Saturday, July 16, 2016

ਅੰਮ੍ਰਿਤਸਰ ਵਿੱਚ ਹੋਈ ਘਰੇਲੂ ਵਰਕਰਾਂ ਦੀ ਮੀਟਿੰਗ

ਅਗਸਤ ਵਿੱਚ  ਹੋਵੇਗੀ ਵੱਡੀ ਇਕੱਤਰਤਾ 
ਅੰਮ੍ਰਿਤਸਰ: 15 ਜੁਲਾਈ 2016: (ਪੰਜਾਬ ਸਕਰੀਨ ਬਿਊਰੋ): 
ਹੁਣ ਜਦੋਂ ਕਿ ਵੱਡੀਆਂ ਵੱਡੀਆਂ ਟਰੇਡ ਯੂਨੀਅਨਾਂ ਰੋਡਵੇਜ਼, ਬਿਜਲੀ ਅਤੇ ਰੇਲਵੇ ਵਰਗੇ ਵਿਭਾਗਾਂ ਵਿੱਚ ਵੀ ਆਪਣੀ ਪਕੜ ਬਣਾਈ ਰੱਖਣ ਵਿੱਚ ਨਾਕਾਮ ਸਾਬਿਤ ਹੋ ਰਹੀਆਂ ਹਨ ਉਦੋਂ  ਕਮਿਊਨਿਸਟ ਪਾਰਟੀ ਨਾਲ ਸਬੰਧਿਤ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ) ਨੇ ਗੈਰ ਜੱਥੇਬੰਦ ਕਿਰਤੀਆਂ ਦੇ ਬਹੁਤ ਵੱਡੇ ਵਰਗਾਂ ਵੱਲ ਆਪਣਾ ਧਿਆਨ ਸੇਧਤ ਕੀਤਾ ਹੈ। ਇਹਨਾਂ ਵਿੱਚ ਮੀਡੀਆ ਅਤੇ ਡੋਮੈਸਟਿਕ ਵਰਕਰ ਵੀ ਸ਼ਾਮਿਲ ਹਨ। 
ਮੁੰਬਈ ਵਿੱਚ ਬਬਲੀ ਰਾਵਤ ਡੋਮੈਸਟਿਕ ਵਰਕਰਾਂ ਵਾਲੇ ਪਾਸੇ ਧਿਆਨ ਦੇ ਰਹੀਂ ਹੈ ਤਾਂ ਪੰਜਾਬ ਵਿੱਚ ਕਾਮਰੇਡ ਦਸਵਿੰਦਰ ਕੌਰ ਆਪਣੀ ਟੀਮ ਸਮੇਤ ਸਰਗਰਮ ਹੈ। 
ਬਹੁਤ ਪਹਿਲਾਂ ਪੰਜਾਬ ਦੇ ਘਰਾਂ ਵਿੱਚ ਕੰਮਕਾਜ ਅਕਸਰ ਘਰ ਦੀਆਂ ਪਰਿਵਾਰਿਕ ਔਰਤਾਂ  ਸਨ ਪਰ ਲਗਾਤਾਰ ਵੱਧ ਰਾਹੀਂ ਮਹਿੰਗਾਈ ਨੇ ਜਦੋਂ ਘਰ ਦੀ ਨਾਰੀ ਸ਼ਕਤੀ ਨੂੰ ਵੀ ਪਰਿਵਾਰ ਦੀ ਆਮਦਨ ਵਧਾਉਣ ਲਈ ਕੰਮਾਂ ਕਾਰਨ ਵੱਲ ਤੋਰ ਦਿੱਤਾ ਤਾਂ ਸੁਆਲ ਖੜਾ ਹੋਇਆ ਕਿ ਘਰ ਦਾ ਕੰਮ ਕੌਣ ਕਰੇ? ਛੋਟੇ ਪਰਿਵਾਰਾਂ ਦੇ ਰੁਝਾਨ ਨੇ ਇਸ ਸਮੱਸਿਆ ਨੂੰ ਹੋਰ ਵੀ ਵਧਾਇਆ। ਉਦੋਂ ਘਰਾਂ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਇਹਨਾਂ ਪਰਿਵਾਰਾਂ ਲਈ ਫਰਿਸ਼ਤੇ ਵਾਂਗ ਆਈਆਂ। ਪਹਿਲਾਂ "ਬਾਈ" ਰੱਖਣ ਦਾ ਰਿਵਾਜ ਸਿਰਫ ਦਿੱਲੀ ਮੁੰਬਈ ਵਰਗੇ ਸ਼ਹਿਰਾਂ ਵਿੱਚ ਹੁੰਦਾ ਸੀ ਪਰ ਹੁਣ ਪੰਜਾਬ ਦਾ ਸ਼ਾਇਦ ਹੀ ਕੋਈ ਇਲਾਕਾ ਹੋਵੇ ਜਿੱਥੇ ਹਰ ਘਰ ਵਿੱਚ "ਬਾਈ" ਨਾ ਹੋਵੇ।  ਹੋ ਸਕਦਾ ਹੈ ਕੁਝ  ਦੇ ਘਰਾਂ ਵਿਚਕ ਇੱਕ ਵੀ ਨਾ ਹੋਵੇ ਪਰ ਬਹੁਤ ਸਾਰੇ ਘਰਾਂ ਵਿੱਚ ਦੋ ਦੋ ਚਾਰ ਚਾਰ ਵੀ ਹਾਂ। ਕੱਪੜਿਆਂ ਲਈ ਵੱਖਰੀ, ਭਾਂਡਿਆਂ ਲਈ ਵੱਖਰੀ, ਸਫਾਈਆਂ ਲਈ ਵੱਖਰੀ, ਬੱਚਿਆਂ ਲਈ ਵੱਖਰੀ।  ਪੂੰਜੀਵਾਦ ਦੇ ਰੁਝਾਨ ਨਾਲ ਪੈਦਾ ਹੋਏ ਹਾਲਾਤਾਂ ਨੇ ਘਰਾਂ ਦੇ ਨਕਸ਼ੇ ਵੀ ਬਦਲ ਦਿੱਤੇ ਅਤੇ ਰਿਸ਼ਤਿਆਂ ਦੇ ਅੰਦਾਜ਼ ਵੀ।    
ਸਵੇਰ ਤੋਂ ਲੈ ਕੇ ਰਾਤ ਅਤੇ ਕਈ ਘਰਾਂ ਵਿੱਚ ਰਾਤ ਨੂੰ ਵੀ ਘਰ ਦਾ ਕੰਮ ਆਪਣੇ ਘਰ ਵਾਂਙ ਸੰਭਾਲਣ ਵਾਲਿਆਂ ਇਹਨਾਂ ਵਰਕਰਾਂ ਵਿੱਚ ਬਹੁਤ  ਵੀ ਹਾਂ ਜਿਹਨਾਂ ਦੀ ਆਪਣੀ ਜ਼ਿੰਦਗੀ ਇਸ ਦੋ ਵਕ਼ਤ ਦੀ ਰੋਜ਼ੀ ਰੋਟੀ ਵਾਸਤੇ ਬਲੀਦਾਨ ਹੋ ਜਾਂਦੀ ਹੈ। ਇੱਕ ਤਰਾਂ ਦੀ ਗਿਰਵੀ ਅਤੇ ਗੁਲਾਮ ਜ਼ਿੰਦਗੀ  ਬਣ ਜਾਂਦੀ ਹੈ। ਜੇ ਕੀਤੇ ਕੋਈ ਚੀਜ਼ ਗੁੰਮ ਹੋ ਜਾਵੇ ਤਾਂ ਝੱਟ ਸ਼ੱਕ ਕੰਮ ਵਾਲੀ 'ਤੇ ਜਾਂਦਾ ਹੈ। ਇਹਨਾਂ ਔਰਤ ਵਰਕਰਾਂ ਦੇ ਨਾਲ ਨਾਲ ਬਹੁਤ ਸਾਰੇ ਪੁਰਸ਼ ਵੀ ਅਜਿਹੀ ਡਿਊਟੀ  ਕਰਦੇ ਹਨ ਪਰ ਘਰਾਂ ਵਿੱਚ ਉਹਨਾਂ ਦੀ ਗਿਣਤੀ ਕਾਫੀ ਘੱਟ ਹੈ ਜਦਕਿ ਮਾਰਕੀਟ ਵਿੱਚ ਕਾਫੀ ਜ਼ਿਆਦਾ। ਇਹਨਾਂ ਦੋਨੈਂਸਟਿਕ ਵਰਕਰਾਂ ਦੇ  ਰਾਖੀ ਲਈ ਅੰਮ੍ਰਿਤਸਰ ਵਿੱਚ ਸਰਗਰਮ ਹੈ ਕਾਮਰੇਡ ਦਸਵਿੰਦਰ ਕੌਰ। ਇਸ ਸਬੰਧੀ ਇੱਕ ਵੱਡਾ ਸਮਾਗਮ ਅਗਸਤ ਦੇ ਮਹੀਨੇ ਕਰਵਾਇਆ ਜਾ ਰਿਹਾ ਹੈ ਜਿਸ ਦੀ ਤਿਆਰੀ ਲਈ ਵੱਖ ਥਾਵਾਂ ਤੇ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। 
ਕਾਮਰੇਡ ਦਸਵਿੰਦਰ ਕੌਰ ਦੇ ਉੱਦਮ ਉਪਰਾਲੇ ਸਦਕਾ ਹੋਈਆਂ ਇਹਨਾਂ ਮੀਟਿੰਗਾਂ ਵਿੱਚ ਮਨਜੀਤ ਕੌਰ, ਸੁਰਜੀਤ ਕੌਰ, ਵੀਰੋ, ਰਣਜੀਤ ਕੌਰ ਅਤੇ ਕਸ਼ਮੀਰ ਕੌਰ ਵੀ ਸਰਗਰਮ ਰਹੀਆਂ। ਕਾਮਰੇਡ ਮਹਿੰਦਰ, ਕਾਮਰੇਡ ਮੱਖਣ ਸਿੰਘ ਅਤੇ ਕਾਮਰੇਡ ਪਰਮਜੀਤ ਸਿੰਘ ਵੀ ਸਰਗਰਮ ਰਹੇ। 

No comments: