Sunday, July 31, 2016

69 ਸਾਲਾਂ ਮਗਰੋਂ ਬਣ ਰਹੀ ਹੈ ਪਿੰਡ ਗਾਲਿਬ ਰਣਸਿੰਘ ਵਾਲਾ ਵਿੱਚ ਮਸਜਿਦ

Sun, Jul 31, 2016 at 3:22 PM
1947 ਵਿੱਚ ਵੀ ਨਹੀਂ ਸੀ ਛੱਡਿਆ ਮੁਸਲਿਮ ਪਰਿਵਾਰਾਂ ਨੇ ਇਹ ਪਿੰਡ 
ਲੁਧਿਆਣਾ: 31 ਜੁਲਾਈ  2016: (ਪੰਜਾਬ ਸਕਰੀਨ ਬਿਊਰੋ):: 
ਜਿਲੇ ਦੇ ਪਿੰਡ ਗਾਲਿਬ ਰਣਸਿੰਘ ’ਚ ਅੱਜ ਸਾਰੇ ਧਰਮਾਂ ਦੇ ਮੈਬਰਾਂ ਨਾਲ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਪਿੰਡ ’ਚ ਬਣਾਈ ਜਾਣ ਵਾਲੀ ਮਸਜਿਦ ਹਜਰਤ ਅਬੂਬੱਕਰ ਦਾ ਨੀਂਹ ਪੱਥਰ ਰੱਖਿਆ । ਇਸ ਮੌਕੇ ’ਤੇ ਵਿਸ਼ੇਸ਼ ਤੌਰ ਤੇ ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ  ਉਸਮਾਨ ਰਹਿਮਾਨੀ ਲੁਧਿਆਣਵੀ , ਗਾਲਿਬ ਰਣਸਿੰਘ ਦੇ ਸਰਪੰਚ ਜਗਦੀਪ ਕੌਰ ਪਤਨੀ ਹਰਸਿਮਰਨ ਸਿੰਘ,  ਮੈਂਬਰ ਰਜਿੰਦਰ ਸਿੰਘ, ਮੈਂਬਰ ਰਛਪਾਲ ਸਿੰਘ, ਮੈਂਬਰ ਚੈਂਚਲ ਸਿੰਘ, ਮੈੰਬਰ ਸੁਖਵਿੰਦਰ ਸਿੰਘ, ਮੈਂਬਰ ਦਵਿੰਦਰ ਸਿੰਘ, ਡਾ. ਇਦਰੀਸ, ਬਿਲਾਲ ਖਾਨ, ਮੁਹੰਮਦ ਫੁਰਕਾਨ, ਬਬਲੂ ਖਾਨ, ਮੌਲਾਨਾ ਮੁਮਤਾਜ ਆਦਿ ਪਤਵੰਤੇ ਸੱਜਣ ਮੁੱਖ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ’ਤੇ ਸੰਬੋਧਿਤ ਕਰਦੇ ਹੋਏ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ਮਸਜਿਦ ਖੁਦਾ ਦਾ ਘਰ ਹੈ ਅਤੇ ਇਸਦੇ ਦਰਵਾਜੇ ਹਮੇਸ਼ਾ ਸਾਰੇਆਂ ਲਈ ਖੁੱਲੇ ਹਨ । ਉਨ੍ਹਾਂ ਕਿਹਾ ਕਿ ਸਾਰੇ ਧਰਮ ਏਕਤਾ,  ਪਿਆਰ ਅਤੇ ਭਾਈਚਾਰੇ ਦਾ ਸੁਨੇਹਾ ਦਿੰਦੇ ਹਨ । ਸ਼ਾਹੀ ਇਮਾਮ ਨੇ ਕਿਹਾ ਕਿ ਇਹ ਹਰ ਇੱਕ ਹਿੰਦੂਸਤਾਨੀ ਲਈ ਮਾਣ ਦੀ ਗੱਲ ਹੈ ਕਿ ਭਾਰਤ ਵਿਸ਼ਵ ਦਾ ਸਰਵਧਰਮ ਦੇਸ਼ ਹੈ ਅਤੇ ਇੱਥੇ ਹਰ ਇੱਕ ਵਿਅਕਤੀ ਨੂੰ ਆਪਣੇ ਧਰਮ ਦਾ ਪਾਲਣ ਕਰਨ ਦੀ ਪੂਰੀ ਆਜ਼ਾਦੀ ਹੈ । ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਨੇ ਕਿਹਾ ਕਿ ਕੁਝ ਵਿਦੇਸ਼ੀ ਅਤੇ ਕੱਟਰਪੰਥੀ ਤਾਕਤਾਂ ਦੇਸ਼ ’ਚ ਸਰਵਧਰਮ ਏਕਤਾ ਨੂੰ ਤੋੜਣ ਦੀ ਕੋਸ਼ਿਸ਼ ਕਰਦੀਆਂ ਰਹਿੰਦੀਆਂ ਹਨ  ਲੇਕਿਨ ਵਤਨ ਦੇ ਹਿੰਦੂ, ਸਿੱਖ , ਮੁਸਲਮਾਨ ਅਤੇ ਹੋਰ ਵਰਗਾਂ ਦੇ ਲੋਕ ਆਪਸੀ ਏਕਤਾ ਦੇ ਜੋਰ ’ਤੇ ਅਜਿਹੀ ਸਾਜਿਸ਼ਾਂ ਨੂੰ ਨਾਕਾਮ ਕਰ ਦਿੰਦੇ ਹਨ। ਸ਼ਾਹੀ ਇਮਾਮ ਨੇ ਕਿਹਾ ਕਿ ਇਸਲਾਮ ਨੂੰ ਅੱਤਵਾਦ ਦੇ ਨਾਲ ਜੋੜ ਕੇ ਵੇਖਣਾ ਗਲਤ ਹੈ । ਇਸਲਾਮ ਅਮਨ ਦਾ ਸੁਨੇਹਾ ਦਿੰਦਾ ਹੈ । ਸਮਾਜ ਵਿੱਚ ੳੂਚ-ਨੀਚ ਫੈਲਾਉਣ ਵਾਲੀ ਤਾਕਤਾਂ ਹੀ ਇਸਲਾਮ ਦੇ ਖਿਲਾਫ ਭੁਲੇਖਾ ਪੈਦਾ ਕਰਨਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਭਾਰਤ ’ਚ ਕੌਮੀ ਏਕਤਾ ਦੀ ਇੱਕ ਜਿੰਦਾ ਮਿਸਾਲ ਹੈ । ਸ਼ਾਹੀ ਇਮਾਮ ਨੇ ਕਿਹਾ ਕਿ ਗ੍ਰਾਮ ਪੰਚਾਇਤ ਨੇ ਮਸਜਿਦ ਬਣਾਉਣ ਲਈ ਜਗ੍ਹਾ ਦੇ ਕੇ ਕੌਮੀ ਏਕਤਾ ਨੂੰ ’ਤੇ ਜੋਰ ਦਿੱਤਾ ਹੈ । ਗ੍ਰਾਮ ਪੰਚਾਇਤ ਦੇ ਸਰਪੰਚ ਜਗਦੀਪ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਪਿੰਡ ਹਮੇਸ਼ਾ ਹੀ ਸਾਰੇ ਧਰਮਾਂ ਦਾ ਆਦਰ ਕਰਦਾ ਆਇਆ ਹੈ । ਉਨ੍ਹਾਂ ਕਿਹਾ ਕਿ ਅਸੀ ਸਾਰੇ ਪਿੰਡ ਵਾਸੀ ਮਸਜਿਦ ਦੀ ਉਸਾਰੀ ’ਚ ਸ਼ਾਹੀ ਇਮਾਮ ਜੀ ਦਾ ਹਰ ਤਰ੍ਹਾਂ ਨਾਲ ਸਾਥ ਦਿਆਂਗੇ। ਵਰਣਨਯੋਗ ਹੈ ਕਿ ਇਸ ਖੁਸ਼ੀ ਦੇ ਮੌਕੇ ’ਤੇ ਪਿੰਡ ਗਾਲਿਬ ਰਣਸਿੰਘ ਦੀ ਪੰਚਾਇਤ ਵਲੋਂ ਸ਼ਾਹੀ ਇਮਾਮ ਜੀ  ਨੂੰ ਸਨਮਾਨਿਤ ਕੀਤਾ ਗਿਆ । ਪਿੰਡ ਦੇ ਮੁਸਲਮਾਨ ਨਿਵਾਸੀ ਮੁਹੰਮਦ ਰਫੀ, ਲਿਆਕਤ ਅਲੀ, ਅਨਵਰ ਅਲੀ, ਇਸਮਾਇਲ ਮੁਹੰਮਦ, ਸਾਦਿਕ ਅਲੀ, ਇਕਬਾਲ ਮੁਹੰਮਦ, ਖੁਦਾ ਬਖਸ਼, ਅਬਦੁਲ ਮਜੀਦ, ਸਰਦਾਰ ਅਲੀ, ਰਸੀਕ ਮੁਹੰਮਦ, ਅਸਲਮ ਅਲੀ, ਹਮਜਦ ਅਲੀ, ਅਕਰਮ ਅਲੀ, ਸ਼ਮੀ ਖਾਨ, ਰੇਸ਼ਮ ਅਲੀ, ਤਰਸੇਮ ਅਲੀ,ਸ਼ਮਸ਼ੇਰ ਅਲੀ, ਅੰਗਰੇਜ ਅਲੀ, ਸੰਜੀਵ ਅਲੀ, ਸ਼ਾਰੁਖ ਖਾਨ, ਸ਼ਹਿਜਾਦ ਅਲੀ, ਮੁਹੰਮਦ ਸਨਵਰ, ਜਾਫਿਰ ਅਲੀ, ਅਮੀਰ ਮੁਹੰਮਦ, ਸਾਹਿਲ ਖਾਨ, ਮੁਹੰਮਦ ਜੁਲਫਕਾਰ ਨੇ ਸ਼ਾਹੀ ਇਮਾਮ ਸਾਹਿਬ ਵੱਲੋਂ ਗਾਲਿਬ ਰਣਸਿੰਘ, ਗਾਲਿਬ ਕਲਾਂ ਦੀ ਪੰਚਾਇਤ ਦੇ ਮੈਬਰਾਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ। 

No comments: