Tuesday, July 19, 2016

ਕਾਮਰੇਡ ਭਰਤ ਪ੍ਰਕਾਸ਼ ਨੂੰ ਸਮੂਹ ਵਰਗਾਂ ਵੱਲੋਂ ਭਰੇ ਮਨ ਨਾਲ ਸ਼ਰਧਾਂਜਲੀ

CPI, CPI(M), UCPI ਅਤੇ ਕਾਂਗਰਸ ਪਾਰਟੀ ਦੇ ਆਗੂ ਵੀ ਪੁੱਜੇ 
ਖੰਨਾ (ਲੁਧਿਆਣਾ): 19 ਜੁਲਾਈ 2016: (ਪੰਜਾਬ ਸਕਰੀਨ ਟੀਮ):  
ਕਾਮਰੇਡ ਭਾਰਤ ਪ੍ਰਕਾਸ਼ ਦੀ ਯਾਦ ਵਿੱਚ ਹੋਏ ਸ਼ਰਧਾਂਜਲੀ ਸਮਾਗਮ ਵਿੱਚ ਅੱਜ ਸਮੂਹ ਵਰਗਾਂ ਦੇ ਲੋਕ ਬੜੇ ਭਰੇ ਮਨਾਂ ਨਾਲ ਸ਼ਾਮਲ ਹੋਏ। ਇਸ ਇਕੱਤਰਤਾ ਵਿੱਚ ਸੀਪੀਆਈ, ਸੀਪੀਐਮ, ਯੂਸੀਪੀਆਈ, ਸੀਪੀਆਈ (ਲਿਬਰੇਸ਼ਨ) ਅਤੇ ਕਾਂਗਰਸ ਪਾਰਟੀ ਨੇ ਵੀ ਸਰਗਰਮ ਸ਼ਮੂਲੀਅਤ ਕੀਤੀ। ਸੋਕ ਸੁਨੇਹੇ ਅਤੇ ਪ੍ਰਤੀਨਿਧੀ ਭੇਜਣ ਵਾਲਿਆਂ ਵਿੱਚ ਅਣਗਿਣਤ ਹੋਰਨਾਂ ਸੰਗਠਨਾਂ ਦੇ ਨਾਲ ਨਾਲ ਮਸਜਿਦ ਦੇ ਨੁਮਾਇੰਦੇ ਵੀ ਸ਼ਾਮਲ ਸਨ।  
ਸੀਪੀਆਈ ਵੱਲੋਂ ਪਾਰਟੀ ਦੀ ਕੌਮੀ ਕੌਂਸਿਲ ਦੀ ਮੈਂਬਰ ਅਮਰਜੀਤ ਕੌਰ, ਸੂਬਾ ਸਕੱਤਰ ਕਾਮਰੇਡ ਹਰਦੇਵ ਅਰਸ਼ੀ,  ਏਟਕ ਵੱਲੋਂ ਕਾਮਰੇਡ ਬੰਤ ਬਰਾੜ, ਭਾਰਤ ਜਨ ਗਿਆਨ ਵਿਗਿਆਨ ਜੱਥਾ ਵੱਲੋਂ ਡਾਕਟਰ ਅਰੁਣ ਮਿੱਤਰਾ ਅਤੇ ਐਮ ਐਸ ਭਾਟੀਆ, ਸੀਪੀਐਮ ਵੱਲੋਂ ਕਾਮਰੇਡ ਚਰਨ ਸਿੰਘ ਵਿਰਦੀ, ਕਾਂਗਰਸ ਵੱਲੋਂ ਤੇਜ ਪ੍ਰਕਾਸ਼ ਸਿੰਘ ਅਤੇ ਮਲਕੀਤ ਸਿੰਘ ਦਾਖਾ, ਯੂਨਾਈਟਿਡ ਕਮਿਊਨਿਸਟ ਪਾਰਟੀ ਵੱਲੋਂ ਸੁਖਿੰਦਰ ਸਿੰਘ ਧਾਲੀਵਾਲ, ਲੇਖਕਾਂ ਵਿੱਚੋਂ ਮਨਜੀਤ ਇੰਦਰਾ, ਸਤਨਾਮ ਸਿੰਘ ਚਾਨਾ, ਜਸਵੀਰ ਸਿੰਘ ਝੱਜ ਅਤੇ ਕਈ ਹੋਰਨਾਂ ਨੇ ਆਪਣੀ ਹਾਜ਼ਰੀ ਲਗਵਾਈ।  ਇਸਤਰੀ ਸਭ ਵੱਲੋਂ ਕਾਮਰੇਡ ਜੀਤ ਕੁਮਾਰੀ ਉਚੇਚ ਹੈ ਤੌਰ ਤੇ ਪੁੱਜੀ। 
ਬੁਲਾਰਿਆਂ ਨੇ ਆਪਣੀਆਂ ਯਾਦਾਂ ਭਰੇ ਮਨਾਂ ਨਾਲ ਸਾਂਝੀਆਂ ਕੀਤੀਆਂ। ਇੱਕ ਯੁਗ ਦੇ ਖਤਮ ਹੋਣ ਦਾ ਉਦਾਸ ਐਲਾਨ ਸਭਨਾਂ ਲਈ ਸੋਗਵਾਰ ਸੀ। ਇਹਨਾਂ ਬੁਲਾਰਿਆਂ ਨੇ ਦੱਸਿਆ ਕਿ ਕਿਸਤਰਾਂ ਕਾਮਰੇਡ ਭਾਰਤ ਪ੍ਰਕਾਸ਼ ਨਿਜੀ ਜੀਵਨ ਅਤੇ ਸਿਧਾਂਤਕ ਜੀਵਨ ਵਿੱਚ ਇੱਕੋ ਜਿਹੇ ਸਨ। ਕਾਮਰੇਡ ਅਮਰਜੀਤ ਕੌਰ ਨੇ ਉਹਨਾਂ ਨਾਲ ਆਪਣੇ ਪਰਿਵਾਰਕ ਸਬੰਧਾਂ ਬਾਰੇ ਦੱਸਿਆ ਅਤੇ ਕਾਮਰੇਡ ਬੰਤ ਬਰਾੜ ਨੇ ਦੱਸਿਆ ਕਿ ਜੇ ਊਹ ਚਾਹੁੰਦੇ ਤਾਂ ਆਪਣੇ ਬੱਚਿਆਂ ਨੂੰ ਵੀ ਰੂਸ ਜਾਂ ਚੈਕੋਸਲਵਾਕੀਆ ਭੇਜ ਕੇ ਪੜ੍ਹ ਸਕਦੇ ਸਨ ਪਰ ਉਹਨਾਂ ਇੱਕ ਵਾਰ ਵੀ ਇਸ ਮਕਸਦ ਲਈ ਨਹੀਂ ਕਿਹਾ। ਜਦੋਂ ਗਲਤੀ ਹੋਣ ਤੇ ਡਾਂਟਦੇ ਸਨ ਤਾਂ ਉਸ ਵੇਲੇ ਉਹਨਾਂ ਲੈ ਸਾਰੇ ਇੱਕੋ ਜਿਹੇ ਹੁੰਦੇ ਸਨ ਭਾਵੈਂ ਜਵਾਈ ਤੇ ਭਾਵੈਂ ਭਰਾ। ਉਹਨਾਂ ਕਦੇ ਇਸ ਮਾਮਲੇ ਵਿਚਕ ਲਿਹਾਜ਼ ਨਹੀਂ ਸੀ ਕੀਤਾ। ਇਸ ਗੱਲ ਤੇ ਦੁੱਖ ਪ੍ਰਗਟ ਕੀਤਾ ਗਿਆ ਕਿ ਹੁਣ ਕਥਨੀ ਅਤੇ ਕਰਨੀ ਵਾਚਕ ਇੱਕਸੁਰ ਹੋ ਕੇ ਜੀਵੰ ਜਿਊਣ ਵਾਲੀ ਇਹ ਮਿਸਾਲ ਜ਼ਿੰਦਗੀ ਸਾਡੇ ਦਰਮਿਆਨ ਨਹੀਂ ਰਹੀ। 
ਉਹਨਾਂ ਦੇ ਸਾਥੀ, ਉਹਨਾਂ ਦੇ ਸ਼ਗਿਰਦ ਅਤੇ ਉਹਨਾਂ ਦੇ ਸਭ ਤੋਂ ਵੱਡੇ ਦਾਮਾਦ ਗੁਰਨਾਮ ਕੰਵਰ ਨੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਕਵਿਤਾ ਵੀ ਪੜ੍ਹੀ ਜੋ ਕਿ ਬਹੁਤ ਹੀ ਭਾਵਪੂਰਤ ਸੀ। 
ਇਸ ਸਮਾਗਮ ਵਿੱਚ ਨਾ ਕੋਈ ਧਾਰਮਿਕ ਰਸਮ ਸੀ ਨਾ ਹੀ ਕੋਈ ਹੋਰ ਅਡੰਬਰ।  ਫੋਟੋ ਸਾਹਮਣੇ ਪੈਸੇ ਟੇਕਣਾ ਸਖਤ ਮਨਾ ਸੀ। ਜਿਹੜੇ ਪੈਸੇ ਫਿਰ ਵੀ ਅਣਜਾਣੇ ਵਿੱਚ ਟੇਕੇ ਗਏ ਉਹਨਾਂ ਬਾਰੇ ਐਲਾਨ ਕੀਤਾ ਗਿਆ ਕਿ ਇਹ ਪੈਸੇ ਸੀਪੀਆਈ ਖੰਨਾ ਦੀ ਗੋਲਕ ਵਿੱਚ ਜਾਣਗੇ। ਇਸ ਸਮਾਗਮ ਵਿੱਚ ਬਾਰ ਬਾਰ ਕਾਮਰੇਡ ਭਾਰਤ ਪ੍ਰਕਾਸ਼ ਦੀ ਮੌਜੂਦਗੀ ਦਾ ਅਹਿਸਾਸ ਹੋ ਰਿਹਾ ਸੀ ਜਿਵੈਂ ਆਖ ਰਹੇ ਹੋਣ ਕਿ ਜੇ ਮੈਨੂੰ ਸ਼ਰਧਾਂਜਲੀ ਦੇਣੀ ਹੈ ਤਾਂ ਮੇਰੇ ਵਰਗਾ ਸਾਦਗੀ ਭਰਿਆ ਜੀਵਨ ਜੀਊ ਕੇ ਦਿਖਾਓ। ਕਥਨੀ ਅਤੇ ਕਰਨੀ ਦੇ ਇੱਕ ਬਣੋ। 

No comments: