Thursday, July 28, 2016

ਪੰਜਾਬ ਸਰਕਾਰ ਦੇ ਭਰੋਸੇ ਮਗਰੋਂ ਰਾਜ ਪੱਧਰੀ ਪ੍ਰਦਸ਼ਨ ਮੁਲਤਵੀ

Thu, Jul 28, 2016 at 5:03 PM
ਸੂਬੇ ’ਚ ਹੋ-ਹੱਲਾ ਮਚਾਇਆ ਤਾਂ ਹਰ ਹਾਲ ’ਚ ਮਨਾਵਾਂਗੇ ਕਾਲਾ ਦਿਵਸ  
ਨਾਲ ਹੀ ਦਿੱਤੀ ਸ਼ਾਹੀ ਇਮਾਮ ਪੰਜਾਬ ਨੇ ਚੇਤਾਵਨੀ 
ਲੁਧਿਆਣਾ: 28 ਜੁਲਾਈ  2016: (ਪੰਜਾਬ ਸਕਰੀਨ ਬਿਊਰੋ):
ਸ਼ਰਾਰਤੀ ਅਨਸਰਾਂ ਦੀ ਗ੍ਰਿਫਤਾਰੀ ਲਈ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਅਤੇ ਮੁਸਲਮਾਨ ਸਮਾਜ  ਦੇ ਨੁਮਾਇੰਦੇ ਮੁੱਖ ਮੰਤਰੀ  ਸ . ਪ੍ਰਕਾਸ਼ ਸਿੰਘ ਬਾਦਲ  ਦੇ ਨਾਮ ਮੰਗ ਪੱਤਰ ਐਸਡੀਐਮ ਪਰਮਜੀਤ ਨੂੰ ਸੌਂਪਦੇ ਹੋਏ। ਉਨ੍ਹਾਂ  ਦੇ  ਨਾਲ ਚੇਅਰਮੈਨ ਹੀਰਾ ਸਿੰਘ  ਗਾਬੜੀਆ,  ਏਡੀਸੀਪੀ-1 ਜੋਗਿੰਦਰ ਸਿੰਘ ,  ਏਸੀਪੀ ਸੈਂਟਰਲ ਅਮਨਦੀਪ ਬਰਾੜ,  ਬਾਬਾ ਅਜੀਤ ਸਿੰਘ  ਅਤੇ ਹੋਰ। 
ਅੱਜ ਇੱਥੇ ਫੀਲਡਗੰਜ ਚੌਂਕ ਵਿਖੇ ਇਤਿਹਾਸਿਕ ਜਾਮਾ ਮਸਜਿਦ ’ਚ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਮੁਸਲਮਾਨ ਸਮਾਜ ਦੇ ਨੁਮਾਇੰਦੀਆਂ ਨਾਲ ਬੈਠਕ ਕਰਕੇ ਅਮਨ - ਸ਼ਾਂਤੀ ਅਤੇ ਆਪਸੀ ਭਾਈਚਾਰਾ ਬਣਾਏ ਰੱਖਣ ਦੀ ਅਪੀਲ ਕੀਤੀ। ਮੀਟਿੰਗ ’ਚ ਪੰਜਾਬ ਸਰਕਾਰ ਦੇ ਸੀਨੀਅਰ ਆਗੂ ਜੱਥੇਦਾਰ ਹੀਰਾ ਸਿੰਘ ਗਾਬੜੀਆ ਚੇਅਰਮੈਨ ਯੋਜਨਾ ਬੋਰਡ ਲੁਧਿਆਣਾ , ਡਿਪਟੀ ਕਮਿਸ਼ਨਰ ਪੁਲਿਸ - 1 ਜੋਗਿੰਦਰ ਸਿੰਘ, ਐਸਡੀਐਮ ਪਰਮਜੀਤ ਸਿੰਘ, ਏਸੀਪੀ ਸੈਂਟਰਲ ਅਮਨਦੀਪ ਬਰਾੜ, ਏਸੀਪੀ ਨਾਰਥ ਰਵਨੀਸ਼ ਚੌਧਰੀ ਵਿਸ਼ੇਸ਼ ਰੂਪ ’ਤੇ ਮੌਜੂਦ ਸਨ । ਇਸ ਮੌਕੇ ’ਤੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ਪਾਕਿਸਤਾਨ ਅਤੇ ਅਲਗਾਵਵਾਦੀਆਂ ਦੀ ਅਸੀ ਹਮੇਸ਼ਾ ਨਿੰਦਾ ਕਰਦੇ ਰਹੇ ਹਾਂ ਲੇਕਿਨ ਇਸ ਨਾਮ ’ਤੇ ਪੰਜਾਬ ’ਚ ਸਸਤੀ ਰਾਜਨੀਤਿਕ ਰੋਟੀਆਂ ਸੇਕਣ ਲਈ ਘੱਟਗਿਣਤੀਆਂ ਦੇ ਨਾਲ ਜੇਕਰ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸਨੂੰ ਹਰਗਿਜ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਸ਼ਾਹੀ ਇਮਾਮ ਨੇ ਕਿਹਾ ਕਿ ਕਾਲਾ ਦਿਵਸ ਦੇ ਐਲਾਨ ਨੰੂ ਲੈ ਕੇ ਕੁਝ ਕੱਟਰਪੰਥੀਆਂ ਵਿੱਚ ਘਬਰਾਹਟ ਪਾਈ ਜਾ ਰਹੀ ਹੈ ਜੱਦਕਿ ਅਸੀਂ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਜੇਕਰ ਗੁੰਡਾਗਰਦੀ ਨਹੀਂ ਰੂਕੀ ਤਾਂ ਕਾਲਾ ਦਿਵਸ ਮਨਾਵਾਂਗੇਂ ਲੇਕਿਨ ਇਸ ਸਬੰਧੀ ਪ੍ਰਸ਼ਾਸਨ ਲਗਾਤਾਰ ਕੰਮ ਕਰ ਰਿਹਾ ਹੈ । ਸ਼ਾਹੀ ਇਮਾਮ ਨੇ ਸਪੱਸ਼ਟ ਕਿਹਾ ਕਿ ਜੇਕਰ ਕਿਸੇ ਨੇ ਪੰਜਾਬ ਦਾ ਅਮਨ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹਰ ਹਾਲਤ ’ਚ ਕਾਲਾ ਦਿਵਸ ਮਨਾਇਆ ਜਾਵੇਗਾ । ਸ਼ਾਹੀ ਇਮਾਮ ਨੇ ਕਿਹਾ ਕਿ ਸੂਬੇ ਦੇ ਹਿੰਦੂ, ਸਿੱਖ , ਮੁਸਲਮਾਨ,  ਇਸਾਈ ,  ਦਲਿਤ ਭਾਈਚਾਰੇ  ਦੇ ਲੋਕ ਆਪਸ ’ਚ ਪ੍ਰੇਮ ਕਰਨ ਵਾਲੇ ਹਨ,  ਜਿਸਨੂੰ ਗਿਣਤੀ  ਦੇ ਸ਼ਰਾਰਤੀ ਅਨਸਰ ਤੋੜਣਾ ਚਾਹੁੰਦੇ ਹਨ  ਇਸ ਸਾਜਿਸ਼ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ । ਸ਼ਾਹੀ ਇਮਾਮ ਨੇ ਕਿਹਾ ਕਿ ਕੱਟਰਪੰਥੀ ਲੁਧਿਆਣਾ  ਦੇ ਉਦਯੋਗ ਅਤੇ ਵਪਾਰ ਨੂੰ ਨੁਕਸਾਨ ਪਹੁੰਚਾ ਰਹੇ ਹਨ । ਕਸ਼ਮੀਰ  ਸਮੇਤ ਵਿਸ਼ਵਭਰ ਤੋਂ ਆਉਣ ਵਾਲੇ ਮੁਸਲਮਾਨ ਵਪਾਰੀ ਵੀ ਇੱਥੇ ਦਿਖਾਏ ਜਾ ਰਹੇ ਕੱਟੜਵਾਦ ਦੀ ਵਜ੍ਹਾ ਨਾਲ ਆਪਣੇ ਵਪਾਰਿਕ ਸਬੰਧਾਂ ’ਤੇ ਵਿਚਾਰ ਕਰਨ ਲੱਗ ਪਏ ਹਨ । ਉਨ੍ਹਾਂ ਕਿਹਾ ਕਿ ਕੋਈ ਵੀ ਧਰਮ ਕਿਸੇ ਇੱਕ ਅਪਰਾਧੀ ਦੀ ਸਜਾ ਕਿਸੇ ਦੂਜੇ ਨੂੰ ਦੇਣ ਦੀ ਇਜਾਜਤ ਨਹੀਂ ਦਿੰਦਾ । ਚੇਅਰਮੈਨ ਹੀਰਾ ਸਿੰਘ ਗਾਬੜੀਆਂ ਨੇ ਕਿਹਾ ਕਿ ਪੰਜਾਬ ਦੇਸ਼ ਵਿੱਚ ਭਾਈਚਾਰੇ ਦੀ ਮਿਸਾਲ ਹੈ । ਪੰਜਾਬ ਸਰਕਾਰ ਸਾਰੇ ਧਰਮਾਂ ਦਾ ਸਨਮਾਨ ਕਰਦੀ ਹੈ । ਕਿਸੇ ਵੀ ਕੱਟਰਪੰਥੀ ਨੂੰ ਪ੍ਰਦੇਸ਼ ’ਚ ਅਮਨ ਖ਼ਰਾਬ ਕਰਨ ਦੀ ਇਜਾਜਤ ਨਹੀਂ ਦਿੱਤੀ ਜਾ ਸਕਦੀ । ਗਾਬੜੀਆ ਨੇ ਕਿਹਾ ਕਿ ਅਸੀ ਮੁਸਲਮਾਨ ਸਮਾਜ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਪੰਜਾਬ ਸਰਕਾਰ ਦੇ ਅਸ਼ਵਾਸਨ ’ਤੇ ਸੂਬੇ ਭਰ ’ਚ ਮਨਾਏ ਜਾਣ ਵਾਲੇ ਕਾਲੇ ਦਿਵਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ । ਇਸ ਮੌਕੇ ’ਤੇ ਲੁਧਿਆਣਾ ਪੁਲਿਸ ਦੇ ਡਿਪਟੀ ਕਮਿਸ਼ਨਰ- 1 ਸ਼੍ਰੀ ਜੋਗਿੰਦਰ ਸਿੰਘ  ਨੇ ਭਰੋਸਾ ਦਿੱਤਾ ਕਿ ਸ਼ਹਿਰ ਵਿੱਚ ਅਮਨ- ਸ਼ਾਂਤੀ ਭੰਗ ਕਰਨ ਵਾਲੀਆਂ ਦੇ ਖਿਲਾਫ਼ ਕੜੀ ਕਾਰਵਾਈ ਕੀਤੀ ਜਾਵੇਗੀ ਅਤੇ ਜਿਨ੍ਹਾਂ ਲੋਕਾਂ ਦੇ ਖਿਲਾਫ ਐਫਆਰਆਈ ਦਰਜ ਹੈ , ਉਨਾਂ ਨੂੰ ਜਲਦੀ ਗਿ੍ਰਫਤਾਰ ਕੀਤਾ ਜਾਵੇਗਾ ।  ਇਸ ਮੌਕੇ ’ਤੇ ਸ਼ਹਿਰ ਦੇ ਸਾਰੇ ਮੁਸਲਮਾਨ ਨੇਤਾਵਾਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਦੇ ਅਸ਼ਵਾਸਨ ’ਤੇ ਸਹਿਮਤੀ ਦਾ ਇਜਹਾਰ ਕਰਦੇ ਹੋਏ ਕਾਲਾ ਦਿਵਸ ਮਨਾਏ ਜਾਣ ਦੇ ਐਲਾਨ ਨੂੰ ਮੁਲਤਵੀ ਕਰਦੇ ਹੋਏ ਕਿਹਾ ਹੈ ਕਿ ਜੇਕਰ ਗਿ੍ਰਫਤਾਰੀ ਨਹੀਂ ਹੋਈ ਤਾਂ ਆਉਣ ਵਾਲੇ ਦਿਨਾਂ ’ਚ ਰਾਜ ਪੱਧਰੀ ਪ੍ਰਦਰਸ਼ਨਾਂ ਦੀ ਰਣਨੀਤੀ ਬਣਾ ਕੇ ਸ਼ਾਹੀ ਇਮਾਮ ਐਲਾਨ ਕਰਨਗੇਂ ।ਇਸ ਮੌਕੇ ’ਤੇ ਮੌਲਾਨਾ ਫਾਰੂਖ ,  ਨਾਇਬ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ,  ਡਾ .  ਸਿਰਾਜਦੀਨ ਬਾਲੀ ,  ਬਿਲਾਲ ਖਾਨ,  ਮੁਹੰਮਦ  ਜਫਰ , ਨਸੀਮ ਅੰਸਾਰੀ,  ਹਾਜੀ ਨੌਸ਼ਾਦ , ਅਲਤਾਫ ਜੋਸ਼ਨ,  ਰਹੀਸ ਸ਼ਾਹ, ਇਰਸ਼ਾਦ , ਮੁਹੰਮਦ  ਰਫੀਕ , ਮੁਜੀਬ ਉਰ ਰਹਿਮਾਨ,  ਸ਼ਹਿਜਾਦ ਆਲਮ ,  ਸੱਜਾਦ ਆਲਮ,  ਅੰਜੁਮ ਅਸਗਰ ,  ਡਾ .  ਇਦਰੀਸ ,  ਸਿਰਾਜਦੀਨ ਅੰਸਾਰੀ ,  ਮੁਹੰਮਦ  ਯੂਸੁਫ ,  ਡਾ .  ਇਸਲਾਮ ,  ਸ਼ੇਖ ਅਸ਼ਰਫ,  ਕਾਰੀ ਅਲਤਾਫ ਉਰ ਰਹਿਮਾਨ ,  ਮੁਹੰਮਦ  ਮੇਹਰਾਜ ,  ਨਈਅਰ ਆਲਮ ,  ਮੁਹੰਮਦ  ਫੁਰਕਾਨ ,  ਮੁਹੰਮਦ  ਕੁਲਬੁਲ,  ਨਾਸਿਰ ਬਨਾਰਸੀ,  ਸੂਰਜ ਅੰਸਾਰੀ,  ਜਿਆਉਲ ਹੱਕ ,  ਮੁਹੰਮਦ  ਰਿਆਜ ਸਲਮਾਨੀ ,  ਮੁਹੰਮਦ  ਖਾਲਿਦ ,  ਅਬੂ ਬਕਰ ,  ਏਹਤਸ਼ਾਮ ,  ਡਾ .  ਮੁਸ਼ਤਾਖ ,  ਮੁਹੰਮਦ  ਤਨਵੀਰ , ਮਾਸਟਰ ਅਬਦੁਲ ਰਹਿਮਾਨ ,  ਸਦਰੇ ਆਲਮ  ,  ਐਮ . ਡੀ .  ਨੌਸ਼ਾਦ ,  ਐਮ . ਐਚ . ਬੱਗਾ,  ਅਨਵਰ ਹੁਸੈਨ ,  ਅਕਰਮ ਢੰਡਾਰੀ ਅਤੇ ਸ਼ਾਹੀ ਇਮਾਮ ਪੰਜਾਬ  ਦੇ ਮੁੱਖ ਸਕੱਤਰ ਮੁਹੰਮਦ  ਮੁਸਤਕੀਮ ਵੀ ਮੌਜੂਦ ਸਨ।  

No comments: