Saturday, June 04, 2016

ਸਿਰੋਪਾ ਨਾ ਦੇਣਾ ਮੇਰੀ ਆਤਮਾ ਦੀ ਆਵਾਜ਼ ਅਤੇ ਗੁਰੂ ਦਾ ਹੁਕਮ ਸੀ

ਦੋਸ਼ੀਆਂ ਨੂੰ ਸਿਰੋਪੇ ਨਹੀਂ, ਸਗੋਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ
ਅੰਮ੍ਰਿਤਸਰ: 2 ਜੂਨ 2016:(ਪੰਜਾਬ ਸਕਰੀਨ ਬਿਓਰੋ):
32 ਸਾਲਾਂ ਮਗਰੋ ਵੀ ਬੀਤੇ ਸਮੇਂ ਦੇ ਜ਼ਖਮ ਅਜੇ ਤਾਜ਼ਾ ਵਰਗਿਆਂ ਹਨ। ਘੱਲੂਘਾਰਾ ਹਫਤੇ ਦੌਰਾਨ ਇੱਕ ਵਾਰ ਫੇਰ ਇਹ ਗੱਲ ਉਭਰ ਕੇ  ਕਿ ਨਾਂ ਤਾਂ ਸੰਗਤਾਂ ਨੂੰ ਜੂਨ-84  ਨਾ ਹੀ ਸ੍ਰੀ ਗੁਰੂ  ਸਾਹਿਬ ਦੀ ਬੇਅਦਬੀ। ਇਸ ਬੇਅਦਬੀ ਪ੍ਰਤੀ ਆਪਣਾ ਰੋਸ ਪ੍ਰਗਟ ਕਰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਡਿਊਟੀ 'ਤੇ ਤਾਇਨਾਤ ਅਰਦਾਸੀਏ ਸਿੰਘ ਭਾਈ ਬਲਬੀਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਕਹਿ ਕੇ ਸਿਰੋਪਾ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀ ਹਨ ਤੇ ਦੋਸ਼ੀਆਂ ਨੂੰ ਸਿਰੋਪੇ ਨਹੀਂ, ਸਗੋਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ। ਇਹੀ ਸਿੰਘ ਇਸਤੋਂ ਪਹਿਲਾਂ"ਵੀ ਅਜਿਹੀ "ਹਿੰਮਤ"  ਹੈ। 
ਅੱਜ ਸਵੇਰੇ ਜਦੋਂ ਮੁੱਖ ਮੰਤਰੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਗਏ ਤਾਂ ਉਨ੍ਹਾਂ ਦੇ ਨਾਲ ਸਰਕਾਰੀ ਅਧਿਕਾਰੀਆਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦਾ ਇਕ ਸਕੱਤਰ ਅਤੇ ਮੈਨੇਜਰ ਵੀ ਸੀ। ਜਦੋਂ ਮੁੱਖ ਮੰਤਰੀ ਮੱਥਾ ਟੇਕ ਰਹੇ ਸਨ ਤਾਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਡਿਊਟੀ ’ਤੇ ਤਾਇਨਾਤ ਅਰਦਾਸੀਏ ਭਾਈ ਬਲਬੀਰ ਸਿੰਘ ਨੂੰ ਮੁੱਖ ਮੰਤਰੀ ਨੂੰ ਸਿਰੋਪਾਓ ਦੇਣ ਦਾ ਇਸ਼ਾਰਾ ਕੀਤਾ ਪਰ ਉਸ ਨੇ ਇਸ ਨੂੰ ਅਣਦੇਖਿਆ ਕਰ ਦਿੱਤਾ। ਇਸ ਦੌਰਾਨ ਇਕ ਹੋਰ ਅਧਿਕਾਰੀ ਨੇ ਵੀ ਉਸ ਨੂੰ ਸਿਰੋਪਾਓ ਲਈ ਇਸ਼ਾਰੇ ਕੀਤੇ ਪਰ ਉਸ ਨੇ ਸਿਰਫ਼ ਪਤਾਸਿਆਂ ਦਾ ਪ੍ਰਸ਼ਾਦਿ ਹੀ ਦਿੱਤਾ। ਮੁੱਖ ਮੰਤਰੀ ਬਿਨਾਂ ਸਿਰੋਪਾਓ ਹੀ ਸ੍ਰੀ ਹਰਿਮੰਦਰ ਸਾਹਿਬ ਤੋਂ ਬਾਹਰ ਆ ਗਏ।
ਕਾਬਿਲੇ ਜ਼ਿਕਰ ਹੈ ਕਿ ਭਾਈ ਬਲਬੀਰ ਸਿੰਘ ਨੇ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਤੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਵੀ 20 ਜਨਵਰੀ ਨੂੰ ਇਸ ਕਰਕੇ ਸਿਰੋਪਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਹ ਬਹਿਬਲ ਕਲਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਦੋਸ਼ੀਆਂ ਦੀ ਗ੍ਰਿਫਤਾਰ ਨਹੀਂ ਕਰ ਸਕੇ। ਭਾਈ ਬਲਬੀਰ ਸਿੰਘ ਨੂੰ ਉਸ ਸਮੇਂ ਮੈਨੇਜਰ ਸ੍ਰੀ ਦਰਬਾਰ ਸਾਹਿਬ ਨੇ ਬੁਲਾ ਕੇ ਕਿਹਾ ਸੀ ਕਿ ਉਸ ਨੇ ਪੰਜਾਬ ਸਰਕਾਰ ਨੂੰ ਸਿਰੋਪਾ ਨਾ ਦੇ ਕੇ ਚੰਗਾ ਨਹੀਂ ਕੀਤਾ ਤੇ ਉਸ ਨੂੰ ਤੇ ਉਸ ਦੇ ਪਰਵਾਰ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। 
ਭਾਈ ਬਲਬੀਰ ਸਿੰਘ ਨੂੰ ਉਸ ਵੇਲੇ ਤਾਂ ਭਾਵੇਂ ਹੋਰ ਕੋਈ ਸਜ਼ਾ ਨਹੀਂ ਦਿੱਤੀ ਗਈ ਸੀ, ਪਰ ਉਸ ਦੀ ਟੀ ਵੀ ਸਮੇਂ ਵਾਲੀ ਡਿਊਟੀ ਕੱਟ ਦਿੱਤੀ ਗਈ ਸੀ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸ਼ੁੱਕਰਵਾਰ ਨੂੰ ਜਦੋਂ ਆਪਣੇ ਲਾਮ-ਲਸ਼ਕਰ ਸਮੇਤ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਗਏ ਤਾਂ ਭਾਈ ਬਲਬੀਰ ਸਿੰਘ ਪਹਿਲਾਂ ਦੀ ਤਰ੍ਹਾਂ ਡਿਊਟੀ 'ਤੇ ਹਾਜ਼ਰ ਸਨ ਤੇ ਉਹਨਾ ਨੂੰ ਸਿਰੋਪਾ ਦੇਣ ਲਈ ਕਿਹਾ ਗਿਆ, ਪਰ ਉਹਨਾ ਸਿਰੋਪਾ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਇਹ ਲੋਕ ਸਿਰੋਪਾ ਨਹੀਂ, ਸਗੋਂ ਗੁਰੂ ਘਰ ਤੋਂ ਸਜ਼ਾ ਦੇ ਹੱਕਦਾਰ ਹਨ। 

ਭਾਈ ਬਲਬੀਰ ਸਿੰਘ ਨਾਲ ਜਦੋਂ ਫੋਨ 'ਤੇ ਗੱਲ ਕੀਤੀ ਤਾਂ ਉਹਨਾ ਘਟਨਾ ਨੂੰ ਤਸਲੀਮ ਕਰਦਿਆਂ ਕਿਹਾ ਕਿ ਗੁਰੂ ਘਰ ਤੋਂ ਸਿਰੋਪਾ ਸਿਰਫ ਉਸ ਵਿਅਕਤੀ ਨੂੰ ਹੀ ਦਿੱਤਾ ਜਾ ਸਕਦਾ ਹੈ, ਜਿਹੜਾ ਇਸ ਦਾ ਹੱਕਦਾਰ ਹੋਵੇ। ਉਹਨਾ ਕਿਹਾ ਕਿ ਜਿੰਨਾ ਚਿਰ ਤੱਕ ਗੁਰੂ ਸਾਹਿਬ ਦੀ ਬੇਅਦਬੀ ਵਾਲੇ ਫੜੇ ਨਹੀ ਜਾਂਦੇ ਤੇ ਸਾਜ਼ਿਸ਼ ਜਨਤਕ ਨਹੀ ਹੋ ਜਾਂਦੀ, ਓਨਾ ਚਿਰ ਤੱਕ ਘੱਟੋ-ਘੱਟ ਉਹ ਸਿਰੋਪਾ ਨਹੀਂ ਦੇ ਸਕਦੇ। ਉਹਨਾ ਕਿਹਾ ਕਿ ਸਿਰੋਪਾ ਦਿਵਾਉਣ ਲਈ ਉਹਨਾ ਨੂੰ ਸ਼੍ਰੋਮਣੀ ਕਮੇਟੀ ਦੇ ਸਕੱਤਰ ਰੂਪ ਸਿੰਘ ਤੇ ਦਰਬਾਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਤੇ ਹੋਰ ਅਧਿਕਾਰੀਆਂ ਨੇ ਮਜਬੂਰ ਕੀਤਾ, ਪਰ ਉਹਨਾ ਨਾਂਹ ਕਰ ਦਿੱਤੀ। ਉਹਨਾ ਕਿਹਾ ਕਿ ਇਸ ਤੋਂ ਪਹਿਲਾਂ ਉਹਨਾ ਡਿਊਟੀ 'ਤੇ ਹਾਜ਼ਰ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਨਾਲ ਵੀ ਗੱਲ ਕੀਤੀ ਤਾਂ ਉਹਨਾ ਵੀ ਹਾਮੀ ਭਰੀ ਕਿ ਅਜਿਹੇ ਵਿਅਕਤੀ ਨੂੰ ਸਿਰੋਪਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚੋਂ ਕਿਵੇਂ ਮਿਲ ਸਕਦਾ ਹੈ। ਉਹਨਾ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਨੂੰ ਤਾਂ ਸਿਰੋਪਾ ਦੇਣ ਤੋਂ ਇਨਕਾਰ ਕਰਨ 'ਤੇ ਇੱਕ ਸੇਵਾਦਾਰ ਨੇ ਸਿਰੋਪਾ ਦੇ ਦਿੱਤਾ ਸੀ, ਪਰ ਅੱਜ ਕਿਸੇ ਸੇਵਾਦਾਰ ਨੇ ਵੀ ਅਜਿਹੀ ਹਿੰਮਤ ਨਹੀ ਕੀਤੀ, ਕਿਉਂਕਿ ਗੁਰੂ ਸਾਹਿਬ ਦੀ ਬੇਅਦਬੀ ਦਾ ਅਹਿਸਾਸ ਹਰ ਸਿੱਖ ਨੂੰ ਹੈ। ਉਹਨਾ ਦੱਸਿਆ ਕਿ ਹਾਲੇ ਤੱਕ ਤਾਂ ਉਹਨਾ ਦਾ ਕਿਸੇ ਵੀ ਅਧਿਕਾਰੀ ਨਾਲ ਕੋਈ ਵਾਰਤਲਾਪ ਨਹੀ ਹੋਇਆ, ਪਰ ਗੁਰੂ ਘਰ ਦੇ ਪਹਿਰੇਦਾਰ ਬਣ ਕੇ ਆਪਣਾ ਫਰਜ਼ ਨਿਭਾਉਣ ਬਦਲੇ ਜੋ ਸਜ਼ਾ ਮਿਲੇਗੀ, ਉਹ ਭੁਗਤਣ ਲਈ ਤਿਆਰ ਹਨ। ਉਹਨਾ ਦੱਸਿਆ ਕਿ ਜਦੋਂ ਤੋਂ ਸੁਖਬੀਰ ਸਿੰੰਘ ਬਾਦਲ ਨੂੰ ਸਿਰੋਪਾ ਦੇਣ ਤੋ ਨਾਂਹ ਕਰ ਦਿੱਤੀ ਸੀ ਤਾਂ ਉਹਨਾ ਦੀ ਡਿਊਟੀ ਟੀ ਵੀ ਦੇ ਸਮੇਂ ਹਟਾ ਦਿੱਤੀ ਗਈ ਸੀ, ਪਰ ਪਹਿਲੀ ਜੂਨ ਨੂੰ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਦੇ ਕਹਿਣ 'ਤੇ ਦੁਬਾਰਾ ਲਗਾਈ ਗਈ। 
ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਦਰਬਾਰ ਸਾਹਿਬ ਦੇ ਅੰਦਰ ਤਾਇਨਾਤ ਸਾਰੇ ਸਟਾਫ ਨੇ ਹੀ ਏਕਾ ਕਰ ਲਿਆ ਸੀ ਕਿ ਬਾਦਲ ਨੂੰ ਸਿਰੋਪਾ ਨਹੀਂ ਦਿੱਤਾ ਜਾਵੇਗਾ ਤੇ ਫਿਰ ਅਧਿਕਾਰੀਆਂ ਨੇ ਅਕਾਲ ਤਖਤ ਸਾਹਿਬ ਤੋਂ ਸਿਰੋਪਾ ਮੁੱਖ ਮੰਤਰੀ ਦੇ ਗਲ ਵਿੱਚ ਪੁਆਇਆ। ਇਸ ਸੰਬੰਧੀ ਦਰਬਾਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਨੂੰ ਜਦੋਂ ਫੋਨ 'ਤੇ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾ ਦੇ ਕਿਸੇ ਹੋਰ ਅਧਿਕਾਰੀ ਨੇ ਫੋਨ ਚੁੱਕ ਕੇ ਕਿਹਾ ਕਿ ਮੈਨੇਜਰ ਸਾਹਿਬ ਮੀਟਿੰਗ ਵਿੱਚ ਹਨ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਵਿੱਚ ਇਹ ਮਤਾ ਹੋ ਚੁੱਕਾ ਹੈ ਕਿ ਸ੍ਰੀ ਦਰਬਾਰ ਸਾਹਿਬ ਅੰਦਰ ਕਿਸੇ ਵੀ ਵਿਅਕਤੀ ਨੂੰ ਸਿਰੋਪਾ ਨਹੀਂ ਦਿੱਤਾ ਜਾਵੇਗਾ, ਪਰ ਆਪਣੇ ਮਤੇ ਨੂੰ ਵਿਸਾਰ ਕੇ ਸ਼੍ਰੋਮਣੀ ਕਮੇਟੀ ਵੱਲੋਂ ਉਹਨਾਂ ਵਿਅਕਤੀਆਂ ਨੂੰ ਸਿਰੋਪੇ ਦਿੱਤੇ ਜਾਂਦੇ ਹਨ, ਜਿਹੜੇ ਅਕਾਲੀ ਦਲ ਬਾਦਲ ਨਾਲ ਸੰਬੰਧਤ ਹੋਣ। ਅਕਾਲੀ ਦਲ ਦੇ ਵਿਰੋਧੀਆਂ ਨੂੰ ਕਈ ਪ੍ਰਕਾਰ ਦੇ ਬਹਾਨੇ ਬਣਾ ਕੇ ਸਿਰੋਪੇ ਦੇਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਇਸ ਕਰਕੇ ਇਨਕਾਰ ਕਰ ਦਿੱਤਾ ਗਿਆ ਕਿ ਉਹਨਾ ਦਾੜ੍ਹੀ ਬੱਧੀ ਤੇ ਰੰਗੀ ਹੋਈ ਹੈ। ਇਸੇ ਤਰ੍ਹਾਂ ਬਲਵੰਤ ਸਿੰਘ ਰਾਮੂਵਾਲੀਆ ਜਦੋਂ ਵਿਰੋਧੀ ਸਫਾਂ ਵਿੱਚ ਸਨ, ਉਹਨਾ ਨੂੰ ਦਾਹੜੀ ਰੰਗੀ ਹੋਣ ਦਾ ਬਹਾਨਾ ਬਣਾ ਕੇ ਨਾਂਹ ਕਰ ਦਿੱਤੀ ਗਈ, ਪਰ ਉਸ ਦੇ ਪਿੱਛੇ-ਪਿੱਛੇ ਆਉਣ ਵਾਲੇ 'ਮੇਰੀ ਜ਼ਿੰਦਗੀ ਮੇਰਾ ਦੇਸ਼' ਕਿਤਾਬ ਵਿੱਚ ਸਾਕਾ ਨੀਲਾ ਤਾਰਾ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਣ ਵਾਲੇ ਲਾਲ ਕ੍ਰਿਸ਼ਨ ਅਡਵਾਨੀ ਨੂੰ ਸਿਰੋਪਾ ਹੀ ਨਹੀਂ, ਸਗੋਂ ਸਿਰੋਪੇ ਦਿੱਤੇ ਗਏ, ਜਦ ਕਿ ਨਾ ਤਾਂ ਉਹਨਾ ਦੇ ਦਾਹੜੀ ਸੀ ਤੇ ਨਾ ਹੀ ਸਿਰ 'ਤੇ ਪਗੜੀ ਸੀ। ਬੱਸ ਉਹਨਾ ਦੀ ਯੋਗਤਾ ਇਹ ਸੀ ਕਿ ਉਹ ਅਕਾਲੀ-ਭਾਜਪਾ ਗੱਠਜੋੜ ਦਾ ਸੀਨੀਅਰ ਆਗੂ ਸੀ।
ਜਾਣਕਾਰੀ ਅਨੁਸਾਰ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਸਿਰੋਪਾਓ ਦੇਣ ਲਈ ਗੁਰਚਰਨ ਸਿੰਘ ਦੀ ਡਿਊਟੀ ਲਾਈ ਗਈ ਸੀ ਪਰ ਮੁੱਖ ਮੰਤਰੀ ਨੂੰ ਪੁੱਜਣ ’ਚ ਦੇਰ ਹੋ ਗਈ ਅਤੇ ਇਹ ਅਰਦਾਸੀਆ ਆਪਣੀ ਡਿਊਟੀ ਸਮਾਂ ਪੂਰਾ ਕਰਕੇ ਚਲਾ ਗਿਆ। ਅਧਿਕਾਰੀਆਂ ਨੇ ਕਿਹਾ ਕਿ ਇਸ ਕਰਮਚਾਰੀ ਨੇ ਹੁਕਮਾਂ ਦੀ ਅਣਦੇਖੀ ਕੀਤੀ ਹੈ ਜਦੋਂ ਕਿ ਉਸ ਨੂੰ ਪਹਿਲਾਂ ਹੀ ਇਸ ਸਬੰਧੀ ਆਦੇਸ਼ ਦਿੱਤੇ ਗਏ ਸਨ। ਇਸ ਮਾਮਲੇ ਵਿੱਚ ਮੌਕੇ ’ਤੇ ਹਾਜ਼ਰ ਉੱਚ ਅਧਿਕਾਰੀ ਜਾਣਕਾਰੀ ਹੋਣ ਦੇ ਬਾਵਜੂਦ ਵੀ ਕੰਨੀ ਕਤਰਾਉਂਦੇ ਦੇਖੇ ਗਏ। ਏਸੇ ਦੌਰਾਨ ਹੀ ਐਸ ਜੀ ਪੀ ਸੀ ਪ੍ਰਧਾਨ ਨੇ ਮਾਮਲੇ ਦੀ ਪੜਤਾਲ ਦੇ ਵੀ ਹੁਕਮ ਦਿੱਤੇ ਹਨ। ਜਿਸ ਤਹਿਤ ਡਿਊਟੀਆਂ ਲਾਉਣ ਵਾਲੇ ਉਪ-ਮੈਨੇਜਰ ਸ: ਲਖਬੀਰ ਸਿੰਘ ਡੋਗਰ  ਵੀ ਕਾਰਵਾਈ ਹੋਣ ਦੀ ਸੰਭਾਵਨਾ ਹੈ।


No comments: