤ ਦਾ ਸੀਜ਼ਨ ਪੌਦੇ ਲਗਾਉਣ ਲਈ ਬੜਾ ਢੁੱਕਵਾਂ ਹੈ, ਇਸ ਦਾ ਸਾਨੂੰ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ।
 ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਅਸੋਪਾਲ ਬੱਤਰਾ ਏ.ਡੀ.ਜੇ., ਸ੍ਰੀ ਬਿਸ਼ਨ ਸਰੂਪ ਏ.ਡੀ.ਜੇ., ਸ੍ਰੀ ਜਸਪਾਲ ਵਰਮਾ ਏ.ਡੀ.ਜੇ., ਸ੍ਰੀ ਸਨਦੀਪ ਸਿੰਘ ਬਾਜਵਾ ਏ.ਡੀ.ਜੇ., ਸ੍ਰੀ ਸੁਰੇਸ਼ ਕੁਮਾਰ ਗੋਇਲ ਏ.ਸੀ.ਜੇ.ਐਮ., ਸ੍ਰੀ ਐਸ.ਐਸ.ਧਾਲੀਵਾਲ ਏ.ਡੀ.ਜੇ. ਹਾਜ਼ਰ ਸਨ। 

No comments: