Saturday, July 23, 2016

ਗੁੰਡਾਗਰਦੀ ਨਾ ਰੂਕੀ ਤਾਂ ਪੰਜਾਬ ਭਰ ’ਚ ਸ਼ੁੱਕਰਵਾਰ ਨੂੰ ਕਾਲਾ ਦਿਵਸ

2016-07-23 16:45 GMT+05:30
ਲੁਧਿਆਣਾ ’ਚ ਸ਼ਾਹੀ ਇਮਾਮ ਪੰਜਾਬ ਦਾ ਐਲਾਨ
ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ  ਦੀ ਅਗੁਵਾਈ ਹੇਠ ਸਾਰੇ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਪਾਰਟੀਆਂ ਦੇ ਮੁਸਲਮਾਨ ਨੇਤਾ ਜਾਮਾ ਮਸਜਿਦ ਲੁਧਿਆਣਾ ਵਿੱਚ ਏਕਤਾ ਦਾ ਇਜ਼ਹਾਰ ਕਰਦੇ ਹੋਏ। 
ਲੁਧਿਆਣਾ: 23 ਜੁਲਾਈ  2016 (ਪੰਜਾਬ ਸਕਰੀਨ ਬਿਊਰੋ):
ਲੁਧਿਆਣਾ ਵਿੱਚ ਬੀਤੇ ਦਿਨੀ ਮੁਸਲਮਾਨ ਟਰੱਕ ਡਰਾਇਵਰਾਂ ਦੀ ਮਾਰ ਕੁਟਾਈ ਅਤੇ ਫਗਵਾੜਾ ’ਚ ਸ਼ੁੱਕਰਵਾਰ ਦੇ ਦਿਨ ਨਮਾਜੀਆਂ ’ਤੇ ਹੋਏ ਪੱਥਰਾਵ ਨਾਲ ਮੁਸਲਮਾਨਾਂ ’ਚ ਭਾਰੀ ਰੋਸ਼ ਫੈਲ ਗਿਆ ਹੈ। ਅੱਜ ਇੱਥੇ ਫੀਲਡਗੰਜ ਚੌਂਕ ਸਥਿਤ ਇਤਿਹਾਸਿਕ ਜਾਮਾ ਮਸਜਿਦ ’ਚ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ  ਦੀ ਅਗੁਵਾਈ ਹੇਠ ਸ਼ਹਿਰ ਦੀਆਂ ਦਰਜਨਾਂ ਮਸਜਿਦਾਂ ਦੇ ਪ੍ਰਤੀਨਿਧੀਆਂ ਅਤੇ ਮੁਸਲਮਾਨ ਸਿਆਸੀ ਲੀਡਰਾਂ ਦੀ ਮੀਟਿੰਗ ਹੋਈ। ਜਿਸ ਵਿੱਚ ਫਿਰਕਾਪ੍ਰਸਤ ਤਾਕਤਾਂ ਦੀ ਨਿੰਦਿਆ ਕਰਦੇ ਸ਼ਾਹੀ ਇਮਾਮ ਨੇ ਸਰਵਸੰਮਤੀ ਨਾਲ ਐਲਾਨ ਕੀਤਾ ਕਿ ਜੇਕਰ ਪ੍ਰਦੇਸ਼ ਵਿੱਚ ਪੰਜਾਬ ਸਰਕਾਰ ਨੇ ਗੁੰਡਾਗਰਦੀ ਕਰਨ ਵਾਲੇ ਫਿਰਕਾਪ੍ਰਸਤਾਂ  ਦੇ ਖਿਲਾਫ ਸਖ਼ਤ ਕਾਰਵਾਈ ਨਾ ਕੀਤੀ ਤਾਂ ਸ਼ੁੱਕਰਵਾਰ ਨੂੰ ਪ੍ਰਦੇਸ਼ ਭਰ ’ਚ ਕਾਲਾ ਦਿਵਸ ਮਨਾਇਆ ਜਾਵੇਗਾ ਅਤੇ ਲੁਧਿਆਣਾ ਸਮੇਤ 100 ਤੋਂ ਜਿਆਦਾ ਸਥਾਨਾਂ ’ਤੇ ਮੁਸਲਮਾਨ ਸੜਕਾਂ ’ਤੇ ਉਤਰਨਗੇ। ਇਸ ਮੌਕੇ ’ਤੇ ਸ਼੍ਰੋਮਣੀ ਅਕਾਲੀ ਦਲ ( ਬ ),  ਕਾਂਗਰਸ ਪਾਰਟੀ,  ਆਮ ਆਦਮੀ ਪਾਰਟੀ,  ਟੀਮ ਇੰਸਾਫ ਨਾਲ ਸਬੰਧ ਰੱਖਣ ਵਾਲੇ ਮੁਸਲਮਾਨ ਲੀਡਰਾਂ ਅਤੇ ਵੱਖ-ਵੱਖ ਮਸਜਿਦਾਂ ਦੇ ਇਮਾਮ ਮੌਜੂਦ ਸਨ। ਜਿਨ੍ਹਾਂ ਵਿੱਚ ਜਫਰ ਆਲਮ, ਨਈਯਰ ਆਲਮ, ਨਸੀਮ ਅੰਸਾਰੀ,  ਡਾ. ਸਿਰਾਜੁਦੀਨ ਬਾਲੀ,  ਮੁਹੰਮਦ  ਸਾਬਿਰ ,  ਬਬਲੂ ਕੁਰੈਸ਼ੀ , ਸਾਦ ਕੁਰੈਸ਼ੀ, ਬਿਲਾਲ ਖਾਨ, ਨਾਇਬ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ, ਕਾਰੀ ਅਲਤਾਫ ਉਰ ਰਹਿਮਾਨ ਲੁਧਿਆਣਵੀ ,  ਗਾਜੀ ਉਬੈਦੁਰ ਰਹਿਮਾਨ ,  ਨੌਸ਼ਾਦ ਅੰਸਾਰੀ,  ਅਲਤਾਫ ਜੋਸ਼ਨ, ਮੁਹੰਮਦ ਸਿਰਾਜ, ਸ਼ਹਿਜਾਦ ਢੰਡਾਰੀ , ਸੱਜਾਦ ਆਲਮ,  ਤਨਵੀਰ ਆਲਮ,  ਡਾ . ਇਦਰੀਸ ,  ਸ਼ੇਖ ਅਸ਼ਰਫ , ਪਰਵੇਜ ਆਲਮ , ਬਬਲੂ ਖਾਨ,  ਨਸੀਬੂਦੀਨ,  ਮੌਲਾਨਾ ਫਾਰੂਖ , ਨਾਸਿਰ ਬਨਾਰਸੀ, ਮੁਹੰਮਦ  ਕਲੀਮ ਬਨਾਰਸੀ ,  ਡਾ .  ਮੁਸ਼ਤਾਕ ,  ਡਾ .  ਇਸਲਾਮ ,  ਨਾਜਿਮ ਸਲਮਾਨੀ ,ਰਿਆਜ ਸਲਮਾਨੀ , ਮੁਹੰਮਦ  ਇੰਤੀਯਾਜ, ਮੁਹੰਮਦ ਨਬੀਜਾਨ ,  ਮੁਹੰਮਦ  ਯਾਕੂਬ ,  ਨਿਆਜ ਭਾਈ,  ਵਕਾਰ ਅਲੀ ,  ਮੁਹੰਮਦ  ਆਦਿਰ ,  ਮੁਜੀਬੂ ਰਹਿਮਾਨ , ਮੁਹੰਮਦ  ਯਾਸੀਨ , ਅੰਜੁਮ ਅਜਗਰ, ਫਰਮਾਨ ਅਲੀ, ਮਿਜਾਨ, ਸੱਜਾਦ ਖਾਨ,  ਮੁਸਫੀਕ ਆਲਮ,  ਮੁਹੰਮਦ ਲਿਆਕਤ, ਈਦ ਮੁਹੰਮਦ ਕਰੀਮ,  ਮੁਹੰਮਦ  ਮੇਹਰਾਜ,  ਮੁਹੰਮਦ  ਮੁਕੀਮ , ਅਕਰਮ ਅਲੀ , ਮਕਸੂਦ ਅਲੀ,  ਸ਼ਮੀਮ ਅਹਿਮਦ,  ਮੁਹੰਮਦ ਸਲੀਮ, ਮੁਹੰਮਦ ਇਸਰਾਰ,  ਮੁਹੰਮਦ  ਹਕੀਮ,  ਨੌਸ਼ਾਦ ਵਾਰਸੀ, ਮੁਹੰਮਦ ਹਸਲੀਨ, ਮੁਹੰਮਦ ਜੁਵੈਦ,ਤਨਵੀਰ ਖਾਨ, ਸ਼ਾਹਨਵਾਜ, ਮੌਲਾਨਾ ਇਨਾਮੁਦੀਨ ,  ਮੌਲਾਨਾ ਇਸਰਾਰ ਅਹਿਮਦ , ਮੌਲਾਨਾ ਕਾਰੀ ਮੋਹਤਰਮ, ਮੌਲਾਨਾ ਇਬਰਾਹਿਮ , ਮੌਲਾਨਾ ਯਈਆ , ਮੌਲਾਨਾ ਅਤੀਕ ਉਰ ਰਹਿਮਾਨ ਫੈਜਾਬਾਦੀ , ਅਲਾਊਦੀਨ,  ਮੁਹੰਮਦ ਬਾਬਰ ਅਤੇ ਸ਼ਾਹੀ ਇਮਾਮ ਪੰਜਾਬ ਦੇ ਮੁੱਖ ਸਕੱਤਰ ਮੁਹੰਮਦ  ਮੁਸਤਕੀਮ ਅਹਰਾਰੀ ਅਤੇ ਹੋਰ ਵੀ ਮੌਜੂਦ ਸਨ । 

No comments: