Wednesday, July 13, 2016

VLCC: 15ਵਾਂ ਸਲਾਨਾ ਡਿਗਰੀ ਵੰਡ ਸਮਾਗਮ ਦਿੱਲੀ ਵਿਖੇ ਅਯੋਜਿਤ

Wed, Jul 13, 2016 at 3:15 PM
ਸਮਰਿਤੀ ਇਰਾਨੀ ਨੇ ਵੰਦਨਾ ਲੂਥਰਾ ਨਾਲ ਵੰਡੇ ਸਰਟੀਫਿਕੇਟ
ਪੰਜਾਬ ਤੋਂ 150 ਵਿਦਿਆਰਥਨਾਂ ਨੇ ਲਿਆ ਹਿੱਸਾ
ਲੁਧਿਆਣਾ: 13 ਜੁਲਾਈ 2016: (ਪੰਜਾਬ ਸਕਰੀਨ ਬਿਊਰੋ):
ਬਿਊਟੀ ਅਤੇ ਪੌਸ਼ਣ ਦੇ ਖੇਤਰ ਵਿਚ ਨੌਜਵਾਨਾਂ ਨੂੰ ਨਿਪੁੰਨ ਬਣਾਉਣ ਵਾਲੇ ਦੇਸ਼ ਦੇ ਸਭ ਤੋਂ ਵੱਡੇ ਵਿਦਿਅਕ ਸੰਸਥਾਨ ਵੀ.ਐਲ.ਸੀ.ਸੀ. ਇੰਸਟੀਚਿਊਟ ਆਫ ਬਿਊਟੀ ਐਂਡ ਨਿਊਟ੍ਰੀਸ਼ਿਅਨ ਦੇ ਦਿੱਲੀ ਸਥਿਤ 15ਵੇਂ ਡਿਗਰੀ ਵੰਡ ਸਮਾਗਮ ਵਿਚ ਪੰਜਾਬ ਤੋਂ 150 ਤੋਂ ਵੱਧ ਵਿਦਿਆਰਥਨਾਂ ਨੇ ਭਾਗ ਲਿਆ, ਜਿਨਾਂ ਨੂੰ ਕੇਂਦਰੀ ਕਪੜਾ ਮੰਤਰੀ ਸਮਰਿਤੀ ਜੁਬਿਨ ਇਰਾਨੀ ਅਤੇ ਵੀ.ਐਲ.ਸੀ.ਸੀ. ਸੰਸਥਾਪਕ ਅਤੇ ਚੇਅਰਪਰਸਨ ਵੰਦਨਾ ਲੂਥਰਾ ਨੇ ਸਰਟੀਫਿਕੇਟ ਵੰਡੇ। ਇਸ ਮੌਕੇ ਦੇਸ਼ ਭਰ ਦੇ ਵੱਖ-ਵੱਖ ਕੋਨੇ ਤੋਂ 400 ਤੋਂ ਵੱਧ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ, ਜਦਕਿ ਇਹਨਾਂ ਵਿਚ ਜਿਆਦਾ ਸੰਖਿਆ ਪੰਜਾਬ ਤੋਂ ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਮੋਗਾ, ਫਿਰੋਜਪੁਰ, ਫਗਵਾੜਾ ਅਤੇ ਚੰਡੀਗੜ ਦੇ ਵਿਦਿਆਰਥੀਆਂ ਦੀ ਸੀ। ਇਸ ਮੌਕੇ ਵੰਦਨਾ ਲੂਥਰਾ ਜੀ ਦੇ ਨਾਲ ਬਿਊਟੀ ਐਂਡ ਵੈਲਨੇਸ ਸੈਕਟਰ ਸਕਿਲ ਕਾਉਂਸਿਲ (ਬਿਊਟੀ ਅਤੇ ਸੇਹਤ ਖੇਤਰ ਕੌਸ਼ਲ ਪਰਿਸ਼ਦ) ਨੇ ਸਮਾਜਿਕ ਨਿਆਂ ਅਤੇ ਅਧਿਕਾਰਤ ਪਿਛੜੇ ਵਰਗ ਦੇ ਤਹਿਤ ਵਿੱਤ ਐਂਡ ਵਿਕਾਸ ਨਿਗਮ (ਐਨ.ਬੀ.ਸੀ.ਐਫ.ਡੀ.ਸੀ.) ਦੇ ਨਾਲ ਪਿਛੜੇ ਵਰਗਾਂ, ਘੱਟ ਗਿਣਤੀ ਵਾਲੇ ਵਰਗ ਅਤੇ ਟਰਾਂਸਜੈਂਡਰ ਸਮੂਹ ਦੇ ਲੋਕਾਂ ਦੇ ਲਈ ਕੌਸ਼ਲ ਪ੍ਰਯਾਸ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਸਮਝੌਤਾ ਪੱਤਰ ਤੇ ਦਸਤਖਤ ਵੀ ਕੀਤੇ ਗਏ। 

ਇਸ ਮੌਕੇ ਸ਼੍ਰੀਮਤੀ ਲੂਥਰਨਾ ਨੇ ਕਿਹਾ ਕਿ ਸਾਡੇ ਦੇਸ਼ ਦਾ ਭਵਿੱਖ ਅਗਾਂਹ ਵਧੂ ਅਤੇ ਸਿਖਿਆ ਤੇ ਕੌਸ਼ਲ ਵਿਕਾਸ ਦੇ ਮਾਧਿਅਮ ਨਾਲ ਇਸਦੀ ਅਵੱਖਤਾ ਤੇ ਨਿਰਭਰ ਹੈ। ਅਸੀਂ ਸਰਕਾਰ ਨੂੰ ਰਾਸ਼ਟਰੀ ਅਪ੍ਰਿੰਟਿਸ਼ ਪ੍ਰੋਤਸਾਹਨ ਯੋਜਨਾ ਲਿਆਉਣ ਲਈ ਅਤੇ ਇਸ ਵਿਚ 10,000 ਕਰੋੜ ਰੁਪਏ ਦਾ ਯੋਗਦਾਨ ਲਈ ਧੰਨਵਾਦ ਕਰਦੇ ਹਾਂ। ਉਨਾਂ ਨੇ ਡਿਗਰੀ ਪ੍ਰਾਪਤ ਕਰਨ ਵਾਲਿਆਂ ਵਿਦਿਆਰਥਨਾਂ ਨੂੰ ਵਧਾਈ ਦਿੰਦਿਆਂ ਉਨਾਂ ਦੇ ਸੁਨਹਰੀ ਭਵਿੱਖ ਲਈ ਉਨਾਂ ਨੂੰ ਅਸ਼ੀਰਵਾਦ ਦਿਤਾ। ਉਨਾਂ ਕਿਹਾ ਕਿ ਬਿਊਟੀ ਇੰਡਸਟਰੀ ਵਿਚ ਕਾਫੀ ਬੂਮ ਹੈ, ਵੀ.ਐਲ.ਸੀ.ਸੀ. ਇੰਸਟੀਚਿਊਟ ਵੱਧਦੇ ਰੋਜਗਾਰ ਦੇ ਮੌਕਿਆਂ ਨੂੰ ਦੇਖਦਿਆਂ ਪ੍ਰੌਫੈਸ਼ਨਲ ਲਾਗ ਅਤੇ ਸ਼ਾਟ ਟਰਮ ਕੋਰਸਾਂ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। 
ਕੇਂਦਰੀ ਕਪੜਾ ਉਦਯੋਗ ਮੰਤਰੀ ਸਮਰਿਤੀ ਇਰਾਨੀ ਨੇ ਵਿਦਿਆਰਥਨਾਂ ਨੂੰ ਕਿਹਾ ਕਿ ਉਹ ਮੇਹਨਤ ਅਤੇ ਮਜਬੂਤ ਇਰਾਦਿਆਂ ਨਾਲ ਇਮਾਨਦਾਰੀ ਦੀ ਰਾਹ ਤੇ ਚਲਦਿਆਂ ਆਪਣੇ ਸੁਪਨਿਆਂ ਨੂੰ ਪੂਰਾ ਕਰਨ। ਉਨਾਂ ਕਿਹਾ ਕਿ ਉਨਾਂ ਨੂੰ ਵਿਸ਼ਵਾਸ਼ ਹੈ ਕਿ ਤੇਜੀ ਨਾਲ ਵੱਧਦੇ ਵੈਲਨੈਸ ਬਿਊਟੀ ਖੇਤਰ ਵਿਚ ਉਹ ਆਪਣਾ ਸੁਨਹਰੀ ਭਵਿੱਖ ਬਣਾ ਸਕਣਗੀਆਂ। ਪ੍ਰਧਾਨਮੰਤਰੀ ਕੌਸ਼ਲ ਵਿਕਾਸ ਯੋਜਨਾ - Àਰ ਸੀਖੋ-Àਰ ਕਮਾÀ ਵਰਗਿਆਂ ਯੋਜਨਾਵਾਂ ਨੂੰ ਸਫਲਤਾ ਬਾਰੇ ਦਸਦਿਆਂ ਸ਼੍ਰੀ ਲੁਥਰਾ ਨੇ ਕਿਹਾ ਕਿ ਅਸੀਂ ਸੀ.ਐਸ.ਆਰ. ਯੋਜਨਾਵਾਂ ਤੇ ਨਿਜੀ ਉਧਮਾਂ ਅਤੇ ਸਾਰਵਜਨਿਕ ਖੇਤਰ ਦੇ ਉਪਕ੍ਰਮਾਂ ਦੇ ਨਾਲ ਸਾਂਝ ਪਾਉਂਦਿਆਂ ਇਸ ਸਾਲ 15,000 ਵਿਦਿਆਰਥੀਆਂ ਨੂੰ ਕੌਸ਼ਲ ਅਧਾਰਿਤ ਕੋਚਿੰਗ ਦੇ ਮਾਧਿਅਮ ਨਾਲ ਉਨਾਂ ਨੂੰ ਆਪਣੇ ਪੈਰਾਂ ਤੇ ਖੜਾ ਕਰਣ ਦਾ ਟੀਚਾ ਰਖਿਆ ਹੈ।

No comments: